Amritsar News : ਖਨੌਰੀ ’ਤੇ ਪੁਲਿਸ ਕਾਰਵਾਈ ਵਿਰੁਧ ਕਿਸਾਨ ਜਥੇਬੰਦੀਆਂ ਨੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਨੂੰ ਕੀਤੀ ਸ਼ਿਕਾਇਤ

By : BALJINDERK

Published : Apr 4, 2025, 6:50 pm IST
Updated : Apr 4, 2025, 6:50 pm IST
SHARE ARTICLE
ਖਨੌਰੀ ’ਤੇ ਪੁਲਿਸ ਕਾਰਵਾਈ ਵਿਰੁਧ ਕਿਸਾਨ ਜਥੇਬੰਦੀਆਂ ਨੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਨੂੰ ਕੀਤੀ ਸ਼ਿਕਾਇਤ
ਖਨੌਰੀ ’ਤੇ ਪੁਲਿਸ ਕਾਰਵਾਈ ਵਿਰੁਧ ਕਿਸਾਨ ਜਥੇਬੰਦੀਆਂ ਨੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਨੂੰ ਕੀਤੀ ਸ਼ਿਕਾਇਤ

Amritsar News : ਅਖੰਡ ਜਾਪ ਦੀ ਪੁਲਿਸ ਵੱਲੋਂ ਮਰਿਆਦਾ ਭੰਗ ਕਰਨ ਲਈ ਅਫਸਰਾਂ ਨੂੰ ਸ਼੍ਰੀ ਆਕਾਲ ਤਖਤ ਸਾਹਿਬ ’ਤੇ ਤਲਬ ਕਰਨ ਦੀ ਕੀਤੀ ਅਪੀਲ

Amritsar News in Punjabi : ਕਿਸਾਨ ਯੂਨੀਅਨ ਸ਼ੇਰੇ ਪੰਜਾਬ ਅਤੇ ਭਾਰਤੀ ਕਿਸਾਨ ਏਕਤਾ ਵਲੋਂ ਖਨੌਰੀ ਬਾਰਡਰ ’ਤੇ ਚੱਲ ਰਹੇ  ਸ਼੍ਰੀ ਜਪੁਜੀ ਸਾਹਿਬ ਦੇ ਅਖੰਡ ਜਾਪ ਦੀ ਪੁਲਿਸ ਵੱਲੋਂ ਕੀਤੀ ਗਈ ਮਰਿਆਦਾ ਭੰਗ ਕਰਨ ’ਤੇ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਸਾਹਿਬ ਨੂੰ ਮੰਗ ਪੱਤਰ ਸੌਂਪਿਆ ਗਿਆ ਹੈ। ਪੱਤਰ ’ਚ ਭਾਰਤੀ ਕਿਸਾਨ ਏਕਤਾ ਅਤੇ ਕਿਸਾਨ ਯੂਨੀਅਨ ਸ਼ੇਰੇ ਪੰਜਾਬ ਦੇ ਆਗੂਆਂ ਨੇ ਮੰਗ ਕੀਤੀ ਹੈ ਕਿ ਮਰਿਆਦਾ ਭੰਗ ਕਰਨ ਵਾਲੇ ਅਫਸਰਾਂ ਨੂੰ ਸ਼੍ਰੀ ਆਕਾਲ ਤਖਤ ਸਾਹਿਬ ’ਤੇ ਤਲਬ  ਕੀਤਾ ਜਾਵੇ।

ਚਿੱਠੀ ’ਚ ਉਨ੍ਹਾਂ ਕਿਹਾ, ‘‘ਸਿੱਖ ਧਰਮ ਦੀ ਸਰਵਉਚ ਅਦਾਲਤ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਜੀ ਬੇਨਤੀ ਹੈ ਕਿ ਖਨੌਰੀ ਬਾਰਡਰ ਵਿਖੇ ਚੱਲ ਰਹੇ ਕਿਸਾਨੀ ਸੰਘਰਸ਼ ਵਿਚ ਪਿੱਛਲੇ ਚਾਰ ਮਹੀਨਿਆਂ ਤੋਂ ਸ਼੍ਰੀ ਜਪੁਜੀ ਸਾਹਿਬ ਦੇ ਲਗਾਤਾਰ ਅਖੰਡ ਜਾਪ ਚੱਲ ਰਹੇ ਸਨ, ਜੋ ਵੱਡੇ ਆਕਾਰ ਦੀ ਜਪੁਜੀ ਸਾਹਿਬ ਦੀ ਪੋਥੀ ਸਾਹਿਬ ਜੀ ਤੋਂ ਕੀਤੇ ਜਾ ਰਹੇ ਸਨ ਜਿਹਨਾ ਦਾ ਤਕਰੀਬਨ 48 ਘੰਟਿਆਂ ਤੋਂ ਬਾਅਦ ਭੋਗ ਪਾ ਕੇ ਫੇਰ ਜਾਪ ਆਰੰਭ ਕਰ ਦਿੱਤੇ ਜਾਂਦੇ ਸਨ। ਇਹ ਜਾਪ ਗੁਰਮਤਿ ਮਰਿਆਦਾ ਅਨੁਸਾਰ ਇੱਕ ਪੱਕਾ ਸ਼ੈਡ ਬਣਾ ਕੇ ਉਸ ਦੇ ਥੱਲੇ ਟਰਾਲੀ ਵਿੱਚ ਸੁਸ਼ੋਭਿਤ ਪਾਲਕੀ ਸਾਹਿਬ ਵਿੱਚ ਕੀਤੇ ਜਾ ਰਹੇ ਸਨ, ਜਿਸ ਦਿਨ ਪੁਲਿਸ ਨੇ ਮੋਰਚੇ ਉੱਪਰ ਹਮਲਾ ਕਰ ਕਿਸਾਨਾਂ ਦੀ ਫੜੋ ਫੜੀ ਸ਼ੁਰੂ ਕੀਤੀ ਤਾਂ ਉਸ ਸਮੇਂ ਦਿਨ ਬੁੱਧਵਾਰ, 19 ਮਾਰਚ ਰਾਤ 8:30 ਵਜੇ ਦੇ ਕਰੀਬ ਬੀਬੀ ਦਲਜੀਤ ਕੌਰ, ਪਿੰਡ ਮੋਠ, ਜਿਲਾ ਹਿਸਾਰ (ਹਰਿਆਣਾ) ਪੋਥੀ ਸਾਹਿਬ ਤੋਂ ਪਾਠ ਕਰ ਰਹੇ ਸਨ, ਉਹਨਾਂ ਨੂੰ ਧੱਕੇ ਨਾਲ ਤਾਬਿਆ ਤੋਂ ਉਠਾਇਆ ਗਿਆ। ਜਪੁਜੀ ਸਾਹਿਬ ਦੇ ਅਖੰਡ ਜਾਪ ਦੇ ਵੀਰਵਾਰ, 20 ਮਾਰਚ, ਸਵੇਰੇ 10 ਵਜੇ ਸੰਪੂਰਨ ਭੋਗ ਪਾਏ ਜਾਣੇ ਸਨ ਪਰ ਅੱਧ ਵਿਚਾਲੇ ਹੀ ਗੁਰਬਾਣੀ ਨੂੰ ਰੁਕਵਾ ਦਿੱਤਾ ਗਿਆ ਅਤੇ ਸੰਗਤਾਂ ਨੂੰ ਭੋਗ ਨਹੀਂ ਪਾਉਣ ਦਿੱਤਾ ਗਿਆ ਅਤੇ ਪੰਜਾਬ ਸਰਕਾਰ ਦੀ ਸ਼ੈਹ ਪ੍ਰਾਪਤ ਪੁਲਿਸ ਵੱਲੋਂ ਜਪੁਜੀ ਸਾਹਿਬ ਦੇ ਕੀਤੇ ਜਾ ਰਹੇ ਅਖੰਡ ਜਾਪ ਦੀ ਮਰਿਆਦਾ ਭੰਗ ਕੀਤੀ ਗਈ, ਪੁਲਿਸ ਪ੍ਰਸਾਸ਼ਨ ਦੀ ਇਸ ਕਾਰਵਾਈ ਨਾਲ ਸੰਗਤਾਂ ਦੇ ਮਨਾਂ ਨੂੰ ਭਾਰੀ ਠੇਸ ਪਹੁੰਚੀ ਹੈ।’’

ਉਨ੍ਹਾਂ ਨੇ ਜਥੇਦਾਰ ਨੂੰ  ਬੇਨਤੀ ਕੀਤੀ ਕਿ ਜਿਨਾਂ ਦੇ ਹੁਕਮਾਂ ਨਾਲ ਇਹ ਸਭ ਕੀਤਾ ਗਿਆ ਹੈ ਉਹਨਾਂ ਦੇ ਖਿਲਾਫ਼ ਅਤੇ ਉਸ ਮੌਕੇ ’ਤੇ ਹਾਜ਼ਰ ਉਹਨਾਂ ਅਫਸਰਾਂ ਨੂੰ ਸ਼੍ਰੀ ਆਕਾਲ ਤਖਤ ਸਾਹਿਬ ਉੱਪਰ ਤਲਬ ਕੀਤਾ ਜਾਵੇ। ਕਿਉਂਕਿ ਉਹ ਅਫਸਰ ਸਿੱਖੀ ਸਰੂਪ ਚ ਸਨ ਅਤੇ ਉਹ ਮਰਿਯਾਦਾ ਬਾਰੇ ਚੰਗੀ ਤਰ੍ਹਾਂ ਜਾਣੂ ਸਨ ਉਹਨਾਂ ਨੇ ਜਾਣਬੁੱਝ ਕੇ ਮਰਿਆਦਾ ਦਾ ਖੰਡਣ ਕੀਤਾ ਹੈ, ਉਹਨਾਂ ਨੂੰ ਆਪਣੀ ਕੀਤੀ ਗਲਤੀ ਦਾ ਕੋਈ ਪਛਚਾਤਾਪ ਨਹੀਂ ਹੈ ਆਪ ਜੀ ਉਹਨਾਂ ਨੂੰ ਜਲਦੀ ਤਲਬ ਕਰਕੇ ਉਹਨਾਂ ਨੂੰ ਸਿੱਖੀ ਸਿਧਾਂਤਾਂ ਅਨੁਸਾਰ ਤਨਖਾਹ ਲਗਾਊ ਅਤੇ ਉਹਨਾ ਉੱਪਰ ਕਾਨੂੰਨੀ ਕਾਰਵਾਈ ਵੀ ਕਰਵਾਈ ਜਾਏ ਤਾਂਕਿ ਕੋਈ ਅੱਗੇ ਤੋਂ ਇਸ ਤਰਾਂ ਦੀ ਗਲਤੀ ਨਾਂ ਕਰ ਸਕੇ।

(For more news apart from Farmer organizations complain Jathedar of Sri Akal Takht against police action in Khanauri News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement