ਪੰਜਾਬ 'ਚ ਕੋਰੋਨਾ ਵਾਇਰਸ ਪੀੜਤਾਂ ਦੀ ਗਿਣਤੀ 1200 ਤੋਂ ਹੋਈ ਪਾਰ
Published : May 4, 2020, 10:10 pm IST
Updated : May 4, 2020, 10:10 pm IST
SHARE ARTICLE
4
4

ਅੱਜ ਹੋਈ ਇਕ ਹੋਰ ਮੌਤ, 140 ਤੋਂ ਵੱਧ ਨਵੇਂ ਪਾਜ਼ੇਟਿਵ ਕੇਸ ਆਏ ਅੰਮ੍ਰਿਤਸਰ, ਲੁਧਿਆਣਾ ਤੇ ਜਲੰਧਰ ਜ਼ਿਲ੍ਹੇ 'ਚ ਸੱਭ ਤੋਂ ਵੱਧ ਮਾਮਲੇ, ਮੋਹਾਲੀ ਵੀ 100 ਦੇ ਨੇੜੇ ਪੁੱਜਾ

ਚੰਡੀਗੜ੍ਹ, 4 ਮਈ (ਗੁਰਉਪਦੇਸ਼ ਭੁੱਲਰ) : ਪੰਜਾਬ 'ਚ ਪਾਜ਼ੇਟਿਵ ਕੋਰੋਨਾ ਮਰੀਜ਼ਾਂ ਦਾ ਅੰਕੜਾ ਤੇਜ਼ੀ ਨਾਲ ਵਧਦਾ ਜਾ ਰਿਹਾ ਹੈ ਜਦ ਕਿ ਹਾਲੇ 6000 ਤੋਂ ਵੱਧ ਸੈਂਪਲਾਂ ਦੀਆਂ ਰੀਪੋਰਟਾਂ ਆਉਣੀਆਂ ਬਾਕੀ ਹਨ। ਜਾਂਚ ਲੈਬਾਂ ਦੀ ਗਿਣਤੀ ਘੱਟ ਹੋਦ ਕਰ ਕੇ ਦਿਨ ਵਿਚ ਮੁਸ਼ਕਲ ਨਾਲ ਸਿਰਫ਼ 1000 ਕੁ ਸੈਂਪਲ ਹੀ ਟੈਸਟ ਹੋ ਰਹੇ ਹਨ। ਅੱਜ ਸ਼ਾਮ ਤੱਕ ਪਾਜ਼ੇਟਿਵ ਕੇਸਾਂ ਦੀ ਗਿਣਤੀ 1250 ਦੇ ਨੇੜੇ ਪਹੁੰਚ ਚੁੱਕੀ ਹੈ। ਇਸੇ ਦੌਰਾਨ ਦੇਰ ਸ਼ਾਮ ਪ੍ਰਾਪਤ ਰੀਪੋਰਟ ਅਨੁਸਾਰ ਹੁਸ਼ਿਆਰਪੁਰ ਦੇ ਇਕ ਕੋਰੋਨਾ ਪੀੜਤ ਦੀ ਮੌਤ ਹੋ ਗਈ ਹੈ, ਜੋ 24ਵੀਂ ਮੌਤ ਹੈ।

ਸਰਕਾਰੀ ਤੌਰ 'ਤੇ ਵੀ 1232 ਪਾਜ਼ੇਟਿਵ ਕੇਸਾਂ ਦੀ ਪੁਸ਼ਟੀ ਕੀਤੀ ਗਈ ਹੈ। ਇਸ ਸਮੇਂ ਰੈੱਡ ਜ਼ੋਨ ਵਾਲੇ ਜ਼ਿਲ੍ਹਿਆਂ ਵਿਚ ਸੱਭ ਤੋਂ ਵੱਧ ਪਾਜ਼ੇਟਿਵ ਕੇਸ 218 ਅੰਮ੍ਰਿਤਸਰ ਵਿਚ ਹਨ। ਜਲੰਧਰ ਵਿਚ ਗਿਣਤੀ 131 ਤੱਕ ਪਹੁੰਚ ਗਈ ਹੈ। ਲੁਧਿਆਣਾ ਵਿਚ 110 ਪਾਜ਼ੇਟਿਵ ਕੇਸ ਹਨ। ਜ਼ਿਲ੍ਹਾ ਮੋਹਾਲੀ ਵਿਚ 95, ਹੁਸਿਆਰਪੁਰ ਵਿਚ 88, ਪਟਿਆਲਾ ਵਿਚ 86 ਅਤੇ ਜ਼ਿਲ੍ਹਾ ਨਵਾਂ ਸ਼ਹਿਰ ਵਿਚ ਪਾਜ਼ੇਟਿਵ ਕੇਸਾਂ ਦੀ ਗਿਣਤੀ 85 ਹੋ ਚੁੱਕੀ ਹੈ। ਸੰਗਰੂਰ ਜ਼ਿਲ੍ਹੇ ਵਿਚ ਵੀ 48 ਨਵੇਂ ਕੇਸ ਅੱਜ ਸਾਹਮਣੇ ਆਏ ਹਨ। ਫ਼ਾਜ਼ਿਲਕਾ ਜ਼ਿਲ੍ਹੇ ਵਿਚ ਹਾਲੇ 4 ਕੇਸ ਹਨ ਜਦ ਕਿ ਬਾਕੀ ਸਾਰੇ ਜ਼ਿਲ੍ਹਿਆਂ ਵਿਚ ਕੇਸਾਂ ਦੀ ਗਿਣਤੀ 13 ਤੋਂ ਲੈ ਕੇ 63 ਤਕ ਪਹੁੰਚ ਚੁੱਕੀ ਹੈ ਜੋ ਦੇਰ ਰਾਤ ਤੱਕ ਹੋਰ ਵਧੇਗੀ ਕਿਉਂਕਿ ਸੈਂਪਲਾਂ ਦੀਆਂ ਰੀਪੋਰਟਾਂ ਲਗਾਤਾਰ ਆ ਰਹੀਆਂ ਹਨ। ਅੱਜ ਇਕੋ ਦਿਨ ਵਿਚ 142 ਤੋਂ ਵੱਧ ਨਵੇਂ ਪਾਜ਼ੇਟਿਵ ਕੇਸ ਆਏ ਹਨ।

1

ਤਰਨ ਤਾਰਨ 'ਚ 26 ਮਾਮਲੇ ਆਏ
ਸ੍ਰੀ ਖਡੂਰ ਸਾਹਿਬ, 3 ਮਈ (ਕੁਲਦੀਪ ਸਿੰਘ ਮਾਨ ਰਾਮਪੁਰ) : ਬੀਤੇ ਦਿਨੀਂ ਸ੍ਰੀ ਹਜ਼ੂਰ ਸਾਹਿਬ ਨਾਂਦੇੜ (ਮਹਾਰਾਸ਼ਟਰ) ਤੋਂ ਆਈ ਸੰਗਤ ਵਿਚੋਂ ਜ਼ਿਲ੍ਹਾ ਤਰਨ ਤਾਰਨ ਦੇ 149 ਸ਼ਰਧਾਲੂਆਂ ਦੇ ਲਏ ਟੈਸਟਾਂ ਦੀ ਰੀਪੋਰਟ ਆ ਗਈ ਹੈ। ਜਿਸ ਵਿਚ ਨਵੇਂ ਹੋਰ 26 ਮਰੀਜ਼ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਜ਼ਿਲ੍ਹਾ ਤਰਨ ਤਾਰਨ ਲਈ ਰਾਹਤ ਭਰੀ ਖ਼ਬਰ ਇਹ ਹੈ ਕਿ 149 ਸ਼ਰਧਾਲੂਆਂ ਦੀ ਭੇਜੀ ਗਈ ਰਿਪੋਰਟ ਵਿਚੋਂ 123 ਸ਼ਰਧਾਲੂ ਨੈਗੇਟਿਵ ਪਾਏ ਗਏ ਹਨ। ਦਸਿਆ ਜਾਂਦਾ ਹੈ ਕਿ ਕੋਰੋਨਾ ਪਾਜ਼ੇਟਿਵ ਇਨ੍ਹਾਂ 26 ਨਵੇਂ ਮਰੀਜ਼ਾਂ ਕਾਰਨ ਜ਼ਿਲ੍ਹਾ ਤਰਨ ਤਾਰਨ ਵਿਚ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ ਵਧ ਕੇ 40 ਹੋ ਗਈ ਹੈ। ਇਥੇ ਇਹ ਵੀ ਦਸਣਾ ਜ਼ਰੂਰੀ ਹੈ ਕਿ ਤਿੰਨ ਮਾਮਲੇ ਜ਼ਿਲ੍ਹਾ ਤਰਨ ਤਾਰਨ 'ਚ ਪੈਂਦੇ ਸੀ.ਐਚ.ਸੀ ਮੀਆਂਵਿੰਡ ਅਧੀਨ ਆਉਂਦੇ ਪਿੰਡ ਤੱਖਤੂਚੱਕ ਦੇ ਹੀ ਜਿਥੋਂ ਦੋ ਵਿਅਕਤੀ ਕੁਲਵੰਤ ਸਿੰਘ ਅਤੇ ਜਗੀਰ ਸਿੰਘ ਪਾਜ਼ੇਟਿਵ ਪਾਏ ਗਏ ਹਨ। ਉਥੇ ਪਿੰਡ ਜਹਾਂਗੀਰ ਦੀ 5 ਸਾਲਾਂ ਬੱਚੀ ਦੀ ਰੀਪੋਰਟ ਵੀ ਪਾਜ਼ੇਟਿਵ ਪਾਏ ਜਾਣ ਨਾਲ ਇਲਾਕੇ ਦੇ ਲੋਕਾਂ ਵਿਚ ਭਾਰੀ ਸਹਿਮ ਪਾਇਆ ਜਾ ਰਿਹਾ ਹੈ।

1

ਫ਼ਿਰੋਜ਼ਪੁਰ 'ਚ 13 ਪਾਜ਼ੇਟਿਵ  ਹੋਰ ਆਏ
ਫ਼ਿਰੋਜ਼ਪੁਰ, 4 ਮਈ (ਜਗਵੰਤ ਸਿੰਘ ਮੱਲ੍ਹੀ) : ਇਕਾਂਤਵਾਸ ਕੇਂਦਰਾਂ 'ਚ ਦੂਜੇ ਸੂਬਿਆਂ 'ਚੋਂ ਆਏ ਅਤੇ ਕੁਆਰੰਟੀਨ ਕੀਤੇ ਗਏ ਨੌਜਵਾਨਾਂ ਦਾ ਜ਼ਜ਼ਬਾ ਤੇ ਹੌਂਸਲੇ ਬੁਲੰਦ ਹਨ। ਉਹ ਜਨਤਕ ਵਿੱਥ ਦੇ ਨਿਯਮਾਂ ਦਾ ਪਾਲਣ ਕਰਦਿਆਂ ਗੀਤ ਗਾ ਕੇ ਖ਼ੁਸ਼ੀ-ਖ਼ੁਸ਼ੀ ਸਮਾਂ ਬਤੀਤ ਕਰ ਰਹੇ ਹਨ। ਕੋਵਿਡ-19 ਨਾਲ ਸਬੰਧਤ ਤਾਜ਼ਾ ਸੂਰਤੇਹਾਲ ਬਿਆਨ ਕਰਦਿਆਂ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਦਸਿਆ ਕਿ ਹੁਣ ਤਕ ਜ਼ਿਲ੍ਹੇ 'ਚ ਦੂਜੇ ਸੂਬਿਆਂ 'ਚੋਂ 470 ਲੋਕ ਆਏ ਹਨ। ਕੁਲ 1016 ਲੋਕਾਂ ਦੇ ਸੈਂਪਲ ਪਰਖ ਲਈ ਲਏ ਗਏ ਸਨ। ਜਿਨ੍ਹਾਂ ਵਿਚੋਂ 569 ਦੀਆਂ ਰੀਪੋਰਟਾਂ ਨੈਗੇਟਿਵ ਆਈਆਂ ਹਨ। ਉਨ੍ਹਾਂ ਦਸਿਆ ਕਿ ਫ਼ਿਰੋਜ਼ਪੁਰ ਜ਼ਿਲ੍ਹੇ 'ਚ ਪਹਿਲਾਂ ਕੁਲ 29 ਕੇਸ ਪਾਜ਼ੇਟਿਵ ਸਨ। ਇਕ ਠੀਕ ਹੋ ਗਿਆ ਅਤੇ ਇਕ ਦੀ ਮੌਤ ਹੋ ਗਈ ਸੀ। ਜਦਕਿ ਅੱਜ ਆਈਆਂ 54 ਰੀਪੋਰਟਾਂ 'ਚੋਂ 13 ਦੇ ਸੈਂਪਲ ਪਾਜ਼ੇਟਿਵ ਅਤੇ 41 ਲੋਕਾਂ ਦੀਆਂ ਰੀਪੋਰਟਾਂ ਨੈਗੇਟਿਵ ਹਨ। ਨਵੇਂ 13 ਕੇਸਾਂ 'ਚੋਂ 6 ਦਾ ਸਬੰਧ ਮਹਾਰਾਸ਼ਟਰ 'ਚੋਂ ਆਏ ਲੋਕਾਂ ਨਾਲ ਹੈ।



ਸੰਗਰੂਰ 'ਚ ਇਕੱਠੇ 52 ਕੋਰੋਨਾ ਪਾਜ਼ੇਟਿਵ ਕੇਸ ਆਏ ਸਾਹਮਣੇ
੍ਵਸੰਗਰੂਰ, 4 ਮਈ (ਪਪ) : ਜ਼ਿਲ੍ਹਾ ਸੰਗਰੂਰ 'ਚ ਸੋਮਵਾਰ ਸਵੇਰੇ ਇਕੱਠੇ ਕੋਰੋਨਾ ਦੇ 52 ਪਾਜ਼ੇਟਿਵ ਕੇਸ ਸਾਹਮਣੇ ਆਏ ਹਨ। ਸੋਮਵਾਰ ਨੂੰ ਆਈ 154 ਸੈਂਪਲਾਂ ਦੀ ਰਿਪੋਰਟ 'ਚੋਂ 52 ਪਾਜ਼ੇਟਿਵ ਪਾਏ ਗਏ ਹਨ ਜਦਕਿ 300 ਸੈਂਪਲਾਂ ਦੀ ਰਿਪੋਰਟ ਆਉਣੀ ਬਾਕੀ ਹੈ। ਜ਼ਿਲ੍ਹੇ 'ਚ ਇਸ ਤੋਂ ਪਹਿਲਾਂ 11 ਕੋਰੋਨਾ ਪਾਜ਼ੇਟਿਵ ਕੇਸ ਹਨ। ਹੁਣ ਕੁੱਲ ਗਿਣਤੀ 63 ਹੋ ਗਈ ਹੈ। ਇਨ੍ਹਾਂ ਵਿਚੋਂ 3 ਵਿਅਕਤੀ ਸਿਹਤਮੰਦ ਹੋ ਕੇ ਘਰਾਂ ਨੂੰ ਪਰਤ ਚੁੱਕੇ ਹਨ।



ਰੋਪੜ 'ਚ ਕੇਸਾਂ ਦੀ ਗਿਣਤੀ 13 ਹੋਈ
ਰੂਪਨਗਰ, 4 ਮਈ (ਸਵਰਨ ਸਿੰਘ ਭੰਗੂ) : ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਨੇ ਦਸਿਆ ਕਿ ਜ਼ਿਲ੍ਹੇ ਵਿਚ ਕਰੋਨਾ ਐਕਟਿਵ ਪਾਜ਼ਟਿਵ ਮਰੀਜਾਂ ਦੀ ਸੰਖਿਆ ਵੱਧ ਕੇ 13 ਹੋ ਗਈ ਹੈ। ਇੱਕ ਵਿਅਕਤੀ ਜ਼ੋ ਕਿ ਮੁਕਾਰੀ ਬਲਾਕ ਨੂਰਪੁਰ ਬੇਦੀ ਦਾ ਨਿਵਾਸੀ ਹੈ ਅਤੇ ਇਹ ਵਿਅਕਤੀ ਜ਼ਿਲ੍ਹਾ ਐਸ.ਬੀ.ਐਸ ਨਗਰ ਵਿਖੇ ਸ਼ਰਧਾਲੂਆਂ ਨੂੰ ਸ੍ਰੀ ਹਜ਼ੂਰ ਸਾਹਿਬ ਤੋਂ ਵਾਪਸ ਲੈ ਕੇ ਆਇਆ ਸੀ। ਜੋ ਕਿ ਐਸ.ਬੀ.ਐਸ. ਨਗਰ ਤੋਂ ਰੂਪਨਗਰ ਜ਼ਿਲ੍ਹੇ ਵਿਚ ਵਾਪਸ ਨਹੀਂ ਆਇਆ। ਉਨ੍ਹਾਂ ਦਸਿਆ ਕਿ ਹੁਣ ਤਕ ਜ਼ਿਲ੍ਹੇ ਵਿਚ ਕੁੱਲ 494 ਵਿਅਕਤੀਆਂ ਦੇ ਸੈਂਪਲ ਲਏ ਗਏ ਸਨ। ਇਨ੍ਹਾਂ ਵਿਚੋਂ 418 ਦੀ ਰੀਪੋਰਟ ਨੈਗੇਟਿਵ, 63 ਦੀ ਰੀਪੋਰਟ ਪੈਂਡਿੰਗ, 13 ਕੇਸ ਐਕਟਿਵ ਕੋਰੋਨਾ ਪਾਜ਼ੇਟਿਵ (01 ਡੀ.ਐਮ.ਸੀ. ਲੁਧਿਆਣਾ ਵਿਖੇ ਦਾਖ਼ਲ ਅਤੇ 01 ਐਸ.ਬੀ.ਐਸ. ਨਗਰ ਵਿਖੇ) ਅਤੇ 02 ਰਿਕਵਰ ਹੋ ਚੁੱਕੇ ਹਨ। ਡਿਪਟੀ ਕਮਿਸ਼ਨਰ ਨੇ ਦਸਿਆ ਕਿ ਜ਼ਿਲ੍ਹੇ ਵਿਚ ਕੁਲ 16 ਕੇਸ ਹੋ ਚੁੱਕੇ ਹਨ, ਜਿਨ੍ਹਾਂ ਵਿਚੋਂ 13 ਕੇਸ ਪਾਜ਼ੇਟਿਵ ਹਨ, 2 ਰਿਕਵਰ ਚੁੱਕੇ ਹਨ ਅਤੇ 1 ਵਿਅਕਤੀ ਜਿਸ ਦੀ ਮੌਤ ਹੋ ਚੁੱਕੀ ਹੈ।



ਰਾਜਪੁਰਾ 'ਚ ਇਕ ਹੋਰ ਕੇਸ ਦੀ ਪੁਸ਼ਟੀ
ਪਟਿਆਲਾ, 4 ਮਈ (ਤੇਜਿੰਦਰ ਫਤਿਹਪੁਰ) : ਬੀਤੇ 24 ਘੰਟਿਆਂ ਵਿਚ ਜ਼ਿਲ੍ਹੇ ਵਿਚ 6 ਕੋਰੋਨਾ ਪਾਜ਼ੇਟਿਵ ਕੇਸ ਰੀਪੋਰਟ ਹੋਏ ਹਨ। ਜਾਣਕਾਰੀ ਦਿੰਦੇ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦਸਿਆ ਕਿ ਬੀਤੇ ਦਿਨੀ ਜਾਂਚ ਲਈ 48 ਸੈਂਪਲ ਲੈਬ ਵਿਚ ਭੇਜੇ ਗਏ ਸਨ ਜਿਨ੍ਹਾਂ ਦੀ ਪ੍ਰਾਪਤ ਹੋਈ ਰੀਪੋਰਟ ਅਨੁਸਾਰ ਉਨ੍ਹਾਂ ਵਿਚੋਂ 47 ਸੈਂਪਲਾਂ ਦੀ ਰੀਪੋਰਟ ਨੈਗੇਟਿਵ ਪਾਈ ਗਈ ਹੈ ਅਤੇ ਇਕ ਪਾਜ਼ੇਟਿਵ ਹੈ ਜੋ ਕਿ ਪਹਿਲਾਂ ਤੋਂ ਰਾਜਪੁਰਾ ਵਿਚ ਪਾਜ਼ੇਟਿਵ ਆਏ ਵਿਅਕਤੀ ਦੀ ਪਤਨੀ ਹੈ।ਨੂੰ ਆਈਸੋਲੇਸ਼ਨ ਵਾਰਡ ਵਿਚ ਸ਼ਿਫਟ ਕਰਵਾਇਆ ਜਾ ਰਿਹਾ ਹੈ। ਸਿਵਲ ਸਰਜਨ ਡਾ. ਮਲਹੋਤਰਾ ਨੇ ਦਸਿਆ ਕਿ ਜ਼ਿਲ੍ਹੇ ਵਿਚ ਕੋਰੋਨਾ ਪਾਜ਼ੇਟਿਵ ਕੇਸਾਂ ਦੀ ਕੁੱਲ ਗਿਣਤੀ 92 ਹੋ ਗਈ ਹੈ।



ਹੁਸ਼ਿਆਰਪੁਰ ਦੇ ਕੋਰੋਨਾ ਪਾਜ਼ੇਟਿਵ ਵਿਅਕਤੀ ਦੀ ਮੌਤ

ਅੰਮ੍ਰਿਤਸਰ, 4 ਮਈ (ਅਰਵਿੰਦਰ ਵੜੈਚ) : ਮੈਡੀਕਲ ਕਾਲਜ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਦੀ ਆਈਸੋਲੇਸ਼ਨ ਵਾਰਡ ਵਿਚ ਦਾਖ਼ਲ ਹੁਸ਼ਿਆਰਪੁਰ ਦੇ 55 ਸਾਲਾ ਨਿਵਾਸੀ ਰਮੇਸ਼ ਕੁਮਾਰ ਦੀ ਕੋਰੋਨਾ ਵਾਇਰਸ ਨਾਲ ਮੌਤ ਹੋ ਗਈ ਹੈ। ਉਸ ਨੂੰ ਗੰਭੀਰ ਹਾਲਤ ਵਿਚ ਸ਼ਨੀਵਾਰ ਨੂੰ ਹੁਸ਼ਿਆਰਪੁਰ ਤੋਂ ਅੰਮ੍ਰਿਤਸਰ ਰੈਫ਼ਰ ਕੀਤਾ ਗਿਆ ਹੈ। ਇਹ ਮਰੀਜ਼ ਪਿਛਲੇ 24 ਘੰਟਿਆਂ ਤੋਂ ਵੈਂਟੀਲੇਟਰ 'ਤੇ ਸੀ। ਸਾਹ ਲੈਣ ਵਿਚ ਮੁਸ਼ਕਲ ਆਉਣ ਕਰ ਕੇ ਉਸ ਦੀ ਸੋਮਵਾਰ ਸ਼ਾਮ ਨੂੰ ਮੌਤ ਹੋ ਗਈ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੌਣ ਪਾਵੇਗਾ ਗੁਰਦਾਸਪੁਰ ਦੀ ਗੇਮ, ਕਿਸ ਨੂੰ ਜਿਤਾਉਣਗੇ ਮਾਝੇ ਵਾਲ਼ੇ, ਕੌਣ ਬਣੇਗਾ ਮਾਝੇ ਦਾ ਜਰਨੈਲ, ਵੇਖੋ ਖ਼ਾਸ ਪੇਸ਼ਕਸ਼

04 May 2024 10:06 AM

'ਅੰਮ੍ਰਿਤਪਾਲ ਦੇ ਬਾਕੀ ਸਾਥੀ ਕਿਉਂ ਨਹੀਂ ਲੜਦੇ ਚੋਣ? 13 ਦੀਆਂ 13 ਸੀਟਾਂ 'ਤੇ ਲੜ ਕੇ ਦੇਖ ਲੈਣ'

04 May 2024 9:50 AM

'ਤੂੰ ਮੇਰੇ ਨਾਲ ਵਿਆਹ ਕਰਵਾਇਆ', ਘਰਵਾਲੀ ਨੇ ਚੂੜੇ ਵਾਲੀ ਨਾਲ ਫੜ ਲਿਆ ਪਤੀ, ਆਹ ਦੇਖੋ ਪੈ ਗਿਆ ਪੰਗਾ, LIVE ਵੀਡੀਓ

03 May 2024 4:26 PM

Kulbir Singh Zira Interview :ਅੰਮ੍ਰਿਤਪਾਲ ਸਿੰਘ ਨੂੰ ਕਿੰਨੀ ਵੱਡੀ ਚੁਣੌਤੀ ਮੰਨਦੇ ਨੇ ਕੁਲਬੀਰ ਸਿੰਘ ਜ਼ੀਰਾ?

03 May 2024 4:21 PM

Raja Warring ਦੇ ਹੱਕ 'ਚ ਚੋਣ ਪ੍ਰਚਾਰ ਕਰਨ ਪਹੁੰਚੇ Bharat Bhushan Ashu, ਕਿਹਾ - 'ਟਿਕਟਾਂ ਦੀ ਲੜਾਈ ਛੱਡ ਦਓ ਯਾਰ

03 May 2024 2:20 PM
Advertisement