
ਪਾਕਿਸਤਾਨ ਨੇ ਜੰਮੂ ਕਸ਼ਮੀਰ ਦੇ ਸਾਂਬਾ ’ਚ ਕੌਮਾਂਤਰੀ ਸਰਹੱਦ ’ਤੇ ਕੀਤੀ ਗੋਲੀਬਾਰੀ
ਜੰਮੂ, 3 ਮਈ : ਪਾਕਿਸਤਾਨੀ ਰੇਂਜਰਜ਼ ਨੇ ਜੰਮੂ ਕਸ਼ਮੀਰ ਦੇ ਸਾਂਬਾ ਜ਼ਿਲ੍ਹੇ ’ਚ ਸੋਮਵਾਰ ਨੂੰ ਕੌਮਾਂਤਰੀ ਸਰਹੱਦ (ਆਈ.ਬੀ.) ਕੋਲ ਗੋਲੀਬਾਰੀ ਕਰ ਕੇ ਜੰਗਬੰਦੀ ਸਮਝੌਤੇ ਦੀ ਉਲੰਘਣਾ ਕੀਤੀ।
ਸਰਹੱਦੀ ਸੁਰੱਖਿਆ ਫ਼ੋਰਸ (ਬੀ.ਐੱਸ.ਐਫ਼.) ਦੇ ਇਕ ਬੁਲਾਰੇ ਨੇ ਦਸਿਆ ਕਿ ਦੋਹਾਂ ਦੇਸ਼ਾਂ ਵਿਚਾਲੇ ਸ਼ਾਂਤੀ ਬਣਾਏ ਰੱਖਣ ਲਈ ਇਸ ਸਾਲ 25 ਫ਼ਰਵਰੀ ਨੂੰ ਨਵਾਂ ਸਮਝੌਤਾ ਹੋਇਆ ਸੀ। ਇਸ ਤੋਂ ਬਾਅਦ ਕੌਮਾਂਤਰੀ ਸਰਹੱਦ ਕੋਲ ਪਾਕਿਸਤਾਨ ਨੇ ਪਹਿਲੀ ਵਾਰ ਜੰਗਬੰਦੀ ਸਮਝੌਤੇ ਦਾ ਉਲੰਘਣ ਕੀਤਾ ਹੈ। ਬੀ.ਐੱਸ.ਐਫ਼. ਦੇ ਜੰਮੂ ਫ਼ਰੰਟੀਅਰ ਦੇ ਇੰਸਪੈਕਟਰ ਜਨਰਲ ਐੱਨ.ਐੱਸ. ਜਾਮਵਾਲ ਨੇ ਕਿਹਾ,‘‘ਪਾਕਿਸਤਾਨ ਰੇਂਜਰਸ ਨੇ ਰਾਮਗੜ੍ਹ ਖੇਤਰ ਵਿਚ ਤੜਕੇ 6.15 ਵਜੇ ਕੌਮਾਂਤਰੀ ਸਰਹੱਦ ਕੋਲ ਬਿਨਾਂ ਉਕਸਾਵੇ ਦੇ ਗੋਲੀਬਾਰੀ ਕੀਤੀ।’’ (ਪੀਟੀਆਈ)