
ਘਰਾਂ ’ਚ ਕੁਆਰੰਟਾਈਨ ਮਰੀਜ਼ ਹੈਲਪਲਾਈਨ ਨੰਬਰਾਂ ’ਤੇ ਸੰਪਰਕ ਕਰ ਕੇ ਮੁਫ਼ਤ ਖਾਣਾ ਮੰਗਵਾ ਸਕਦੇ ਹਨ।
ਲੁਧਿਆਣ : ਲੁਧਿਆਣਾ ਯੂਥ ਕਾਂਗਰਸ ਨੇ ਜਗਨਨਾਥ ਫੂਡ ਦੇ ਸਹਿਯੋਗ ਨਾਲ ਕੋਵਿਡ ਮਰੀਜ਼ਾਂ ਦੀ ਵੱਧਦੀ ਗਿਣਤੀ ਨੂੰ ਦੇਖਦੇ ਹੋਏ ਅਹਿਮ ਫ਼ੈਸਲਾ ਲਿਆ ਹੈ। ਯੂਥ ਕਾਂਗਰਸ ਨੇ ਘਰਾਂ ’ਚ ਕੁਆਰੰਟਾਈਨ ਹੋਏ ਮਰੀਜ਼ਾਂ ਨੂੰ ਆ ਰਹੀਆਂ ਦਿੱਕਤਾਂ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਘਰ ਬੈਠੇ ਹੀ ਮੁਫ਼ਤ ਖਾਣਾ ਪਹੁੰਚਾਉਣ ਦਾ ਉਪਰਾਲਾ ਜਗਨਨਾਥ ਮੰਦਿਰ ’ਚ ਕੀਤਾ। ਇਸ ਮੌਕੇ ਜਗਨਨਾਥ ਫੂਡ ਫਾਰ ਲਾਈਫ ਦੇ ਪ੍ਰਧਾਨ ਸਤੀਸ਼ ਗੁਪਤਾ ਵੀ ਮੌਜੂਦ ਰਹੇ।
Quarantine
ਯੋਗੇਸ਼ ਹਾਂਡਾ ਨੇ ਦੱਸਿਆ ਕਿ ਯੂਥ ਕਾਂਗਰਸ ਨੇ ਨਰ ਸੇਵਾ ਨਾਰਾਇਣ ਸੇਵਾ ਤਹਿਤ ਇਹ ਸੇਵਾ ਸ਼ੁਰੂ ਕਰਨ ਦਾ ਸੰਕਲਪ ਕੀਤਾ ਹੈ। ਇਸ ਦੇ ਲਈ ਜ਼ਿਲ੍ਹਾ ਅਤੇ ਵਿਧਾਨ ਸਭਾ ਪੱਧਰ ’ਤੇ ਜਾਰੀ ਕੀਤੇ ਹੈਲਪਲਾਈਨ ਨੰਬਰ 98158-00392, 98773-00041 ਅਤੇ ਵਿਧਾਨ ਸਭਾ ਪੂਰਬੀ ਲਈ 99156-00311, ਵਿਧਾਨ ਸਭਾ ਪੱਛਮੀ ਲਈ 79734-86255, ਉੱਤਰੀ ਲਈ 93199-00003, ਆਤਮ ਨਗਰ ਲਈ 97800-00865, ਦੱਖਣੀ ਲਈ 89080-00026 ਨੰਬਰ ਜਾਰੀ ਕੀਤੇ ਹਨ।
Corona Virus
ਘਰਾਂ ’ਚ ਕੁਆਰੰਟਾਈਨ ਮਰੀਜ਼ ਇਨ੍ਹਾਂ ਨੰਬਰਾਂ ’ਤੇ ਸੰਪਰਕ ਕਰ ਕੇ ਮੁਫ਼ਤ ਖਾਣਾ ਮੰਗਵਾ ਸਕਦੇ ਹਨ। ਉਨ੍ਹਾਂ ਕਿਹਾ ਕਿ ਯੂਥ ਕਾਂਗਰਸ ਨੇ ਪਿਛਲੇ ਲਾਕਡਾਊਨ ਦੌਰਾਨ ਵੀ ਹਜ਼ਾਰਾਂ ਲੋੜਵੰਦ ਲੋਕਾਂ ਨੂੰ ਲੋੜੀਂਦਾ ਸਾਮਾਨ ਅਤੇ ਲੰਗਰ ਮੁਹੱਈਆ ਕਰਵਾਇਆ ਸੀ।