ਪਿਆਰ ਦੀ ਅਨੋਖੀ ਮਿਸਾਲ, ਵੱਡੇ ਭਰਾ ਦੇ ਵਿਛੋੜੇ ’ਚ ਛੋਟੇ ਨੇ ਵੀ ਤੋੜਿਆ ਦਮ
Published : May 4, 2022, 12:46 pm IST
Updated : May 4, 2022, 12:46 pm IST
SHARE ARTICLE
RIP
RIP

ਬਠਿੰਡਾ ਦੇ ਭਗਤਾ ਭਾਈਕਾ 'ਚ ਸੋਗ ਦੀ ਲਹਿਰ 

ਬਠਿੰਡਾ : ਪਿੰਡ ਭਗਤਾ ਭਾਈਕਾ ਤੋਂ ਇੱਕ ਬਹੁਤ ਹੀ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿਥੇ ਇੱਕ ਭਰਾ ਦੇ ਵਿਛੋੜੇ ਵਿਚ ਦੂਜੇ ਭਰਾ ਨੇ ਦਮ ਤੋੜ ਦਿਤਾ। ਅਜਿਹੀ ਪਿਆਰ ਦੀ ਮਿਸਾਲ ਅੱਜ ਦੇ ਜ਼ਮਾਨੇ ਵਿਚ ਬਹੁਤ ਹੀ ਘੱਟ ਦੇਖਣ ਨੂੰ ਮਿਲਦੀ ਹੈ ਜਿਥੇ ਜਿਉਂਦੇ ਜੀਅ ਤਾਂ ਪ੍ਰੇਮ ਹੁੰਦਾ ਹੀ ਹੈ ਪਰ ਮੌਤ ਵੀ ਉਨ੍ਹਾਂ ਨੂੰ ਅਲਗ ਨਹੀਂ ਕਰ ਸਕੀ।

photo photo

ਮਿਲੀ ਜਾਣਕਾਰੀ ਅਨੁਸਾਰ ਭਗਤ ਭਾਈਕਾ ਵਿਚ ਮੰਗਲਵਾਰ ਨੂੰ ਇਕ ਵੱਡੇ ਭਰਾ ਦੀ ਮੌਤ ਹੋਣ ਦੇ ਕੁਝ ਪਲਾਂ ਮਗਰੋਂ ਹੀ ਉਸ ਦਾ ਵਿਛੋੜਾ ਨਾ ਸਹਾਰਦੇ ਹੋਏ ਛੋਟੇ ਭਰਾ ਦੀ ਵੀ ਮੌਤ ਹੋ ਗਈ। ਇਸ ਖ਼ਬਰ ਨੂੰ ਸੁਣਦਿਆਂ ਹੀ ਸ਼ਹਿਰ ਅੰਦਰ ਸੋਗ ਦੀ ਲਹਿਰ ਦੌੜ ਗਈ। ਦੱਸ ਦੇਈਏ ਕਿ ਵੱਡਾ ਭਰਾ ਪ੍ਰੀਤਮ ਸਿੰਘ (75) ਕਿਸੇ ਬਿਮਾਰੀ ਤੋਂ ਪੀੜਤ ਸੀ ਅਤੇ ਉਨ੍ਹਾਂ ਨੂੰ ਇਲਾਜ ਲਈ ਪ੍ਰਾਈਵੇਟ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ।

photo photo

ਜਿਥੇ ਇਲਾਜ ਦੌਰਾਨ ਪ੍ਰੀਤਮ ਸਿੰਘ ਦੀ ਮੌਤ ਹੋ ਗਈ। ਮ੍ਰਿਤਕ ਪ੍ਰੀਤਮ ਸਿੰਘ ਦੀ ਨੂੰ ਜਦ ਘਰ ਲਿਆਂਦਾ ਗਿਆ ਤਾਂ ਕੁਝ ਹੀ ਪਲਾਂ ਦੇ ਅੰਦਰ ਹੀ ਉਨ੍ਹਾਂ ਦੇ ਛੋਟੇ ਭਰਾ ਮਨਜੀਤਇੰਦਰ ਸਿੰਘ ਉਰਫ਼ ਅਮਰਜੀਤ ਸਿੰਘ ਮੈਂਬਰ ਦੀ ਵੀ ਮੌਤ ਹੋ ਗਈ। ਘਰ ਵਿਚ ਇੱਕੋ ਸਮੇਂ ਦੋ ਮੌਤਾਂ ਹੋਣ ਕਾਰਨ ਪਰਿਵਾਰ 'ਤੇ ਦੁਖਾਂ ਦਾ ਪਹਾੜ ਟੁੱਟ ਗਿਆ। ਦੱਸ ਦੇਈਏ ਕਿ ਉਨ੍ਹਾਂ ਦੋਹਾਂ ਭਰਾਵਾਂ ਦਾ ਸਸਕਾਰ ਵੀ ਇਕੱਠਿਆਂ ਹੀ ਕਰ ਦਿਤਾ ਗਿਆ ਹੈ।


   

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement