ਵਿਪਨ ਕੁਮਾਰ ਨੂੰ ਪਾਕਿਸਤਾਨੀ ਅਧਿਕਾਰੀਆਂ ਨੇ ਕਰੀਬ 10 ਸਾਲ ਪਹਿਲਾ ਗ੍ਰਿਫ਼ਤਾਰ ਕੀਤਾ ਸੀ
ਅੰਮ੍ਰਿਤਸਰ- ਪਾਕਿਸਤਾਨ ਵਿਚ ਮੌਤ ਤੋਂ ਬਾਅਦ ਭਾਰਤੀ ਨਾਗਰਿਕ ਦੀ ਦੇਹ ਬੁੱਧਵਾਰ ਨੂੰ ਬੀਐਸਐਫ ਨੂੰ ਸੌਂਪ ਦਿੱਤੀ। ਹਿਮਾਚਲ ਪ੍ਰਦੇਸ਼ ਦੇ ਊਨਾ ਜ਼ਿਲ੍ਹੇ ਦੇ ਰਹਿਣ ਵਾਲੇ 38 ਸਾਲਾ ਵਿਪਨ ਕੁਮਾਰ ਨੂੰ ਪਾਕਿਸਤਾਨੀ ਅਧਿਕਾਰੀਆਂ ਨੇ ਕਰੀਬ 10 ਸਾਲ ਪਹਿਲਾ ਗ੍ਰਿਫ਼ਤਾਰ ਕੀਤਾ ਸੀ ਉਹ ਗਲਤੀ ਨਾਲ ਸਰਹੱਦ ਪਾਰ ਕਰਕੇ ਪਾਕਿਸਤਾਨ ਚਲਾ ਗਿਆ ਸੀ।
ਅਧਿਕਾਰੀਆਂ ਨੇ ਦਸਿਆ ਕਿ ਵਿਪਨ ਮਾਨਸਿਕ ਤੌਰ ਤੇ ਠੀਕ ਨਹੀਂਸੀ। ਉਸ ਸਮੇਂ ਊਨਾ ਜ਼ਿਲ੍ਹੇ ਦੇ ਇਕ ਪੁਲਿਸ ਸਟੇਸ਼ਨ ਵਿਚ ਉਸ ਦੀ ਗੁੰਮਸ਼ੁਦਗੀ ਦੀ ਰੀਪੋਰਟ ਦਰਜ ਕਰਵਾਈ ਸੀ। ਗ੍ਰਿਫ਼ਤਾਰੀ ਤੋਂ ਬਾਅਦ ਵਿਪਨ ਲਾਹੌਰ ਦੀ ਕੋਟ ਲੱਖਪਤ ਜੇਲ੍ਹ ਵਿਚ ਬੰਦ ਸੀ। ਅਟਾਰੀ ਵਾਹਗਾ ਸਰਹੱਦ ਤੇ ਇਕ ਅਧਿਕਾਰੀ ਨੇ ਕਿਹਾ ਕਿ ਮੌਤ ਦੇ ਕਾਰਨ ਹਾਲੇ ਸਪਸ਼ਟ ਨਹੀਂ ਹਨ। ਪਰ ਉਹ ਪਿਛਲੇ ਕੁਝ ਹਫ਼ਤਿਆਂ ਤੋਂ ਬੀਮਾਰ ਸੀ ਤੇ ਲਾਹੌਰ ਦੇ ਇਕ ਹਸਪਤਾਲ ਵਿਚ ਉਸ ਦਾ ਇਲਾਜ ਚੱਲ ਰਿਹਾ ਸੀ। ਊਨਾ ਜ਼ਿਲ੍ਹੇ ਦੇ ਨਾਂਗਲ ਜੀਤਪੁਰ ਨਿਵਾਸੀ ਵਿਪਨ ਦੀ 2 ਅਪ੍ਰੈਲ ਨੂੰ ਮੌਤ ਹੋ ਗਈ ਸੀ।
ਦੇਹ ਨੂੰ ਪਾਕਿਸਤਾਨ ਤੋਂ ਭਾਰਤ ਲਿਆਉਣ ਲਈ ਦਸਤਾਵੇਜ਼ ਨੂੰ ਪੂਰਾ ਕਰਨ ਲਈ ਕਰੀਬ ਇਕ ਮਹੀਨੇ ਦਾ ਸਮਾਂ ਲੱਗਿਆ। ਊਨਾ ਦੇ ਨਾਇਬ ਤਹਸੀਲਦਾਰ ਰਾਜ ਸ਼ਰਮਾ, ਵਿਪਨ ਦਾ ਭਰਾ ਦੇਹ ਲੈਣ ਲਈ ਅਟਾਰੀ ਸਰਹੱਦ ਤੇ ਮੌਜੂਦ ਸਨ ਦੇਹ ਨੂੰ ਐਬੂਲੈਂਸ ਵਿਚ ਊਨਾ ਭੇਜਿਆ ਗਿਆ।