Punjab News: ਵੋਟਰ ਹੈਲਪਲਾਈਨ ਐਪ ਜਾਂ ਪੋਰਟਲ ਤੇ ਇਸ ਤਰਾਂ ਚੈਕ ਕਰ ਸਕਦੇ ਹੋ ਆਪਣੀ ਵੋਟ
Published : May 4, 2024, 5:51 pm IST
Updated : May 4, 2024, 5:51 pm IST
SHARE ARTICLE
File Photo
File Photo

ਇਸ ਤੋਂ ਬਿਨ੍ਹਾਂ ਚੋਣ ਕਮਿਸ਼ਨਰ ਨੂੰ ਐਸਐਮਐਸ ਭੇਜ ਕੇ ਵੀ ਤੁਸੀਂ ਆਪਣੀ ਵੋਟਰ ਸੂਚੀ ਵਿਚ ਦਰਜ ਵੇਰਵੇ ਜਾਣ ਸਕਦੇ ਹੋ।

Punjab News: ਫਾਜ਼ਿਲਕਾ: ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਆਈਏਐਸ ਨੇ ਦੱਸਿਆ ਕਿ ਚੋਣ ਕਮਿਸ਼ਨ ਵੱਲੋਂ ਵੋਟਰਾਂ ਦੀ ਸਹੂਲਤ ਲਈ ਕਈ ਮੋਬਾਇਲ ਐਪ ਚਲਾਈਆਂ ਗਈਆਂ ਹਨ। ਉਨ੍ਹਾਂ ਨੇ ਕਿਹਾ ਕਿ ਅਜਿਹੀ ਹੀ ਇਕ ਮੋਬਾਇਲ ਐਪ ਹੈ, 'ਵੋਟਰ ਹੈਲਪ ਲਾਈਨ' ਜਿਸ ਨੂੰ ਪਲੇਅ ਸਟੋਰ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ। ਇਸ ਐਪ ਰਾਹੀਂ ਵੋਟਰ ਆਪਣੀ ਵੋਟ, ਪੋਲਿੰਗ ਬੂਥ ਆਦਿ ਸਬੰਧੀ ਸਾਰੀ ਜਾਣਕਾਰੀ ਪ੍ਰਾਪਤ ਕਰ ਸਕਦਾ ਹੈ। 

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਚੋਣ ਅਮਲੇ ਨੂੰ ਆਪਣੀ ਵੋਟ ਪੋਸਟਲ ਬੈਲਟ ਤਰੀਕੇ ਨਾਲ ਪਾਉਣ ਲਈ ਆਪਣੇ ਫਾਰਮ ਵਿਚ ਭਰਨ ਲਈ ਆਪਣੇ ਹਲਕੇ ਵਿਚ ਵੋਟਰ ਸੂਚੀ ਦਾ ਭਾਗ ਤੇ ਵੋਟ ਦਾ ਸੀਰੀਅਲ ਨੰਬਰ ਚਾਹੀਦਾ ਹੁੰਦਾ ਹੈ। ਇਸ ਦੀ ਜਰੂਰਤ ਆਮ ਵੋਟਰਾਂ ਨੂੰ ਇਹ ਵੇਖਣ ਲਈ ਹੁੰਦੀ ਹੈ ਕਿ ਉਨ੍ਹਾਂ ਦਾ ਵੋਟ ਕਿੰਨ੍ਹੇ ਨੰਬਰ ਬੂਥ ਤੇ ਹੈ ਤੇ ਵੋਟਰ ਸੂਚੀ ਵਿਚ ਕਿੰਨੇ ਨੰਬਰ ਤੇ ਦਰਜ ਹੈ। ਉਕਤ ਨੂੰ ਵੇਖਣ ਲਈ ਵੋਟਰ ਹੈਲਪਲਾਈਨ ਮੋਬਾਇਲ ਐਪ ਆਪਣੇ ਮੋਬਾਇਲ ਫੋਨ ਵਿਚ ਡਾਉਨਲੋਡ ਕੀਤੀ ਜਾ ਸਕਦੀ ਹੈ ਜਾਂ ਚੋਣ ਕਮਿਸ਼ਨ ਦੇ ਲਿੰਕ  https://electoralsearch.eci.gov.in/  ਤੇ ਜਾ ਕੇ ਆਪਣੇ ਵੋਟਰ ਪਹਿਚਾਣ ਪੱਤਰ ਦਾ ਨੰਬਰ ਭਰ ਕੇ ਅਤੇ ਆਪਣੇ ਰਾਜ ਦਾ ਨਾਂਅ ਭਰ ਕੇ ਵੀ ਕੋਈ ਵੀ ਆਪਣਾ ਬੂਥ ਨੰਬਰ ਤੇ ਵੋਟ ਲਿਸਟ ਵਿਚ ਆਪਣਾ ਸੀਰੀਅਲ ਨੰਬਰ ਜਾਣ ਸਕਦਾ ਹੈ।

ਇਸ ਤੋਂ ਬਿਨ੍ਹਾਂ ਚੋਣ ਕਮਿਸ਼ਨਰ ਨੂੰ ਐਸਐਮਐਸ ਭੇਜ ਕੇ ਵੀ ਤੁਸੀਂ ਆਪਣੀ ਵੋਟਰ ਸੂਚੀ ਵਿਚ ਦਰਜ ਵੇਰਵੇ ਜਾਣ ਸਕਦੇ ਹੋ। ਇਸ ਲਈ ਟਾਇਪ ਕਰੋ ਈਸੀਆਈ(ਸਪੇਸ) ਤੁਹਾਡੀ ਵੋਟਰ ਆਈਡੀ ਅਤੇ ਇਸ ਨੂੰ 1950 ਨੰਬਰ ਤੇ ਐਸਐਮਐਸ ਕਰ ਦਿਓ। ਚੋਣ ਕਮਿਸ਼ਨ ਵੱਲੋਂ ਆਪ ਨੂੰ ਤੁਹਾਡਾ ਨਾਂਅ, ਵੋਟਰ ਸੂਚੀ ਦਾ ਭਾਗ ਨੰਬਰ (ਜੇ ਕਿ ਤੁਹਾਡੇ ਬੂਥ ਦਾ ਨੰਬਰ ਵੀ ਹੋਵੇਗਾ) ਅਤੇ ਤੁਹਾਡੇ ਬੂਥ ਦੀ ਵੋਟਰ ਸੂਚੀ ਵਿਚ ਤੁਹਾਡੀ ਦਰਜ ਵੋਟ ਦਾ ਲੜੀ ਨੰਬਰ ਐਸਐਮਐਸ ਤੇ ਭੇਜ ਦਿੱਤਾ ਜਾਵੇਗਾ।
 

SHARE ARTICLE

ਏਜੰਸੀ

Advertisement

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM
Advertisement