
ਅਭਿਆਸ ਦੌਰਾਨ ਚੌਕਸ ਰਹੀ ਪੰਜਾਬ ਪੁਲਿਸ
ਫਿਰੋਜ਼ਪੁਰ : ਪੰਜਾਬ ਦੇ ਸਰਹੱਦੀ ਜ਼ਿਲੇ ਫਿਰੋਜ਼ਪੁਰ ਦੀ ਛਾਉਣੀ ‘ਚ ਅੱਜ ਫੌਜ ਵੱਲੋਂ ਅੱਜ ਬਲੈਕ ਆਊਟ ਕਰਕੇ ਮੌਕ ਡਰਿੱਲ ਰਾਹੀ ਯੁੱਧ ਸਮੇ ਦੀ ਸਥਿਤੀ ਦਾ ਅਭਿਆਸ ਕੀਤਾ ਇਸ ਮੌਕੇ ਫੌਜੀ ਸਾਇਰਨ ਵੱਜਣੇ ਸ਼ੁਰੂ ਹੋ ਗਏ ਸਨ। ਭਾਰਤ- ਪਾਕਿ ਵਿੱਚ ਬਣ ਰਹੇ ਜੰਗ ਵਾਲੇ ਹਾਲਾਤਾਂ ਨੂੰ ਦੇਖਦਿਆਂ ਲੋਕਾਂ ਨੂੰ ਜਾਗਰੂਕ ਕਰਨ ਲਈ ਇਹ ਜੰਗੀ ਅਭਿਆਸ ਕੀਤਾ ਗਿਆ।
ਮਿਲੀ ਜਾਣਕਾਰੀ ਅਨੁਸਾਰ ਫਿਰੋਜ਼ਪੁਰ ਛਾਉਣੀ ਖੇਤਰ ‘ਚ ਬਿਜਲੀ ਮੁਕੰਮਲ ਤੌਰ ‘ਤੇ ਬੰਦ ਕੀਤੀ ਗਈ। ਫੌਜ ਨੇ ਲੋਕਾਂ ਨੂੰ ਹਦਾਇਤ ਕੀਤੀ ਸੀ ਕਿ ਉਹ ਬਿਜਲੀ ਬੰਦ ਸਮੇਂ ਆਪਣੇ ਘਰਾਂ ਦੇ ਜਰਨੇਟਰ ਅਤੇ ਹੋਰ ਡਿਵਾਈਸ ਵੀ ਮਕੰਮਲ ਤੌਰ ‘ਤੇ ਬੰਦ ਰੱਖਣ। ਛਾਉਣੀ ਬੋਰਡ ਦੇ ਅਧਿਕਾਰੀਆਂ ਨੇ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਨੂੰ ਇੱਕ ਪੱਤਰ ਲਿਖ ਕੇ ਇਸ ਬਾਰੇ ਪਹਿਲਾਂ ਜਾਣਕਾਰੀ ਦਿੱਤੀ