
Kharar court orders against Jagtar Hawara : ਦਿੱਲੀ ਜੇਲ ਅਧਿਕਾਰੀਆਂ ਨੂੰ ਵੀਡੀਉ ਕਾਨਫ਼ਰੰਸ ਰਾਹੀਂ ਪੇਸ਼ ਕਰਨ ਦੇ ਦਿਤੇ ਆਦੇਸ਼
Kharar court orders Jagtar Hawara to be produced on May 8 Latest News in punjabi : ਖਰੜ : ਜਗਤਾਰ ਸਿੰਘ ਹਵਾਰਾ ਦੇ ਵਿਰੁਧ ਵਿਸਫੋਟਕ ਸਮਗਰੀ ਅਤੇ ਅਸਲਾ ਮਿਲਣ ਦੇ ਮਾਮਲੇ ਵਿਚ ਸੁਣਵਾਈ ਵਧੀਕ ਸੈਸ਼ਨ ਜੱਜ ਤੇਜ ਪ੍ਰਤਾਪ ਸਿੰਘ ਰੰਧਾਵਾ ਦੀ ਖਰੜ ਅਦਾਲਤ ਵਿਚ ਹੋਈ।
ਜਾਣਕਾਰੀ ਅਨੁਸਾਰ ਅਦਾਲਤ ਨੇ ਬੀਤੇ ਦਿਨ ਸੁਣਵਾਈ ਦੌਰਾਨ ਮੰਡੋਲੀ ਜੇਲ ਦਿੱਲੀ ਦੇ ਜੇਲ ਅਧਿਕਾਰੀਆਂ ਨੂੰ ਜਗਤਾਰ ਸਿੰਘ ਹਵਾਰਾ ਨੂੰ ਵੀਡੀਉ ਕਾਨਫ਼ਰੰਸ ਰਾਹੀਂ ਅਦਾਲਤ ਵਿਚ ਪੇਸ਼ ਕਰਨ ਦੇ ਹੁਕਮ ਦਿਤੇ ਹਨ। ਅਦਾਲਤ ਨੇ ਜਗਤਾਰ ਸਿੰਘ ਹਵਾਰਾ ਦੇ ਵਿਰੁਧ ਪ੍ਰੋਟੈਕਸ਼ਨ ਵਰੰਟ ਜਾਰੀ ਕਰਦਿਆਂ ਜੇਲ ਅਧਿਕਾਰੀਆਂ ਨੂੰ ਨੋਟਿਸ ਜਾਰੀ ਕੀਤਾ ਕਿ 8 ਮਈ ਨੂੰ ਜਗਤਾਰ ਸਿੰਘ ਹਵਾਰਾ ਨੂੰ ਵੀਸੀ ਰਾਹੀਂ ਅਦਾਲਤ ਵਿਚ ਪੇਸ਼ ਕੀਤਾ ਜਾਵੇ।
ਜਾਣਕਾਰੀ ਮੁਤਾਬਕ ਖਰੜ ਥਾਣੇ ਵਿਚ 2005 ਜਗਤਾਰ ਸਿੰਘ ਹਵਾਰਾ ਅਤੇ ਹੋਰਨਾਂ ਦੇ ਵਿਰੁਧ ਅਸਲਾ ਅਤੇ ਵਿਸਫੋਟਕ ਪਦਾਰਥ ਮਿਲਣ ਦਾ ਮੁਕਦਮਾ ਦਰਜ ਕੀਤਾ ਗਿਆ ਸੀ। ਦੱਸਣਯੋਗ ਹੈ ਕਿ ਇਸ ਸਮੇਂ ਜਗਤਾਰ ਸਿੰਘ ਹਵਾਰਾ ਦਿੱਲੀ ਦੀ ਜੇਲ ਵਿਚ ਬੰਦ ਹੈ।