
ਹੁਣ ਹਸਪਤਾਲ 'ਚ ਝਗੜਾ ਕਰਨ ਵਾਲਿਆਂ 'ਤੇ ਦਰਜ ਹੋਵੇਗਾ ਗ਼ੈਰ ਜ਼ਮਾਨਤੀ ਧਾਰਾਵਾਂ ਹੇਠ ਮਾਮਲਾ
ਚੰਡੀਗੜ੍ਹ : ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਹਸਪਤਾਲ ਵਿੱਚ ਲੜਾਈ ਨੂੰ ਲੈ ਕੇ ਹੁਕਮ ਜਾਰੀ ਕੀਤੇ ਹਨ। ਹੁਣ ਹਸਪਤਾਲਾਂ 'ਚ ਕਿਸੇ ਵੀ ਕਿਸਮ ਦਾ ਝਗੜਾ ਹੋਣ 'ਤੇ ਗੈਰ-ਜ਼ਮਾਨਤੀ ਧਾਰਾਵਾਂ ਤਹਿਤ ਮਾਮਲੇ ਦਰਜ ਕੀਤੇ ਜਾਣਗੇ। ਇਸ ਸਬੰਧੀ ਪੁਲਿਸ ਵਿਭਾਗ ਨੂੰ ਸਖ਼ਤ ਹੁਕਮ ਦਿੱਤੇ ਗਏ ਹਨ ਕਿ ਹਸਪਤਾਲਾਂ 'ਚ ਝਗੜਾ ਕਰਨ ਵਾਲਿਆਂ 'ਤੇ ਹਰ ਹਾਲਤ 'ਚ ਕਾਰਵਾਈ ਕੀਤੀ ਜਾਵੇ। ਪਿਛਲੇ ਮਹੀਨੇ ਸੂਬੇ ਦੇ ਚਾਰ ਹਸਪਤਾਲਾਂ 'ਚ ਇਕ ਤੋਂ ਬਾਅਦ ਇਕ ਝਗੜੇ ਦੇ ਮਾਮਲੇ ਸਾਹਮਣੇ ਆਏ ਜਿਸ ਤੋਂ ਬਾਅਦ ਇਹ ਫੈਸਲਾ ਲਿਆ ਗਿਆ। ਡੀਜੀਪੀ ਗੌਰਵ ਯਾਦਵ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ।