ਨਿਊਜ਼ੀਲੈਂਡ ਦੀਪਾਰਲੀਮੈਂਟ'ਚਬਖ਼ਸ਼ੀਨੇਭਾਰਤੀਸੰਸਥਾਵਾਂ,ਗੁਰਦਵਾਰਿਆਂਤੇਮੰਦਰਾਂਦੇਯੋਗਦਾਨਦੀਝਲਕ ਪੇਸ਼ ਕੀਤੀ
Published : Jun 4, 2020, 10:52 pm IST
Updated : Jun 4, 2020, 10:52 pm IST
SHARE ARTICLE
1
1

ਤਾਲਾਬੰਦੀ ਦੌਰਾਨ ਭਾਰਤੀਆਂ ਵਲੋਂ ਚਲਦੀ ਰਹੀ ਮਨੁੱਖਤਾ ਦੀ ਸੇਵਾ ਮੰਤਰੀਆਂ ਨੇ ਵੀ ਸਲਾਹਿਆ ਭਾਰਤੀਆਂ ਦੇ ਕਾਰਜਾਂ ਨੂੰ

ਔਕਲੈਂਡ, 4 ਜੂਨ (ਹਰਜਿੰਦਰ ਸਿੰਘ ਬਸਿਆਲਾ) : ਨਿਊਜ਼ੀਲੈਂਡ 'ਚ ਪਿਛਲੇ 13 ਦਿਨਾਂ ਤੋਂ ਇਕ ਵੀ ਕੋਰੋਨਾ ਦਾ ਨਵਾਂ ਕੇਸ ਨਹੀਂ ਆਇਆ ਜਿਸ ਕਰ ਕੇ ਦੇਸ਼ ਅਪਣੇ ਵਿਕਾਸ ਦੀ ਲੀਹੇ ਰੁੜਨਾ ਸ਼ੁਰੂ ਹੋ ਗਿਆ ਹੈ। ਦੇਸ਼ ਅੰਦਰ ਇਕ ਹੀ ਮਰੀਜ਼ ਇਸ ਵੇਲੇ ਕੋਰੋਨਾ ਤੋਂ ਐਕਟਿਵ ਹੈ। ਕਰੋਨਾ ਦੇ ਚਲਦਿਆਂ ਲੋਕਾਂ ਨੂੰ ਜਿਨ੍ਹਾਂ ਮੁਸ਼ਕਲਾਂ ਵਿਚੋਂ ਲੰਘਣਾ ਪਿਆ ਅਤੇ ਦੇਸ਼ ਦੀ ਆਰਥਿਕਤਾ ਨੂੰ ਕਿਵੇਂ ਧੱਕਾ ਲੱਗਾ।  ਸਮੁੱਚੀ ਸੱਤਾਧਰ ਸਰਕਾਰ ਅਤੇ ਵਿਰੋਧੀ ਧਿਰ ਨੇੜਿਉ ਪਰਖ ਰਹੀ ਹੈ। ਭਾਰਤੀ ਸੰਸਦ ਮੈਂਬਰ ਕੰਵਲਜੀਤ ਸਿੰਘ ਬਖ਼ਸ਼ੀ ਨੇ ਜਿਥੇ ਅੱਜ ਸਪੀਕਰ ਸਾਹਿਬਾ ਦੇ ਅੱਗੇ ਕੋਰੋਨਾ ਮਹਾਂਮਾਰੀ ਸਬੰਧੀ ਅਪਣੇ ਵਿਚਾਰ ਰੱਖੇ ਉਥੇ ਇਸ ਮੁਸ਼ਕਿਲ ਭਰੇ ਸਮੇਂ ਦੇ ਵਿਚ ਮਨੁੱਖਤਾ ਦੀ ਸੇਵਾ ਕਿਵੇਂ ਸਥਾਨਕ ਲੋਕਾਂ ਵਲੋਂ ਇਕ ਦੂਜੇ ਦੀ ਮਦਦ ਕੀਤੀ ਨੂੰ ਖੂਬ ਸਰਾਹਿਆ।

1


  ਉਨ੍ਹਾਂ ਕਿਹਾ ਕਿ 'ਹਿਊਮਨ ਸਪਿਰਿਟ' ਦੀ ਮਹਾਨਤਾ ਨੇ ਇਸ ਔਖੇ ਸਮੇਂ ਜੋ ਅਪਣਾ ਰੰਗ ਵਿਖਾਇਆ ਉਸਦੀ ਵਖਰੀ ਮਿਸਾਲ ਹੈ।
ਇਸਦੇ ਨਾਲ ਹੀ ਉਨ੍ਹਾਂ ਕੋਵਿਡ-19 ਦੇ ਚਲਦਿਆਂ ਭਾਰਤੀ ਲੋਕਾਂ ਵਲੋਂ ਤਾਲਾਬੰਦੀ ਦੌਰਾਨ ਮਨੁੱਖਤਾ ਦੇ ਲਈ ਖੋਲ੍ਹੇ ਗਏ ਅਪਣੇ ਦਿਲਾਂ ਦੀ ਅਤੇ ਦਿਤੇ ਯੋਗਦਾਨ ਦੀ ਇਕ ਝਲਕ ਵੀ ਲਗਦੇ ਹੱਥ ਪਾਰਲੀਮੈਂਟ ਦੇ ਵਿਚ ਪੇਸ਼ ਕਰ ਦਿਤੀ। ਉਨਾਂ ਅਪਣੇ ਭਾਸ਼ਣ ਦੇ ਵਿਚ ਅਪਣੀ ਗਵਾਹੀ ਭਰਦਿਆਂ ਬੜੇ ਫਖ਼ਰ ਨਾਲ ਕਿਹਾ ਕਿ ਭਾਰਤੀ ਕਮਿਊਨਿਟੀ ਵਲੋਂ ਹਜ਼ਾਰਾਂ ਫ਼ੂਡ ਪੈਕਟ ਲੋੜਵੰਦਾਂ ਨੂੰ ਦੇਸ਼ ਭਰ ਵਿਚ ਵੰਡੇ ਗਏ।


ਉਨ੍ਹਾਂ ਪ੍ਰਮੁੱਖ ਸੰਸਥਾਵਾਂ ਦੇ ਵਿਚ ਸੁਪਰੀਮ ਸਿੱਖ ਸੁਸਾਇਟੀ ਅਤੇ ਸਬੰਧਿਤ ਸਾਰੇ ਧਾਰਮਕ ਅਸਥਾਨ, ਬੀ.ਏ.ਪੀ. ਐਸ. (ਸਵਾਮੀਨਰਾਇਣ ਮੰਦਿਰ) ਐਵਨਡੇਲ, ਹਮਿਲਟਨ, ਕ੍ਰਾਈਸਟਚਰਚ, ਭਾਰਤੀਆ ਮੰਦਿਰ, ਔਕਲੈਂਡ ਇੰਡੀਅਨ ਐਸੋਸੀਏਸ਼ਨ, ਗੁਰਦਵਾਰਾ ਦੁੱਖ ਨਿਵਾਰਨ ਸਾਹਿਬ ਪਾਪਾਕੁਰਾ, ਗੁਰਦੁਆਰਾ ਸਿੱਖ ਸੰਗਤ ਸਾਹਿਬ ਟੌਰੰਗਾ ਸਿਟੀ, ਗੁਰਦੁਆਰਾ ਸ੍ਰੀ ਗੁਰੂ ਅਮਰਦਾਸ ਸਾਹਿਬ ਰੋਟੋਰੂਆ ਸਮੇਤ ਹੋਰ ਕਈ ਸੰਸਥਾਵਾਂ ਦੇ ਯੋਗਦਾਨ ਦਾ ਨਾਂਅ ਲੈ ਕੇ ਜ਼ਿਕਰ ਕੀਤਾ।
ਇਨ੍ਹਾਂ ਫ਼ੂਡ ਪਾਰਸਲ ਡ੍ਰਾਈਵਾਂ ਵਿਚ ਅਪਣਾ ਸਹਿਯੋਗ ਦੇਣ ਵਾਲੇ ਸਾਰੇ ਦਾਨੀ ਸੱਜਣਾਂ ਦਾ ਉਨ੍ਹਾਂ ਧਨਵਾਦ ਕੀਤਾ। ਸੱਚਮੁੱਚ ਪਾਰਲੀਮੈਂਟ ਵਿਚ ਭਾਰਤੀਆਂ ਦੇ ਯੋਗਦਾਨ ਦੀ ਗੱਲ ਹੋਣੀ ਭਾਰਤੀਆਂ ਦੇ ਲਈ ਮਾਣ ਵਾਲੀ ਗੱਲ ਹੈ। ਨਿਊਜ਼ੀਲੈਂਡ ਮੰਤਰੀਆਂ ਨੇ ਵੀ ਭਾਰਤੀਆਂ ਦੇ ਸਮਾਜਕ ਕਾਰਜਾਂ ਨੂੰ ਸਲਾਹਿਆ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement