ਐਸ.ਪੀ. ਕੁਲਵੰਤ ਰਾਏ ਨੇ 'ਥੇਹੜੀ' ਵਿਖੇ ਦਾਖ਼ਲ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦਾ ਲਿਆ ਜਾਇਜ਼ਾ
Published : Jun 4, 2020, 10:34 pm IST
Updated : Jun 4, 2020, 10:34 pm IST
SHARE ARTICLE
1
1

ਐਸ.ਪੀ. ਕੁਲਵੰਤ ਰਾਏ ਨੇ 'ਥੇਹੜੀ' ਵਿਖੇ ਦਾਖ਼ਲ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦਾ ਲਿਆ ਜਾਇਜ਼ਾ

ਸ੍ਰੀ ਮੁਕਤਸਰ ਸਾਹਿਬ, 4 ਜੂਨ (ਰਣਜੀਤ ਸਿੰਘ/ਕਸ਼ਮੀਰ ਸਿੰਘ) : ਕੋਰੋਨਾ ਵਾਇਰਸ ਬੀਮਾਰੀ ਦੇ ਚੱਲਦਿਆਂ ਪੁਲਿਸ ਵਿਭਾਗ ਵੱਲੋਂ ਸਿਹਤ ਵਿਭਾਗ ਨਾਲ ਮਿਲਕੇ ਕੰਮ ਕੀਤਾ ਜਾ ਰਿਹਾ ਹੈ ਤਾਂ ਜੋ ਕਰੋਨਾ ਬੀਮਾਰੀ ਨਾਲ ਪੀੜਤ ਵਿਆਕਤੀਆਂ ਨੂੰ ਕੋਈ ਮੁਸ਼ਕਿਲ ਨਾ ਆਵੇ। ਸ੍ਰੀ ਮੁਕਤਸਰ ਸਾਹਿਬ ਪਹਿਲਾਂ ਕਰੋਨਾ ਮੁਕਤ ਹੋ ਚੁੱਕਿਆ ਸੀ, ਪਰ ਪਿਛਲੇ ਦਿਨੀ ਤਿੰਨ ਕਰੋਨਾ ਪਾਜਟਿਵ ਕੇਸ ਆ ਗਏ ਹਨ। ਜਿੰਨ੍ਹਾਂ ਨੂੰ ਆਇਸੋਲੇਟ ਸੈਂਟਰ ਥੇਹੜੀ ਵਿੱਚ ਰੱਖਿਆ ਗਿਆ ਹੈ।

11


ਇਸ ਸਬੰਧ ਵਿੱਚ ਸ. ਰਾਜਬਚਨ ਸਿੰਘ ਸੰਧੂ ਐਸ.ਐਸ.ਪੀ. ਸ਼੍ਰੀ ਮੁਕਤਸਰ ਸਾਹਿਬ ਦੀਆਂ ਹਦਾਇਤਾਂ ਤਹਿਤ ਕੁਲਵੰਤ ਰਾਏ ਐਸ.ਪੀ. (ਪੀ.ਬੀ.ਆਈ.) ਜਿਲ੍ਹਾ ਪੁਲਿਸ ਦੇ ਕਰੋਨਾ ਨੋਡਲ ਅਫਸਰ ਵੱਲੋਂ ਡਾ. ਬਾਂਸਲ ਅਤੇ ਡਾ. ਵਿਕਰਮ ਦੇ ਨਾਲ ਥੇਹੜੀ ਆਇਸੋਲੇਟ ਸੈਂਟਰ ਜਾ ਕੇ ਜਾਇਜਾ ਲਿਆ। ਜਿਸ ਤੇ ਐਸ.ਪੀ. ਨੇ ਦੱਸਿਆ ਕਿ ਜਿਹੜੇ 3 ਕਰੋਨਾ ਪਾਜੇਟਿਵ ਮਰੀਜ ਆਏ ਹਨ Àੋਨ੍ਹਾਂ ਵਿੱਚਂੋ 2 ਔਰਤਾਂ ਹਨ ਜਿੰਨ੍ਹਾਂ ਦੀ ਉਮਰ 19 ਸਾਲ ਅਤੇ 23 ਸਾਲ ਹੈ ਅਤੇ ਇੰਨ੍ਹਾਂ ਵਿੱਚੋਂ ਇੱਕ ਔਰਤ ਗਰਭਵਤੀ ਹੈ। ਜਦ ਕਿ ਤੀਸਰਾ ਇੱਕ ਵਿਅਕਤੀ ਮਰਦ ਹੈ, ਜਿਸ ਦੀ ਉਮਰ 33 ਸਾਲ ਹੈ।


ਉਨ੍ਹਾਂ ਕਿਹਾ ਕਿ ਅਸੀ ਇੰਨ੍ਹਾਂ ਕਰੋਨਾ ਪਾਜਟਿਵ ਮਰੀਜਾਂ ਦਾ ਹਾਲ ਜਾਨਣ ਲਈ ਅਤੇ ਉਨ੍ਹਾਂ ਦੀ ਸਰੀਰਕ ਸਥਿਤੀ ਦਾ ਜਾਇਜਾ ਲੈਣ ਲਈ ਆਇਸੋਲੇਟ ਸੈਂਟਰ ਥੇਹੜੀ ਪਹੁੰਚੇ ਹਾਂ। ਜਿੱਥੇ ਕਰੋਨਾ ਮਰੀਜਾਂ ਦਾ ਇਲਾਜ ਬਹੁਤ ਵਧੀਆ ਤਰੀਕੇ ਨਾਲ ਚੱਲ ਰਿਹਾ ਹੈ ਤੇ ਉਨ੍ਹਾਂ ਦੀ ਬੀਮਾਰੀ ਨਾਲ ਲੜਨ ਦੀ ਸਮਰੱਥਾ ਲਈ ਉਨ੍ਹਾਂ ਨੂੰ ਸਮੇਂ-ਸਮੇਂ ਤੇ ਡਾਇਟ ਮੁਹੱਈਆ ਕਰਵਾਈ ਜਾ ਰਹੀ ਹੈ। ਉਨ੍ਹਾ ਕਿਹਾ ਕਿ ਅਸੀਂ ਆਸ ਕਰਦੇ ਹਾਂ ਕਿ ਉਹ ਛੇਤੀ ਹੀ ਤੰਦਰੁਸਤ ਹੋ ਕੇ ਆਪਣੇ ਘਰਾਂ ਵਿੱਚ ਵਾਪਸ ਜਾਣਗੇ। ਉਨ੍ਹਾਂ ਕਿਹਾ ਕਿ ਬਾਬਾ ਗੁਰਪੀ੍ਰਤ ਸਿੰਘ ਸੋਨੀ ਦੇ ਸਹਿਯੋਗ ਨਾਲ ਇੰਨਵਾਇਟਰ ਵੀ ਮੁਹੱਈਆ ਕਰਵਾਇਆ ਗਿਆ ਹੈ। ਐਸ.ਪੀ. ਕੁਲਵੰਤ ਰਾਏ ਨੇ ਸਭ ਨੂੰ ਅਪੀਲ ਕੀਤੀ ਹੈ ਕਿ ਕਰੋਨਾ ਵਾਇਰਸ ਬੀਮਾਰੀ ਤੋਂ ਡਰਨ ਦੀ ਜਰੂਰਤ ਨਹੀਂ ਹੈ, ਸਾਵਧਾਨੀ ਵਰਤ ਕੇ ਇਸ ਬੀਮਾਰੀ ਤੋਂ ਬਚਿਆ ਜਾ ਸਕਦਾ ਹੈ। ਇਸ ਵੇਲੇ ਡਾ. ਵਿਕਰਮ ਨੇ ਕਿਹਾ ਕਿ ਕਰੋਨਾ ਮਰੀਜਾਂ ਨੂੰ ਸਾਡੇ ਵੱਲੋਂ ਸਮੇਂ-ਸਮੇਂ ਤੇ ਦਵਾਈਆਂ, ਖੁਰਾਕ ਤੇ ਉਨ੍ਹਾਂ ਦਾ ਚੈੱਕਅੱਪ ਵੀ ਕੀਤਾ ਜਾ ਰਿਹਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement