ਨਕਲੀ ਸ਼ਰਾਬ ਫੈਕਟਰੀ ਦੇ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਆਪ ਵੱਲੋਂ ਲੰਬੀ ਥਾਣੇ ਦਾ ਘਿਰਾਓ
Published : Jun 4, 2021, 4:44 pm IST
Updated : Jun 4, 2021, 4:56 pm IST
SHARE ARTICLE
AAP gheraoes Lambi police station demanding arrest of culprits in spurious liquor factory busted 
AAP gheraoes Lambi police station demanding arrest of culprits in spurious liquor factory busted 

ਪ੍ਰਕਾਸ ਸਿੰਘ ਬਾਦਲ, ਸੁਖਬੀਰ ਬਾਦਲ ਅਤੇ ਮਨਪ੍ਰੀਤ ਬਾਦਲ ਦੇ ਕਰੀਬੀ ਸਰਾਬ ਸਮਗਲਰ, ਕਾਰਵਾਈ ਕਰੇ ਕੈਪਟਨ ਸਰਕਾਰ: ਆਪ

ਸ੍ਰੀ ਮੁਕਤਸਰ ਸਾਹਿਬ:  ਬਾਦਲ ਪਿੰਡ(  Badal village)  ਵਿੱਚੋਂ ਨਜਾਇਜ ਸਰਾਬ ਦੀ ਫੈਕਟਰੀ ਫੜ੍ਹੇ ਜਾਣ ਦੇ ਮਾਮਲੇ 'ਚ ਕੈਪਟਨ ਸਰਕਾਰ ( Captain government ​) ਵੱਲੋਂ ਦੋਸੀਆਂ ਖਲਿਾਫ ਕੋਈ ਕਾਰਵਾਈ ਨਾ ਕਰਨ ਦੇ ਰੋਸ ਵਜੋਂ ਅੱਜ ਆਮ ਆਦਮੀ ਪਾਰਟੀ (ਆਪ)( AAP)  ਪੰਜਾਬ ਵੱਲੋਂ ਲੰਬੀ ਥਾਣੇ ਦਾ ਘਿਰਾਓ ਕੀਤਾ ਅਤੇ ਦਿੱਲੀ ਮਲੋਟ ਹਾਈਵੇਅ ਜਾਮ ਕੀਤਾ ਗਿਆ। ਆਪ ਦੇ ਆਗੂਆਂ ਨੇ ਕੈਪਟਨ ਸਰਕਾਰ ( Captain government ​) ਅਤੇ ਸਰਾਬ ਮਾਫੀਆ ਵਿਰੁੱਧ ਜਮ ਨੇ ਨਾਅਰੇਬਾਜੀ ਕੀਤੀ ਅਤੇ ਨਜਾਇਜ ਸਰਾਬ ਫੈਕਟਰੀ ਦੇ ਪ੍ਰਬੰਧਕਾਂ ਅਤੇ ਉਨ੍ਹਾਂ ਦੇ ਸਰਪ੍ਰਸਤਾਂ ਖਲਿਾਫ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ।

PHOTOAAP gheraoes Lambi police station demanding arrest of culprits in spurious liquor factory busted 

ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਕਿਸਾਨ ਵਿੰਗ ਪੰਜਾਬ ਦੇ ਪ੍ਰਧਾਨ ਕੁਲਤਾਰ ਸਿੰਘ ਸੰਧਵਾਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਵੀ ਕਾਂਗਰਸ ਪਾਰਟੀ ਅਤੇ ਅਕਾਲੀ ਦਲ ਬਾਦਲ ਦੇ ਆਗੂ ਰਲਮਿਲ ਕੇ ਨਸਅਿਾਂ ਦਾ ਕਾਰੋਬਾਰ ਕਰ ਰਹੇ ਹਨ। ਇਹੀ ਕਾਰਨ ਹੈ ਕਿ ਪਿੰਡ ਬਾਦਲ ਵਿਚੋਂ ਨਜਾਇਜ ਸਰਾਬ ਦੀ ਫੈਕਟਰੀ ਫੜ੍ਹੇ ਜਾਣ ਦੇ ਮਾਮਲੇ ਵਿੱਚ ਕੈਪਟਨ ਅਮਰਿੰਦਰ ਸਿੰਘ( Captain Amarinder Singh)  ਦੀ ਸਰਕਾਰ ਨੇ ਕੋਈ ਵੀ ਕਾਰਵਾਈ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਕੈਪਟਨ ( Captain ) ਬਾਦਲ ਦੀ ਯਾਰੀ, ਪੰਜਾਬ 'ਤੇ ਭਾਰੀ ਪੈ ਗਈ ਹੈ। ਕੈਪਟਨ ਸਰਕਾਰ ( Captain government ​) ਵੇਲੇ ਵੱਡੀ ਗਿਣਤੀ 'ਚ ਪੰਜਾਬ ਦੇ ਲੋਕ ਨਕਲੀ ਸਰਾਬ ਪੀ ਕੇ ਮਰ ਗਏ ਹਨ, ਪਰ ਸਰਾਬ ਮਾਫੀਆ ਖਲਿਾਫ ਸਰਕਾਰ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ।

PHOTOAAP gheraoes Lambi police station demanding arrest of culprits in spurious liquor factory busted 

ਆਪ ਦੇ ਯੂਥ ਵਿੰਗ ਪੰਜਾਬ ਦੇ ਪ੍ਰਧਾਨ ਅਤੇ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਜੇਕਰ ਕੈਪਟਨ ਸਰਕਾਰ ( Captain government ​) ਨੇ ਤਰਨਤਾਰਨ, ਰਾਜਪੁਰਾ, ਘਨੌਰ ਅਤੇ ਹੋਰ ਥਾਵਾਂ 'ਤੇ ਫੜੀਆਂ ਨਕਲੀ ਸਰਾਬ ਫੈਕਟਰੀਆਂ ਦੇ ਦੋਸੀਆਂ ਖਲਿਾਫ ਕਾਵਰਾਈ ਕੀਤੀ ਹੁੰਦੀ ਤਾਂ ਅੱਜ ਸਰਾਬ ਮਾਫੀਆ ਦੇ ਹੌਸਲੇ ਬੁਲੰਦ ਨਾ ਹੁੰਦੇ। ਉਨ੍ਹਾਂ ਕਿਹਾ ਕਿ ਰਾਜਪੁਰਾ ਅਤੇ ਬਾਦਲ ਇਲਾਕੇ ਲੋਕਾਂ ਨੂੰ ਪਤਾ ਹੈ ਕਿ ਕਿਹੜਾ ਆਗੂ ਜਾਂ ਵਿਧਾਇਕ ਨਕਲੀ ਸ਼ਰਾਬ ਦੀਆਂ ਫੈਕਟਰੀਆਂ ਚਲਾ ਰਿਹਾ ਹੈ। ਬਾਦਲ ਪਿੰਡ ਦੀ ਸਰਾਬ ਫੈਕਟਰੀ ਚਲਾਉਣ ਵਾਲਾ ਬੰਦਾ ਬਾਦਲ ਪਰਿਵਾਰ ਦਾ ਰਿਸਤੇਦਾਰ ਤਾਂ ਨਹੀਂ।

PHOTO
 

ਮੀਤ ਹੇਅਰ ਨੇ ਕਿਹਾ ਕਿ 2017 'ਚ ਛਪੀ ਖਬਰ ਤੋਂ ਪਤਾ ਚੱਲਦਾ ਹੈ ਕੈਪਟਨ ( Captain ​) ਅਮਰਿੰਦਰ ਸਿੰਘ ਨੇ ਬਾਦਲ ਪਿੰਡ ਵਾਲੀ ਨਕਲੀ ਸਰਾਬ ਫੈਕਟਰੀ ਵਾਲੀ ਜਮੀਨ ਦਾ ਮਾਲਕ ਦੱਸੇ ਜਾਂਦੇ ਵਿਅਕਤੀ ਖਲਿਾਫ ਇੱਕ ਵਿਜੀਲੈਂਸ ਜਾਂਚ ਕਰਨ ਦੇ ਆਦੇਸ ਦਿੱਤੇ ਸਨ, ਪਰ ਇਹ ਜਾਂਚ ਅੱਜ ਤੱਕ ਪੂਰੀ ਨਹੀਂ ਹੋਈ।
ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਨੇ ਕੈਪਟਨ ਅਮਰਿੰਦਰ ਸਿੰਘ( Captain Amarinder Singh)  ਸਵਾਲ ਕੀਤਾ ਕਿ ਬਾਦਲ ਪਿੰਡ ਵਿੱਚੋਂ ਫੜ੍ਹੀ ਗਈ ਨਕਲੀ ਸਰਾਬ ਦੀ ਫੈਕਟਰੀ ਦੇ ਮਾਲਕ ਤੇ ਪ੍ਰਬੰਧਕ ਸਾਬਕਾ ਮੁੱਖ ਮੰਤਰੀ ਪ੍ਰਕਾਸ ਸਿੰਘ ਬਾਦਲ, ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਬਾਦਲ ਅਤੇ ਮੌਜੂਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੇ ਕਰੀਬੀ ਹਨ, ਕਿਉਂ ਜੋ ਫੈਕਟਰੀ ਫੜ੍ਹੇ ਜਾਣ ਨੂੰ ਇੱਕ ਮਹੀਨੇ ਦਾ ਸਮਾਂ ਗੁਜਰ ਜਾਣ 'ਤੇ ਵੀ ਕੈਪਟਨ ਸਰਕਾਰ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ।

PHOTOAAP gheraoes Lambi police station demanding arrest of culprits in spurious liquor factory busted 

 

ਪੰਜਾਬ ਸਰਕਾਰ ਨੇ 6ਵੇਂ ਤਨਖਾਹ ਕਮਿਸ਼ਨ ਦੀ ਮਿਆਦ 2 ਮਹੀਨਿਆਂ ਲਈ ਵਧਾਈ

 

 

ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ( Captain Amarinder Singh)  ਸ੍ਰੀ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਨਸੇ ਖਤਮ ਕਰਨ ਤੋਂ ਭੱਜ ਗਏ ਹਨ ਅਤੇ ਹੁਣ ਬਾਦਲ ਪਿੰਡ ਵਾਲੀ ਨਕਲੀ ਸਰਾਬ ਫੈਕਟਰੀ ਦੇ ਮਾਮਲੇ ਤੋਂ ਸਿੱਧ ਹੋ ਗਿਆ ਹੈ ਕਿ ਅਕਾਲੀ ਦਲ ਬਾਦਲ ਕਾਂਗਰਸ ਪਾਰਟੀ ਦੀ ਬੀ ਟੀਮ ਹੈ। ਆਪ ਅਗੂਆਂ ਨੇ ਕਿਹਾ ਕਿ ਨਕਲੀ ਸਰਾਬ ਫੈਕਟਰੀ ਦੇ ਮਾਮਲੇ ਵਿੱਚ ਪੰਜਾਬ ਪੁਲੀਸ ਅਤੇ ਕਰ ਤੇ ਆਬਕਾਰੀ ਵਿਭਾਗ ਦੇ ਅਧਿਕਾਰੀਆਂ ਨੂੰ ਕੌਣ ਰੋਕਿਆ ਰਿਹਾ ਹੈ?  ਉਨ੍ਹਾਂ ਕਿਹਾ ਕਿ ਪੰਜਾਬ ਦੀ ਸੱਤਾ 'ਤੇ ਕਾਬਜ ਰਹੇ ਆਗੂਆਂ ਨੇ ਪੰਜਾਬ ਦੀ ਨੌਜਵਾਨੀ ਨੂੰ ਸਰਾਬ, ਚਿੱਟਾ ਅਤੇ ਹੋਰ ਨਸਅਿਾਂ ਦੀ ਦਲਦਲ ਵਿੱਚ ਡੇਗ ਦਿੱਤਾ ਹੈ। ਆਪ ਆਗੂਆਂ ਨੇ ਐਸ.ਡੀ.ਐਮ ਨੂੰ ਮੰਗ ਪੱਤਰ ਦੇ ਕੇ ਮੰਗ ਕੀਤੀ ਕਿ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਮੌਜੂਦਾ ਜੱਜ ਤੋਂ ਪਿੰਡ ਬਾਦਲ ਵਾਲੀ ਨਕਲੀ ਸਰਾਬ ਫੈਕਟਰੀ ਦੀ ਜਾਂਚ ਕਰਵਾਈ ਜਾਵੇ ਅਤੇ ਜਿਸ ਬੰਦੇ ਦੇ ਨਾਂ ਫੈਕਟਰੀ ਵਾਲੀ ਜਮੀਨ ਹੈ ਅਤੇ ਫੈਕਟਰੀ ਚਲਾਉਣ ਵਾਲਿਆਂ ਖਲਿਾਫ ਸਖਤ ਕਾਰਵਾਈ ਕੀਤੀ ਜਾਵੇ।

PHOTO

AAP gheraoes Lambi police station demanding arrest of culprits in spurious liquor factory busted at Badal village

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM

ਅੱਗੇ- ਅੱਗੇ ਬਦਮਾਸ਼ ਪਿੱਛੇ-ਪਿੱਛੇ ਪੁਲਿਸ,SHO ਨੇ ਫ਼ਿਲਮੀ ਸਟਾਈਲ 'ਚ ਦੇਖੋ ਕਿੰਝ ਕੀਤੇ ਕਾਬੂ

15 Nov 2025 3:17 PM

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM
Advertisement