ਵਿਸ਼ਵ ਸਾਈਕਲ ਦਿਵਸ ਮੌਕੇ ਉਦਯੋਗਪਤੀਆਂ ਨੇ ਸਾਈਕਲ ਚਲਾ ਕੇ ਲੋਕਾਂ ਨੂੰ  ਕੀਤਾ ਜਾਗਰੂਕ
Published : Jun 4, 2021, 1:39 am IST
Updated : Jun 4, 2021, 1:39 am IST
SHARE ARTICLE
image
image

ਵਿਸ਼ਵ ਸਾਈਕਲ ਦਿਵਸ ਮੌਕੇ ਉਦਯੋਗਪਤੀਆਂ ਨੇ ਸਾਈਕਲ ਚਲਾ ਕੇ ਲੋਕਾਂ ਨੂੰ  ਕੀਤਾ ਜਾਗਰੂਕ

ਲੁਧਿਆਣਾ, 3 ਜੂਨ (ਪ੍ਰਮੋਦ ਕੌਸ਼ਲ) : ਵਿਸ਼ਵ ਸਾਈਕਲ ਦਿਵਸ ਮੌਕੇ ਲੁਧਿਆਣਾ ਵਿਖੇ ਉਦਯੋਗਪਤੀਆਂ ਨੇ ਸਾਂਝੇ ਤੌਰ 'ਤੇ ਸਾਈਕਲ ਚਲਾ ਕੇ ਲੋਕਾਂ ਨੂੰ  ਜਾਗਰੂਕ ਕਰਦਿਆਂ ਕਿਹਾ ਕਿ ਜੇਕਰ ਤੰਦਰੁਸਤ ਰਹਿਣਾ ਹੈ ਅਤੇ ਸੈਰ ਨਾਲੋਂ ਵੀ ਵਧ ਅਪਣੇ ਸਰੀਰ ਦੀ ਕਸਰਤ ਲਈ ਕੁੱਝ ਕਰਨਾ ਹੈ ਤਾਂ ਸਾਈਕਲਿੰਗ ਸੱਭ ਤੋਂ ਵਧੀਆ ਢੰਗ ਤਰੀਕਾ ਹੈ ਜਿਸ ਰਾਹੀਂ ਇਨਸਾਨ ਪੂਰੀ ਤਰ੍ਹਾਂ ਨਾਲ ਫਿਟ ਰਹਿ ਸਕਦਾ ਹੈ | ਇਸ ਮੌਕੇ ਫੀਕੋ ਦੇ ਪ੍ਰਧਾਨ ਗੁਰਮੀਤ ਸਿੰਘ ਕੁਲਾਰ ਤੇ ਹੋਰ ਉਦਯੋਗਪਤੀਆਂ ਨੇ ਕਿਹਾ ਕਿ ਸੇਵ ਫਿਊਲ, ਸੇਵ ਇਨਵਾਇਰਮੈਂਟ, ਗੋ ਫਾਰ ਸਾਈਕਲਿੰਗ ਐਂਡ ਬੀ ਹੈਲਦੀ ਯਾਨੀ ਕਿ ਤੇਲ ਬਚਾਉ, ਵਾਤਾਵਰਣ ਬਚਾਉ, ਸਾਇਕਲ ਚਲਾਉ ਅਤੇ ਸਿਹਤਮੰਦ ਰਹੋ | 

ਉਨ੍ਹਾਂ ਕਿਹਾ ਕਿ ਸਾਈਕਲਿੰਗ ਨੂੰ  ਲੈ ਕੇ ਲੋਕਾਂ ਵਿਚ ਜਾਗਰੂਕਤਾ ਆ ਰਹੀ ਹੈ ਪਰ ਅਜੇ ਹੋਰ ਵੱਧ ਜਾਗਰੂਕਤਾ ਲਿਆਉਣ ਦੀ ਬਹੁਤ ਲੋੜ ਹੈ | ਉਨ੍ਹਾਂ ਕਿਹਾ ਕਿ ਕੋਰੋਨਾ ਕਾਲ ਨੇ ਵੀ ਲੋਕਾਂ ਨੂੰ  ਸਾਈਕਲਿੰਗ ਪ੍ਰਤੀ ਬਹੁਤ ਜਾਗਰੂਕ ਕੀਤਾ ਹੈ | ਉਨ੍ਹਾਂ ਕਿਹਾ ਕਿ 5 ਜੂਨ ਨੂੰ  ਵਾਤਾਵਰਣ ਦਿਵਸ ਆ ਰਿਹਾ ਹੈ ਅਤੇ ਸਾਡਾ ਵਾਤਾਵਰਣ ਕਿਵੇਂ ਦਾ ਹੋ ਰਿਹਾ ਹੈ ਇਸ ਬਾਬਤ ਕਿਸੇ ਨੂੰ  ਦੱਸਣ ਦੀ ਖਾਸ ਜ਼ਰੂਰਤ ਨਹੀਂ ਹੈ | ਉਨ੍ਹਾਂ ਕਿਹਾ ਕਿ ਸਾਈਕਲਿੰਗ ਨਾਲ ਨਾ ਸਿਰਫ ਵਾਤਾਵਰਣ ਸਗੋਂ ਸਿਹਤ ਵੀ ਤੰਦਰੁਸਤ ਰਹਿੰਦੀ ਹੈ | 
ਇਸ ਮੌਕੇ ਹੋਰ ਉਦਯੋਗਪਤੀਆਂ ਨੇ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਜਿਵੇਂ ਬਾਕੀ ਦੇਸ਼ਾਂ ਅਤੇ ਚੰਡੀਗੜ੍ਹ ਵਿਚ ਸਾਈਕਲਿੰਗ ਲਈ ਵੱਖਰੇ ਟ੍ਰੈਕ ਬਣੇ ਹੋਏ ਹਨ ਇਸੇ ਤਰ੍ਹਾਂ ਦੇਸ਼ ਅਤੇ ਪੰਜਾਬ ਭਰ ਵਿਚ ਵੀ ਸਾਈਕਲਿੰਗ ਲਈ ਵੱਖਰੇ ਟ੍ਰੈਕ ਬਣਾਏ ਜਾਣੇ ਚਾਹੀਦੇ ਹਨ | ਉਨ੍ਹਾਂ ਕਿਹਾ ਕਿ ਸਾਈਕਲ ਇੰਡਸਟਰੀ ਵੀ ਮੰਦੀ ਦਾ ਸ਼ਿਕਾਰ ਹੋ ਰਹੀ ਹੈ ਅਤੇ ਸਰਕਾਰਾਂ ਨੂੰ  ਚਾਹੀਦਾ ਹੈ ਕਿ ਸਾਈਕਲ ਇੰਡਸਟਰੀ ਵਲ ਖਾਸ ਧਿਆਨ ਦਿਤਾ ਜਾਵੇ | ਉਨ੍ਹਾਂ ਕਿਹਾ ਕਿ ਸਰਕਾਰਾਂ ਨੂੰ  ਵੀ ਸਾਈਕਲਿੰਗ ਨੂੰ  ਪ੍ਰਮੋਟ ਕਰਨਾ ਚਾਹੀਦਾ ਹੈ | ਉਨ੍ਹਾਂ ਇਹ ਵੀ ਉਦਾਹਰਣ ਦਿਤੀ ਕਿ ਜੇਕਰ ਕੈਨੇਡਾ ਦੇ ਪ੍ਰਧਾਨ ਮੰਤਰੀ ਜਾਂ ਹੋਰ ਦੇਸ਼ਾਂ ਦੇ ਮੰਤਰੀ ਸਾਇਕਲਿੰਗ ਨੂੰ  ਉਤਸ਼ਾਹਤ ਕਰਨ ਲਈ ਖ਼ੁਦ ਸਾਈਕਲਿੰਗ ਕਰਦੇ ਹਨ ਤਾਂ ਭਾਰਤ ਵਿਚ ਵੀ ਸਾਇਕਲਿੰਗ ਨੂੰ  ਉਤਸ਼ਾਹਤ ਕਰਨ ਲਈ ਅਜਿਹੇ ਵੱਡੇ ਉਪਰਾਲੇ ਕੀਤਾ ਜਾਣੇ ਚਾਹੀਦੇ ਹਨ | ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ  ਆਸ ਹੈ ਕਿ ਸਰਕਾਰਾਂ ਸਾਈਕਲਿੰਗ ਨੂੰ  ਪ੍ਰਮੋਟ ਕਰਨ ਲਈ ਠੋਸ ਤੇ ਵਧੀਆ ਪਲਾਨਿੰਗ ਲਿਆਉਣਗੀਆਂ ਇਸ ਦੀ ਉਨ੍ਹਾਂ ਨੂੰ  ਆਸ ਵੀ ਹੈ | 
ਇਸ ਮੌਕੇ ਕੇਕ ਕੱਟ ਕੇ ਇੱਕ ਦੂਸਰੇ ਦਾ ਮੂੰਹ ਵੀ ਮਿੱਠਾ ਕਰਵਾਇਆ ਗਿਆ ਅਤੇ ਵਰਲਡ ਸਾਈਕਲਿੰਗ ਡੇਅ ਦੀਆਂ ਸਾਰਿਆਂ ਨੂੰ  ਵਧਾਈਆਂ ਵੀ ਦਿਤੀਆਂ ਗਈਆਂ |
Ldh_Parmod_3_5: ਵਰਲਡ ਸਾਇਕਲਿੰਡ ਡੇਅ ਮੌਕੇ ਸਾਇਕਲ ਚਲਾਉਂਦੇ ਸਮੇਂ ਫੀਕੋ ਦੇ ਪ੍ਰਧਾਨ ਗੁਰਮੀਤ ਸਿੰਘ ਕੁਲਾਰ ਤੇ ਹੋਰ ਉਦਯੋਗਪਤੀ |

SHARE ARTICLE

ਏਜੰਸੀ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement