Pilibhit News: ਧਰਮ ਪਰਿਵਰਤਨ ਦੌਰਾਨ ਗ੍ਰੰਥੀ ਭਾਈ ਗੁਲਾਬ ਸਿੰਘ ਨੇ ਬੱਚਿਆਂ ਨੂੰ ਸਿੱਖੀ ਨਾਲ ਜੋੜਨ ਲਈ ਸੰਭਾਲਿਆ ਮੋਰਚਾ
Published : Jun 4, 2025, 4:48 pm IST
Updated : Jun 4, 2025, 4:48 pm IST
SHARE ARTICLE
Pilibhit News: During religious conversion, Granthi Bhai Gulab Singh took up the front to connect children with Sikhism
Pilibhit News: During religious conversion, Granthi Bhai Gulab Singh took up the front to connect children with Sikhism

ਗੁਰਮਤਿ ਵਿਦਿਆਲਾ ਦਾ ਕੀ ਬਣਿਆ ਪਿਆ ਹਾਲ, ਦਰਵਾਜ਼ੇ ਪਏ ਨੇ ਟੁੱਟੇ

Pilibhit News: ਭਾਰਤ ਵਿੱਚ ਈਸਾਈ ਧਰਮ ਦਿਨੋਂ-ਦਿਨ ਪੈਰ ਪਸਾਰਦਾ ਜਾ ਰਿਹਾ ਹੈ। ਇਸ ਦੌਰਾਨ ਪੀਲੀਭੀਤ ਦੇ ਇਲਾਕੇ ਟਾਟਰਗੰਜ ਵਿਖੇ ਗ਼ਰੀਬ ਸਿੱਖ ਪਰਿਵਾਰਾਂ ਨੂੰ ਲਾਲਚ ਦੇ ਕੇ ਈਸਾਈ ਬਣਾਇਆ ਜਾ ਰਿਹਾ ਹੈ। ਈਸਾਈ ਧਰਮ ਵੱਲੋਂ ਧਰਮ ਪਰਿਵਰਤਨ ਕਰਵਾਇਆ ਜਾ ਰਿਹਾ ਹੈ। ਬੀਤੇ ਦਿਨੀ ਬਹੁਤ ਸਾਰੇ ਈਸਾ੍ਈ ਬਣੇ ਲੋਕ ਸਿੱਖ ਧਰਮ ਵਿੱਚ ਵਾਪਸ ਪਰਤੇ ਹਨ। ਰੋਜ਼ਾਨਾ ਸਪੋਕਸਮੈਨ ਦੀ ਟੀਮ ਨੇ ਟਾਟਰਗੰਜ ਦੇ ਗ੍ਰੰਥੀ ਸਿੰਘ ਨਾਲ ਵਿਸ਼ੇਸ਼ ਗੱਲਬਾਤ ਕੀਤੀ ਇਸ ਮੌਕੇ ਗ੍ਰੰਥੀ ਸਿੰਘ ਨੇ ਸਿੱਖੀ ਬਚਾਉਣ ਲਈ ਗ਼ਰੀਬ ਬੱਚਿਆ ਨੂੰ ਗੁਰਮਤਿ ਦੀ ਫਰੀ ਸਿਖਲਾਈ ਦਿੱਤੀ ਜਾ ਰਹੀ ਹੈ।

ਗੁਰਮਤਿ ਵਿਦਿਆਲੇ ਦੀ ਛੱਤ ਵੀ ਟੁੱਟੀ ਪਈ, ਤਰਸਯੋਗ ਸਥਿਤੀ

ਗੁਰਦੁਆਰਾ ਸਾਹਿਬ ਦੇ ਗੁਰਮਤਿ ਵਿਦਿਆਲਾ ਦੀ ਸਥਿਤੀ ਤਰਸਯੋਗ ਹੈ। ਟੀਨ ਦੀ ਛੱਤ ਵੀ ਟੁੱਟੀ ਹੋਈ ਹੈ। ਬੱਚਿਆ ਲਈ ਕੋਈ ਪੱਖਾ ਵੀ ਨਹੀਂ ਹੈ। ਇਲਾਕੇ ਵਿੱਚ ਗ਼ਰੀਬ ਹੋਣ ਕਰਕੇ ਲੋਕ ਈਸਾਈ ਧਰਮ ਵੱਲ ਜਾ ਰਹੇ ਹਨ । ਇਸ ਮੌਕੇ ਗ੍ਰੰਥੀ ਗੁਲਾਬ ਸਿੰਘ ਦਾ ਕਹਿਣਾ ਹੈ ਕਿ ਅਸੀਂ ਪਿਛਲੇ 4 ਸਾਲਾਂ ਤੋਂ ਬੱਚਿਆ ਨੂੰ ਧਰਮ ਵਿੱਚ ਸੰਭਾਲਣ ਲਈ ਗੁਰਬਾਣੀ, ਕੀਰਤਨ ਤੇ ਕਥਾ ਦੀ ਸਿਖਲਾਈ ਦਿੱਤੀ ਜਾ ਰਹੀ ਹੈ।  ਉਨ੍ਹਾਂ ਨੇ ਕਿਹਾ ਹੈ ਕਿ ਗ਼ਰੀਬ ਘਰਾਂ ਦੇ ਬੱਚੇ੍ ਹੀ ਗੁਰਮਤਿ ਵੱਲ ਆ ਰਹੇ ਹਨ ਕਿਉਂਕਿ ਅਮੀਰ ਘਰਾਂ ਦੇ ਬੱਚੇ ਤਾਂ ਵਿਦੇਸ਼ਾਂ ਵਿੱਚ ਚੱਲੇ ਜਾਂਦੇ ਹਨ।

ਸਿੱਖੀ ਨੂੰ ਬਚਾਉਣਾ ਤਾਂ ਮੁੱਢਲੀ ਸਿੱਖਿਆ ਵੱਲ ਦੇਣਾ ਪਵੇਗਾ ਧਿਆਨ

ਗੁਲਾਬ ਸਿੰਘ ਦਾ ਕਹਿਣਾ ਹੈ ਕਿ ਮੈਨੂੰ ਹੋਰ ਗੁਰਦੁਆਰਾ ਸਾਹਿਬ ਤੋਂ ਆਫ਼ਰਾਂ ਆਈਆ ਹਨ ਪਰ ਮੈਂ ਬੱਚਿਆਂ ਨੂੰ ਸਿੱਖੀ ਵੱਲ ਪ੍ਰਪੱਖ ਕਰਨ ਲਈ ਕੰਮ ਕਰ ਰਹੇ ਹਾਂ। ਉਨ੍ਹਾਂ ਦਾ ਕਹਿਣਾ ਹੈ ਕਿ ਅਸੀਂ ਬੱਚਿਆਂ ਨੂੰ ਸੰਭਾਲਣਾ ਹੈ ਇਹ ਸਾਡੀ ਕੌਮ ਦਾ ਭਵਿੱਖ ਹਨ। ਗੁਲਾਬ ਸਿੰਘ ਦਾ ਕਹਿਣਾ ਹੈ ਕਿ ਸਾਡੀ ਕੌਮ ਸਿਰਫ ਨਵੇਂ ਗੁਰਦੁਆਰਾ ਬਣਾਉਣ ਤੱਕ ਸੀਮਤ ਰਹਿ ਗਏ ਹਨ। ਉਨ੍ਹਾਂ ਨੇ ਕਿਹਾ ਹੈ ਕਿ ਗੁਬੰਦ ਉੱਤੇ ਸੌਨਾ ਉਤਾਰ ਕੇ ਨਵਾਂ ਲਗਾਉਣ ਨਾਲ ਕੁਝ ਨਹੀਂ ਹੋਣਾ। ਜੇਕਰ ਬੱਚਿਆਂ ਨੂੰ ਬਚਾਉਣ ਹੈ ਤਾਂ ਗ਼ਰੀਬ  ਇਲਾਕਿਆ ਵਿੱਚ ਮਦਦ ਦੇਣ ਦੀ ਲੋੜ ਹੈ।
ਗ੍ਰੰਥੀ ਸਿੰਘ ਦਾ ਕਹਿਣਾ ਹੈ ਕਿ ਮੀਂਹ ਪੈਣ ਕਾਰਨ ਪਾਣੀ ਭਰ ਜਾਂਦਾ ਹੈ ਅਤੇ ਦਿਨ ਵੇਲੇ ਗਰਮੀ ਹੋਣ ਕਲਾਸ ਲੱਗਣੀ ਔਖੀ ਹੋ ਜਾਂਦੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਜੇਕਰ ਸਾਡੇ ਹਲਾਤ ਇਵੇਂ ਹੀ ਰਹੇ ਫਿਰ ਸਿੱਖ ਈਸਾਈ ਬਣਦੇ ਜਾਣਗੇ।

ਸ੍ਰੋਮਣੀ ਕਮੇਟੀ ਨੂੰ ਕੀਤੀ ਅਪੀਲ

ਗੁਲਾਬ ਸਿੰਘ ਨੇ ਸਿੱਖ ਸੰਗਤ ਨੂੰ ਅਪੀਲ ਕੀਤੀ ਹੈ ਕਿ ਸਾਡੇ ਸਿੱਖ ਬੱਚਿਆਂ ਕੋਲ ਕੋਈ ਸਹੂਲਤ ਨਹੀਂ ਹੈ ਇੱਥੇ ਬੱਚਿਆਂ ਦੀ ਮਦਦ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਹੈ ਕਿ ਜੇਕਰ ਇੱਥੇ ਚੰਗਾ ਵਿਦਿਆਲਾ ਬਣਦਾ ਹੈ ਤਾਂ ਫਿਰ ਬੱਚੇ ਸਿੱਖੀ ਨਾਲ ਜੋੜਨਗੇ। ਉਨ੍ਹਾਂ ਨੇ ਕਿਹਾ ਹੈ ਸ੍ਰੋਮਣੀ ਕਮੇਟੀ ਨੂੰ ਅਪੀਲ ਕਰਦੇ ਹਾਂ ਪੀਲੀਭੀਤ ਦੇ ਟਾਟਰਗੰਜ ਵਿੱਚ ਗੁਰਮਤਿ ਵਿਦਿਆਲਾ ਕੋਲ ਕੋਈ ਬਿਲਡਿੰਗ ਨਹੀ ਹੈ ਕਿ ਉਸ ਲਈ ਮਦਦ ਕੀਤੀ ਜਾਵੇ।

(For more news apart from Granthi Bhai Gulab Singh took up the front to connect children with Sikhism in punjabi news, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement