ਈਰਾਨ ’ਚ ਅਗਵਾ ਕੀਤੇ ਤਿੰਨੋਂ ਭਾਰਤੀਆਂ ਨੂੰ ਪੁਲਿਸ ਨੇ ਛੁਡਾਇਆ, ਛੇਤੀ ਪਰਤਣਗੇ ਦੇਸ਼

By : JUJHAR

Published : Jun 4, 2025, 11:05 am IST
Updated : Jun 4, 2025, 11:12 am IST
SHARE ARTICLE
Police release three Indians kidnapped in Iran, will return to the country soon
Police release three Indians kidnapped in Iran, will return to the country soon

ਤਿੰਨ ਏਜੰਟਾਂ ਵਿਰੁਧ ਪੰਜਾਬ ਪੁਲਿਸ ਨੇ ਕੀਤਾ ਮਾਮਲਾ ਦਰਜ : ਪੁਲਿਸ ਅਧਿਕਾਰੀ ਗੁਰਸਾਹਿਬ ਸਿੰਘ

ਪੰਜਾਬ ਦੇ ਤਿੰਨ ਨੌਜਵਾਨ 1 ਮਈ 2025 ਨੂੰ ਆਸਟਰੇਲੀਆ ਜਾਣ ਲਈ ਦਿੱਲੀ ਤੋਂ ਰਵਾਨਾ ਹੋਏ ਸਨ ਪਰ ਰਸਤੇ ’ਚ ਇਨ੍ਹਾਂ ਨੌਜਵਾਨਾਂ ਨੂੰ ਤਹਿਰਾਨ ’ਚ ਅਗਵਾ ਕਰ ਲਿਆ ਗਿਆ ਤੇ ਫਿਰੌਤੀ ਵਜੋਂ 50 ਲੱਖ ਰੁਪਏ ਦੀ ਮੰਗ ਕੀਤੀ ਗਈ। ਜਾਣਕਾਰੀ ਅਨੁਸਾਰ ਇਕ ਮਹੀਨੇ ਬਾਅਦ ਈਰਾਨ ਦੀ ਤਹਿਰਾਨ ਪੁਲਿਸ ਨੇ ਇਕ ਕਾਰਵਾਈ ਦੌਰਾਨ ਇਨ੍ਹਾਂ ਤਿੰਨਾਂ ਭਾਰਤੀ ਨਾਗਰਿਕਾਂ ਨੂੰ ਛੁਡਵਾ ਲਿਆ ਹੈ।

ਇਹ ਮਾਮਲਾ ਭਾਰਤ ਤੇ ਈਰਾਨ ਵਿਚਕਾਰ ਕੂਟਨੀਤਕ ਪੱਧਰ ’ਤੇ ਬਹੁਤ ਚਰਚਾ ਵਿਚ ਸੀ। ਇਹ ਤਿੰਨੇ ਨੌਜਵਾਨ ਪੰਜਾਬ ਦੇ ਹੁਸ਼ਿਆਰਪੁਰ, ਨਵਾਂਸ਼ਿਹਰ ਅਤੇ ਸੰਗਰੂਰ ਵਰਗੇ ਇਲਾਕਿਆਂ ਨਾਲ ਸਬੰਧਤ ਹਨ।  ਇਕ ਰਿਪੋਰਟ ਅਨੁਸਾਰ, ਉਨ੍ਹਾਂ ਨੂੰ ਇਕ ਸਥਾਨਕ ਟਰੈਵਲ ਏਜੰਟ ਦੁਆਰਾ ਆਸਟਰੇਲੀਆ ’ਚ ਚੰਗੇ ਕੰਮ ਦਾ ਵਾਅਦਾ ਕੀਤਾ ਗਿਆ ਸੀ ਪਰ ਆਸਟਰੇਲੀਆਈ ਵੀਜ਼ਾ ਅਤੇ ਉਡਾਣ ਦੇ ਨਾਂ ’ਤੇ ਤਾਰੀਖਾਂ ਨੂੰ ਕਈ ਵਾਰ ਮੁਲਤਵੀ ਕੀਤਾ ਗਿਆ।

ਅੰਤ ਵਿੱਚ 1 ਮਈ ਨੂੰ ਤਿੰਨਾਂ ਨੂੰ ਇਕ ਉਡਾਣ ਰਾਹੀਂ ਤਹਿਰਾਨ ਭੇਜ ਦਿਤਾ ਗਿਆ, ਇਹ ਕਹਿ ਕੇ ਕਿ ਇਹ ਸਿਰਫ਼ ਇਕ ਸਟਾਪਓਵਰ ਸੀ ਤੇ ਆਸਟਰੇਲੀਆ ਲਈ ਅਗਲੀ ਉਡਾਣ ਜਲਦੀ ਹੀ ਉਪਲਬਧ ਹੋਵੇਗੀ। ਤਹਿਰਾਨ ਪਹੁੰਚਣ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਨਾਂ ਦੇ ਇਕ ਨੌਜਵਾਨ ਨੇ ਆਪਣੀ ਮਾਂ ਨੂੰ ਫ਼ੋਨ ਕੀਤਾ ਅਤੇ ਦਸਿਆ ਕਿ ਉਹ ਸੁਰੱਖਿਅਤ ਪਹੁੰਚ ਗਿਆ ਹੈ ਅਤੇ ਹੋਟਲ ਲਈ ਇਕ ਕੈਬ ਵਿਚ ਸਵਾਰ ਹੋ ਰਿਹਾ ਹੈ।

ਪਰ ਇਕ ਘੰਟੇ ਬਾਅਦ ਆਈ ਕਾਲ ਨੇ ਪਰਿਵਾਰ ਦੀ ਨੀਂਦ ਉਡਾ ਦਿਤੀ। ਅੰਮ੍ਰਿਤਪਾਲ ਨੇ ਉਨ੍ਹਾਂ ਨੂੰ ਰੋਂਦਿਆਂ ਦਸਿਆ ਕਿ ਉਨ੍ਹਾਂ ਨੂੰ ਅਗਵਾ ਕਰ ਲਿਆ ਗਿਆ ਹੈ ਅਤੇ ਫਿਰ ਕਾਲ ਕੱਟ ਦਿਤੀ ਗਈ। ਕੁਝ ਦਿਨਾਂ ਬਾਅਦ ਪਰਿਵਾਰ ਨੂੰ ਅਣਜਾਣ ਨੰਬਰਾਂ ਤੋਂ ਵੀਡੀਉ ਕਾਲ ਆਉਣ ਲੱਗ ਪਏ। ਇਨ੍ਹਾਂ ਵਿਚ ਤਿੰਨ ਨੌਜਵਾਨ ਇਕ ਛੋਟੇ ਕਮਰੇ ਵਿਚ ਬੰਨ੍ਹੇ ਹੋਏ ਦਿਖਾਈ ਦਿੰਦੇ ਸਨ, ਜਿਨ੍ਹਾਂ ਦੇ ਸਰੀਰ ’ਤੇ ਸੱਟਾਂ ਦੇ ਨਿਸ਼ਾਨ ਸਨ।

ਅਗਵਾਕਾਰਾਂ ਨੇ ਪਹਿਲਾਂ 2 ਕਰੋੜ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ, ਜੋ ਬਾਅਦ ਵਿਚ ਘਟਾ ਕੇ 50 ਲੱਖ ਰੁਪਏ ਕਰ ਦਿਤੀ ਗਈ। ਪਰ ਪਰਿਵਾਰਾਂ ਨੇ ਕੋਈ ਪੈਸਾ ਨਹੀਂ ਦਿਤਾ ਅਤੇ ਭਾਰਤੀ ਦੂਤਘਰ ਅਤੇ ਪੰਜਾਬ ਪੁਲਿਸ ਨੂੰ ਮਦਦ ਲਈ ਅਪੀਲ ਕੀਤੀ। ਤਹਿਰਾਨ ਵਿਚ ਭਾਰਤੀ ਦੂਤਘਰ ਅਤੇ ਈਰਾਨੀ ਵਿਦੇਸ਼ ਮੰਤਰਾਲੇ ਦੇ ਕੌਂਸਲਰ ਵਿਭਾਗ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ।

ਲਗਾਤਾਰ ਨਿਗਰਾਨੀ ਅਤੇ ਸਥਾਨ ਟਰੇਸਿੰਗ ਤੋਂ ਬਾਅਦ ਈਰਾਨੀ ਪੁਲਿਸ ਨੇ ਤਹਿਰਾਨ ਦੇ ਵਾਰਾਮਿਨ ਖੇਤਰ ਵਿਚ ਇਕ ਵੱਡੇ ਆਪ੍ਰੇਸ਼ਨ ਦੌਰਾਨ ਤਿੰਨ ਭਾਰਤੀਆਂ ਨੂੰ ਬਚਾਇਆ। ਇਸ ਆਪ੍ਰੇਸ਼ਨ ਵਿਚ ਕਈ ਸ਼ੱਕੀਆਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ ਅਤੇ ਅਗਵਾ ਰੈਕੇਟ ਦੀ ਜਾਂਚ ਚੱਲ ਰਹੀ ਹੈ। ਇਸ ਦੌਰਾਨ ਪੰਜਾਬ ਵਿਚ ਵੀ ਪੁਲਿਸ ਨੇ ਤਿੰਨ ਏਜੰਟਾਂ ਵਿਰੁਧ ਮਾਮਲਾ ਦਰਜ ਕੀਤਾ ਹੈ ਜਿਨ੍ਹਾਂ ਨੇ ਨੌਜਵਾਨਾਂ ਨੂੰ ਆਸਟਰੇਲੀਆ ਭੇਜਣ ਦੇ ਨਾਂ ’ਤੇ ਲੱਖਾਂ ਰੁਪਏ ਲਏ ਸਨ। ਪੁਲਿਸ ਅਧਿਕਾਰੀ ਗੁਰਸਾਹਿਬ ਸਿੰਘ ਨੇ ਕਿਹਾ ਕਿ ਦੋਸ਼ੀ ਫਰਾਰ ਹਨ, ਪਰ ਉਨ੍ਹਾਂ ਦੀ ਭਾਲ ਜਾਰੀ ਹੈ। ਉਨ੍ਹਾਂ ਦੇ ਦਫ਼ਤਰਾਂ ਅਤੇ ਘਰਾਂ ਨੂੰ ਤਾਲੇ ਲੱਗੇ ਹੋਏ ਹਨ।
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement