Ludhiana News : ਦੋਰਾਹਾ 'ਚ ਸੇਵਾਮੁਕਤ ਫੌਜੀ ਨੇ ਪੁੱਤ-ਪਤਨੀ ਨੂੰ ਮਾਰੀਆਂ ਗੋਲ਼ੀਆਂ, ਪੁੱਤਰ ਦੀ ਮੌਤ, ਪਤਨੀ ਗੰਭੀਰ ਜ਼ਖ਼ਮੀ

By : BALJINDERK

Published : Jun 4, 2025, 4:40 pm IST
Updated : Jun 4, 2025, 4:40 pm IST
SHARE ARTICLE
ਮ੍ਰਿਤਕ  ਜਗਮੀਤ ਸਿੰਘ
ਮ੍ਰਿਤਕ ਜਗਮੀਤ ਸਿੰਘ

Ludhiana News : ਘਰੇਲੂ ਝਗੜਾ ਖੂਨੀ ਟਕਰਾਅ ’ਚ ਬਦਲਿਆ ਕਤਲ ਤੋਂ ਬਾਅਦ ਰਿਟਾਇਰਡ ਫੌਜੀ ਫ਼ਰਾਰ

Ludhiana News in Punjabi : ਦੋਰਾਹਾ ਦੇ ਨੇੜਲੇ ਪਿੰਡ ਬੁਆਣੀ 'ਚ ਮੰਗਲਵਾਰ ਦੀ ਰਾਤ ਇੱਕ ਘਰੇਲੂ ਝਗੜਾ ਖੂਨੀ ਟਕਰਾਅ ਵਿੱਚ ਬਦਲ ਗਿਆ। ਇੱਥੇ ਸੇਵਾਮੁਕਤ ਫੌਜੀ ਬਲਜਿੰਦਰ ਸਿੰਘ ਨੇ ਗੁੱਸੇ 'ਚ ਆ ਕੇ ਆਪਣੀ ਲਾਇਸੈਂਸੀ ਰਿਵਾਲਵਰ ਨਾਲ ਆਪਣੇ ਹੀ ਘਰ ਦੀ ਦੁਨੀਆਂ ਉਜਾੜ ਦਿੱਤੀ। ਉਸਨੇ ਆਪਣੇ ਪੁੱਤਰ ਜਗਮੀਤ ਸਿੰਘ ਨੂੰ ਤਿੰਨ ਗੋਲੀਆਂ ਮਾਰ ਦਿੱਤੀਆਂ ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਦਕਿ ਉਸ ਦੀ ਪਤਨੀ ਬਲਵਿੰਦਰ ਕੌਰ ਗੰਭੀਰ ਜ਼ਖ਼ਮੀ ਹੋ ਗਈ। ਜਿਸਦਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ।

1

ਜਾਣਕਾਰੀ ਮੁਤਾਬਕ ਘਟਨਾ ਮੰਗਲਵਾਰ ਦੀ ਰਾਤ ਦੀ ਹੈ। ਬਲਜਿੰਦਰ ਸਿੰਘ ਦੁੱਧ ਲੈਣ ਗਿਆ ਹੋਇਆ ਸੀ ਜਦਕਿ ਉਸਦਾ ਪੁੱਤਰ ਜਗਮੀਤ ਤੇਜ਼ ਰਫ਼ਤਾਰ ਕਾਰ ਚਲਾਉਂਦਾ ਹੋਇਆ ਉਸਦੇ ਕੋਲੋਂ ਲੰਘਿਆ। ਇਹ ਗੱਲ ਉਸਨੂੰ ਨਾਗਵਾਰ ਲੱਗੀ। ਘਰ ਆਉਣ 'ਤੇ ਪਿਤਾ ਨੇ ਪੁੱਤਰ ਨੂੰ ਝਿੜਕਿਆ ਕਿ ਆਪਣੇ ਦੋਸਤ ਦੀ ਕਾਰ ਵਾਪਸ ਕਰ ਦੇਵੇ। ਇਥੋਂ ਸ਼ੁਰੂ ਹੋਈ ਬਹਿਸ ਨੇ ਗੰਭੀਰ ਰੂਪ ਧਾਰ ਲਿਆ। ਦੋਵਾਂ ਪਾਸੇ ਗੁੱਸਾ ਇੰਨਾ ਵਧ ਗਿਆ ਕਿ ਪਿਤਾ ਨੇ ਜਗਮੀਤ ਦੀ ਕਾਰ ਦੇ ਸ਼ੀਸ਼ੇ ਤੋੜ ਦਿੱਤੇ, ਜਿਸਦੇ ਜਵਾਬ ਵਿੱਚ ਪੁੱਤਰ ਨੇ ਵੀ ਪਿਤਾ ਦੀ ਕਾਰ ਭੰਨ ਦਿੱਤੀ।

ਵਿਕਰਾਲ ਹੋ ਰਹੀ ਸਥਿਤੀ ਵਿਚ ਦੂਜਾ ਪੁੱਤਰ ਮਨਪ੍ਰੀਤ ਸਿੰਘ ਵੀ ਦਖ਼ਲ ਦੇਣ ਆਇਆ, ਪਰ ਬਲਜਿੰਦਰ ਸਿੰਘ ਨੇ ਉੱਪਰ ਆਪਣੇ ਕਮਰੇ 'ਚ ਜਾ ਕੇ ਰਿਵਾਲਵਰ ਕੱਢਿਆ ਅਤੇ ਗੋਲੀਆਂ ਚਲਾ ਦਿੱਤੀਆਂ। ਜਗਮੀਤ ਨੂੰ ਤਿੰਨ ਗੋਲੀਆਂ ਲੱਗੀਆਂ ਅਤੇ ਪਤਨੀ ਬਲਵਿੰਦਰ ਕੌਰ ਨੂੰ ਇੱਕ ਗੋਲੀ ਮੋਢੇ 'ਚ ਲੱਗੀ। ਦੋਹਾਂ ਨੂੰ ਤੁਰੰਤ ਦੋਰਾਹਾ ਦੇ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿਥੋਂ ਬਾਅਦ ਵਿੱਚ ਉਨ੍ਹਾਂ ਨੂੰ ਫੋਰਟਿਸ ਹਸਪਤਾਲ ਲੁਧਿਆਣਾ ਰੈਫਰ ਕਰ ਦਿੱਤਾ ਗਿਆ। ਜਿਥੇ ਡਾਕਟਰਾਂ ਨੇ ਜਗਮੀਤ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।

ਡੀਐਸਪੀ ਹੇਮੰਤ ਮਲਹੋਤਰਾ ਨੇ ਦੱਸਿਆ ਕਿ ਪੁਲਿਸ ਨੇ ਕਤਲ ਅਤੇ ਕਤਲ ਦੀ ਕੋਸ਼ਿਸ਼ ਦਾ ਮਾਮਲਾ ਦਰਜ ਕਰ ਲਿਆ ਹੈ। ਮੁਲਜ਼ਮ ਬਲਜਿੰਦਰ ਸਿੰਘ ਹਾਲੇ ਫਰਾਰ ਹੈ ਅਤੇ ਉਸ ਦੀ ਭਾਲ ਲਈ ਟੀਮਾਂ ਵੱਖ-ਵੱਖ ਥਾਵਾਂ 'ਤੇ ਛਾਪੇ ਮਾਰ ਰਹੀਆਂ ਹਨ।

(For more news apart from  Retired soldier shoots son and wife in Doraha News in Punjabi, stay tuned to Rozana Spokesman)

 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement