ਮੁੜ STF ਦਾ ਚਾਰਜ ਸੰਭਾਲਣਗੇ ਹਰਪ੍ਰੀਤ ਸਿੱਧੂ, ਸੀਐੱਮ ਦੀ ਸਲਾਹ 'ਤੇ ਕੀਤੀ ਗਈ ਨਿਯੁਕਤੀ 
Published : Jul 4, 2021, 3:36 pm IST
Updated : Jul 4, 2021, 3:36 pm IST
SHARE ARTICLE
DGP Harpreet sidhu
DGP Harpreet sidhu

ਐੱਸ. ਟੀ. ਐੱਫ਼. ਚੀਫ਼ ਦਾ ਵਾਧੂ ਚਾਰਜ ਸੰਭਾਲ ਰਹੇ ਬੀ. ਚੰਦਰਸ਼ੇਖਰ ਨੂੰ ਰਿਲੀਵ ਕਰ ਦਿੱਤਾ ਹੈ

ਚੰਡੀਗੜ੍ਹ : ਬੀਤੇ ਕਈ ਮਹੀਨਿਆਂ ਤੋਂ ਐਕਸ ਇੰਡੀਆ ਲੀਵ ’ਤੇ ਪੜ੍ਹਾਈ ਲਈ ਵਿਦੇਸ਼ ਗਏ ਏ. ਡੀ. ਜੀ. ਪੀ. ਹਰਪ੍ਰੀਤ ਸਿੰਘ ਸਿੱਧੂ ਜਲਦ ਹੀ ਦੁਬਾਰਾ ਨਸ਼ੇ ਖ਼ਿਲਾਫ਼ ਬਣੀ ਹੋਈ ਪੰਜਾਬ ਦੀ ਐੱਸ. ਟੀ. ਐੱਫ਼. ਦਾ ਚਾਰਜ ਸੰਭਾਲ ਲੈਣਗੇ। ਦਰਅਸਲ ਏ. ਡੀ. ਜੀ. ਪੀ. ਹਰਪ੍ਰੀਤ ਸਿੰਘ ਸਿੱਧੂ 1 ਦਸੰਬਰ, 2020 ਤੋਂ 9 ਜੁਲਾਈ, 2021 ਤੱਕ ਦੀ ਛੁੱਟੀ ਲੈ ਕੇ ਗਏ ਸਨ ਅਤੇ ਉਨ੍ਹਾਂ ਦੇ ਇਸ ਸਮੇਂ ਦੌਰਾਨ ਹੀ ਵਾਪਸ ਆਉਣ ਦੀ ਸੰਭਾਵਨਾ ਹੈ।

Harpreet Sidhu, Captain Amarinder Singh Harpreet Sidhu, Captain Amarinder Singh

ਇਸ ਦੇ ਮੱਦੇਨਜ਼ਰ ਗ੍ਰਹਿ ਵਿਭਾਗ ਨੇ ਐੱਸ. ਟੀ. ਐੱਫ਼. ਚੀਫ਼ ਦਾ ਵਾਧੂ ਚਾਰਜ ਸੰਭਾਲ ਰਹੇ ਬੀ. ਚੰਦਰਸ਼ੇਖਰ ਨੂੰ ਰਿਲੀਵ ਕਰ ਦਿੱਤਾ ਹੈ ਅਤੇ ਹਰਪ੍ਰੀਤ ਸਿੰਘ ਸਿੱਧੂ ਦੇ ਦੁਬਾਰਾ ਐੱਸ. ਟੀ. ਐੱਫ਼. ਚੀਫ਼ ਦੇ ਤੌਰ ’ਤੇ ਅਹੁਦਾ ਸੰਭਾਲਣ ਸਬੰਧੀ ਪੱਤਰ ਜਾਰੀ ਕਰ ਦਿੱਤਾ ਗਿਆ ਹੈ। ਸੂਤਰਾਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਲਾਹ ’ਤੇ ਨਵੀਂ ਨਿਯੁਕਤੀ ਕੀਤੀ ਗਈ ਹੈ।

Drug mafiaDrug mafia

ਇਹ ਵੀ ਪੜ੍ਹੋ -  ਕਿਸਾਨ ਅੰਦੋਲਨ ਤੋਂ ਪਰਤੇ ਇਕ ਹੋਰ ਕਿਸਾਨ ਦੀ ਮੌਤ, ਪਰਿਵਾਰ ਨੇ ਕੀਤੀ ਮੁਆਵਜ਼ੇ ਦੀ ਮੰਗ 

ਮੁੱਖ ਮੰਤਰੀ ਨੇ ਬੀਤੇ ਦਿਨੀਂ ਸੂਬੇ ਵਿਚ ਡਰੱਗ ਮਾਫੀਆ ਖ਼ਿਲਾਫ਼ ਵੱਡੀ ਮੁਹਿੰਮ ਚਲਾਉਣ ਦੇ ਸੰਕੇਤ ਦਿੱਤੇ ਸਨ। ਇਸ ਨੂੰ ਉਸੇ ਦਾ ਹਿੱਸਾ ਮੰਨਿਆ ਜਾ ਰਿਹਾ ਹੈ।
ਹਰਪ੍ਰੀਤ ਸਿੱਧੂ ਬੀ. ਚੰਦਰਸ਼ੇਖਰ ਦੀ ਥਾਂ ਲੈਣਗੇ, ਜੋ ਇਸ ਵੇਲੇ ਐੱਸ. ਟੀ. ਐੱਫ. ਮੁਖੀ ਦਾ ਕੰਮਕਾਜ ਦੇਖ ਰਹੇ ਹਨ। 1992 ਬੈਚ ਦੇ ਆਈ. ਪੀ. ਐੱਸ. ਅਧਿਕਾਰੀ ਸਿੱਧੂ ਸੀ. ਆਰ. ਪੀ. ਐੱਫ. ਵਿਚ ਵੀ ਡੈਪੂਟੇਸ਼ਨ ’ਤੇ ਕੰਮ ਕਰ ਚੁੱਕੇ ਹਨ ਅਤੇ ਛੱਤੀਸਗੜ੍ਹ ਵਿਚ ਉਨ੍ਹਾਂ ਨਕਸਲ ਵਿਰੋਧੀ ਆਪ੍ਰੇਸ਼ਨਾਂ ਵਿਚ ਹਿੱਸਾ ਲਿਆ ਸੀ। ਉਨ੍ਹਾਂ ਨੂੰ ਸਤੰਬਰ 2018 ਵਿਚ ਐੱਸ. ਟੀ. ਐੱਫ. ਦੇ ਮੁਖੀ ਦੇ ਅਹੁਦੇ ਤੋਂ ਹਟਾਇਆ ਗਿਆ ਸੀ ਅਤੇ ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਧਾਨ ਸਕੱਤਰ ਵਜੋਂ ਨਿਯੁਕਤ ਕੀਤਾ ਗਿਆ ਸੀ। ਜੁਲਾਈ 2019 ਵਿਚ ਉਨ੍ਹਾਂ ਨੂੰ ਮੁੜ ਐੱਸ. ਟੀ. ਐੱਫ. ਦਾ ਮੁਖੀ ਬਣਾਇਆ ਗਿਆ ਸੀ। ਹੁਣ ਉਹ ਮੁੜ ਐੱਸ. ਟੀ. ਐੱਫ. ਦੇ ਮੁਖੀ ਬਣਨ ਜਾ ਰਹੇ ਹਨ।

SHARE ARTICLE

ਏਜੰਸੀ

Advertisement

ਕਿਸਾਨਾਂ ਨੇ ਅੱਗੇ ਹੋ ਕੇ ਰੋਕ ਲਈ ਭਾਜਪਾ ਦੀ ਗੱਡੀ, ਵੋਟਾਂ ਮੰਗਣ ਆਈ ਨੂੰ ਬੀਬੀ ਨੂੰ ਕੀਤੇ ਤਿੱਖੇ ਸਵਾਲ ਤਾਂ ਜੋੜੇ ਹੱਥ

03 May 2024 11:17 AM

Government School ਦੇ ਸਾਹਮਣੇ ਵਾਪਰਿਆ ਖ਼ਤਰਨਾਕ ਹਾਦਸਾ, ਖ਼ਤਰੇ 'ਚ ਪਈ ਬੱਚਿਆਂ ਦੀ ਜ਼ਿੰਦਗੀ

03 May 2024 10:57 AM

Indira Gandhi ਨੂੰ ਮਾਰਨ ਵਾਲੇ Beant Singh ਦੇ ਬੇਟੇ ਨੇ ਕੀਤੇ ਖ਼ੁਲਾਸੇ ਕਿ ਕਿਵੇਂ ਕੱਟੀਆਂ ਉਨ੍ਹਾਂ ਰਾਤਾਂ..

03 May 2024 8:34 AM

Congress ਨੂੰ ਕੋਸਣ ਵਾਲੇ ਖੱਬੇਪੱਖੀ ਗਾਂਧੀ ਕਿਵੇਂ ਬਣੇ ਕਾਂਗਰਸੀ? Preneet Kaur ਨੂੰ ਹਰਾਉਣ ਵਾਲ਼ੇ ਗਾਂਧੀ ਨੂੰ ਇਸ..

02 May 2024 1:40 PM

ਮਜ਼ਦੂਰਾਂ ਦੇ ਨਾਂ 'ਤੇ ਛੁੱਟੀ ਮਨਾਉਣ ਵਾਲਿਓ ਸੁਣ ਲਓ ਮਜ਼ਦੂਰਾਂ ਦੇ ਦੁੱਖੜੇ "ਸਾਨੂੰ ਛੁੱਟੀ ਨਹੀਂ ਕੰਮ ਚਾਹੀਦਾ ਹੈ

02 May 2024 12:57 PM
Advertisement