ਸ੍ਰੀ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਨੇ ਇਕ ਦਰਜ਼ੀ ਨੂੰ ਕਿਵੇਂ ਬਣਾਇਆ ਸ਼ਾਹ ਕਲਾਕਾਰ
Published : Jul 4, 2021, 8:28 am IST
Updated : Jul 4, 2021, 8:28 am IST
SHARE ARTICLE
Arun Bajaj
Arun Bajaj

ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦੇ ਦਰਸਾਏ ਮਾਰਗ ’ਤੇ ਚੱਲ ਕੇ ਮੈਂ ਦੁਨੀਆਂ ’ਚ ਅਪਣੀ ਵੱਖਰੀ ਪਹਿਚਾਣ ਬਣਾਈ : ਅਰੁਣ ਬਜਾਜ

ਪਟਿਆਲਾ (ਅਵਤਾਰ ਗਿੱਲ) : ਜਦੋਂ ਕਿਸੇ ਇਨਸਾਨ ’ਤੇ ਗੁਰੂ ਸਾਹਿਬ ਕਿਰਪਾ ਕਰਦੇ ਹਨ ਤਾਂ ਉਹ ਕਿਸ ਤਰ੍ਹਾਂ ਪੱਥਰ ਤੋਂ ਹੀਰਾ ਹੋ ਜਾਂਦਾ ਹੈ। ਇਸ ਦੀ ਮਿਸਾਲ ਪਟਿਆਲਾ ਵਸਨੀਕ ਅਰੁਣ ਬਜਾਜ ਜਿਸ ਨੂੰ ਪੂਰੇ ਵਿਸ਼ਵ ਵਿਚ ‘ਨੀਡਲ ਮੈਨ’ ਨਾਮ ਨਾਲ ਜਾਣਿਆ ਜਾਂਦਾ ਹੈ। ਬਹੁਤ ਸਾਰੇ ਕਲਾਕਾਰਾਂ ਨੂੰ ਤੁਸੀਂ ਕੈਨਵਸ ’ਤੇ ਪੇਟਿੰਗ ਕਰਦੇ ਵੇਖਿਆ ਹੋਵੇਗਾ ਪਰ ਅਸੀ ਤੁਹਾਨੂੰ ਮਿਲਾਉਂਦੇ ਹਾਂ ਅਜਿਹੇ ਕਲਾਕਾਰ ਨਾਲ ਜੋ ਕਪੜੇ ਸਿਲਾਈ ਕਰਨ ਵਾਲੀ ਮਸ਼ੀਨ ਨਾਲ ਤਸਵੀਰਾਂ ਬਣਾ ਕੇ ਉਨ੍ਹਾਂ ਵਿਚ ਅਜਿਹੀ ਜਾਨ ਪਾਉਂਦਾ ਹੈ ਕਿ ਲਗਦਾ ਹੈ ਕਿ ਉਹ ਤਸਵੀਰਾਂ ਹੁਣੇ ਬੋਲ ਉਠਣਗੀਆਂ।

Arun bajaj Arun Bajaj

 1983 ਵਿਚ ਜਨਮੇ ਅਰੁਣ ਬਜਾਜ ਨੂੰ ਸੁਪਨੇ ਵਿਚ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਦਰਸ਼ਨ ਦਿਤੇ ਅਤੇ ਉਨ੍ਹਾਂ ਦੀ ਇਕ ਤਸਵੀਰ ਬਣਾਉਂਦਿਆਂ ਵਿਖਾਇਆ। ਸਵੇਰ ਉੱਠ ਕੇ ਅਰੁਣ ਕਾਫੀ ਪ੍ਰੇਸ਼ਾਨ ਸੀ ਪਰ ਉਹ ਸੋਚ ਰਿਹਾ ਸੀ ਕਿ ਗੁਰੂ ਮਹਾਰਾਜ ਨੇ ਦਰਸ਼ਨ ਦਿਤੇ ਹਨ ਤੇ ਸੁਨੇਹਾ ਵੀ ਦਿਤਾ ਹੈ ਪਰ ਉਸ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਉਹ ਤਸਵੀਰ ਕਿਸ ਤਰ੍ਹਾਂ ਬਣਾ ਸਕਦਾ ਹੈ, ਕਿਉਂਕਿ ਉਹ ਤਾਂ (ਐਂਬਰੋਇਡਰੀ) ਕਢਾਈ ਦਰਜੀ ਦਾ ਕੰਮ ਕਰਦਾ ਹੈ।

Arun bajaj Arun bajaj

ਉਸ ਤੋਂ ਬਾਅਦ ਜਦੋਂ ਅਜੇ ਅਰੁਣ ਦੇ ਪਿਤਾ ਨੂੰ ਗੁਜ਼ਰੇ ਕੁੱਝ ਹੀ ਸਮਾਂ ਬੀਤਿਆ ਸੀ ਉਹ ਅਪਣੀ ਪੁਸ਼ਤੈਨੀ ਦੁਕਾਨ ’ਤੇ ਪੁੱਜਾ ਅਤੇ ਬਿਨਾਂ ਸੋਚੇ ਸਿਲਾਈ ਮਸ਼ੀਨ ’ਤੇ ਕੱਪੜਾ ਚੜ੍ਹਾ ਕੇ ਤਸਵੀਰ ਬਣਾਉਣੀ ਸ਼ੁਰੂ ਕਰ ਦਿਤੀ। ਜਦੋਂ ਤਕਰੀਬਨ 14 ਤੋਂ 16 ਘੰਟੇ ਮਗਰੋਂ ਮਿਹਨਤ ਕਰ ਕੇ ਤਸਵੀਰ ਬਣੀ ਤਾਂ ਉਹ ਖੁਦ ਵੀ ਤਸਵੀਰ ਵੇਖ ਕੇ ਹੈਰਾਨ ਹੋ ਗਿਆ ਤੇ ਸੋਚਾਂ ਵਿਚ ਪੈ ਗਿਆ। ਜਦੋਂ ਲੋਕਾਂ ਨੇ ਇਹ ਤਸਵੀਰ ਵੇਖੀ ਤਾਂ ਹਰ ਕੋਈ ਅਪਣੇ ਦੰਦਾਂ ਥੱਲੇ ਉਂਗਲੀ ਦਬਾਉਣ ਲਈ ਮਜ਼ਬੂਰ ਹੋ ਗਿਆ।

Arun bajaj Arun bajaj

ਇਸ ਤੋਂ ਬਾਅਦ ਅਰੁਣ ਬਜਾਜ ਨੇ ਕਦੇ ਪਿਛੇ ਮੁੜ ਕੇ ਨਹੀਂ ਵੇਖਿਆ ਤੇ ਹਜ਼ਾਰਾਂ ਤਸਵੀਰਾਂ ਮਸ਼ਹੂਰ ਹਸਤੀਆਂ, ਗੁਰੂਆਂ ਅਤੇ ਸਮਾਜਕ ਮੁੱਦੇ ਚੁਕਦੀਆਂ ਅਨੇਕਾਂ ਤਸਵੀਰਾਂ ਵਿਚ ਰੂਹ ਫੂਕ ਦਿਤੀ, ਜਿਸ ਦੇ ਚਲਦਿਆਂ ਉਸ ਨੂੰ ਲਿਮਕਾ ਬੁੱਕ ਆਫ ਵਰਲਡ ਰਿਕਾਰਡ ਵਿਚ ਜਗ੍ਹਾ ਮਿਲੀ। ਇਹ ਜਗ੍ਹਾ ਉਸ ਨੂੰ ਸ਼੍ਰੀ ਕ੍ਰਿਸ਼ਨ ਜੀ ਦੀ ਤਸਵੀਰ ਬਣਾਉਣ ਲਈ ਪਹਿਲੀ ਵਾਰ ਮਿਲਿਆ, ਜਿਸ ਵਿਚ 9 ਲੱਖ ਮੀਟਰ ਵੱਖ ਵੱਖ ਰੰਗ ਦਾ ਧਾਗਾ ਇਸਤੇਮਾਲ ਹੋਇਆ। ਦੂਜਾ ਉਸ ਨੂੰ ਮਹਾਰਾਜਾ ਰਣਜੀਤ ਸਿੰਘ ਦਾ ਦਰਬਾਰ ਬਣਾਉਣ ’ਤੇ ਰਿਕਾਰਡ ਮਿਲਿਆ, ਜਿਸ ਵਿਚ ਤਕਰੀਬਨ 3 ਲੱਖ ਮੀਟਰ ਵੱਖੋ ਵੱਖਰੇ ਰੰਗਾਂ ਦਾ ਧਾਗਾ ਲੱਗਾ।

Arun bajaj Arun bajaj

ਹੁਣ ਉਸ ਦੀਆਂ ਤਸਵੀਰਾਂ ਗਿੰਨੀਅਜ਼ ਬੁੱਕ ਆਫ਼ ਵਰਲਡ ਰਿਕਾਰਡ ਲਈ ਜਾ ਚੁਕੀਆਂ ਹਨ ਅਤੇ ਗੁਰੂ ਸਾਹਿਬ ਦੀ ਬਖ਼ਸ਼ਿਸ਼ ਕੀਤੀ ਇਸੇ ਕਲਾ ਦੇ ਚਲਦਿਆਂ ਅਰੁਣ ਬਜਾਜ ਨੂੰ ਭਾਰਤ ਦਾ ਸੱਭ ਤੋਂ ਵੱਡਾ ਸਨਮਾਨ ਰਾਸ਼ਟਰਪਤੀ ਐਵਾਰਡ ਵੀ ਦਿਤਾ ਗਿਆ। ਅੱਜ ਜਦੋਂ ਅਸੀ ਅਰੁਣ ਬਜਾਜ ਦੇ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਭਰੇ ਮੰਨ ਨਾਲ ਕਿਹਾ ਕਿ ਉਸ ਨੇ ਸ਼ਾਹੀ ਸ਼ਹਿਰ ਪਟਿਆਲਾ ਦੇ ਨਾਲ ਭਾਰਤ ਦਾ ਨਾਮ ਵੀ ਉੱਚਾ ਕੀਤਾ ਅਤੇ ਖਾਸ ਤੌਰ ’ਤੇ ਉਸ ਦੇ ਨਾਲ ਦੀ ਤਸਵੀਰ ਬਨਾਉਣ ਵਾਲੇ ਲਈ ਅੱਜ ਤੋਂ ਤਕਰੀਬਨ 7 ਸਾਲ ਪਹਿਲਾਂ 1 ਲੱਖ ਰੁਪਏ ਦਾ ਇਨਾਮ ਵੀ ਰਖਿਆ ਪਰ ਅੱਜ ਤੱਕ ਕੋਈ ਅਜਿਹਾ ਸਖ਼ਸ਼ ਪੂਰੀ ਦੁਨੀਆਂ ਵਿਚ ਸਾਹਮਣੇ ਨਹੀਂ ਆਇਆ ਜੋ ਬਜਾਜ ਦੀ ਕਲਾ ’ਚ ਕਾਟ ਕਰ ਸਕੇ।

Arun BajajArun Bajaj

ਬਜਾਜ ਮੁਤਾਬਕ ਪੰਜਾਬ ਸਰਕਾਰ ਨੇ ਕਦੇ ਉਸ ਦਾ ਮਾਣ ਸਨਮਾਨ ਨਹੀਂ ਅਤੇ ਹੁਣ ਉਹ ਖੁਦ ਪੱਲਿਓਂ ਪੈਸਾ ਲਗਾ ਕੇ ਕਰਜ਼ਾਈ ਹੋ ਚੁਕਾ ਹੈ। ਉਸ ਉਪਰ ਤਕਰੀਬਨ 15 ਤੋਂ 17 ਲੱਖ ਰੁਪਏ ਕਰਜ਼ਾ ਹੈ। ਉਸ ਨੇ ਕਿਹਾ ਕਿ ਮੇਰੇ ਕੋਲ ਕੋਈ ਨੌਕਰੀ ਨਹੀਂ ਹੈ ਅਤੇ ਨਾ ਹੀ ਕੋਈ ਹੋਰ ਬਿਜਨੈਸ ਨਹੀਂ। ਮੈਂ ਹੁਣ ਹਤਾਸ਼ ਹੋ ਚੁੱਕਾ ਹਾਂ। ਉਸ ਨੇ ਕਿਹਾ ਕਿ ਮੈਨੂੰ ਰਾਸ਼ਟਰਪਤੀ ਐਵਾਰਡ ਜ਼ਰੂਰ ਮਿਲਿਆ ਹੈ ਤੇ ਮੈਂ ਉਸ ਦੀ ਇੱਜ਼ਤ ਕਰਦਾ ਹਾਂ ਪਰ ਮੇਰਾ ਗੁਜ਼ਾਰਾ ਔਖਾ ਹੈ, ਜਿਸ ਕਾਰਨ ਅਗਲੇ ਸਮੇਂ ਵਿਚ ਮੈਂ ਕੈਨੇਡਾ ਜਾਂ ਆਸਟ੍ਰੇਲੀਆ ਜਾ ਕੇ ਵਸਣਾ ਚਾਹੁੰਦਾ ਹਾਂ, ਕਿਉਂਕਿ ਉਥੇ ਵੀ ਮੇਰੀ ਕਲਾ ਦੇ ਕਦਰਦਾਨ ਹਨ ਜੋ ਵਾਰ ਵਾਰ ਮੈਨੂੰ ਉਥੋਂ ਦੀ ਸਰਕਾਰ ਵਲੋਂ ਸਹੂਲਤਾਂ ਮੁਹੱਈਆ ਕਰਵਾਉਣ ਦੀ ਹਾਮੀ ਭਰਦੇ ਹਨ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

PRTC ਦੇ Driver ਨਾਲ ਵਾਪਰ ਗਿਆ ਵੱਡਾ ਹਾਦਸਾ.. ਪੁੱਤ ਦੀ ਹਾਲਤ ਦੇਖ ਭੁੱਬਾਂ ਮਾਰਦੀ ਸੜਕ ’ਤੇ ਲਿਟ ਗਈ Maa

05 May 2024 4:18 PM

Sardar JI ਠੋਕ ਰਹੇ Leader ਅਤੇ ਬਾਬਿਆਂ ਨੂੰ! ਚੋਣਾਂ 'ਚ Kangana Ranaut ਨੂੰ ਟਿਕਟ ਦੇ ਕੇ ਚੈਲੰਜ ਕੀਤਾ ਕਿਸਾਨਾਂ..

05 May 2024 1:54 PM

Patiala ਤੋਂ Shiromani Akali Dal (Amritsar) ਦੇ ਉਮੀਦਵਾਰ Prof. Mahendra Pal Singh ਦਾ ਬੇਬਾਕ Interview

05 May 2024 1:17 PM

Tarunpreet Singh Saundh Interview : ਸ਼੍ਰੋਮਣੀ ਅਕਾਲੀ ਦਲ ਦੇ ਸਮਰਥਕ ਰਿਹਾ ਗਏ ਉਡੀਕਦੇ ਪਰ ਸੁਖਬੀਰ ਬਾਦਲ ਨਹੀਂ ਆਏ

05 May 2024 12:21 PM

Lok Sabha Election 2024 : ਹਲਕਾ ਫਤਹਿਗੜ੍ਹ ਦੇ ਲੋਕਾਂ ਨੇ ਖੋਲ੍ਹ ਦਿੱਤੇ ਪੱਤੇ, ਸੁਣੋ ਕਿਸ ਨੂੰ ਬਣਾ ਰਹੇ ਹਨ MP

05 May 2024 9:16 AM
Advertisement