ਮੇਰੇ ਪੁੱਤ ਦੀ ਕਾਮਯਾਬੀ ਕੁੱਝ ਲੋਕਾਂ ਦੀਆਂ ਅੱਖਾਂ ਵਿਚ ਰੜਕਣ ਲੱਗ ਗਈ ਸੀ - ਬਲਕੌਰ ਸਿੰਘ
Published : Jul 4, 2022, 12:32 pm IST
Updated : Jul 4, 2022, 4:40 pm IST
SHARE ARTICLE
Balkaur Singh
Balkaur Singh

ਇਸ ਜੰਗ ਵਿਚ ਨਾ ਤਾਂ ਕੋਈ ਆਗੂ ਮਰਿਆ ਤੇ ਨਾ ਹੀ ਕੋਈ ਗੈਂਗਸਟਰ, ਮਰਦੇ ਤਾਂ ਆਮ ਘਰ ਦੇ ਨੌਜਵਾਨ ਹਨ।

 

ਮਾਨਸਾ - ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਵੱਡਾ ਖੁਲਾਸਾ ਕੀਤਾ ਹੈ। ਉਨ੍ਹਾਂ ਕਿਹਾ ਕਿ ਮੂਸੇਵਾਲਾ ਦੇ ਕਤਲ ਦੀ ਯੋਜਨਾ ਬਣਾਉਣ ਵਿਚ 50-60 ਲੋਕ ਸ਼ਾਮਲ ਸਨ। ਮੂਸੇਵਾਲਾ 'ਤੇ 8 ਵਾਰ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਬਹਾਨੇ ਨਾਲ ਹੱਥ ਮਿਲਾ ਕੇ ਕਤਲ ਕਰਨ ਦੀ ਸਾਜ਼ਿਸ਼ ਰਚੀ ਗਈ ਸੀ। ਹਾਲਾਂਕਿ ਸੁਰੱਖਿਆ ਨੂੰ ਦੇਖਦੇ ਹੋਏ ਉਸ 'ਤੇ ਗੋਲੀ ਚਲਾਉਣ ਦੀ ਹਿੰਮਤ ਨਹੀਂ ਹੋਈ। ਦਰਅਸਲ ਅੱਜ ਮੂਸੇਵਾਲਾ ਦੇ ਪਿਤਾ ਨੇ ਮਾਨਸਾ ਵਿਚ ਮੂਸੇਵਾਲਾ ਦੇ ਨਾਂ ਵਾਲੀ ਸੜਕ ਦਾ ਉਦਘਾਟਨ ਕੀਤਾ।

Balkaur Singh Balkaur Singh

ਬਲਕੌਰ ਸਿੰਘ ਨੇ ਕਿਹਾ ਕਿ ਜੇਕਰ ਕੋਈ ਗਲਤੀ ਹੋਈ ਹੈ ਤਾਂ ਸ਼ਿਕਾਇਤ ਮਿਲਣ 'ਤੇ ਅਸੀਂ ਪੁਲਿਸ ਅਤੇ ਪ੍ਰਸ਼ਾਸਨ ਨੂੰ ਜਵਾਬ ਦੇ ਸਕਦੇ ਹਾਂ। ਪਰ ਗੈਂਗਸਟਰ ਜੋ ਪੈਰਰਲ ਸਰਕਾਰ ਚੱਲ ਰਹੀ ਹੈ ਉਸ ਦੇ ਬਾਰੇ ਵਿਚ ਤੁਸੀਂ ਕਿਸ ਕੋਲ ਜਾ ਕੇ ਆਪਣਾ ਪੱਖ ਪੇਸ਼ ਕਰੋਗੇ? ਕੀ ਪਤਾ ਕੌਣ ਚੁਗਲੀਆਂ ਕਰ ਰਿਹਾ ਹੈ? ਜੇ ਤੁਸੀਂ ਇੱਕ ਦੇ ਨੇੜੇ ਗੋਡੇ ਟੇਕੋਗੇ, ਤਾਂ ਦੂਜਾ ਬੰਦੂਕ ਲੈ ਕੇ ਆਵੇਗਾ। ਜੇ ਤੁਸੀਂ ਉਸ ਅੱਗੇ ਝੁਕਦੇ ਹੋ, ਤਾਂ ਤੀਜਾ ਆਵੇਗਾ। ਇਹ ਭਰਾਵਾਂ ਨੂੰ ਮਾਰਨ ਦੀ ਜੰਗ ਹੈ। 

ਬਲਕੌਰ ਸਿੰਘ ਨੇ ਕਿਹਾ ਕਿ ਇਸ ਜੰਗ ਵਿਚ ਨਾ ਤਾਂ ਕੋਈ ਆਗੂ ਮਰਿਆ ਤੇ ਨਾ ਹੀ ਕੋਈ ਗੈਂਗਸਟਰ, ਮਰਦੇ ਤਾਂ ਆਮ ਘਰ ਦੇ ਨੌਜਵਾਨ ਹਨ। ਕਿਸੇ ਨੂੰ ਮਾਰ ਕੇ ਕਹਾਂਗੇ ਕਿ ਅਸੀਂ ਸਿੱਧੂ ਦਾ ਬਦਲਾ ਲਿਆ ਹੈ। ਉਹ ਕਹਿ ਰਹੇ ਹਨ ਕਿ ਉਸ ਨੇ ਮਿੱਡੂਖੇੜਾ ਦੇ ਕਤਲ ਦਾ ਬਦਲਾ ਲਿਆ ਹੈ। ਉਹ ਇੱਕ ਦੂਜੇ ਤੋਂ ਬਦਲਾ ਕਿਉਂ ਨਹੀਂ ਲੈਂਦੇ? ਆਮ ਘਰਾਂ ਨੂੰ ਕਿਉਂ ਨਿਸ਼ਾਨਾ ਬਣਾ ਰਹੇ ਹਨ?

Balkaur Singh Balkaur Singh

ਮੂਸੇਵਾਲਾ ਦੇ ਪਿਤਾ ਨੇ ਕਿਹਾ ਕਿ ਉਹ ਹਾਰ ਤੋਂ ਬਾਅਦ ਨਿਰਾਸ਼ ਸੀ। ਇਸ ਤੋਂ ਬਾਅਦ ਉਹ ਦੁਬਈ 'ਚ ਸ਼ੋਅ ਕਰਨ ਗਿਆ। ਜਦੋਂ ਉਥੋਂ ਵਾਪਸ ਆਇਆ ਤਾਂ ਮੈਨੂੰ ਕਿਹਾ ਕਿ ਅਸੀਂ ਅੱਗੇ ਤੋਂ ਕੋਈ ਚੋਣ ਨਹੀਂ ਲੜਾਂਗੇ। ਹਾਂ, ਅਸੀਂ ਯਕੀਨੀ ਤੌਰ 'ਤੇ ਮੁਕਾਬਲੇਬਾਜ਼ਾਂ ਦੇ ਬਰਾਬਰ ਖੜ੍ਹੇ ਹੋਵਾਂਗੇ। ਉਹ ਸਮਾਜ ਸੇਵਾ ਰਾਹੀਂ ਲੋਕਾਂ ਵਿਚ ਸ਼ਾਮਲ ਹੋਣਾ ਚਾਹੁੰਦਾ ਸੀ। ਮੂਸੇਵਾਲਾ ਦੁਖੀ ਸੀ ਕਿ ਲੋਕ ਅਜੇ ਵੀ ਗਲੀ ਮੁਹੱਲੇ ਦੀ ਗੱਲ ਕਰ ਰਹੇ ਹਨ। ਜਦੋਂ ਕਿ ਉਨ੍ਹਾਂ ਨੂੰ ਕੈਂਸਰ ਹਸਪਤਾਲ ਵਰਗੀਆਂ ਚੀਜ਼ਾਂ ਦੀ ਮੰਗ ਕਰਨੀ ਚਾਹੀਦੀ ਹੈ।

Balkaur Singh Balkaur Singh

ਬਲਕੌਰ ਸਿੰਘ ਨੇ ਦੱਸਿਆ ਕਿ ਉਹ ਵੀ ਕਤਲ ਵਾਲੇ ਦਿਨ ਮੂਸੇਵਾਲਾ ਦੇ ਪਿੱਛੇ ਜਾ ਰਿਹਾ ਸੀ। ਜਦੋਂ ਉਨ੍ਹਾਂ ਨੇ ਕਾਰ ਨੂੰ ਬਾਹਰ ਕੱਢਿਆ ਤਾਂ ਉਸ ਦਾ ਪਿਛਲਾ ਟਾਇਰ ਪੰਕਚਰ ਹੋ ਚੁੱਕਾ ਸੀ। ਇਹ ਦੇਖ ਕੇ ਮੂਸੇਵਾਲਾ ਨੇ ਮੈਨੂੰ ਕਾਰ ਅੰਦਰ ਖੜਾ ਦੇਣ ਲਈ ਕਿਹਾ। ਜਦੋਂ ਤੱਕ ਮੈਂ ਅੰਦਰ ਗਿਆ, ਉਹ ਥਾਰ ਲੈ ਕੇ ਜਾ ਚੁੱਕਾ ਸੀ। 8 ਮਿੰਟ ਬਾਅਦ ਗੋਲੀਬਾਰੀ ਹੋ ਜਾਂਦੀ ਹੈ। ਉਨ੍ਹਾਂ ਕਿਹਾ ਕਿ ਕੁੱਝ ਲੋਕ ਮੂਸੇਵਾਲਾ ਦੀ ਤਰੱਕੀ ਦੇ ਦੁਸ਼ਮਣ ਬਣ ਗਏ ਹਨ ਤੇ ਉਸ ਦਾ ਕਰੀਅਰ ਖੋਹਣਾ ਚਾਹੁੰਦੇ ਸਨ। ਇੱਕ ਸਾਧਾਰਨ ਪਰਿਵਾਰ ਵਿੱਚੋਂ ਉੱਠ ਕੇ ਮੂਸੇਵਾਲਾ ਨੇ ਅਜਿਹਾ ਨਾਮ ਕਮਾਇਆ ਕਿ ਉਹ ਕੁਝ ਲੋਕਾਂ ਦੀਆਂ ਅੱਖਾਂ ਵਿੱਚ ਰੜਕਣ ਲੱਗ ਪਿਆ।
 

SHARE ARTICLE

ਏਜੰਸੀ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement