ਤਰਖਾਣ ਦੀ ਧੀ ਨੇ ਕੀਤੀ ਕਮਾਲ: ਭਾਰਤੀ ਮਹਿਲਾ ਕ੍ਰਿਕਟ ਟੀਮ ’ਚ ਹੋਈ ਚੋਣ
Published : Jul 4, 2023, 1:00 pm IST
Updated : Jul 4, 2023, 1:01 pm IST
SHARE ARTICLE
photo
photo

ਬੰਗਲਾਦੇਸ਼ ਖ਼ਿਲਾਫ਼ ਹੋਣ ਵਾਲੀ ਵਨਡੇ ਤੇ ਟੀ-20 ਸੀਰੀਜ਼ ਖੇਡੇਗੀ ਅਮਨਜੋਤ ਕੌਰ

 

ਮੁਹਾਲੀ : ਸੁਪਨੇ ਉਹਨਾਂ ਦੇ ਹੀ ਸਾਕਾਰ ਹੁੰਦੇ ਹਨ, ਜਿਨ੍ਹਾਂ ਦੇ ਸੁਪਨਿਆਂ ਵਿਚ ਜ਼ਿੰਦਗੀ ਹੁੰਦੀ ਹੈ, ਖੰਭਾਂ ਨਾਲ ਕੁਝ ਨਹੀਂ ਹੁੰਦਾ, ਹਿੰਮਤ ਉੱਡ ਜਾਂਦੀ ਹੈ… ਅਮਨਜੋਤ ਕੌਰ ਨੇ ਇਨ੍ਹਾਂ ਸਤਰਾਂ ਨੂੰ ਸੱਚ ਕਰ ਦਿਖਾਇਆ ਹੈ। ਅਮਨਜੋਤ ਨੂੰ ਭਾਰਤੀ ਮਹਿਲਾ ਸੀਨੀਅਰ ਕ੍ਰਿਕਟ ਟੀਮ ਵਿਚ ਚੁਣਿਆ ਗਿਆ ਹੈ। ਉਹ ਬੰਗਲਾਦੇਸ਼ ਖ਼ਿਲਾਫ਼ ਹੋਣ ਵਾਲੀ ਵਨਡੇ ਅਤੇ ਟੀ-20 ਸੀਰੀਜ਼ 'ਚ ਭਾਰਤੀ ਮਹਿਲਾ ਟੀਮ ਦਾ ਹਿੱਸਾ ਹੋਵੇਗੀ।

ਮੁਹਾਲੀ ਦੇ ਫੇਜ਼-5 ਵਿਚ ਰਹਿਣ ਵਾਲੀ ਅਮਨਜੋਤ ਕੌਰ ਇੱਕ ਸਧਾਰਨ ਪ੍ਰਵਾਰ ਨਾਲ ਸਬੰਧ ਰੱਖਦੀ ਹੈ ਅਤੇ ਉਸ ਦੇ ਪਿਤਾ ਤਰਖਾਣ ਦਾ ਕੰਮ ਕਰਦੇ ਹਨ। ਮੁਹਾਲੀ ਨੇੜੇ ਬਲੌਂਗੀ ਵਿਚ ਉਨ੍ਹਾਂ ਦੀ ਲੱਕੜ ਦੀ ਦੁਕਾਨ ਹੈ। ਧੀ ਨੂੰ ਇਸ ਮੁਕਾਮ ਤੱਕ ਪਹੁੰਚਾਉਣ ਲਈ ਪਿਤਾ ਨੇ ਕਾਫੀ ਜੱਦੋ-ਜਹਿਦ ਕੀਤੀ ਅਤੇ ਇਸੇ ਦੇ ਨਤੀਜੇ ਵਜੋਂ ਅੱਜ ਅਮਨਜੋਤ ਦੀ ਭਾਰਤੀ ਮਹਿਲਾ ਕ੍ਰਿਕਟ ਟੀਮ ਵਿਚ ਚੋਣ ਹੋਈ ਹੈ।

ਅਮਨਜੋਤ ਕੌਰ ਨੇ ਚੰਡੀਗੜ੍ਹ ਵਿਚ ਹੀ ਕ੍ਰਿਕਟ ਦੀਆਂ ਬਾਰੀਕੀਆਂ ਸਿੱਖੀਆਂ ਅਤੇ ਸਖ਼ਤ ਪਸੀਨਾ ਵਹਾਇਆ। ਅਮਨਜੋਤ ਕੌਰ ਦੀ ਭਾਰਤੀ ਟੀਮ 'ਚ ਚੋਣ ਹੋਣ 'ਤੇ ਉਸ ਦੇ ਪ੍ਰਵਾਰ 'ਚ ਖੁਸ਼ੀ ਦਾ ਮਾਹੌਲ ਹੈ। ਕੋਚ ਨਾਗੇਸ਼ ਗੁਪਤਾ ਨੇ ਕਿਹਾ ਕਿ ਉਨ੍ਹਾਂ ਦਾ ਟਰੇਨੀ ਬੰਗਲਾਦੇਸ਼ ਖ਼ਿਲਾਫ਼ ਬਿਹਤਰ ਪ੍ਰਦਰਸ਼ਨ ਕਰੇਗਾ। ਇਹ ਪਹਿਲੀ ਵਾਰ ਹੈ ਜਦੋਂ ਇਸ ਮਹਿਲਾ ਕ੍ਰਿਕਟਰ ਨੂੰ ਵਨਡੇ ਸੀਰੀਜ਼ ਅਤੇ ਟੀ-20 ਸੀਰੀਜ਼ ਲਈ ਚੁਣਿਆ ਗਿਆ ਹੈ।

ਬੰਗਲਾਦੇਸ਼ ਖਿਲਾਫ ਤਿੰਨ ਟੀ-20 ਸੀਰੀਜ਼ ਦਾ ਪਹਿਲਾ ਮੈਚ 9 ਜੁਲਾਈ ਨੂੰ ਖੇਡਿਆ ਜਾਵੇਗਾ। ਇਸ ਤੋਂ ਬਾਅਦ ਦੂਜਾ ਮੈਚ 11 ਜੁਲਾਈ ਅਤੇ ਤੀਜਾ ਮੈਚ 13 ਜੁਲਾਈ ਨੂੰ ਹੋਣਾ ਹੈ। ਇਸ ਦੇ ਨਾਲ ਹੀ ਵਨਡੇ ਸੀਰੀਜ਼ ਦਾ ਪਹਿਲਾ ਮੈਚ 16 ਜੁਲਾਈ, ਦੂਜਾ 19 ਜੁਲਾਈ, ਤੀਜਾ 22 ਜੁਲਾਈ ਨੂੰ ਹੋਣਾ ਹੈ।

ਚੋਣ ਤੋਂ ਬਾਅਦ ਅਮਨਜੋਤ ਨੇ ਕਿਹਾ ਕਿ ਮਿਹਨਤ ਰੰਗ ਲਿਆਈ ਹੈ। ਹੁਣ ਉਮੀਦਾਂ 'ਤੇ ਖਰਾ ਉਤਰਨ ਦਾ ਸਮਾਂ ਆ ਗਿਆ ਹੈ।  ਕਿਹਾ ਕਿ ਮੇਰੀ ਇਸ ਕਾਮਯਾਬੀ ਪਿੱਛੇ ਮੇਰੇ ਪਿਤਾ ਦੀ ਮਿਹਨਤ ਹੈ। ਸ਼ੁਰੂਆਤੀ ਦਿਨਾਂ ਵਿਚ ਜਦੋਂ ਕ੍ਰਿਕਟ ਵਿਚ ਰੁਚੀ ਪੈਦਾ ਹੋਈ ਤਾਂ ਪਿਤਾ ਜੀ ਮੈਨੂੰ ਸੈਕਟਰ-26 ਸਥਿਤ ਸਰਕਾਰੀ ਸਕੂਲ ਵਿਚ ਲੈ ਗਏ। ਉੱਥੇ ਕੋਚ ਨਾਗੇਸ਼ ਸਰ ਕੁੜੀਆਂ ਦੀ ਕ੍ਰਿਕਟ ਅਕੈਡਮੀ ਚਲਾਉਂਦੇ ਸਨ।

ਮੇਰੇ ਪਿਤਾ ਜੀ ਹਰ ਰੋਜ਼ ਮੈਨੂੰ ਘਰੋਂ ਸਾਈਕਲ 'ਤੇ ਬਿਠਾ ਕੇ ਅਕੈਡਮੀ ਲੈ ਕੇ ਜਾਂਦੇ ਸਨ। ਮੇਰੇ ਪਿਤਾ ਜੀ ਬਹੁਤ ਸਾਰੀਆਂ ਦਿਹਾੜੀ ਛੱਡ ਦਿੰਦੇ ਸਨ ਤਾਂ ਜੋ ਮੇਰੇ ਅਭਿਆਸ ਵਿਚ ਕੋਈ ਰੁਕਾਵਟ ਨਾ ਆਵੇ। ਮੇਰੇ ਪਿਤਾ ਮੇਰੇ ਲਈ ਕਿਸੇ ਸੁਪਰਹੀਰੋ ਤੋਂ ਘੱਟ ਨਹੀਂ ਹਨ। ਅੱਜ ਮੈਂ ਆਪਣੇ ਪਿਤਾ ਅਤੇ ਕੋਚ ਨਾਗੇਸ਼ ਸਰ ਦੀ ਬਦੌਲਤ ਹੀ ਇਸ ਮੁਕਾਮ 'ਤੇ ਪਹੁੰਚੀ ਹਾਂ।

ਅਮਨਜੋਤ ਕੌਰ ਖਾਲਸਾ ਕਾਲਜ ਸੈਕਟਰ-26 ਦੀ ਵਿਦਿਆਰਥਣ ਹੈ। ਉਸ ਨੇ ਦਸਿਆ ਕਿ ਜਦੋਂ ਮੈਂ ਕ੍ਰਿਕਟ ਖੇਡਣਾ ਸ਼ੁਰੂ ਕੀਤਾ ਤਾਂ ਲੋਕ ਤਾਅਨੇ ਮਾਰਦੇ ਸਨ ਕਿ ਕੁੜੀ ਹੋ ਕੇ ਕ੍ਰਿਕਟ ਖੇਡਦੀ ਹੈ, ਇਹ ਤਾਂ ਮੁੰਡਿਆਂ ਦੀ ਖੇਡ ਹੈ। ਲੋਕਾਂ ਦੇ ਤਾਅਨੇ ਹੀ ਮੈਨੂੰ ਮਜ਼ਬੂਤ ਕਰਦੇ ਹਨ। ਕੋਚ ਨੇ ਮੈਨੂੰ ਆਲਰਾਊਂਡਰ ਬਣਾਇਆ। ਚੰਡੀਗੜ੍ਹ ਤੋਂ ਮੈਂ ਜੂਨੀਅਰ ਪੱਧਰ ਤੋਂ ਸੀਨੀਅਰ ਤੱਕ ਖੇਡਿਆ। ਪਿਛਲੇ ਸਾਲ ਪੰਜਾਬ ਵਲੋਂ ਖੇਡਣਾ ਸ਼ੁਰੂ ਕੀਤਾ ਕਿਉਂਕਿ ਪੰਜਾਬ ਤੋਂ ਖੇਡਣ ਵਾਲੀ ਹਰਮਨਪ੍ਰੀਤ ਕੌਰ, ਹਰਲੀਨ ਦਿਓਲ, ਤਾਨੀਆ ਭਾਟੀਆ ਭਾਰਤੀ ਟੀਮ ਵਿਚ ਖੇਡਦੀਆਂ ਸਨ।

ਪਿਤਾ ਭੁਪਿੰਦਰ ਸਿੰਘ ਨੇ ਕਿਹਾ ਕਿ ਬੇਟੀ ਨੇ ਕ੍ਰਿਕਟਰ ਬਣਨਾ ਸੀ, ਰਸਤੇ 'ਚ ਕਈ ਮੁਸ਼ਕਿਲਾਂ ਆਈਆਂ, ਪਰ ਮੈਂ ਵੀ ਬੇਟੀ ਨੂੰ ਕ੍ਰਿਕਟਰ ਬਣਾਉਣ ਲਈ ਦ੍ਰਿੜ ਸੀ, ਇਸ ਲਈ ਹਰ ਮੁਸ਼ਕਿਲ ਦਾ ਸਾਹਮਣਾ ਕੀਤਾ। ਬੇਟੀ ਦੇ ਜਨੂੰਨ ਨੇ ਅੱਜ ਟੀਮ ਇੰਡੀਆ ਤੱਕ ਪਹੁੰਚ ਕੀਤੀ ਹੈ। ਅੱਜ ਮੇਰੀ ਮਿਹਨਤ ਸਹੀ ਅਰਥਾਂ ਵਿਚ ਸਫਲ ਹੋਈ ਹੈ। ਅੱਜ ਧੀ ਨੇ ਮੇਰੇ ਪ੍ਰਵਾਰ ਦਾ ਮਾਣ ਵਧਾਇਆ ਹੈ।

ਐਮਸੀਐਮ ਡੀਏਵੀ ਕਾਲਜ ਦੀ ਵਿਦਿਆਰਥਣ ਅਤੇ ਮੁਹਾਲੀ ਦੀ ਵਸਨੀਕ ਹਰਲੀਨ ਦਿਓਲ ਨੂੰ ਵੀ ਚੁਣਿਆ ਗਿਆ ਹੈ। ਹਰਲੀਨ ਦਿਓਲ ਪਿਛਲੇ ਕੁਝ ਸਾਲਾਂ ਤੋਂ ਮਹਿਲਾ ਟੀਮ ਇੰਡੀਆ ਦੀ ਮੈਂਬਰ ਹੈ। ਹਰਲੀਨ ਦਿਓਲ ਨੂੰ ਘਰੇਲੂ ਕ੍ਰਿਕਟ 'ਚ ਬਿਹਤਰ ਪ੍ਰਦਰਸ਼ਨ ਦੇ ਆਧਾਰ 'ਤੇ ਸਾਲ 2019 'ਚ ਟੀਮ ਇੰਡੀਆ 'ਚ ਜਗ੍ਹਾ ਮਿਲੀ ਸੀ।

ਉਸ ਨੇ ਫਰਵਰੀ 2019 ਵਿਚ ਮੁੰਬਈ ਵਿਚ ਇੰਗਲੈਂਡ ਦੇ ਖਿਲਾਫ ਆਪਣਾ ਵਨਡੇ ਡੈਬਿਊ ਕੀਤਾ ਸੀ ਜਦੋਂ ਕਿ ਟੀ-20 ਵਿਚ ਉਸ ਨੇ ਮਾਰਚ 2019 ਵਿਚ ਇੰਗਲੈਂਡ ਦੇ ਖਿਲਾਫ ਆਪਣੀ ਸ਼ੁਰੂਆਤ ਕੀਤੀ ਸੀ। ਹੁਣ ਤੱਕ ਉਸ ਨੇ ਟੀ-20 'ਚ 5 ਮੈਚਾਂ 'ਚ 4 ਪਾਰੀਆਂ 'ਚ 46 ਦੌੜਾਂ ਬਣਾਈਆਂ ਹਨ ਅਤੇ ਤਿੰਨ ਵਿਕਟਾਂ ਲਈਆਂ ਹਨ। ਉਸ ਦਾ ਸਰਵੋਤਮ ਪ੍ਰਦਰਸ਼ਨ 13 ਦੌੜਾਂ ਦੇ ਕੇ 2 ਵਿਕਟਾਂ ਹੈ।

SHARE ARTICLE

ਏਜੰਸੀ

Advertisement

ਕੀ ਵਾਪਿਸ India ਆਵੇਗਾ Goldy Brar ! Court ਨੇ ਸੁਣਾਇਆ ਸਖ਼ਤ ਫੈਸਲਾ

08 Jan 2026 4:44 PM

ਜਨਮਦਿਨ ਵਾਲੇ ਦਿਨ ਹੀ ਕੀਤਾ ਕਤਲ ਚਸ਼ਮਦੀਦ ਨੇ ਦੱਸਿਆ ਪੂਰਾ ਮਾਮਲਾ

08 Jan 2026 4:43 PM

ਬੰਦੀ ਸਿੰਘਾ ਤੇ ਭਾਜਪਾਈਆਂ ਦੇ ਦਿੱਤੇ ਬਿਆਨਾ ਦਾ ਭਰੋਸਾ ਨਾ ਕਰੋ-UAD Gurdeep Brar|Ram Rahim|BJP On bandi singh

07 Jan 2026 3:21 PM

ਕ/*ਤ*ਲ ਕੀਤੇ ਸਰਪੰਚ ਦੀ ਆਹ ਗਰੁੱਪ ਨੇ ਲਈ ਜ਼ਿੰਮੇਵਾਰੀ, ਦੱਸ'ਤੀ ਅੰਦਰਲੀ ਗੱਲ

05 Jan 2026 3:06 PM

ਪਾਕਿਸਤਾਨ 'ਚ ਪਤੀ ਸਮੇਤ ਸਰਬਜੀਤ ਕੌਰ ਗ੍ਰਿਫ਼ਤਾਰ, ਪਤੀ ਨਾਸਿਰ ਹੁਸੈਨ ਨੂੰ ਨਨਕਾਣਾ ਸਾਹਿਬ ਤੋਂ ਕੀਤਾ ਕਾਬੂ

05 Jan 2026 3:06 PM
Advertisement