ਵੀਜ਼ਾ ਧੋਖਾਧੜੀ ਦੇ ਇਲਜ਼ਾਮ ਹੇਠ ਜਲੰਧਰ ਅਤੇ ਦਿੱਲੀ ਦੇ ਜੋੜਿਆਂ ਵਿਰੁਧ ਮਾਮਲਾ ਦਰਜ

By : BIKRAM

Published : Jul 4, 2023, 10:15 pm IST
Updated : Jul 4, 2023, 10:20 pm IST
SHARE ARTICLE
Visa
Visa

ਵੀਜ਼ਾ ਲਈ ਮੁੰਡੇ ਦੇ ਬਿਨੈ ਨੂੰ ਸਪੇਨ ਅਤੇ ਫ਼ਰਾਂਸ ਦੋਹਾਂ ਨੇ ਖ਼ਾਰਜ ਕੀਤਾ

ਨਵੀਂ ਦਿੱਲੀ: ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ਼) ਨੇ ਇਕ ਨਾਬਾਲਗ ਮੁੰਡੇ ਨੂੰ ਯੂਰੋਪ ’ਚ ਸੈਟਲ ਕਰਵਾਉਣ ਲਈ ਪਛਾਣ ਬਦਲ ਕੇ ਦੋ ਪਾਸਪੋਰਟ ਬਣਾਉਣ ਦੇ ਮਾਮਲੇ ’ਚ ਉਸ ਦੇ ਮਾਪਿਆਂ ਸਮੇਤ ਚਾਰ ਵਿਅਕਤੀਆਂ ਵਿਰੁਧ ਮਾਮਲਾ ਦਰਜ ਕੀਤਾ ਹੈ। ਹਾਲਾਂਕਿ ਵੀਜ਼ਾ ਲਈ ਮੁੰਡੇ ਦੇ ਬਿਨੈ ਨੂੰ ਦੋ ਦੇਸ਼ਾਂ ਨੇ ਖ਼ਾਰਜ ਕਰ ਦਿਤਾ ਗਿਆ ਹੈ। 

ਅਧਿਕਾਰੀਆਂ ਨੇ ਕਿਹਾ ਕਿ ਸੀ.ਬੀ.ਆਈ. ਨੇ ਪਿੱਛੇ ਜਿਹੇ ਦਿੱਲੀ ਅਤੇ ਪੰਜਾਬ ’ਚ ਮੁਲਜ਼ਮਾਂ ਦੇ ਟਿਕਾਣਿਆਂ ’ਤੇ ਛਾਪੇਮਾਰੀ ਕੀਤੀ ਸੀ। 

ਅਧਿਕਾਰੀਆਂ ਨੇ ਕਿਹਾ ਕਿ ਫ਼ਰਾਂਸੀਸੀ ਸਫ਼ਾਰਤਖ਼ਾਨੇ ਨੂੰ ਕਥਿਤ ਧੋਖਾਧੜੀ ਦਾ ਪਤਾ ਇਕ ਵੀਜ਼ਾ ਬਿਨੈ ਨੂੰ ਦੀ ਜਾਂਚ ਕਰਦੇ ਸਮੇਂ ਲੱਗਾ, ਜਦੋਂ ਉਸ ਨੇ ਵੇਖਿਆ ਕਿ ਇਕ ਹੀ ਬਾਇਓਮੀਟ੍ਰਿਕਸ ਦਾ ਪ੍ਰਯੋਗ ਇਕ ਹੋਰ ਪਾਸਪੋਰਟ ਨੰਬਰ ’ਤੇ ਕੀਤਾ ਗਿਆ ਸੀ, ਜਿਸ ’ਤੇ ਸਪੇਨ ਲਈ ਵੀਜ਼ਾ ਮੰਗਿਆ ਗਿਆ ਸੀ ਅਤੇ ਉਸ ਨੂੰ ਸਫ਼ਾਰਤਖ਼ਾਨੇ ਨੇ ਇਸ ਨੂੰ ਖ਼ਾਰਜ ਕਰ ਦਿਤਾ ਸੀ। 

ਦੋਸ਼ ਹੈ ਕਿ ਸਿਮਲ ਸਿੰਘ ਅਤੇ ਉਸ ਦੀ ਪਤਨੀ ਮਨਜੀਤ ਕੌਰ ਨੇ ਅਪਣੇ ਨਾਬਾਲਗ ਪੁੱਤਰ ਲਈ 20 ਜਨਵਰੀ, 2020 ਨੂੰ ਜਲੰਧਰ ਤੋਂ ਪਾਸਪੋਰਟ ਨੰਬਰ ‘ਯੂ2486935’ ਪ੍ਰਾਪਤ ਕੀਤਾ। ਦੋਸ਼ ਹੈ ਕਿ ਬਾਅਦ ’ਚ ਉਨ੍ਹਾਂ ਨੇ ਅਪਣੇ ਪੁੱਤਰ ਲਈ ਦੂਜਾ ਪਾਸਪੋਰਟ ਹਾਸਲ ਕਰਨ ਲਈ ਦਿੱਲੀ ਦੇ ਤਿਲਕ ਨਗਰ ਵਾਸੀ ਕ੍ਰਿਪਾਲ ਸਿੰਘ ਨੋਟੇ ਅਤੇ ਉਸ ਦੀ ਪਤਨੀ ਸੁਰੇਸ਼ ਕੁਮਾਰੀ ਨੋਟੇ ਨਾਲ ਮਿਲ ਕੇ ਸਾਜ਼ਸ਼ ਰਚੀ। 

ਦੋਸ਼ ਹੈ ਕਿ ਸਿਮਲ ਸਿੰਘ ਅਤੇ ਮਨਜੀਤ ਕੌਰ ਨੇ ਕਥਿਤ ਤੌਰ ’ਤੇ ਸਰਬਜੀਤ ਸਿੰਘ ਨੋਟੇ ਨਾਂ ’ਤੇ ਇਕ ਫ਼ਰਜ਼ੀ ਜਨਮ ਸਰਟੀਫ਼ੀਕੇਟ ਤਿਆਰ ਕੀਤਾ, ਜਿਸ ’ਚ ਉਸ ਨੂੰ ਨੋਟੇ ਜੋੜੇ ਦੇ ਪੁੱਤਰ ਵਜੋਂ ਵਿਖਾਇਆ ਗਿਆ ਅਤੇ ਦੋਹਾਂ ਨੇ ਉਸ ’ਤੇ ਅਪਣੇ ਨਾਬਾਲਗ ਪੁੱਤਰ ਦੀ ਤਸਵੀਰ ਚਿਪਕਾ ਦਿਤੀ। 

ਅਧਿਕਾਰੀਆਂ ਨੇ ਕਿਹਾ ਕਿ ਉਹ ਅਪਣੇ ਨਾਬਾਲਗ ਪੁੱਤਰ ਲਈ ਕਥਿਤ ਤੌਰ ’ਤੇ ਦੋ ਪਾਸਪੋਰਟ ਪ੍ਰਾਪਤ ਕਰਨ ’ਚ ਸਫ਼ਲ ਰਹੇ - ਪਹਿਲਾ ਖੇਤਰੀ ਪਾਸਪੋਰਟ ਦਫ਼ਤਰ (ਆਰ.ਪੀ.ਓ.) ਜਲੰਧਰ ਤੋਂ, ਜਦਕਿ ਦੂਜਾ ਆਰ.ਪੀ.ਓ. ਨਵੀਂ ਦਿੱਲੀ ਤੋਂ।

ਅਧਿਕਾਰੀਆਂ ਨੇ ਕਿਹਾ ਕਿ ਸਾਜ਼ਸ਼ ਤਹਿਤ ਦੋਹਾਂ ਨੇ ਨਵੀਂ ਦਿੱਲੀ ਆਰ.ਪੀ.ਓ. ਤੋਂ ਜਾਰੀ ਪਾਸਪੋਰਟ ਦਾ ਪ੍ਰਯੋਗ ਕਰ ਕੇ ਅਪਣੇ ਪੁੱਤਰ ਲਈ ਸਪੇਨ ਦੇ ਵੀਜ਼ਾ ਲਈ ਬਿਨੈ ਕੀਤਾ, ਜਿਸ ਨੂੰ 22 ਮਾਰਚ, 2022 ਨੂੰ ਖ਼ਾਰਜ ਕਰ ਦਿਤਾ ਗਿਆ। ਅਧਿਕਾਰੀਆਂ ਨੇ ਕਿਹਾ ਕਿ ਵੀਜ਼ਾ ਲਈ ਬਿਨੈ ਕਰਨ ਦੀ ਦੂਜੀ ਕੋਸ਼ਿਸ਼ ਵੀ ਅਸਫ਼ਲ ਹੋ ਗਈ ਕਿਉਂਕਿ ਬਿਨੈ ਨੂੰ 11 ਮਈ, 2022 ਨੂੰ ਖ਼ਾਰਜ ਕਰ ਦਿਤਾ ਗਿਆ। 

ਅਧਿਕਾਰੀਆਂ ਨੇ ਕਿਹਾ ਕਿ ਯੂਰਪੀ ਦੇਸ਼ਾਂ ’ਚ ਪੁੱਜਣ ਨੂੰ ਬੇਤਾਤਬ ਦੋਹਾਂ ਨੇ ਜਲੰਧਰ ਆਰ.ਪੀ.ਓ. ਵਲੋਂ ਜਾਰੀ ਪਾਸਪੋਰਟ ਦਾ ਪ੍ਰਯੋਗ ਕਰ ਕੇ ਫ਼ਰਾਂਸੀਸੀ ਸਫ਼ਾਰਤਖ਼ਾਨੇ ’ਚ ਅਪਣੀ ਕਿਸਮਤ ਅਜ਼ਮਾਈ, ਪਰ ਉਕਤ ਬਿਨੈ 12 ਦਸੰਬਰ, 2022 ਨੂੰ ਖ਼ਾਰਜ ਕਰ ਦਿਤਾ ਗਿਆ, ਕਿਉਂਕਿ ਉਕਤ ਬਾਇਓਮੀਟ੍ਰਿਕਸ ਵਾਲੇ ਜਾਅਲੀ ਪਾਸਪੋਰਟ ਦਾ ਪ੍ਰਯੋਗ ਕਰ ਕੇ ਸਪੇਨ ਦੇ ਵੀਜ਼ਾ ਲਈ ਪ੍ਰਯੋਗ ਬਾਇਓਮੀਟ੍ਰਿਕਸ ਨਾਲ ਮਿਲਾਨ ਹੋ ਗਿਆ ਜਿਸ ਨੂੰ ਨਾਮਨਜ਼ੂਰ ਕਰ ਦਿਤਾ ਗਿਆ ਸੀ। 
 

SHARE ARTICLE

ਏਜੰਸੀ

Advertisement

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM

ਦਿਲਜੀਤ ਤੂੰ ਬਹੁਤ ਵੱਡੀ ਗਲਤੀ ਕੀਤੀ ਹੈ', ਦਿਲਜੀਤ ਦੋਸਾਂਝ 'ਤੇ ਭੜਕੇ ਰਵੀ ਸਿੰਘ ਖ਼ਾਲਸਾ

31 Oct 2025 3:23 PM

Mohali 3b2 Honey Trap : 3B2 ਵਿਚ ਵੇਖੋ ਕਿਵੇਂ ਹੋ ਰਿਹੈ ਨੇ ਗੰਦੇ ਕੰਮ! ਗੱਡੀਆਂ ਨੂੰ ਰੋਕ ਕੇ ਕਰ ਰਹੇ ਅਸ਼ਲੀਲ ਇਸ਼ਾਰੇ

30 Oct 2025 3:10 PM
Advertisement