ਦੋ ਨਿੱਜੀ ਥਰਮਲ ਪਲਾਂਟ ਬੰਦ, ਥਰਮਲਾਂ ਤੋਂ ਕੁੱਲ 2940 ਮੈਗਵਾਟ ਬਿਜਲੀ ਉਤਪਾਦਨ ਬੰਦ 
Published : Jul 4, 2023, 10:34 am IST
Updated : Jul 4, 2023, 10:34 am IST
SHARE ARTICLE
 thermal plant
thermal plant

1980 ਸਮਰੱਥਾ ਵਾਲੇ ਤਲਵੰਡੀ ਸਾਬੋ ਪਲਾਂਟ ਦੇ ਦੋ ਯੂਨਿਟ 30 ਜੂਨ ਨੂੰ ਤਕਨੀਕੀ ਨੁਕਸ ਕਰਕੇ ਬੰਦ ਹੋ ਗਏ ਸਨ

ਚੰਡੀਗੜ੍ਹ -  ਪੰਜਾਬ 'ਚ ਬਿਜਲੀ ਦੀ ਪੂਰਤੀ ਕਰਨਾ ਪੀਐੱਸਪੀਸੀਐੱਲ ਲਈ ਚੁਣੌਤੀ ਬਣਦੀ ਜਾ ਰਹੀ ਹੈ ਕਿਉਂਕਿ ਕਿਹਾ ਜਾ ਰਿਹਾ ਹੈ ਕਿ ਲੋੜ ਪੈਣ ’ਤੇ ਪੰਜਾਬ ਵਿਚਲੇ ਥਰਮਲਾਂ ਤੋਂ ਸਮਰੱਥਾ ਅਨੁਸਾਰ ਬਿਜਲੀ ਨਹੀਂ ਮਿਲੀ ਹੈ। ਸੋਮਵਾਰ ਨੂੰ ਦੋ ਨਿੱਜੀ ਪਲਾਂਟ ਬੰਦ ਹੋ ਗਏ ਜਿਸ ਦੇ ਨਾਲ ਤਲਵੰਡੀ ਸਾਬੋ ਤੇ ਜੀਵੀਕੇ ਪਲਾਂਟ ਦੇ ਕੁਲ ਪੰਜ ਯੂਨਿਟਾਂ ਦਾ ਬਿਜਲੀ ਉਤਪਾਦਨ ਪੂਰੀ ਤਰ੍ਹਾਂ ਬੰਦ ਹੋ ਗਿਆ।

ਇਸ ਨਾਲ ਬਿਜਲੀ ਉਤਪਾਦਨ 'ਚ 1980 ਮੈਗਾਵਾਟ ਦੀ ਕਮੀ ਆਈ ਹੈ, ਜਦਕਿ ਗੋਇੰਦਵਾਲ ਸਾਹਿਬ ਪਲਾਂਟ 'ਚੋਂ ਇਕ ਯੂਨਿਟ ਬੰਦ ਹੋਣ ਕਰ ਕੇ 270 ਮੈਗਾਵਾਟ ਬਿਜਲੀ ਉਤਪਾਦਨ ਪ੍ਰਭਾਵਿਤ ਹੈ ਤੇ ਦੇਰ ਸ਼ਾਮ ਦੂਜਾ ਯੂਨਿਟ ਵੀ ਦੇਰ ਸ਼ਾਮ ਠੱਪ ਹੋਣ ਨਾਲ 270 ਮੈਗਾਵਾਟ ਬਿਜਲੀ ਹੋਰ ਪ੍ਰਭਾਵਿਤ ਹੋਈ। ਇਸ ਤੋਂ ਇਲਾਵਾ ਲਹਿਰਾ ਮੁਹੱਬਤ ਪਲਾਂਟ ਦਾ 420 ਮੈਗਾਵਾਟ ਸਮਰੱਥਾ ਵਾਲਾ ਯੂਨਿਟ ਵੀ ਬੰਦ ਹੈ। 

1980 ਸਮਰੱਥਾ ਵਾਲੇ ਤਲਵੰਡੀ ਸਾਬੋ ਪਲਾਂਟ ਦੇ ਦੋ ਯੂਨਿਟ 30 ਜੂਨ ਨੂੰ ਤਕਨੀਕੀ ਨੁਕਸ ਕਰਕੇ ਬੰਦ ਹੋ ਗਏ ਸਨ ਤੇ ਸੋਮਵਾਰ ਤਿੰਨ ਜੁਲਾਈ ਨੂੰ ਤੀਜਾ ਯੂਨਿਟ ਵੀ ਬੰਦ ਹੋ ਗਿਆ ਹੈ। ਇਸ ਸਮੇਂ ਪੰਜਾਬ ਦੇ ਆਪਣੇ ਥਰਮਲਾਂ ਤੋਂ ਕੁੱਲ 2940 ਮੈਗਵਾਟ ਬਿਜਲੀ ਉਤਪਾਦਨ ਬੰਦ ਹੈ। ਬਿਜਲੀ ਦੀ ਮੰਗ ਪੂਰੀ ਕਰਨ ਲਈ ਪੀਐੱਸਪੀਸੀਐੱਲ ਨੂੰ 9900  ਮੈਗਾਵਾਟ ਤੋਂ ਵੱਧ ਬਿਜਲੀ ਕੇਂਦਰੀ ਪੂਲ ਤੋਂ ਲੈਣੀ ਪਈ ਹੈ।

Tags: electricity

SHARE ARTICLE

ਏਜੰਸੀ

Advertisement

ਡੇਢ ਸਾਲ ਮਗਰੋਂ ਦੁਬਈ ਤੋਂ ਪਰਤੇ ਸ਼ਖ਼ਸ ਨੇ ਪਤਨੀ ਅਤੇ ਸਾਲ਼ੀ ਨਾਲ਼ ਆਹ ਕੀ ਕੀਤਾ ?

08 Feb 2026 2:08 PM

Lucky Oberoi ਦੇ ਕਤ.ਲ ਦੀ ਨਵੀਂ CCTV, ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਨੌਕਰ 'ਤੇ ਸ਼ੱਕ ਦੀ ਸੂਈ !

07 Feb 2026 2:09 PM

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM
Advertisement