
Faridkot News :ਕੁਝ ਮਹੀਨਿਆਂ ਤੋਂ ਚੱਲ ਰਹੇ ਸੀ ਬਿਮਾਰ, ਅੱਜ ਦੁਪਹਿਰ ਆਪਣੇ ਘਰ ਪੰਜਗਰਾਈਂ ਵਿਖੇ ਲਿਆ ਆਖ਼ਰੀ ਸਾਹ
Faridkot News :ਪੰਜਾਬ ਤੋਂ ਭਾਜਪਾ ਦੀ ਸਾਬਕਾ ਰਾਜ ਸਭਾ ਮੈਂਬਰ ਗੁਰਚਰਨ ਕੌਰ ਪੰਜਗਰਾਈਂ ਦਾ ਅੱਜ ਆਪਣੇ ਪਿੰਡ ਪੰਜਗਰਾਈ ਵਿਖੇ ਦੇਹਾਂਤ ਹੋ ਗਿਆ। ਇਹ ਜਾਣਕਾਰੀ ਭਾਰਤੀ ਜਨਤਾ ਪਾਰਟੀ ਫ਼ਰੀਦਕੋਟ ਦੇ ਸਾਬਕਾ ਚੇਅਰਮੈਨ ਅਤੇ ਮਾਰਕੀਟ ਕਮੇਟੀ ਜੈਤੋ ਦੇ ਸਾਬਕਾ ਚੇਅਰਮੈਨ ਸ਼ਾਮ ਲਾਲ ਗੋਇਲ ਨੇ ਦਿੱਤੀ। ਗੁਰਚਰਨ ਕੌਰ ਪੰਜਗਰਾਈਂ ਜੂਨ 2001 ਤੋਂ ਜੁਲਾਈ 2004 ਤੱਕ ਭਾਜਪਾ ਵੱਲੋਂ ਰਾਜ ਸਭਾ ਮੈਂਬਰ ਰਹੀ। ਉਹ ਕੁਝ ਮਹੀਨਿਆਂ ਤੋਂ ਬਿਮਾਰ ਸੀ। ਉਨ੍ਹਾਂ ਨੇ ਅੱਜ ਦੁਪਹਿਰ ਆਪਣੇ ਘਰ ਪੰਜਗਰਾਈਂ ਵਿਖੇ ਆਖ਼ਰੀ ਸਾਹ ਲਿਆ ਹੈ।
ਇਹ ਵੀ ਪੜੋ:Haryana News : ਲਾਰੈਂਸ ਦਾ ਖਾਸ ਕਾਲਾ ਜਠੇੜੀ ਪੈਰੋਲ 'ਤੇ ਆਇਆ ਬਾਹਰ, ਮਾਂ ਦੇ ਅੰਤਿਮ ਸੰਸਕਾਰ 'ਚ ਹੋਇਆ ਸ਼ਾਮਲ
ਜ਼ਿਕਰਯੋਗ ਹੈ ਕਿ ਸਾਬਕਾ ਰਾਜ ਸਭਾ ਮੈਂਬਰ ਗੁਰਚਰਨ ਕੌਰ ਪੰਜਗਰਾਈਂ ਭਾਰਤੀ ਜਨਤਾ ਪਾਰਟੀ ਦੀ ਕਾਰਜਕਾਰਨੀ ਮੈਂਬਰ, ਪੰਜਾਬ ਭਾਜਪਾ ਦੇ ਜਨਰਲ ਸਕੱਤਰ ਅਤੇ ਹਿਮਾਚਲ ਪ੍ਰਦੇਸ਼ ਭਾਜਪਾ ਦੇ ਇੰਚਾਰਜ ਸਮੇਤ ਪਾਰਟੀ ਵਿਚ ਕਈ ਉੱਚ ਅਹੁਦਿਆਂ ’ਤੇ ਰਹੇ।
(For more news apart from Former Rajya Sabha Member of BJP Gurcharan Kaur Panjgari passed away News in Punjabi, stay tuned to Rozana Spokesman)