ਕੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਲਈ ਜ਼ਿੰਮੇਵਾਰ ਗੁਰੂ ਸਾਹਿਬਾਨ ਤੋਂ ਵੀ ਉਪਰ ਹਨ?
Published : Aug 4, 2019, 9:08 am IST
Updated : Aug 4, 2019, 9:08 am IST
SHARE ARTICLE
Baljeet Singh Daduwal
Baljeet Singh Daduwal

ਵੱਖ-ਵੰਖ ਸਰਕਾਰਾਂ ਦੀਆਂ ਪੜਤਾਲਾਂ  ਨੇ ਬੇਅਦਬੀ ਕਾਂਡ ਦੀ ਕਾਰਵਾਈ ਰੋਲ ਕੇ ਰੱਖ ਦਿਤੀ

ਅੰਮ੍ਰਿਤਸਰ (ਸੁਖਵਿੰਦਰਜੀਤ ਸਿੰਘ ਬਹੋੜੂ)  : ਸਿਆਸੀ ਹਲਕਿਆਂ ਤੇ ਸਿੱਖ ਕੌਮ 'ਚ ਚਰਚਾ ਛਿੜ ਗਈ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਗੁਰੂ ਸਾਹਿਬ ਤੋ ਵੀ ਉੱਚੇ ਹਨ, ਜਿਨਾ ਨੂੰ  ਬਚਾਉਣ  ਲਈ ਹੁਕਮਰਾਨ ਹਰ ਹੀਲਾ  ਵਰਤ ਰਹੇ ਹਨ? ਲੋਕ ਚਰਚਾ ਮੁਤਾਬਕ ਸਿਆਸਤਦਾਨ ਆਪੋ— ਆਪਣੀਆਂ ਕੁਰਸੀਆਂ ਨੂੰ ਸੁਰੱਖਿਅਤ ਰੱਖਣ ਲਈ ਹਰ ਤਰਾਂ ਦੇ ਕੋਝੇ ਰੁੱਖ ਅਖਤਿਆਰ ਕਰ ਰਹੇ ਹਨ। ਚਰਚਾ ਮੁਤਾਬਕ ਸਿੱਖ ਆਗੂਆਂ ਨਾਲੋ ਕਾਂਗਰਸੀ ਮੰਤਰੀ ਤੇ ਵਿਧਾਇਕ ਡਾਢੇ ਫਿਕਰਮੰਦ ਹਨ ਜਿਨਾ ਨੇ ਡਰੱਗਜ ਦੇ ਖਤਮ ਅਤੇ ਬੇਅਦਬੀ ਕਾਂਡ ਦੇ ਦੋਸ਼ੀ ਜਨਤਕ ਕਰਨ ਤੇ ਸਜਾਵਾਂ ਦਵਾਉਣ ਲਈ ਚੋਣ ਵਾਅਦੇ ਕੀਤੇ ਸਨ।

 

ਘਰ ਬੈਠਾਏ ਗਏ ਨਵਜੋਤ ਸਿੰਘ ਸਿੱਧੂ ਵੀ ਇਹੋ ਹੀ ਮੰਗ ਕਰ ਰਹੇ ਸਨ ਕਿ ਬੇਅਦਬੀ ਤੇ ਡਰੱਗਜ ਨਾਲ ਸਬੰਧਤ ਦੋਸ਼ੀ ਧਿਰਾਂ ਨਾਲ ਕੋਈ ਰਿਆਇਤ ਨਾ ਕੀਤੀ ਜਾਵੇ ਪਰ ਉਨਾ ਦੇ ਸਿਆਸੀ ਵਿਰੋਧੀਆਂ ਸਿੱਧੂ ਨੂੰ ਸ਼ਤਰੰਜ ਚਾਲਾਂ ਖੇਡ ਕੇ ਕੈਬਨਿਟ ਮੰਤਰੀ ਤੋ ਅਸਤੀਫਾ ਦੇਣ ਲਈ ਮਜਬੂਰ ਕਰ ਦਿੱਤਾ। ਨਵਜੋਤ ਸਿੰਘ ਸਿੱਧੂ ਹੁਣ ਸਿਆਸੀ ਵਿਰੋਧੀਆਂ ਨਾਲ ਨਿਪਟਣ ਲਈ ਢੁਕਵੇ ਸਿਆਸੀ ਮੌਕੇ ਦੀ  ਤਲਾਸ਼ ਵਿੱਚ ਹਨ । ਇਸ ਮਸਲੇ ਨੂੰ ਵਿਰੋਧੀ ਧਿਰ ਵੱਲੋ ਵਿਧਾਨ ਸਭਾ ਚ ਬੜੇ ਜੋਰਾਂ ਸ਼ੋਰਾਂ ਨਾਲ ਉਭਾਰਨ ਦੀ ਸੰਭਾਵਨਾ ਸਿਆਸੀ ਹਲਕਿਆਂ ਵਿੱਚ ਪ੍ਰਗਟਾਈ ਜਾ ਰਹੀ ਹੈ।

Navjot Singh SidhuNavjot Singh Sidhu

ਅੰਮ੍ਰਿਤਸਰ ਚ ਆਪਣੇ ਘਰ ਵਿੱਚ ਜੱਥੇਬੰਦਕ  ਲਾਮਬੰਦੀ ਕਰ ਰਹੇ ਨਵਜੋਤ ਸਿੰਘ ਸਿੱਧੂ ਦੇ ਕਰੀਬੀ ਹਲਕਿਆਂ ਦਾ ਕਹਿਣਾ ਹੈ ਕਿ ਅਜੇ ਉਹ ਆਪਣੇ ਸਿਆਸੀ ਵਿਰੋਧੀ ਨਾਲ ਮੱਥਾ ਲਾਉਣ ਦੀ ਦੌੜ ਵਿੱਚ ਕਾਹਲੀ ਨਹੀ ਕਰਨਗੇ। ਸਿੱਖ ਹਲਕਿਆਂ ਅਨੁਸਾਰ ਬੇਅਦਬੀ ਸਬੰਧੀ ਪਹਿਲੀ ਪੜਤਾਲ ਇਕਬਾਲ ਸਿੰਘ ਸਹੋਤਾ ਆਈ ਪੀ ਐਸ ਨੇ ਕੀਤੀ । ਉਨਾ ਇਸ ਕਾਂਡ ਲਈ ਜੁੰਮੇਵਾਰ ਵਿਦੇਸ਼ੀ ਤਾਕਤਾਂ ਨੂੰ ਠਹਿਰਾਇਆ। ਦੂਸਰੀ ਸਿਟ ਦੀ ਪੜਤਾਲ ਆਰ ਐਸ ਖੱਟੜਾ ਆਈ ਪੀ ਐਸ ਦੀ ਅਗਵਾਈ ਹੇਠ ਹੋਈ। ਉਨਾ ਦੀ ਟੀਮ ਨੇ ਸੌਦਾ ਸਾਧ ਦੇ ਚੇਲੇ ਬਿੱਟੂ ਤੇ ਕੁਝ ਹੋਰਾਂ ਨੂੰ ਮੁਖ ਸਾਜਸ਼ ਕਰਤਾ ਕਰਾਰ ਦਿੱਤਾ।

CBICBI

ਤੀਸਰੀ ਪੜਤਾਲ ਸੀ ਬੀ ਆਈ ਨੇ ਕੀਤੀ, ਜਿਸ ਵੱਲੋ ਅਦਾਲਤ 'ਚ  ਪੇਸ਼ ਕੀਤੀ ਕਲੋਜਰ ਰਿਪੋਰਟ ਚ ਸੌਦਾ ਸਾਧ ਦੇ ਡੇਰੇ ਨਾਲ ਸਬੰਧਤ ਦੋਸ਼ੀਆਂ ਨੂੰ ਕਲੀਨ ਚਿੱਟ ਦੇ ਦਿੱਤੀ । ਇਸ ਕਲੀਨ ਚਿਟ ਨੇ ਸਿੱਖ ਹਲਕਿਆਂ ਚ ਹਲਚਲ ਮਚਾ ਦਿੱਤੀ । ਚੌਥੀ ਰਿਪੋਰਟ ਕੁਵਰ ਵਿਜੇ ਪ੍ਰਤਾਪ ਸਿੰਘ ਆਈ ਪੀ ਐਸ ਨੇ ਪੇਸ਼ ਕਰਦਿਆਂ , ਇਸ ਬੇਅਦਬੀ ਕਾਂਡ ਦੀ ਸ਼ੱਕ ਵਾਲੀ ਸੂਈ ਸੁਖਬੀਰ ਸਿੰਘ ਬਾਦਲ, ਸਾਬਕਾ ਡੀ ਜੀ ਪੀ ਸੁਮੇਧ ਸਿੰਘ ਸੈਣੀ ਤੇ ਸੌਦਾ ਸਾਧ ਵੱਲ ਕੀਤੀ ਤਾਂ ਸਿਆਸੀ , ਧਾਰਮਿਕ ਤੇ ਸਮਾਜਿਕ ਹਲਕਿਆਂ ਵਿੱਚ ਤੁਫਾਨ ਆ ਗਿਆ।

Beadbi KandBeadbi Kand

ਸਿਆਸੀ ਪੰਡਤਾਂ ਮੁਤਾਬਕ ਇਹ ਆਪਾ ਵਿਰੋਧੀ ਚਾਰ ਪੜਤਾਲਾਂ ਨੇ ਬੇਅਦਬੀ ਕਾਂਡ ਦੀ ਜਾਂਚ ਨੂੰ ਰੋਲ ਕੇ ਰੱਖ ਦਿੱਤਾ ਹੈ ਤੇ ਲੋਕ ਪੁੱਛਣ ਲੱਗ ਪਏ ਹਨ ਕਿ ਜੇਕਰ ਪੜਤਾਲੀਆਂ ਕਾਰਵਾਈਆਂ ਦੀਆਂ ਰਿਪੋਰਟਾਂ ਨੇ ਅਜਿਹੇ ਨਤੀਜੇ ਕੱਢਣੇ ਸਨ ਤਾਂ ਬੇਅਦਬੀ ਕਾਂਡ ਲਈ ਜੁੰਮੇਵਾਰ ਕੌਣ ਹੈ? ਇਹ ਦੱਸਣਯੋਗ ਹੈ ਕਿ ਇਹ ਘਟਨਾ 12 ਅਕਤੂਬਰ 2015 ਨੂੰ ਵਾਪਰੀ ਸੀ । ਸਿੱਖ ਜੱਥੇਬੰਦੀਆਂ ਸ਼ਾਂਤਮਈ ਮੁਜਾਹਰਾ ਕਰ ਰਹੀਆਂ  ਸਨ ਕਿ  ਪੁਲਿਸ ਗੋਲੀ ਨਾਲ 2 ਸਿੱਖ ਨੌਜੁਆਨ ਸ਼ਹੀਦ ਹੋ ਗਏ ਜਿਸ ਨਾਲ ਸਿੱਖ ਕੌਮ ਚ ਗੁੱਸੇ ਦੀ  ਲਹਿਰ  ਉਸ ਸਮੇ ਦੀ ਸਰਕਾਰ ਖਿਲਾਫ ਦੌੜ ਗਈ ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 13/07/2025

13 Jul 2025 9:00 PM

ਖੇਡਾਂ ਬਦਲਣਗੀਆਂ ਪੰਜਾਬ ਦਾ ਭਵਿੱਖ, ਕਿਵੇਂ ਖ਼ਤਮ ਹੋਵੇਗਾ ਨਸ਼ਾ ?

13 Jul 2025 8:56 PM

Chandigarh police slapped a Sikh youth | Police remove Sikh turban | Chandigarh police Latest News

12 Jul 2025 5:52 PM

Batala Conductor Woman Clash : Batala 'ਚ Conductor ਨਾਲ਼ ਤੂੰ ਤੂੰ ਮੈਂ ਮੈਂ ਮਗਰੋਂ ਔਰਤ ਹੋਈ ਬੇਹੋਸ਼

12 Jul 2025 5:52 PM

Harpal Cheema VS Partap Bajwa : ਪ੍ਰਤਾਪ ਬਾਜਵਾ ਤੇ ਹਰਪਾਲ ਚੀਮਾ ਦੀ ਹੋ ਗਈ ਬਹਿਸ ਤੁਸੀ ਗੈਂਗਸਟਰ ਪਾਲੇ ਆ

11 Jul 2025 12:17 PM
Advertisement