ਕੈਬਨਿਟ ਮੰਤਰੀ ਨੇ ਪੈਰਾ ਏਸ਼ੀਅਨ ਖੇਡਾਂ ਵਿਚ ਕਾਂਸੀ ਤਮਗ਼ਾ ਜੇਤੂ ਖਿਡਾਰੀ ਨੂੰ 50 ਲੱਖ ਦਾ ਇਨਾਮੀ.....
Published : Aug 4, 2020, 10:56 am IST
Updated : Aug 4, 2020, 10:56 am IST
SHARE ARTICLE
File Photo
File Photo

ਰਜ਼ੀਆ ਸੁਲਤਾਨਾ ਨੇ ਕੀਤਾ ਸੀ ਇਨਾਮ ਦੇਣ ਦਾ ਐਲਾਨ  

ਮਲੇਰਕੋਟਲਾ,  3 ਅਗੱਸਤ (ਸ਼ਹਿਬਾਜ਼) : ਨਿੱਕੀ ਉਮਰੇ ਖੱਬੇ ਹੱਥ ਤੋਂ ਆਹਰੀ ਹੋਣ ਦੇ ਬਾਵਜੂਦ ਅਪਣੀ ਹਿੰਮਤ ਤੇ ਮਿਹਨਤ ਸਦਕਾ ਇੰਡੋਨੇਸ਼ੀਆ ਦੇ ਸ਼ਹਿਰ ਜਕਾਰਤਾ ਵਿਖੇ ਹੋਈਆਂ ਪੈਰਾ ਏਸ਼ੀਅਨ ਖੇਡਾਂ ਵਿਚ 14.23 ਮੀਟਰ ਦੂਰੀ 'ਤੇ ਗੋਲਾ ਸੁੱਟ ਕੇ ਕਾਂਸ਼ੀ ਦਾ ਤਮਗ਼ਾ ਜਿੱਤਣ ਪਿੱਛੋਂ ਸਥਾਨਕ ਮਲੇਰਕੋਟਲਾ ਹਾਊਸ ਵਿਖੇ ਅਸ਼ੀਰਵਾਦ ਲੈਣ ਪਹੁੰਚੇ ਮਲੇਰਕੋਟਲਾ ਨੇੜਲੇ ਪਿੰਡ ਮੁਹੰਮਦਪੁਰ ਵਾਸੀ ਨੌਜਵਾਨ ਖਿਡਾਰੀ ਮੁਹੰਮਦ ਯਾਸਿਰ ਨੂੰ ਕੈਬਨਿਟ ਮੰਤਰੀ ਬੀਬੀ ਰਜ਼ੀਆ ਸੁਲਤਾਨਾ ਦੁਆਰਾ ਪੰਜਾਬ ਸਰਕਾਰ ਵਲੋਂ 50 ਲੱਖ ਰੁਪਏ ਦਾ ਇਨਾਮ ਦਿਵਾਉਣ ਦਾ ਕੀਤਾ ਵਾਅਦਾ ਪੂਰਾ ਹੋ ਗਿਆ ਹੈ।

ਕੈਬਨਿਟ ਮੰਤਰੀ ਬੀਬੀ ਰਜ਼ੀਆ ਸੁਲਤਾਨਾ ਨੇ ਪਿੰਡ ਮੁਹੰਮਦਪੁਰ ਵਿਖੇ ਆਟਾ ਚੱਕੀ ਚਲਾ ਕੇ ਪਰਵਾਰ ਪਾਲ ਰਹੇ ਸੁਦਾਗਰ ਖਾਂ ਦੇ ਹੋਣਹਾਰ ਪੁੱਤਰ ਮੁਹੰਮਦ ਯਾਸਿਰ ਨੂੰ ਪੰਜਾਬ ਸਰਕਾਰ ਵਲੋਂ ਅੱਜ ਮਲੇਰਕੋਟਲਾ ਹਾਊਸ ਵਿਖੇ 50 ਲੱਖ ਰੁਪਏ ਦਾ ਚੈੱਕ ਸੌਂਪ ਕੇ ਉਨ੍ਹਾਂ ਸਾਰੇ ਨੌਜਵਾਨਾਂ ਨੂੰ ਖੇਡਾਂ ਵਿਚ ਬੁਲੰਦ ਪ੍ਰਾਪਤੀਆਂ ਲਈ ਸਖ਼ਤ ਮਿਹਨਤ ਕਰਨ ਦਾ ਸੰਦੇਸ਼ ਦਿਤਾ। ਜ਼ਿਲ੍ਹਾ ਸਪੋਰਟਸ ਅਫ਼ਸਰ ਸੰਗਰੂਰ ਸ. ਰਣਬੀਰ ਸਿਂੰਘ ਭੰਗੂ ਦੇ ਦਿਸ਼ਾ-ਨਿਰਦੇਸ਼ਾਂ 'ਤੇ  ਅਪਣੇ ਕੋਚ ਹਰਮਿੰਦਰਪਾਲ ਸਿੰਘ ਹਨੀ ਘੁੰਮਣ ਅਤੇ ਬਾਕਸਿੰਗ ਕੋਚ ਮੁਹੰਮਦ ਹਬੀਬ ਸਮੇਤ ਕੈਬਨਿਟ ਮੰਤਰੀ ਬੀਬੀ ਰਜ਼ੀਆ ਸੁਲਤਾਨਾ ਦਾ 50 ਲੱਖ ਰੁਪਏ ਦੇ ਇਨਾਮ ਲਈ ਧਨਵਾਦ ਕਰਨ ਪਹੁੰਚੇ ਖਿਡਾਰੀ ਮੁਹੰਮਦ ਯਾਸਰ ਏਸ਼ੀਆਈ ਖੇਡਾਂ ਤੋਂ ਪਹਿਲਾਂ ਬੀ.ਏ. ਦੀ ਪੜ੍ਹਾਈ ਦੌਰਾਨ ਕੋਚ ਗੁਰੂ ਹਰਮਿੰਦਰਪਾਲ ਸਿੰਘ ਘੁੰਮਣ ਦੀ ਅਗਵਾਈ ਹੇਠ  ਸਾਲ 2016 ਵਿਚ ਪੈਰਾ ਨੈਸ਼ਨਲ ਚੈਂਪੀਅਨਸ਼ਿਪ 'ਚ  ਸ਼ਾਟਪੁਟ ਐਫ਼ 46 ਵਿਚ ਸੋਨ ਤਮਗ਼ਾ, ਪੈਰਾ ਸਟੇਟ ਪੰਜਾਬ ਦੀਆਂ ਖੇਡਾਂ ਜੈਵਲਿਨ ਥਰੋ, ਸਾਟਪੁਟ ਅਤੇ ਡਿਸਕਸ ਥਰੋ ਵਿਚ ਦੋ ਸੋਨ ਤਮਗ਼ੇ ਅਤੇ ਇਕ ਚਾਂਦੀ ਦਾ ਤਮਗ਼ਾ ਜਿਤਿਆ।

File PhotoFile Photo

ਦਿੱਲੀ ਵਿਖੇ ਹੋਈਆਂ ਰਾਸ਼ਟਰੀ ਯੂਨੀਵਰਸਟੀ ਖੇਡਾਂ ਵਿਚ ਸ਼ਾਟਪੁਟ ਅਤੇ ਡਿਸਕਸ ਥਰੋ ਵਿਚ ਸੋਨ ਤਮਗ਼ਾ, ਸੱਤਵੀਂ ਪੈਰਾ ਨੈਸ਼ਨਲ ਚੈਂਪੀਅਨਸ਼ਿਪ 2017 ਜੈਪੁਰ ਵਿਖੇ ਸ਼ਾਟਪੁਟ ਵਿਚ ਸੋਨ ਤਮਗ਼ਾ, ਵਰਲਡ ਪੈਰਾ ਅਥਲੈਟਿਕ ਗਰੈਡ ਪਰਿਕਸ 2017 ਬੀਜਿੰਗ (ਚੀਨ) ਵਿਚ ਕਾਂਸੀ ਦਾ ਤਮਗ਼ਾ, ਪੈਰਾ ਵਰਲਡ ਚੈਂਪੀਅਨਸ਼ਿਪ 2017 ਲੰਡਨ ਵਿਖੇ ਵਿਸ਼ਵ ਭਰ 'ਚੋਂ  ਸੱਤਵਾਂ ਸਥਾਨ ਪ੍ਰਾਪਤ ਕਰ ਕੇ ਮਲੇਰਕੋਟਲਾ ਤੇ ਪੰਜਾਬ ਦਾ ਨਾਂ ਰੌਸ਼ਨ ਕਰ ਚੁੱਕਿਆ ਹੈ। ਉਸ ਨੇ ਦੁਬਈ ਵਿਖੇ ਹੋਈ ਵਿਸ਼ਵ ਚੈਂਪੀਅਨਸ਼ਿਪ-2019 ਅਤੇ ਪੈਰਿਸ ਵਿਖੇ ਹੋਈ ਗਰੈਂਡ ਚੈਂਪੀਅਨਸ਼ਿਪ-2019 ਵਿਚ ਵੀ ਤਿਰੰਗੇ ਝੰਡੇ ਦੀ ਚੜ੍ਹਤ ਬਣਾਈ ਰੱਖੀ।

ਕੈਬਨਿਟ ਮੰਤਰੀ ਬੀਬੀ ਰਜ਼ੀਆ ਸੁਲਤਾਨਾ ਨੇ 21 ਅਕਤੂਬਰ 2018 ਨੂੰ ਮੁਹੰਮਦ ਯਾਸਰ ਨੂੰ ਪੰਜਾਬ ਸਰਕਾਰ ਵਲੋਂ 50 ਲੱਖ ਰੁਪਏ ਦਾ ਇਨਾਮ ਦੇਣ ਦਾ ਐਲਾਨ ਕਰਦਿਆਂ ਦਸਿਆ ਸੀ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਵਲੋਂ ਅਪਣੇ ਖਿਡਾਰੀਆਂ ਨੂੰ ਉਤਸ਼ਾਹਤ ਕਰਨ ਲਈ ਬਾਕਾਇਦਾ ਖੇਡ ਨੀਤੀ ਬਣਾ ਕੇ ਸ਼ਾਨਦਾਰ ਇਨਾਮ ਰੱਖੇ ਗਏ ਹਨ। ਜਿਸ ਤਹਿਤ ਸਰਕਾਰ ਵਲੋਂ ਏਸ਼ੀਆਈ ਖੇਡਾਂ ਵਿਚ ਸੋਨੇ ਦਾ ਤਮਗ਼ਾ ਜਿੱਤਣ ਵਾਲੇ ਖਿਡਾਰੀ ਨੂੰ ਪਹਿਲਾਂ ਮਿਲਦੀ 26 ਲੱਖ ਰੁਪਏ ਦੀ ਇਨਾਮੀ ਰਾਸ਼ੀ ਵਧਾ ਕੇ ਇਕ ਕਰੋੜ, ਚਾਂਦੀ ਦਾ ਤਮਗ਼ਾ ਜੇਤੂ ਨੂੰ 16 ਲੱਖ ਦੀ ਜਗ੍ਹਾ 75 ਲੱਖ ਰੁਪਏ  ਅਤੇ ਕਾਂਸ਼ੀ ਦਾ ਤਮਗ਼ਾ ਜੇਤੂ ਨੂੰ 11 ਲੱਖ ਦੀ ਥਾਂ 50 ਲੱਖ ਰੁਪਏ  ਦਾ ਇਨਾਮ ਦਿਤਾ ਜਾਵੇਗਾ।

ਇਸ ਮੌਕੇ ਕੈਬਨਿਟ ਮੰਤਰੀ ਬੀਬੀ ਰਜ਼ੀਆ ਸੁਲਤਾਨਾ ਨੇ ਖਿਡਾਰੀ ਮੁਹੰਮਦ ਯਾਸਰ ਦੇ ਕੋਚ ਹਰਮਿੰਦਰਪਾਲ ਸਿੰਘ ਘੁੰਮਣ ਵਲੋਂ ਖਿਡਾਰੀ ਅੰਦਰਲੀ ਪ੍ਰਤਿਭਾ ਨੂੰ ਨਿਖਾਰਨ ਲਈ ਕਰਵਾਈ ਸਿਖਲਾਈ ਦੀ ਭਰਵੀਂ ਸਲਾਘਾ ਕਰਦਿਆਂ ਕਿਹਾ ਕਿ ਮਲੇਰਕੋਟਲਾ ਦੇ ਸਰਕਾਰੀ ਕਾਲਜ ਵਿਚ ਖੇਡਾਂ ਨੂੰ ਪ੍ਰਫੁੱਲਤ ਕਰਨ ਲਈ ਸਾਰੀਆਂ ਲੋੜੀਂਦੀਆਂ ਸਹੂਲਤਾਂ ਮੁਹਈਆ ਕਰਵਾਈਆਂ ਜਾਣਗੀਆਂ ਤਾਂ ਜੋ ਇਲਾਕੇ ਦੇ ਹੋਰ ਨੌਜਵਾਨ ਵੀ ਖੇਡਾਂ ਵਿਚ ਬੁਲੰਦੀਆਂ ਨੂੰ ਸਰ ਕਰ ਸਕਣ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM

Delhi Bomb Blast : Eyewitness shopkeepers of Chandni Chowk told how the explosion happened

13 Nov 2025 3:29 PM

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM
Advertisement