ਸ਼ਰਾਬ 'ਚ ਹੋਈ ਮਿਲਾਵਟ ਦਾ ਪਰਦਾਫਾਸ਼, ਪੇਂਟ ਕਾਰੋਬਾਰੀ ਤੋਂ ਸ਼ੁਰੂ ਹੋਈ ਸੀ ਸ਼ਰਾਬ ਦੀ ਸਪਲਾਈ
Published : Aug 4, 2020, 3:28 pm IST
Updated : Aug 4, 2020, 4:38 pm IST
SHARE ARTICLE
Alcohol
Alcohol

ਜ਼ਹਿਰੀਲੀ ਸ਼ਰਾਬ ਮਾਮਲੇ ਵਿਚ ਹੁਣ ਤੱਕ ਦਾ ਸਭ ਤੋਂ ਵੱਡਾ ਖ਼ੁਲਾਸਾ ਹੋਇਆ ਹੈ।

ਚੰਡੀਗੜ੍ਹ: ਜ਼ਹਿਰੀਲੀ ਸ਼ਰਾਬ ਮਾਮਲੇ ਵਿਚ ਹੁਣ ਤੱਕ ਦਾ ਸਭ ਤੋਂ ਵੱਡਾ ਖ਼ੁਲਾਸਾ ਹੋਇਆ ਹੈ। 

ਕਿੱਥੋਂ ਸ਼ੁਰੂ ਹੋਈ ਸ਼ਰਾਬ ਦੀ ਸਪਲਾਈ

ਇਸ ਖੁਲਾਸੇ ਵਿਚ ਸਾਹਮਣੇ ਆਇਆ ਕਿ ਸ਼ਰਾਬ ਦੀ ਸਪਲਾਈ ਲੁਧਿਆਣਾ ਤੋਂ ਸ਼ੁਰੂ ਹੋਈ ਸੀ। ਸਭ ਤੋਂ ਪਹਿਲਾਂ ਲੁਧਿਆਣਾ ਦੇ ਇਕ ਕਾਰੋਬਾਰੀ ਵੱਲੋਂ ਸ਼ਰਾਬ ਦੀ ਸਪਲਾਈ ਕੀਤੀ ਗਈ।

AlcohalAlcohal

ਲੁਧਿਆਣੇ ਤੋਂ ਮੋਗਾ ਪਹੁੰਚੀ ਸ਼ਰਾਬ

ਲੁਧਿਆਣਾ ਦੇ ਪੇਂਟ ਕਾਰੋਬਾਰੀ ਨੇ ਨਿਊ ਸਿਵਲ  ਲਾਈਨਜ਼ ਮੋਗਾ ਦੇ ਰਹਿਣ ਵਾਲੇ ਰਵਿੰਦਰ ਸਿੰਘ ਅੰਗਦ  ਪੁੱਤਰ ਜੋਗਿੰਦਰ ਸਿੰਘ ਨੂੰ 11,000 ਰੁਪਏ ਪ੍ਰਤੀ ਕੈਨ ਦੇ ਹਿਸਾਬ ਨਾਲ ਸ਼ਰਾਬ ਦੇ 200 ਲੀਟਰ ਦੇ ਤਿੰਨ ਕੈਨ ਵੇਚੇ। ਰਵਿੰਦਰ ਸਿੰਘ  ਦੀ ਇਕ ਫੈਕਟਰੀ ਹੈ, ਜੋ ਮਕੈਨੀਕਲ ਜੈੱਕ ਦਾ ਨਿਰਮਾਣ ਕਰਦੀ ਹੈ। ਹਾਲ ਹੀ ਵਿਚ ਉਹਨਾਂ ਨੇ ਹੈਂਡ ਸੈਨੀਟਾਈਜ਼ਰ ਦਾ ਨਿਰਮਾਣ ਕਰਨਾ ਸ਼ੁਰੂ ਕੀਤਾ ਹੈ।

PhotoPhoto

ਮੋਗਾ ਤੋਂ ਤਰਨਤਾਰਨ ਹੋਈ ਸ਼ਰਾਬ ਦੀ ਸਪਲਾਈ

ਇਸ ਤੋਂ ਬਾਅਦ ਮੋਗਾ ਦੇ ਰਹਿਣ ਵਾਲੇ ਅਵਤਾਰ ਸਿੰਘ  ਪੁੱਤਰ ਭਾਗ ਸਿੰਘ  ਨੇ ਰਵਿੰਦਰ ਸਿੰਘ ਕੋਲੋਂ 200 ਲੀਟਰ ਦੇ ਤਿੰਨ ਡਰੱਮ ਲਏ ਅਤੇ ਇਹਨਾਂ ਨੂੰ ਪੁਲਿਸ ਸਟੇਸ਼ਨ ਤਰਨਤਾਰਨ ਦੇ ਅਧੀਨ ਪੈਂਦੇ ਪਿੰਡ ਪੰਡੋਰੀ ਗੋਲਾ ਦੇ ਰਹਿਣ ਵਾਲੇ ਹਰਜੀਤ ਸਿੰਘ ਅਤੇ ਉਸ ਦੇ ਦੋ ਪੁੱਤਰਾਂ ਨੂੰ ਵੇਚਿਆ ਗਿਆ। ਹਰਜੀਤ ਸਿੰਘ ਨੇ 200 ਲੀਟਰ ਦੇ ਤਿੰਨ ਡਰੱਮ 28,000 ਪ੍ਰਤੀ ਡਰੱਮ ਦੇ ਹਿਸਾਬ ਨਾਲ ਖਰੀਦੇ। ਹਰਜੀਤ ਸਿੰਘ ਨੇ ਫਿਲਹਾਲ 50,000 ਰੁਪਏ ਹੀ ਦਿੱਤੇ ਬਾਕੀ ਪੈਸੇ ਬਾਅਦ ਵਿਚ ਦੇਣ ਦਾ ਵਾਅਦਾ ਕੀਤਾ।

AlcohalAlcohal

ਤਰਨਤਾਰਨ ਦੇ ਹਰਜੀਤ ਸਿੰਘ ਕੀਤੀ ਸ਼ਰਾਬ ਵਿਚ ਮਿਲਾਵਟ

ਹਰਜੀਤ ਸਿੰਘ  ਨੇ ਇਸ ਸ਼ਰਾਬ ਨੂੰ 42 ਬੋਤਲਾਂ ਵਿਚ ਤਬਦੀਲ ਕੀਤਾ ਅਤੇ ਪਿੰਡ ਪੰਧੇਰ ਦੇ ਰਹਿਣ ਵਾਲੇ ਗੋਬਿੰਦਰ ਸਿੰਘ ਪੁੱਤਰ ਗੁਰਮੀਤ ਸਿੰਘ ਨੂੰ 6000 ਰੁਪਏ ਵਿਚ ਵੇਚ ਦਿੱਤਾ। ਹਰਜੀਤ ਸਿੰੰਘ ਵੱਲੋਂ ਸਪਲਾਈ ਕੀਤੀ ਗਈ ਬਾਕੀ ਸ਼ਰਾਬ ਬਾਰੇ ਜਾਂਚ ਜਾਰੀ ਹੈ। ਗੋਬਿੰਦਰ ਸਿੰਘ ਨੇ ਸ਼ਰਾਬ ਦੀਆਂ 42 ਬੋਤਲਾਂ ਵਿਚ 10 ਫੀਸਦੀ ਪਾਣੀ ਮਿਲਾ ਕੇ 46 ਬੋਤਲਾਂ ਕਰ ਦਿੱਤੀਆਂ ਤੇ ਉਹਨਾਂ ਨੂੰ ਅੱਗੇ ਵੇਚ ਦਿੱਤਾ।

AlcohalAlcohal

ਪੰਧੇਰ ਦੇ ਰਹਿਣ ਵਾਲੇ ਗੋਬਿੰਦਰ ਸਿੰਘ ਨੇ ਬਲਵਿੰਦਰ ਕੌਰ ਦੇ ਪੁੱਤਰ ਨੂੰ ਵੇਚੀ ਮਿਲਾਵਟੀ ਸ਼ਰਾਬ

ਗੋਬਿੰਦਰ ਸਿੰਘ ਪੁੱਤਰ ਗੁਰਮੀਤ ਸਿੰਘ ਨੇ 28 ਜੁਲਾਈ ਨੂੰ ਪਿੰਡ ਮੁੱਛਲ ਦੇ ਰਹਿਣ ਵਾਲੇ ਬਲਵਿੰਦਰ ਕੌਰ ਅਤੇ ਜਸਵੰਤ ਸਿੰਘ ਦੇ ਪੁੱਤਰ ਨੂੰ 3600 ਰੁਪਏ ਵਿਚ 23 ਬੋਤਲਾਂ ਵੇਚੀਆਂ । ਅਗਲੇ ਦਿਨ ਗੋਬਿੰਦਰ ਸਿੰਘ ਨੇ ਬਾਕੀ 23 ਬੋਤਲਾਂ ਫਿਰ ਬਲਵਿੰਦਰ ਕੌਰ ਦੇ ਮੁੰਡੇ ਨੂੰ ਵੇਚ ਦਿੱਤੀਆਂ। ਗੋਬਿੰਦਰ ਸਿੰਘ ਨੇ ਅਪਣੇ ਕੋਲ ਮੌਜੂਦ ਸਾਰੀ ਸ਼ਰਾਬ ਵੇਚ ਦਿੱਤੀ।

ਬਲਵਿੰਦਰ ਕੌਰ ਨੇ ਵੀ ਕੀਤੀ ਸ਼ਰਾਬ ਵਿਚ ਮਿਲਾਵਟ

ਬਲਵਿੰਦਰ ਕੌਰ ਨੇ ਸ਼ਰਾਬ ਵਿਚ 50 ਫੀਸਦੀ ਪਾਣੀ ਮਿਲਾ ਕੇ ਉਸ ਨੂੰ 100 ਰੁਪਏ ਪ੍ਰਤੀ ਬੋਤਲ ਦੇ ਹਿਸਾਬ ਨਾਲ ਵੇਚ ਦਿੱਤਾ। ਜਦੋਂ 29/30 ਜੁਲਾਈ ਦੀ ਰਾਤ ਨੂੰ ਮੌਤਾਂ ਦੇ ਮਾਮਲੇ ਸਾਹਮਣੇ ਆਉਣ ਲੱਗੇ ਤਾਂ ਬਲਵਿੰਦਰ ਕੌਰ ਨੇ ਬਾਕੀ ਸ਼ਰਾਬ ਸੁੱਟ ਦਿੱਤੀ।

Dinkar Gupta DGP Dinkar Gupta

ਕਦੋਂ ਦਰਜ ਹੋਇਆ ਮਾਮਲਾ

ਦੱਸ ਦਈਏ ਕਿ 30 ਜੁਲਾਈ 2020 ਨੂੰ ਜ਼ਿਲ੍ਹਾ ਅੰਮ੍ਰਿਤਸਰ ਦੇ ਪੁਲਿਸ ਸਟੇਸ਼ਨ ਤਰਸਿੱਕਾ ਵਿਖੇ ਆਈਪੀਸੀ ਦੀ ਧਾਰਾ 304 ਅਤੇ 61-1-14 ਐਕਸਾਈਜ਼ ਐਕਟ ਤਹਿਤ ਐਫਆਈਰ ਨੰਬਰ 109 ਦਰਜ ਕੀਤੀ ਗਈ।

Punjab PolicePunjab Police

ਕਿੰਨੇ ਲੋਕ ਹੋਏ ਗ੍ਰਿਫ਼ਤਾਰ

ਜ਼ਹਿਰੀਲੀ ਸ਼ਰਾਬ ਮਾਮਲੇ ਵਿਚ ਪੁਲਿਸ ਨੇ ਹੁਣ ਤੱਕ ਕਈ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੰਜਾਬ ਪੁਲਿਸ ਨੇ ਲੁਧਿਆਣਾ ਦੇ ਪੇਂਟ ਕਾਰੋਬਾਰੀ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ। ਦੱਸ ਦਈਏ ਕਿ ਇਸ ਮਾਮਲੇ ਵਿਚ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਗਿਣਤੀ 40 ਦੇ ਕਰੀਬ ਪਹੁੰਚ ਗਈ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Raen Basera Reality Check: ਰੈਣ ਬਸੇਰਾ ਵਾਲੇ ਕਰਦੇ ਸੀ ਮਨਮਰਜ਼ੀ,ਗਰੀਬਾਂ ਨੂੰ ਨਹੀ ਦਿੰਦੇ ਸੀ ਵੜ੍ਹਨ, ਦੇਖੋ..

01 Jan 2026 2:35 PM

ਨਵੇਂ ਸਾਲ ਤੇ ਜਨਮਦਿਨ ਦੀਆਂ ਖੁਸ਼ੀਆਂ ਮਾਤਮ 'ਚ ਬਦਲੀਆਂ

01 Jan 2026 2:34 PM

Robbers Posing As Cops Loot Family Jandiala Guru: ਬੰਧਕ ਬਣਾ ਲਿਆ ਪਰਿਵਾਰ, ਕਰਤਾ ਵੱਡਾ ਕਾਂਡ !

31 Dec 2025 3:27 PM

Traditional Archery : 'ਦੋ ਕਿਲੋਮੀਟਰ ਤੱਕ ਇਸ ਤੀਰ ਦੀ ਮਾਰ, ਤੀਰ ਚਲਾਉਣ ਲਈ ਕਰਦੇ ਹਾਂ ਅਭਿਆਸ'

29 Dec 2025 3:02 PM

ਬੈਠੋ ਇੱਥੇ, ਬਿਠਾਓ ਇਨ੍ਹਾਂ ਨੂੰ ਗੱਡੀ 'ਚ ਬਿਠਾਓ, ਸ਼ਰੇਆਮ ਪੈੱਗ ਲਾਉਂਦਿਆਂ ਦੀ ਪੁਲਿਸ ਨੇ ਬਣਾਈ ਰੇਲ | Kharar Police

28 Dec 2025 2:12 PM
Advertisement