ਰਣਜੀਤ ਸਾਗਰ ਡੈਮ 'ਚ ਫ਼ੌਜ ਦਾ ਹੈਲੀਕਾਪਟਰ ਹਾਦਸਾਗ੍ਰਸਤ
Published : Aug 4, 2021, 6:49 am IST
Updated : Aug 4, 2021, 6:49 am IST
SHARE ARTICLE
image
image

ਰਣਜੀਤ ਸਾਗਰ ਡੈਮ 'ਚ ਫ਼ੌਜ ਦਾ ਹੈਲੀਕਾਪਟਰ ਹਾਦਸਾਗ੍ਰਸਤ

ਨਵੀਂ ਦਿੱਲੀ, 3 ਅਗੱਸਤ : ਫ਼ੌਜ ਦਾ ਇਕ ਹੈਲੀਕਾਪਟਰ ਮੰਗਲਵਾਰ ਨੂੰ  ਜੰਮੂ ਕਸ਼ਮੀਰ ਦੇ ਕਠੁਆ ਵਿਚ ਰਣਜੀਤ ਸਾਗਰ ਡੈਮ ਝੀਲ ਵਿਚ ਹਾਦਸਾਗ੍ਰਸਤ ਹੋ ਗਿਆ, ਜਿਸ ਤੋਂ ਬਾਅਦ ਅਧਿਕਾਰੀਆਂ ਨੇ ਲਾਪਤਾ ਲੋਕਾਂ ਦਾ ਪਤਾ ਲਗਾਉਣ ਲਈ ਵੱਡੇ ਪੱਧਰ 'ਤੇ ਤਲਾਸ਼ੀ ਅਭਿਆਨ ਸ਼ੁਰੂ ਕੀਤਾ ਹੈ | ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿਤੀ | ਡੈਮ ਪੰਜਾਬ ਦੇ ਪਠਾਨਕੋਟ ਤੋਂ ਕਰੀਬ 30 ਕਿਲੋਮੀਟਰ ਦੂਰ ਸਥਿਤ ਹੈ ਅਤੇ ਇਹ ਘਟਨਾ ਰਾਤ ਕਰੀਬ ਸਾਢੇ ਦਸ ਵਜੇ ਹੋਈ | ਕਠੁਆ ਦੇ ਸੀਨੀਅਰ ਪੁਲਿਸ ਕਪਤਾਨ ਆਰ ਸੀ ਕੋਤਵਾਲ ਨੇ ਪੱਤਰਕਾਰਾਂ ਨੂੰ  ਦਸਿਆ ਕਿ ਤਲਾਸ਼ੀ ਅਭਿਆਨ ਲਈ ਬਲ ਅਤੇ ਕਿਸ਼ਤੀਆਂ ਭੇਜੀਆਂ ਗਈਆਂ ਸਨ, ਜਿਸ ਤੋਂ ਬਾਅਦ ਹੈਲੀਕਾਪਟਰ ਦੇ ਕੁੱਝ ਟੁਕਡੇ ਮਿਲੇ, ਜਿਸ ਤੋਂ ਇਹ ਪੁਸ਼ਟੀ ਹੋਈ ਹੈ ਕਿ ਫ਼ੌਜ ਦਾ ਹੈਲੀਕਾਪਟਰ ਸੀ |
ਉਨ੍ਹਾਂ ਕਿਹਾ ਕਿ ਵਿਸ਼ੇਸ਼ ਬਲ ਅਤੇ ਫ਼ੌਜ ਦੇ ਗੋਤਾਖੋਰ ਤਲਾਸ਼ੀ ਅਭਿਆਨ ਚਲਾ ਰਹੇ ਹਨ ਅਤੇ ਅਗਲੇ ਚਾਰ ਜਾਂ ਪੰਜ ਘੰਟਿਆਂ ਵਿਚ ਤਸਵੀਰ ਸਾਫ਼ ਹੋਵੇਗੀ | ਐਸਐਸਪੀ ਨੇ ਕਿਹਾ ਕਿ ਹਾਦਸੇ ਵਾਲੀ ਥਾਂ ਦੀ ਪਛਾਣ ਕਰ ਲਈ ਗਈ ਹੈ ਅਤੇ ਕੁੱਝ ਤੈਰਦੀ ਹੋਈ ਸਮੱਗਰੀ ਬਰਾਮਦ ਹੋਈ ਹੈ | ਇਹ ਇਕ ਵੱਡੀ ਝੀਲ ਹੈ ਅਤੇ ਅਭਿਆਨ ਵਿਚ ਸਮਾਂ ਲੱਗੇਗਾ | ਹਾਦਸੇ ਵਾਲੀ ਥਾਂ ਦੀ ਡੁੰਘਾਈ 200 ਫ਼ੁਟ ਤੋਂ ਜ਼ਿਆਦਾ ਮਾਪੀ ਗਈ ਹੈ | ਅਪੁਸ਼ਟ ਰਿਪੋਰਟ ਅਨੁਸਾਰ ਹੈਲੀਕਾਪਟਰ 254 ਆਰਮੀ ਐਵੀਏਸ਼ਨ ਸਕਵਾਈਡਨ 
ਦਾ ਸੀ ਅਤੇ ਉਸ ਨੇ ਮਾਮੂਨ ਛਾਉਣੀ ਤੋਂ ਉਡਾਣ ਭਰੀ ਸੀ ਅਤੇ ਬੇਕਾਬੂ ਹੋ ਕੇ ਹੇਠਾਂ ਡਿੱਗ ਗਿਆ | ਪ੍ਰਤੱਖ ਦਰਸ਼ੀਆਂ ਅਨੁਸਾਰ ਹੈਲੀਕਾਪਟਰ ਝੀਲ ਦੇ ਉਪਰ ਉਡ ਰਿਹਾ ਸੀ ਅਤੇ ਅਚਾਨਕ ਉਹ ਹੇਠਾਂ ਆਇਆ ਅਤੇ ਜ਼ੋਰਦਾਰ ਧਮਾਕੇ ਨਾਲ ਪਾਣੀ ਵਿਚ ਜਾ ਡਿੱਗਾ | ਰਿਪੋਰਟ ਅਨੁਾਸਾਰ ਹੈਲੀਕਾਪਟਰ ਵਿਚ ਦੋ ਲੋਕ ਸਵਾਰ ਸਨ | (ਪੀਟੀਆਈ)
 

SHARE ARTICLE

ਏਜੰਸੀ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement