ਸ਼ਹੀਦ ਊਧਮ ਸਿੰਘ ਦੇ ਨਾਮ ਨੂੰ  ਗ਼ਲਤ ਲਿਖਣ ਤੇ ਬੋਲਣ ਵਿਰੁਧ ਸ਼ਹੀਦ ਊਧਮ ਕਾਲਜ ਦੇ ਗੇਟ ਬਾਹਰ ਧਰਨਾ
Published : Aug 4, 2021, 7:01 am IST
Updated : Aug 4, 2021, 7:01 am IST
SHARE ARTICLE
image
image

ਸ਼ਹੀਦ ਊਧਮ ਸਿੰਘ ਦੇ ਨਾਮ ਨੂੰ  ਗ਼ਲਤ ਲਿਖਣ ਤੇ ਬੋਲਣ ਵਿਰੁਧ ਸ਼ਹੀਦ ਊਧਮ ਕਾਲਜ ਦੇ ਗੇਟ ਬਾਹਰ ਧਰਨਾ

ਜਥੇਬੰਦੀਆਂ ਤੇ ਸਮੂਹ ਕੰਬੋਜ ਬਰਾਦਰੀ ਨੇ ਫੂਕਿਆ ਰਾਣਾ ਸੋਢੀ ਦਾ ਪੁਤਲਾ 

ਗੁਰੂ ਹਰਸਹਾਏ, 3 ਅਗੱਸਤ (ਗੁਰਮੇਲ ਵਾਰਵਲ) : ਹਲਕਾ ਗੁਰੂਹਰਸਹਾਏ ਦੇ ਵਿਧਾਇਕ ਅਤੇ ਕੈਬਨਿਟ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਦੁਆਰਾ 31 ਜੁਲਾਈ ਨੂੰ  ਸ਼ਹੀਦ ਊਧਮ ਸਿੰਘ ਕਾਲਜ ਮੋਹਨ ਕੇ ਹਿਠਾੜ ਵਿਖੇ ਸ਼ਹੀਦ ਦਾ ਆਦਮਕੱਦ ਬੁੱਤ ਕਾਲਜ ਵਿਚ ਸਥਾਪਤ ਕਰਵਾਇਆ ਗਿਆ ਸੀ | ਜਿਸ ਦਾ ਪਰਦਾ ਹਟਾਉਣ ਦੀ ਰਸਮ ਰਾਣਾ ਗੁਰਮੀਤ ਸਿੰਘ ਸੋਢੀ ਵਲੋਂ ਕੀਤੀ ਗਈ | 
ਉਦਘਾਟਨ ਮੌਕੇ ਲੋਕਾਂ ਨੂੰ  ਸੰਬੋਧਤ ਕਰਦੇ ਹੋਏ ਰਾਣਾ ਸੋਢੀ ਵਲੋਂ ਸ਼ਹੀਦ ਊਧਮ ਸਿੰਘ ਦਾ ਨਾਮ ਗ਼ਲਤ ਬੋਲਿਆ ਗਿਆ ਅਤੇ ਨੇਮ ਪਲੇਟ 'ਤੇ ਵੀ ਨਾਮ ਗ਼ਲਤ ਲਿਖਿਆ ਹੋਣ ਕਰ ਕੇ ਸੋਢੀ ਵਿਰੁਧ ਅੱਜ ਵੱਖ-ਵੱਖ ਜਥੇਬੰਦੀਆਂ ਅਤੇ ਸ਼ਹੀਦ ਨੂੰ  ਪਿਆਰ ਕਰਨ ਵਾਲਿਆਂ ਵਲੋਂ ਇਕਮੁੱਠ ਹੋ ਕੇ ਸ਼ਹੀਦ ਊਧਮ ਸਿੰਘ ਕਾਲਜ ਮੋਹਨਕੇ ਹਿਠਾੜ ਦੇ ਗੇਟ ਬਾਹਰ ਰੋਸ ਪ੍ਰਦਰਸ਼ਨ ਕੀਤਾ ਗਿਆ | 
ਰੋਸ ਪ੍ਰਦਰਸ਼ਨ ਦੌਰਾਨ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੇ ਰਾਣਾ ਸੋਢੀ ਨੂੰ  ਆੜੇ ਹੱਥੀਂ ਲੈਂਦਿਆਂ ਕਾਮਰੇਡ ਚਰਨਜੀਤ ਛਾਂਗਾ ਰਾਏ ਨੇ ਕਿਹਾ ਕਿ ਸ਼ਹੀਦ ਦਾ ਅਪਮਾਨ ਕਦੇ ਨਹੀਂ ਬਰਦਾਸ਼ਤ ਕੀਤਾ ਜਾਵੇਗਾ ਜਿਸ ਨੂੰ  ਦੇਖਦੇ ਹੋਏ ਸ਼ਹੀਦਾਂ ਨੂੰ  ਪਿਆਰ ਕਰਨ  ਵਾਲਿਆਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਛਾਂਗਾ ਨੇ ਕਿਹਾ ਕਿ ਸ਼ਹੀਦਾਂ ਦਾ ਅਪਮਾਨ ਸੋਚੀ-ਸਮਝੀ ਸਾਜਸ਼ ਤਹਿਤ ਕੀਤਾ ਗਿਆ ਹੈ ਅਤੇ ਇਨ੍ਹਾਂ ਵਿਰੁਧ ਕਾਨੂੰਨੀ ਕਾਰਵਾਈ ਕਰਵਾਉਣ ਲਈ ਅੱਜ ਸੰਘਰਸ਼ ਕਮੇਟੀ ਦਾ ਗਠਨ ਕੀਤਾ ਗਿਆ ਹੈ, ਜੋ ਇਸ ਸਾਰੇ ਘਟਨਾਕ੍ਰਮ ਨੂੰ  ਵੇਖੇਗੀ | 
ਇਸ ਮੌਕੇ ਤਿਲਕ ਰਾਜ ਪ੍ਰਧਾਨ ਕੰਬੋਜ ਮਹਾਂਸਭਾ ਨੇ ਰਾਣਾ ਸੋਢੀ ਅਤੇ ਕੈਪਟਨ ਅਮਰਿੰਦਰ ਸਿੰਘ 'ਤੇ ਤੰਜ ਕਸਦਿਆਂ ਆਖਿਆ ਕਿ ਉਹ ਸੁਨਾਮ ਊਧਮ ਸਿੰਘ ਵਾਲਾ ਵਿਖੇ 31 ਜੁਲਾਈ ਨੂੰ  31 ਅਗੱਸਤ ਬੋਲੀ ਗਿਆ | ਇਸ ਮੌਕੇ ਨੌਜਵਾਨ ਪਵਨ ਕੰਬੋਜ ਨੇ ਕਿਹਾ ਕਿ ਗ਼ਲਤ ਬੋਲਣ ਤੇ ਲਿਖਣ 'ਤੇ ਰਾਣਾ ਸੋਢੀ ਵਿਰੁਧ ਅਤੇ ਉਸ ਦੇ ਸਾਥੀਆਂ ਨੇ ਜੋ ਕੁਤਾਹੀ ਕੀਤੀ ਹੈ ਇਸ 'ਤੇ ਸਪੱਸ਼ਟੀਕਰਨ ਦੇਣ | ਇਸ ਮੌਕੇ ਰਾਣਾ ਟੀਮ ਤੇ ਰਾਣਾ ਸੋਢੀ ਦਾ ਪੁਤਲਾ ਫੂਕਿਆ ਗਿਆ | ਇਸ ਮੌਕੇ ਜ਼ੈਲ ਸਿੰਘ, ਦੇਸ ਰਾਜ, ਰੇਸ਼ਮ ਸਿੰਘ, ਗੁਰਵਿੰਦਰ ਸਿੰਘ ਨੇ ਵੀ ਸੰਬੋਧਨ ਕੀਤਾ | ਇਸ ਮੌਕੇ  ਨਕਸ਼ ਥਿੰਦ, ਬੂਟਾ ਮਿੱਠਾ, ਰਾਜਪ੍ਰੀਤ ਸੁਲ੍ਹਾ, ਅਸ਼ੋਕ ਗੋਲੂ ਕਾ  ਦੀਵਾਨ ਚੰਦ ਬਹਾਦਰ ਕੇ, ਗੁਰਮੁਖ ਸਿੰਘ,  ਗੁਰਮਿੰਦਰਪਾਲ, ਅਮਨਦੀਪ ਬਹਾਦਰ ਕੇ, ਹਰੀਸ਼, ਬਲਦੇਵ ਥਿੰਦ, ਰਾਜੇਸ਼ ਬੱਟੀ, ਸ਼ੇਖਰ ਕੰਬੋਜ, ਗੁਰਚਰਨ ਗਾਮੂਵਾਲਾ, ਵਿਜੇ ਠੰਠੇਰਾ, ਸਤਨਾਮ ਸੁਵਾਹਵਾਲਾ, ਸੁਭਾਸ਼ ਮੁੱਤੀ, ਵਿਜੇ ਸੰਧਾ ਆਦਿ ਹਾਜ਼ਰ ਸਨ |
ਫੋਟੋ ਫਾਈਲ: 3 ਐੱਫਜੈੱਡਆਰ 02

SHARE ARTICLE

ਏਜੰਸੀ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement