ਸੀਬੀਐਸਈ ਦੀ 10ਵੀਂ ਜਮਾਤ ਦੇ ਨਤੀਜਿਆਂ 'ਚ ਕੁੜੀਆਂ ਨੇ ਫਿਰ ਮਾਰੀ ਬਾਜ਼ੀ
Published : Aug 4, 2021, 6:50 am IST
Updated : Aug 4, 2021, 6:50 am IST
SHARE ARTICLE
image
image

ਸੀਬੀਐਸਈ ਦੀ 10ਵੀਂ ਜਮਾਤ ਦੇ ਨਤੀਜਿਆਂ 'ਚ ਕੁੜੀਆਂ ਨੇ ਫਿਰ ਮਾਰੀ ਬਾਜ਼ੀ

99.04 ਫ਼ੀ ਸਦੀ ਵਿਦਿਆਰਥੀ ਹੋਏ ਪਾਸ


ਨਵੀਂ ਦਿੱਲੀ, 3 ਅਗੱਸਤ : ਕੇਂਦਰੀ ਸੈਕੰਡਰੀ ਸਿਖਿਆ ਬੋਰਡ (ਸੀ. ਬੀ. ਐੱਸ. ਈ.) ਦੀ 10ਵੀਂ ਜਮਾਤ ਦੇ ਨਤੀਜੇ ਮੰਗਲਵਾਰ ਨੂੰ  ਐਲਾਨ ਦਿਤੇ ਗਏ ਹਨ ਅਤੇ 99.04 ਫ਼ੀਸਦ ਵਿਦਿਆਰਥੀ ਇਸ 'ਚ ਪਾਸ ਹੋਏ ਹਨ | ਕੁੜੀਆਂ ਨੇ ਮੁੰਡਿਆਂ ਨੂੰ  0.35 ਫ਼ੀਸਦ ਨਾਲ ਪਿੱਛੇ ਛਡਿਆ ਹੈ | ਸੀ.ਬੀ.ਐਸ.ਈ. ਮੁਤਾਬਕ ਪ੍ਰੀਖਿਆ ਵਿਚ 57,824 ਵਿਦਿਆਰਥੀਆਂ ਦੇ 95 ਫ਼ੀਸਦ ਤੋਂ ਵੱਧ ਅੰਕ, 2,00,962 ਵਿਦਿਆਰਥੀਆਂ ਨੇ 90 ਤੋਂ 95 ਫ਼ੀਸਦ ਦਰਮਿਆਨ ਅੰਕ ਹਾਸਲ ਕੀਤੇ | ਤਿ੍ਵੇਂਦਰਮ ਖੇਤਰ ਨੇ ਸਭ ਤੋਂ ਵੱਧ 99.99 ਫ਼ੀਸਦ, ਬੇਂਗਲੁਰੂ 'ਚ 99.96 ਫ਼ੀਸਦ ਅਤੇ ਚੇਨਈ 'ਚ 99.94 ਫ਼ੀਸਦ ਵਿਦਿਆਰਥੀ ਪਾਸ ਹੋਏ ਹਨ | 
  ਸੀ. ਬੀ. ਐੱਸ. ਈ. ਦੇ ਪ੍ਰੀਖਿਆ ਕੰਟਰੋਲਰ ਸੰਜਮ ਭਾਰਦਵਾਜ ਨੇ ਕਿਹਾ ਕਿ,''16,639 ਵਿਦਿਆਰਥੀਆਂ ਦੇ ਨਤੀਜੇ ਅਜੇ ਵੀ ਤਿਆਰ ਕੀਤੇ ਜਾ ਰਹੇ ਹਨ | ਇਸ ਸਾਲ ਮੈਰਿਟ ਲਿਸਟ ਦਾ ਐਲਾਨ ਨਹੀਂ ਕੀਤਾ ਜਾਵੇਗਾ | ਕੁੱਲ 17,636 ਵਿਦਿਆਰਥੀਆਂ ਦੀ 'ਕੰਪਾਰਟਮੈਂਟ' ਆਈ ਹੈ |'' ਅਪਾਹਜ ਅਤੇ ਮਾਨਸਿਕ ਰੂਪ ਤੋਂ ਕਮਜ਼ੋਰ 53 ਵਿਦਿਆਰਥੀਆਂ ਨੇ 95 ਫ਼ੀਸਦ ਅੰਕ ਪ੍ਰਾਪਤ ਕੀਤੇ ਹਨ | ਵਿਦੇਸ਼ਾਂ 'ਚ ਸੀ.ਬੀ.ਐਸ.ਈ. ਤੋਂ ਮਾਨਤਾ ਪ੍ਰਾਪਤ ਸਕੂਲਾਂ 'ਚ 99.92 ਫ਼ੀਸਦ ਵਿਦਿਆਰਥੀ 10ਵੀਂ ਜਮਾਤ 'ਚੋਂ ਪਾਸ ਹੋਏ ਹਨ | ਸਰਕਾਰੀ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਵਿਚ 96.03 ਅਤੇ 95.88 ਫ਼ੀਸਦ ਵਿਦਿਆਰਥੀ ਪਾਸ ਹੋਏ | ਪ੍ਰਾਈਵੇਟ ਸਕੂਲਾਂ ਦੇ ਪਾਸ ਫ਼ੀਸਦ ਪਿਛਲੇ ਸਾਲ ਦੇ ਮੁਕਾਬਲੇ 6 ਫ਼ੀਸਦ ਤੋਂ ਵੱਧ ਦਾ ਵਾਧਾ ਦਰਜ ਹੋਇਆ ਹੈ | ਭਾਰਦਵਾਜ ਨੇ ਕਿਹਾ,''ਕੰਪਾਰਟਮੈਂਟ ਲਈ ਇਮਤਿਹਾਨ 16 ਅਗੱਸਤ ਤੋਂ 15 ਸਤੰਬਰ ਵਿਚਾਲੇ ਲਏ ਜਾਣਗੇ | ਮਿਤੀਆਂ ਦਾ ਐਲਾਨ ਕੁੱਝ ਸਮੇਂ ਵਿਚ ਕੀਤਾ ਜਾਵੇਗਾ |''                   (ਪੀ.ਟੀ.ਆਈ)

SHARE ARTICLE

ਏਜੰਸੀ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement