
ਰਿਪੋਰਟ ਅਨੁਸਾਰ ਉਕਤ 6 ਸੁਸਾਇਟੀਆਂ ਨੇ ਨਾਰਥ ਹਲਕੇ ਵਿਚ ਕਮਿਊਨਿਟੀ ਹਾਲ ਬਣਾਉਣ ਲਈ ਹਰ ਸੁਸਾਇਟੀ ਲਈ 10-10 ਲੱਖ ਰੁਪਏ ਦੀ ਗ੍ਰਾਂਟ ਮੰਗੀ ਸੀ।
ਮੁਹਾਲੀ - ਕਾਂਗਰਸ ਦੇ ਸ਼ਾਸਨ ਦੌਰਾਨ 6 ਵੱਖ-ਵੱਖ ਸੋਸਾਇਟੀਆਂ ਨੂੰ ਕਮਿਊਨਿਟੀ ਹਾਲ ਬਣਾਉਣ ਲਈ ਦਿੱਤੇ 10-10 ਲੱਖ ਰੁਪਏ ਦੀ ਸਰਕਾਰੀ ਗਰਾਂਟ ਦੀ ਨਿੱਜੀ ਤੌਰ ’ਤੇ ਵਰਤੋਂ ਕਰਨ ’ਤੇ ਥਾਣਾ ਨੰਬਰ 8 ਵਿਚ ਕਾਂਗਰਸ ਪਾਰਟੀ ਦੇ ਕੌਂਸਲਰ ਸੁਸ਼ੀਲ ਕਾਲੀਆ, ਉਨ੍ਹਾਂ ਦੇ ਬੇਟੇ ਅੰਸ਼ੂਮਨ ਕਾਲੀਆ ਅਤੇ ਹੋਰ ਰਿਸ਼ਤੇਦਾਰਾਂ ਸਮੇਤ ਸੁਸਾਇਟੀਆਂ ਦੇ 27 ਮੈਂਬਰਾਂ ਖ਼ਿਲਾਫ਼ ਸੋਚੀ ਸਮਝੀ ਸਾਜ਼ਿਸ਼ ਤਹਿਤ ਧੋਖਾਧੜੀ ਕਰਨ ਦਾ ਮਾਮਲਾ ਦਰਜ ਕਰ ਕੀਤਾ ਗਿਆ ਹੈ। ਇਹ ਮਾਮਲਾ ਭਾਜਪਾ ਨੇਤਾ ਕੇ. ਡੀ. ਭੰਡਾਰੀ ਅਤੇ ਜੌਲੀ ਬੇਦੀ ਨੇ ਉਠਾਇਆ ਸੀ
FIR
ਜਿਸ ਦੀ ਸ਼ਿਕਾਇਤ ਸਾਬਕਾ ਡੀ. ਸੀ. ਘਨਸ਼ਾਮ ਥੋਰੀ ਨੂੰ ਦਿੱਤੀ ਗਈ ਸੀ, ਜਦਕਿ ਜਾਂਚ ਵਿਚ ਏ. ਡੀ. ਸੀ. ਵਰਿੰਦਰਪਾਲ ਸਿੰਘ ਬਾਜਵਾ ਨੇ ਪਾਇਆ ਕਿ ਸਰਕਾਰੀ ਗ੍ਰਾਂਟਾਂ ਦੀ ਉਥੇ ਵਰਤੋਂ ਹੀ ਨਹੀਂ ਹੋਈ, ਜਿਸ ਲਈ ਗ੍ਰਾਂਟਾਂ ਜਾਰੀ ਹੋਈਆਂ ਸਨ। ਏ. ਡੀ. ਸੀ. ਬਾਜਵਾ ਨੇ ਸਾਰੀ ਰਿਪੋਰਟ ਤਿਆਰ ਕਰਕੇ ਇੰਡਸਟਰੀਅਲ ਸੋਸਾਇਟੀ ਡਿਵੈੱਲਪਮੈਂਟ, ਇੰਡਸਟਰੀਅਲ ਸੋਸਾਇਟੀ ਵੈੱਲਫੇਅਰ ਅਤੇ ਡਿਵੈੱਲਪਮੈਂਟ ਜਲੰਧਰ, ਭਾਈ ਲਾਲੋ ਜੀ ਦੇ ਨਾਂ ’ਤੇ ਬਣਾਈ ਸੁਸਾਇਟੀ, ਸ਼ਹੀਦ ਭਗਤ ਸਿੰਘ ਵੈੱਲਫੇਅਰ ਹਾਊਸਿੰਗ ਸੋਸਾਇਟੀ
ਸ਼ਿਵ ਨਗਰ ਯੂਥ ਵੈੱਲਫੇਅਰ ਸੋਸਾਇਟੀ ਸਮੇਤ 6 ਸੁਸਾਇਟੀਆਂ ਦੇ ਅਹੁਦੇਦਾਰਾਂ ਖ਼ਿਲਾਫ਼ ਧਾਰਾ 409, 120-ਬੀ ਆਈ. ਪੀ. ਸੀ. ਅਧੀਨ ਕੇਸ ਦਰਜ ਕੀਤਾ ਹੈ। ਇਹ 6 ਮਾਮਲੇ ਥਾਣਾ ਨੰਬਰ 8 ਵਿਚ ਦਰਜ ਕੀਤੀਆਂ ਗਈਆਂ ਹਨ। ਰਿਪੋਰਟ ਅਨੁਸਾਰ ਉਕਤ 6 ਸੁਸਾਇਟੀਆਂ ਨੇ ਨਾਰਥ ਹਲਕੇ ਵਿਚ ਕਮਿਊਨਿਟੀ ਹਾਲ ਬਣਾਉਣ ਲਈ ਹਰ ਸੁਸਾਇਟੀ ਲਈ 10-10 ਲੱਖ ਰੁਪਏ ਦੀ ਗ੍ਰਾਂਟ ਮੰਗੀ ਸੀ।