
ਫਰੀਦਕੋਟ ਚ ਕੀਤੀ ਸਿਹਤ ਮੰਤਰੀ ਵੱਲੋਂ ਚੈਕਿੰਗ ਦਾ ਮਾਮਲਾ ਸੁਲਝਣ ਦੀ ਬਜਾਏ ਦਿਨੋ ਦਿਨ ਉਲਝ ਹੀ ਰਿਹਾ
ਫਰੀਦਕੋਟ: ਬਾਬਾ ਫ਼ਰੀਦ ਮੈਡੀਕਲ ਯੂਨੀਵਰਸਿਟੀ ਪੰਜਾਬ ਦੇ ਵਾਈਸ ਚਾਂਸਲਰ (ਵੀਸੀ) ਡਾ. ਰਾਜ ਬਹਾਦਰ ਆਪਣਾ ਅਸਤੀਫ਼ਾ ਵਾਪਸ ਨਹੀਂ ਲੈਣਗੇ। ਉਨ੍ਹਾਂ ਨੇ ਕਾਰ ਅਤੇ ਗੰਨਮੈਨ ਸਰਕਾਰ ਨੂੰ ਵਾਪਸ ਕਰ ਦਿੱਤੇ ਹਨ। ਵੀਸੀ ਬਣਨ ਤੋਂ ਬਾਅਦ ਸਰਕਾਰ ਨੇ ਉਨ੍ਹਾਂ ਨੂੰ ਸੁਰੱਖਿਆ ਸਮੇਤ ਇਹ ਸਹੂਲਤਾਂ ਦਿੱਤੀਆਂ ਸਨ। 6 ਦਿਨ ਬੀਤ ਜਾਣ 'ਤੇ ਵੀ ਸਰਕਾਰ ਨੇ ਉਨ੍ਹਾਂ ਦੇ ਅਸਤੀਫੇ 'ਤੇ ਕੋਈ ਫੈਸਲਾ ਨਹੀਂ ਲਿਆ ਹੈ। ਕੁਝ ਦਿਨ ਪਹਿਲਾਂ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਫਰੀਦਕੋਟ ਮੈਡੀਕਲ ਕਾਲਜ ਵਿੱਚ ਚੈਕਿੰਗ ਕਰਨ ਗਏ ਸਨ।
|Dr. Raj Bahadur
ਉਹਨਾਂ ਨੇ ਬੰਦ ਪਏ ਕੈਦੀ ਵਾਰਡ ਨੂੰ ਖੁਲਵਾਇਆ ਅਤੇ ਵੀਸੀ ਨੂੰ ਉੱਥੇ ਫਟੇ-ਗਦੇ ਗੱਦੇ ਉਤੇ ਲੇਟਣ ਲਈ ਕਿਹਾ ਸੀ। ਇਸ ਦੇ ਨਾਲ ਹੀ ਪੰਜਾਬ ਸਿਵਲ ਸਰਵਿਸਿਜ਼ ਮੈਡੀਕਲ (ਪੀਸੀਐਮਐਸ) ਐਸੋਸੀਏਸ਼ਨ ਨੇ ਦਾਅਵਾ ਕੀਤਾ ਕਿ ਆਮ ਆਦਮੀ ਪਾਰਟੀ (ਆਪ) ਦੀ ਸਰਕਾਰ ਬਣਨ ਤੋਂ ਬਾਅਦ 50 ਡਾਕਟਰਾਂ ਨੇ ਨੌਕਰੀ ਛੱਡ ਦਿੱਤੀ ਹੈ।
Dr. Raj Bahadur
ਪੀਸੀਐਮਐਸ ਐਸੋਸੀਏਸ਼ਨ ਅਨੁਸਾਰ ਖਰੜ ਹਸਪਤਾਲ ਦੀ ਐਸਐਮਓ ਡਾ: ਮਨਿੰਦਰ ਕੌਰ ਨੇ ਸਵੈ-ਇੱਛੁਕ ਸੇਵਾਮੁਕਤੀ (ਵੀਆਰਐਸ) ਦੀ ਮੰਗ ਕੀਤੀ ਹੈ। ਸਿਹਤ ਮੰਤਰੀ ਜੌੜਾਮਾਜਰਾ ਵੱਲੋਂ ਖਰੜ ਤੋਂ ਬਰਨਾਲਾ ਦੇ ਧਨੌਲਾ ਵਿਖੇ ਤਬਦੀਲ ਕੀਤੇ ਗਏ ਹਨ। ਉਹ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਦੀ ਭਾਬੀ ਹੈ।