ਖ਼ਬਰਾਂ |

ਤਾਜ਼ਾ |

ਪੰਜਾਬੀ ਗਾਇਕ ਸੁਰਿੰਦਰ ਛਿੰਦਾ ਦੀ ਅੰਤਿਮ ਅਰਦਾਸ 'ਚ ਪਹੁੰਚੀਆਂ ਸਿਆਸੀ ਅਤੇ ਸੰਗੀਤ ਜਗਤ ਦੀਆਂ ਕਈ ਹਸਤੀਆਂ
Published : Aug 4, 2023, 6:49 pm IST
Updated : Aug 4, 2023, 6:49 pm IST
SHARE ARTICLE
File Photo
File Photo

ਸੁਰਿੰਦਰ ਛਿੰਦਾ ਦੀ ਅੰਤਿਮ ਅਰਦਾਸ ਮੌਕੇ ਪੁਰਾਣੇ ਰਿਕਾਰਡ ਲੈ ਕੇ ਪਹੁੰਚਿਆ ਵਿਅਕਤੀ 

ਲੁਧਿਆਣਾ - ਲੁਧਿਆਣਾ ਦੇ ਸਰਾਭਾ ਨਗਰ ਦੇ ਗੁਰਦੁਆਰਾ ਸਿੰਘ ਸਭਾ ਵਿਖੇ ਅੱਜ ਮਰਹੂਮ ਲੋਕ ਗਾਇਕ ਸੁਰਿੰਦਰ ਛਿੰਦਾ ਦਾ ਭੋਗ ਪੈ ਗਿਆ ਹੈ। ਇਸ ਦੌਰਾਨ ਕਈ ਰਾਜਨੀਤਕ ਅਤੇ ਫਿਲਮ ਜਗਤ ਦੀ ਵੱਡੀਆਂ ਹਸਤੀਆਂ ਪਹੁੰਚੀਆਂ। ਭੋਗ ਸਮਾਗਮ ਵਿਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਪੁੱਜੇ। ਉਨ੍ਹਾਂ ਨੇ ਸੁਰਿੰਦਰ ਛਿੰਦਾ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਅਤੇ ਗੁਰਦੁਆਰਾ ਸਾਹਿਬ 'ਚ ਮੱਥਾ ਟੇਕ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। 
ਮੀਡੀਆ ਨਾਲ ਗੱਲਬਾਤ ਕਰਦੇ ਹੋਏ ਚਰਨਜੀਤ ਚੰਨੀ ਨੇ ਕਿਹਾ ਕਿ ਸੁਰਿੰਦਰ ਛਿੰਦਾ ਦੀ ਯਾਦਗਾਰ ਬਣਾਉਣ ਲਈ ਪੰਜਾਬ ਸਰਕਾਰ ਨੂੰ ਕੋਈ ਐਲਾਨ ਕਰਨਾ ਚਾਹੀਦਾ ਹੈ। 

ਉਹਨਾਂ ਨੇ ਇਸ ਦੌਰਾਨ ਕੋਈ ਵੀ ਰਾਜਨੀਤਕ ਬਿਆਨ ਦੇਣ ਤੋਂ ਗੁਰੇਜ਼ ਕੀਤਾ। ਇਸ ਤੋਂ ਇਲਾਵਾ ਇਸ ਮੌਕੇ ਹੰਸ ਰਾਜ ਹੰਸ ਵੀ ਪਹੁੰਚੇ ਤੇ ਸੁਰਿੰਦਰ ਛਿੰਦਾ ਦਾ ਪੁੱਤਰ ਹੰਸ ਰਾਜ ਹੰਸ ਦੇ ਗਲ ਲੱਗ ਕੇ ਰੋਂਦਾ ਨਜ਼ਰ ਆਇਆ। ਇਸ ਤੋਂ ਇਲਾਵਾ ਭੋਗ ਸਮਾਗਮ ਵਿਚ ਕਈ ਪੰਜਾਬੀ ਅਦਾਕਾਰ ਵੀ ਪਹੁੰਚੇ ਜਿਹਨਾਂ ਵਿਚ ਜਸਵਿੰਦਰ ਭੱਲਾ, ਮਲਕੀਤ ਸਿੰਘ, ਮੁਹੰਮਦ ਸਦੀਕ ਵੀ ਸ਼ਾਮਲ ਸਨ। 

ਸੁਰਿੰਦਰ ਛਿੰਦਾ ਦੀ ਅੰਤਿਮ ਅਰਦਾਸ ਮੌਕੇ ਪੁਰਾਣੇ ਰਿਕਾਰਡ ਲੈ ਕੇ ਪਹੁੰਚਿਆ ਵਿਅਕਤੀ 
ਇਸ ਭੋਗ ਸਮਾਗਮ ਦੌਰਾਨ ਇਕ ਵਿਅਕਤੀ ਸੁਰਿੰਦਰ ਛਿੰਦਾ ਦੇ ਸਾਰੇ ਪੁਰਾਣੇ ਰਿਕਾਰਡ ਵੀ ਲੈ ਕੇ ਪਹੁੰਚਿਆ। ਇਹ ਵਿਅਕਤੀ ਰਾਏਕੋਟ ਦੇ ਨਜ਼ਦੀਕੀ ਪਿੰਡ ਤੋਂ ਪਹੁੰਚਿਆ ਤੇ ਉਸ ਨੇ ਸੁਰਿੰਦਰ ਛਿੰਦਾ ਦੇ ਉਹਨਾਂ ਸਾਰੇ ਗਾਣਿਆਂ ਦਾ ਰਿਕਾਰਡ ਰੱਖਿਆ ਹੋਇਆ ਹੈ ਜੋ ਕਿ 50-60 ਸਾਲ ਪੁਰਾਣੇ ਹਨ। ਵਿਅਕਤੀ ਕੋਲ ਮਰਹੂਮ ਗਾਇਕ ਦਾ ਸਭ ਤੋਂ ਪਹਿਲਾਂ ਗੀਤ ਵੀ ਰਿਕਾਰਡ ਪਿਆ ਹੈ। ਵਿਅਕਤੀ ਨੇ ਦੱਸਿਆ ਕਿ ਉਹਨਾਂ ਦੇ ਪਿੰਡ ਵਿਚ ਅਜੇ ਵੀ ਉਸੇ ਤਰ੍ਹਾਂ ਮੰਜਿਆਂ 'ਤੇ ਸਪੀਕਰ ਲਗਾ ਕੇ ਸੁਰਿੰਦਰ ਛਿੰਦਾ ਦੇ ਗੀਤ ਵੱਜਦੇ ਹਨ ਤੇ ਉਹ ਇਹਨਾਂ ਰਿਕਾਰਡ ਨੂੰ ਵਿਆਹਾਂ ਵਿਚ ਵੀ ਲੈ ਕੇ ਜਾਂਦਾ ਹੈ।  ਵਿਅਕਤੀ ਨੇ ਸੁਰਿੰਦਰ ਛਿੰਦਾ ਦੇ ਸਾਰੇ ਗੀਤ 50 ਸਾਲ ਤੋਂ ਸੰਭਾਲੇ ਹੋਏ ਹਨ। 

 

 

SHARE ARTICLE

ਏਜੰਸੀ

Advertisement

ਮੈ ਇਸ ਦੇ ਪਾਪਾ ਨੂੰ ਭੇਜੀ ਸੀ ਵੀਡੀਓ, ਬੱ+ਚੀ ਨੂੰ ਹੈ.ਵਾ.ਨੀ.ਅਤ ਨਾਲ ਕੁੱਟਣ ਵਾਲੀ ਮਾਂ ਆਈ ਕੈਮਰੇ ਦੇ ਸਾਹਮਣੇ, ਸੁਣੋ

17 Jun 2026 2:52 PM

ਘਰ ਵਾਲੇ ਵਿਹੜੇ 'ਚ ਸੁੱਤੇ ਰਹੇ, ਕੰਧ ਪਾੜ ਕੇ 25 ਤੋਲੇ ਸੋਨਾ ਤੇ ਲੱਖਾਂ ਦੀ ਨਕਦੀ ਲੁੱਟ ਕੇ ਲੈ ਗਏ ਚੋਰ

17 Jun 2026 2:50 PM

15 Jun 2026 2:59 PM

ਅਮਰੀਕਾ-ਰਾਨ ਵਿਚਾਲੇ ਸ਼ਾਂਤੀ ਸਮਝੌਤੇ ਦਾ ਐਲਾਨ, ਹੋਰਮੁਜ਼ ਖੋਲ੍ਹਣ ਨੂੰ ਵੀ ਮਿਲੀ ਮਨਜ਼ੂਰੀ

15 Jun 2026 2:58 PM

ਫਿਲਮੀ ਸਟਾਈਲ 'ਚ ਆਈਆਂ ਲੁਟੇਰੀਆਂ, CCTV Footage

14 Jun 2026 3:11 PM
Advertisement