
ਖੰਨਾ ਦੇ ਧਰੁਵ ਦੀ ਝੀਲ ’ਚ ਡੁੱਬਣ ਕਾਰਨ ਹੋ ਗਈ ਸੀ ਮੌਤ
Sister ties Rakhi and decorates brother who arrived from Moscow in coffin : ਖੰਨਾ ਦੇ ਸਨਸਿਟੀ ਵਿਖੇ ਅੱਜ ਸੋਮਵਾਰ ਨੂੰ ਇੱਕ ਅਜਿਹਾ ਮੰਜ਼ਰ ਦੇਖਣ ਨੂੰ ਮਿਲਿਆ, ਜਿੱਥੇ ਰੋਣ ਵਾਲੀਆਂ ਅੱਖਾਂ ਹੀ ਨਹੀਂ ਸਗੋਂ ਪੱਥਰ ਹੋਈਆਂ ਰੂਹਾਂ ਵੀ ਕੰਬ ਗਈਆਂ। 20 ਸਾਲਾ ਧਰੁਵ ਕਪੂਰ ਜੋ ਰੂਸ ਦੇ ਮਾਸਕੋ ’ਚ ਪੜ੍ਹਾਈ ਕਰਨ ਲਈ ਗਿਆ ਸੀ, ਉਥੇ ਉਸਦੀ 28 ਜੁਲਾਈ ਇੱਕ ਝੀਲ ਵਿੱਚ ਡੁੱਬ ਕਾਰਨ ਮੌਤ ਹੋ ਗਈ ਸੀ। ਅੱਜ ਉਸਦੀ ਮ੍ਰਿਤਕ ਦੇਹ ਖੰਨਾ ਵਿਖੇ ਪਹੁੰਚੀ ਜਿੱਥੇ ਧਰੁਵ ਦਾ ਖੰਨਾ ਦੇ ਸ਼ਮਸ਼ਾਨਘਾਟ ’ਚ ਦਾ ਅੰਤਿਮ ਸਸਕਾਰ ਕੀਤਾ ਗਿਆ।
ਪਰ ਇਸ ਤੋਂ ਪਹਿਲਾਂ ਮ੍ਰਿਤਕ ਦੇਹ ਘਰ ਪਹੁੰਚਣ ’ਤੇ ਮਾਹੌਲ ਗਮਗੀਨ ਹੋ ਗਿਆ। ਭੈਣ ਆਪਣੇ ਭਰਾ ਦੀ ਮ੍ਰਿਤਕ ਦੇਹ ਨੂੰ ਦੇਖ ਕੇ ਆਖ ਰਹੀ ਮੈਂ ਹੁਣ ਰੱਖੜੀ ਕਿਸ ਦੇ ਬੰਨ੍ਹਾਂਗੀ। ਇਸ ਤੋਂ ਬਾਅਦ ਭੈਣ ਨੇ ਆਪਣੇ ਭਰਾ ਦੇ ਗੁੱਟ ’ਤੇ ਰੱਖੜੀ ਬੰਨ੍ਹੀ ਅਤੇ ਸਿਹਰਾ ਸਜਾਇਆ।
ਜਦਕਿ ਮਾਂ ਰੋ-ਰੋ ਕੇ ਆਖ ਰਹੀ ਸੀ ਇਕ ਵਾਰ ਆਵਾਜ਼ ਮਾਰ ਦੇ ਮੇਰੇ ਪੁੱਤ। ਮਾਸਕੋ ਤੋਂ ਧਰੁਵ ਦੀ ਮ੍ਰਿਤਕ ਦੇ ਪੰਜਾਬ ਲਿਆਉਣ ਲਈ ਵੱਖ-ਵੱਖ ਰਾਜਨੀਤਿਕ ਪਾਰਟੀਆਂ ਵੱਲੋਂ ਸਹਿਯੋਗ ਦਿੱਤਾ ਗਿਆ, ਜਿਸ ਦਾ ਧਰੁਵ ਦੇ ਪਿਤਾ ਵੱਲੋਂ ਧੰਨਵਾਦ ਕੀਤਾ ਗਿਆ।