
ਖ਼ਤਰੇ ਦੇ ਨਿਸ਼ਾਨ ਤੋਂ ਸਿਰਫ਼ 3 ਫੁੱਟ ਹੇਠਾਂ ਹੈ ਪਾਣੀ
ਪੰਜਾਬ- ਪੌਂਗ ਬੰਨ੍ਹ ਦੀ ਮਹਾਂਰਾਣਾ ਪ੍ਰਤਾਪ ਝੀਲ ਦਾ ਪਾਣੀ ਪੱਧਰ ਵੱਧ ਕੇ 1386.90 ਫੁੱਟ ਤੱਕ ਪਹੁੰਚ ਗਿਆ ਹੈ ਜੋ ਖਤਰੇ ਦੇ ਨਿਸ਼ਾਨ ਤੋਂ ਸਿਰਫ ਤਿੰਨ ਫੀਟ ਥੱਲੇ ਹੈ। ਜਦੋਂ ਦੀ ਪੌਂਗ ਬੰਨ੍ਹ ਦੀ ਸਮਰੱਥਾ 1400 ਫੀਟ ਹੈ ਅਤੇ ਭਾਖੜਾ ਬਿਆਸ ਪ੍ਰਬੰਧਨ ਬੋਰਡ ਪਿਛਲੇ ਲੰਬੇ ਸਮਾਂ ਤੋਂ ਪੌਂਗ ਬੰਨ੍ਹ ਨੂੰ 1390 ਫੀਟ ਤੱਕ ਹੀ ਭਰਿਆ ਜਾਂਦਾ ਹੈ। ਜਿਸਨੂੰ ਲੈ ਕੇ ਡੀਸੀ ਹੁਸ਼ਿਆਰਪੁਰ ਈਸ਼ਾ ਕਾਲੀਆ ਵਲੋਂ ਬੀਬੀਐਮਬੀ ਮੁੱਖ ਅਧਿਕਾਰੀ ਅਭਿਅੰਤਾ ਰਾਜ ਸਿੰਘ ਰਾਠੌਰ ਦੇ ਨਾਲ ਬੰਨ੍ਹ ਦੀ ਜਾਂਚ ਕੀਤੀ ਗਈ।
The water level of the Maharana Pratap Lake increased
ਇਸ ਮਾਮਲੇ ਵਿਚ ਡੀਸੀ ਈਸ਼ਾ ਕਾਲੀਆ ਨੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਕਿਹਾ ਕਿ ਸਥਿਤੀ ਬਿਲਕੁਲ ਸਹੀ ਹੈ। ਕੋਈ ਡਰਨ ਵਾਲੀ ਗੱਲ ਨਹੀਂ, ਕਿਉਂਕਿ ਬੀਬੀਐਮਬੀ ਵਲੋਂ 26000 ਕਿਊਸਕ ਪਾਣੀ ਛੱਡਣ ਦਾ ਫੈਸਲਾ ਲਿਆ ਗਿਆ ਹੈ। ਉਹ ਵੀ ਜੇਕਰ ਜ਼ਰੂਰਤ ਪੈਂਦੀ ਹੈ ਕਿਉਂਕਿ ਹੁਣ ਪਾਣੀ ਦੀ ਆਮਦ ਝੀਲ ਵਿਚ ਘਟ ਹੋ ਚੁੱਕੀ ਹੈ। ਜੇਕਰ ਜ਼ਰੂਰਤ ਪੈਂਦੀ ਹੈ ਤਾਂ ਉਸ ਹਾਲਤ ਵਿਚ ਪਾਣੀ ਛੱਡਿਆ ਜਾ ਸਕਦਾ ਹੈ।
ਉਥੇ ਹੀ ਉਨ੍ਹਾਂ ਨੇ ਦੱਸਿਆ ਕਿ ਲੋਕਾਂ ਨੂੰ ਸਿਰਫ ਅਲਰਟ ਰਹਿਣ ਲਈ ਬੀਬੀਐਮਬੀ ਵੱਲੋਂ ਇਨਫੋਰਮੇਸ਼ਨ ਦਿੱਤੀ ਗਈ ਹੈ ਕਿ ਸਪੇਲਵੇ ਤੋਂ 14000 ਹਜ਼ਾਰ ਕਿਊਸਕ ਪਾਣੀ ਛੱਡਿਆ ਜਾਣਾ ਸੀ ਪਰ ਉਨ੍ਹਾਂ ਕਿਹਾ ਕਿ ਪਾਣੀ ਦਾ ਪੱਧਰ ਜੇਕਰ 1386 ਫੁੱਟ ਤੋਂ ਉੱਤੇ ਜਾਂਦਾ ਹੈ ਤਾਂ ਹੀ ਪਾਣੀ ਛੱਡਿਆ ਜਾਵੇਗਾ ਜੇ ਪੱਧਰ ਘਟ ਜਾਂਦਾ ਹੈ ਤਾਂ ਪਾਣੀ ਦੇ ਛੱਡਣ ਦਾ ਕੋਈ ਖ਼ਤਰਾ ਨਹੀਂ ਹੈ।