ਲੱਦਾਖ਼ ਦੌਰੇ 'ਤੇ ਪਹੁੰਚੇ ਫ਼ੌਜ ਮੁਖੀ ਨਰਵਣੇ, ਸੁਰੱਖਿਆ ਸਥਿਤੀ ਦੀ ਕਰਨਗੇ ਸਮੀਖਿਆ
Published : Sep 4, 2020, 12:56 am IST
Updated : Sep 4, 2020, 12:56 am IST
SHARE ARTICLE
image
image

ਲੱਦਾਖ਼ ਦੌਰੇ 'ਤੇ ਪਹੁੰਚੇ ਫ਼ੌਜ ਮੁਖੀ ਨਰਵਣੇ, ਸੁਰੱਖਿਆ ਸਥਿਤੀ ਦੀ ਕਰਨਗੇ ਸਮੀਖਿਆ

ਨਵੀਂ ਦਿੱਲੀ, 3 ਸਤੰਬਰ: ਭਾਰਤੀ ਫ਼ੌਜੀ ਮੁਖੀ ਜਨਰਲ ਮਨੋਜ ਮੁਕੁੰਦ ਨਰਵਣੇ ਨੇ ਵੀਰਵਾਰ ਨੂੰ ਦੋ ਦਿਨਾਂ ਲੱਦਾਖ਼ ਦੌਰਾ ਸ਼ੁਰੂ ਕੀਤਾ।  ਅਧਿਕਾਰਤ ਸੂਤਰਾਂ ਮੁਤਾਬਕ ਪੈਂਗੋਂਗ ਝੀਲ ਇਲਾਕੇ ਵਿਚ ਚੀਨ ਦੀ ਨਾਪਾਕ ਹਰਕਤ ਨੂੰ ਭਾਰਤ ਦੇ ਮੁਸਤੈਦ ਜਵਾਨਾਂ ਨੇ ਅਸਫਲ ਕਰਦੇ ਹੋਏ ਉਸ ਇਲਾਕੇ ਦੀ ਉੱਚਾਈ ਵਾਲੇ ਖੇਤਰ ਵਿਚ ਅਪਣੀ ਪੈਠ ਮਜ਼ਬੂਤ ਕਰ ਲਈ ਹੈ। ਸੁਰੱਖਿਆ ਸਥਿਤੀ ਦੀ ਵਿਆਪਕ ਸਮੀਖਿਆ ਕਰਨ ਦੇ ਮਕਸਦ ਨਾਲ ਫ਼ੌਜ ਮੁਖੀ ਦਾ ਇਹ ਦੌਰਾ ਹੋ ਰਿਹਾ ਹੈ।
ਸੂਤਰਾਂ ਮੁਤਾਬਕ ਸੀਨੀਅਰ ਕਮਾਂਡਰ ਪੂਰਬੀ ਲੱਦਾਖ਼ ਵਿਚ ਮੌਜੂਦਾ ਸਥਿਤੀ ਬਾਰੇ ਫ਼ੌਜ ਮੁਖੀ ਨੂੰ ਦੱਸਣਗੇ। ਦੋ ਦਿਨਾਂ ਦੌਰੇ ਦੌਰਾਨ ਨਰਵਣੇ ਫ਼ੌਜ ਦੇ ਕਈ ਵੱਡੇ ਅਧਿਕਾਰੀਆਂ ਨਾਲ ਵੀ ਰਣਨੀਤਕ ਹਾਲਾਤ 'ਤੇ ਚਰਚਾ ਕਰ ਸਕਦੇ ਹਨ। ਦੱਸ ਦੇਈਏ ਕਿ ਚੀਨ ਅਤੇ ਭਾਰਤ ਵਿਚਾਲੇ ਕਈ ਦੌਰ ਦੀ ਫ਼ੌਜੀ ਗੱਲਬਾਤ ਤੋਂ ਬਾਅਦ ਵੀ ਸਥਿਤੀ ਵਿਚ ਕੋਈ ਬਦਲਾਅ ਨਹੀਂ ਆਇਆ ਹੈ।
ਪੈਂਗੋਂਗ ਝੀਲ ਇਲਾਕੇ ਵਿਚ ਉਸ ਸਮੇਂ ਤਣਾਅ ਵੱਧ ਗਿਆ ਸੀ, ਜਦੋਂ ਚੀਨ ਨੇ ਝੀਲ ਦੇ ਦਖਣੀ ਤੱਟ ਵਿਚ ਕੁਝ ਇਲਾਕਿਆਂ 'ਤੇ ਕਬਜ਼ਾ ਕਰਨ ਦੀ ਅਸਫਲ ਕੋਸ਼ਿਸ਼ ਕੀਤੀ ਸੀ। ਜਿਸ ਤੋਂ ਬਾਅਦ ਭਾਰਤ ਨੇ ਸੰਵੇਦਨਸ਼ੀਲ ਖੇਤਰ 'ਚ ਵਾਧੂ ਫ਼ੌਜੀ ਅਤੇ ਹਥਿਆਰ ਭੇਜੇ। ਭਾਰਤੀ ਫ਼ੌਜ ਨੇ ਸੋਮਵਾਰ ਨੂੰ ਕਿਹਾ ਕਿ ਚੀਨੀ ਫ਼ੌਜ ਨੇ 29 ਅਤੇ 30 ਅਗੱਸਤ ਦੀ ਦਰਮਿਆਨੀ ਰਾਤ ਨੂੰ ਪੈਂਗੋਂਗ ਝੀਲ ਦੇ ਦਖਣੀ ਤੱਟ 'ਤੇ ਭਾਰਤੀ ਫ਼ੌਜ ਨੂੰ ਉਕਸਾਉਣ ਵਾਲੀਆਂ ਫ਼ੌਜੀ ਗਤੀਵਿਧੀਆਂ ਕੀਤੀਆਂ ਪਰ ਭਾਰਤੀ ਫ਼ੌਜ ਨੇ ਉਨ੍ਹਾਂ ਖਦੇੜ ਦਿਤਾ।
ਫ਼ੌਜ ਮੁਖੀ ਨਰਵਾਣੇ ਪੈਂਗੋਂਗ ਇਲਾਕੇ 'ਚ ਚੀਨ ਦੀ ਹਰਕਤ ਦੀ ਜਾਣਕਾਰੀ ਲੈਣਗੇ ਅਤੇ ਚੀਨੀ ਜਵਾਨਾਂ ਨੂੰ ਪਿੱਛੇ ਖਦੇੜਨ ਵਾਲੇ ਭਾਰਤ ਦੇ ਜਵਾਨਾਂ ਨਾਲ ਮੁਲਾਕਾਤ ਵੀ ਕਰਨਗੇ। ਲੱਦਾਖ 'ਚ ਭਾਰਤੀ ਫ਼ੌਜ ਅਤੇ ਹਵਾਈ ਫ਼ੌਜ ਪੂਰੀ ਤਰ੍ਹਾਂ ਮੁਸਤੈਦ ਹੈ। ਸੂਤਰਾਂ ਨੇ ਕਿਹਾ, ਸਾਵਧਾਨੀ ਵਜੋਂ ਅਸਲ ਕੰਟਰੋਲ ਲਾਈਨ ਦੇ ਭਾਰਤੀ ਹਿੱਸੇ 'ਚ ਪੇਗਾਂਗ ਝੀਲ ਦੇ ਉਤਰੀ ਤੱਟ 'ਤੇ ਫ਼ੌਜੀਆ ਦੀ ਤੈਨਾਤੀ 'ਚ ਕੁਝ 'ਫੇਰ-ਬਦਲ' ਵੀ ਕੀਤੇ ਗਏ ਹਨ।
(ਪੀਟੀਆਈ)imageimage

SHARE ARTICLE

ਏਜੰਸੀ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement