
ਚੀਨ ਦੀਆਂ ਹਰਕਤਾਂ ਤੋਂ ਹਮੇਸ਼ਾ ਸਹੀ ਢੰਗ ਨਾਲ ਨਜਿੱਠਣ 'ਚ ਸਮਰੱਥ ਹੈ ਭਾਰਤੀ ਫ਼ੌਜ : ਬਿਪਿਨ ਰਾਵਤ
ਭਾਰਤ-ਚੀਨ ਸਰਹੱਦ ਵਿਵਾਦ ਨੂੰ ਲੈ ਕੇ ਪਾਕਿਸਤਾਨ ਨੂੰ ਦਿਤੀ ਚੇਤਾਵਨੀ
ਨਵੀਂ ਦਿੱਲੀ, 3 ਸਤੰਬਰ : ਚੀਫ਼ ਆਫ਼ ਡਿਫੈਂਸ ਸਟਾਫ਼ (ਸੀਡੀਐਸ) ਜਨਰਲ ਬਿਪਿਨ ਰਾਵਤ ਨੇ ਵੀਰਵਾਰ ਨੂੰ ਕਿਹਾ ਕਿ ਭਾਰਤ ਦੇ ਫ਼ੌਜੀ ਬਲ ਚੀਨ ਦੀਆਂ ਹਮਲਾਵਰ ਗਤੀਵਿਧੀਆ ਤੋਂ ''ਸਭ ਤੋਂ ਬਿਹਤਰ ਅਤੇ ਵਾਜਬ ਢੰਗ'' ਨਾਲ ਨਜਿੱਠਣ 'ਚ ਸਮਰੱਥ ਹਨ। ਉਨ੍ਹਾਂ ਇਹ ਟਿੱਪਣੀਆਂ ਪੁਰਬੀ ਲੱਦਾਖ਼ ਦੇ ਕੁਝ ਇਲਾਕਿਆਂ 'ਚ ਸਥਿਤੀ ਨੂੰ ਬਦਲਣ ਦੀਆਂ ਚੀਨ ਦੀਆਂ ਪਿਛਲੀਆਂ ਕੋਸ਼ਿਸ਼ਾ ਬਾਰੇ ਕੀਤੀਆਂ ਹਨ।
ਅਮਰੀਕੀ-ਭਾਰਤ ਰਣਨੀਤਕ ਭਾਈਵਾਲੀ ਫੋਰਮ 'ਚ ਇਕ ਕਾਨਫਰੰਸ ਸੈਸ਼ਨ 'ਚ ਜਨਰਲ ਰਾਵਤ ਨੇ ਕਿਹਾ ਕਿ ਖੇਤਰੀ ਮਾਮਲਿਆਂ ਨਾਲ ਨਜਿੱਠਣ ਦੀ ਭਾਰਤ ਦੀ ਨੀਤੀ ਨੂੰ ਭਰੋਸੇਮੰਦ ਫ਼ੌਜੀ ਸ਼ਕਤੀ ਅਤੇ ਖੇਤਰੀ ਪ੍ਰਭਾਵ ਦਾ ਸਮਰਥਨ ਨਾ ਦੇਣ ਦਾ ਮਤਬਲ 'ਖੇਤਰ 'ਚੀਨ ਦੇ ਦਬਦਬੇ ਨੂੰ ਸਵੀਕਾਰ ਕਰ ਲੈਣਾ' ਕਢਿਆ ਜਾਵੇਗਾ।
ਜਨਰਲ ਰਾਵਤ ਨੇ ਆਨਲਾਈਨ ਪ੍ਰੋਗਰਾਮ 'ਚ ਕਿਹਾ, ''ਭਾਰਤ ਚੀਨ ਦੀਆਂ ਕੁਝ ਹਮਲਾਵਰ ਹਰਕਤਾਂ ਨੂੰ ਦੇਖਦਾ ਆ ਰਿਹਾ ਹੈ, ਪਰ ਅਸੀਂ ਇਨ੍ਹਾਂ ਨਾਲ ਸਹੀ ਢੰਗ ਨਾਲ ਨਜਿੱਠਣ ਲਈ ਸਮਰੱਥ ਹਾਂ।'' ਉਨ੍ਹਾਂ ਨੇ ਪਾਕਿਸਤਾਨ ਨੂੰ ਚਿਤਾਵਨੀ ਦਿੰਦਿਆ ਕਿਹਾ, ''ਜੇਕਰ ਸਾਡੀ ਉਤਰੀ ਸਰਹੱਦ 'ਤੇ ਕੋਈ ਖ਼ਤਰਾ ਪੈਦਾ ਹੁੰਦਾ ਹੈ ਅਤੇ ਪਾਕਿਸਤਾਨ ਇਸ ਦਾ ਫ਼ਾਇਦਾ ਚੁੱਕਣ ਦੀ ਕੋਸ਼ਿਸ਼ ਕਰਦਾ ਹੈ, ਸਾਡੇ ਲਈ ਮੁਸਕਲਾਂ ਪੈਦਾ ਕਰਦਾ ਹੈ ਤਾਂ ਅਸੀਂ ਇਸ ਲਈ ਤਿਆਰੀ ਕਰ ਲਈ ਹੈ।''
ਜਨਰਲ ਰਾਵਤ ਨੇ ਕਿਹਾ ਕਿ ਜੇ ਪਾਕਿਸਤਾਨ ਕੋਈ ਅਜਿਹੀ ਹਰਕਤ ਕਰਦਾ ਹੈ ਤਾਂ ਇਸਦਾ ਨੁਕਸਾਨ ਉਸ ਨੂੰ ਭੁਗਤਣਾ ਪਏਗਾ। ਜਨਰਲ ਰਾਵਤ ਨੇ ਇਸ ਮੌਕੇ ਇਹ ਵੀ ਦਸਿਆ ਕਿ ਸਰਹੱਦ ਤੇ ਤੈਨਾਤ ਸਾਡੇ ਏਅਰਕ੍ਰਾਫ਼ਟ ਉਡਾਉਣ ਵਾਲੇ, ਨੇਵੀ ਦੇ ਸਮੁੰਦਰੀ ਜਹਾਜ਼ 'ਚ ਤੈਨਾਤ ਲੋਕਾਂ ਵਿਚੋਂ ਇਕ ਵੀ ਵਿਅਕਤੀ ਕੋਰੋਨਾ ਨਾਲ ਪੀੜਤ ਨਹੀਂ। ਰਾਵਤ ਨੇ ਕਿਹਾ, ''ਅਸੀਂ ਅਪਣੀਆਂ ਸਰਹੱਦਾਂ 'ਤੇ ਸ਼ਾਂਤੀ ਚਾਹੁੰਦੇ ਹਾਂ। ਹਾਲ ਹੀ ਵਿਚ ਅਸੀਂ ਵੇਖਿਆ ਹੈ ਕਿ ਚੀਨ ਨੇ ਕੁਝ ਹਮਲਾਵਰ ਕਦਮ ਚੁੱਕੇ ਹਨ, ਪਰ ਅਸੀਂ ਇਨ੍ਹਾਂ ਸਾਰੀਆਂ ਸਥਿਤੀਆਂ ਨੂੰ ਸੰimageਭਾਲਣ ਦੇ ਸਮਰੱਥ ਹਾਂ। ਸਾਡੀਆਂ ਤਿੰਨੇ ਫ਼ੌਜੀ ਤਾਕਤਾਂ ਸਰਹੱਦਾਂ 'ਤੇ ਖਤਰਿਆਂ ਨਾਲ ਨਜਿੱਠਣ ਦੇ ਯੋਗ ਹਨ।'' (ਪੀ.ਟੀ.ਆਈ)