
ਸਮਾਜਿਕ ਸੁਰੱਖਿਆ, ਮਹਿਲਾ ਅਤੇ ਬਾਲ ਵਿਕਾਸ ਮੰਤਰੀ ਅਧਿਆਪਕ ਦਿਵਸ ਮੌਕੇ ਕਰਨਗੇ ਪ੍ਰੋਗਰਾਮ ਦੀ ਰਾਜ ਵਿਆਪੀ ਸ਼ੁਰੂਆਤ
ਚੰਡੀਗੜ੍ਹ, 4 ਸਤੰਬਰ: ਆਂਗਨਵਾੜੀਆਂ ਦੇ ਬੱਚਿਆਂ ਨੂੰ ਗਿਆਨ ਭਰਪੂਰ ਸਮੱਗਰੀ ਮੁਹੱਈਆ ਕਰਨ ਅਤੇ ਕੋਵਿਡ-19 ਮਹਾਂਮਾਰੀ ਦੇ ਮੁਸ਼ਕਲ ਸਮਿਆਂ ਦੌਰਾਨ ਘਰਾਂ ਵਿੱਚ ਡੱਕੇ ਉਨ੍ਹਾਂ ਦੇ ਮਾਪਿਆਂ ਦੇ ਤਣਾਅ ਨੂੰ ਘੱਟ ਕਰਨ ਦੇ ਮਨਸ਼ੇ ਨਾਲ ਪੰਜਾਬ ਦੇ ਸਮਾਜਿਕ ਸੁਰੱਖਿਆ, ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸ੍ਰੀਮਤੀ ਅਰੁਨਾ ਚੌਧਰੀ 5 ਸਤੰਬਰ ਨੂੰ ਅਧਿਆਪਕ ਦਿਵਸ ਮੌਕੇ ‘ਡਿਜੀਟਲ ਪੇਰੈਂਟ ਮਾਰਗਦਰਸ਼ਕ ਪ੍ਰੋਗਰਾਮ’ ਦੀ ਸ਼ੁਰੂਆਤ ਕਰਨਗੇ।
Corona Virus
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸ੍ਰੀਮਤੀ ਚੌਧਰੀ ਨੇ ਦੱਸਿਆ ਕਿ ਕੋਰੋਨਾ ਨੇ ਸਮਾਜ ਵਿੱਚ ਵਿਚਰਨ ਦੀ ਤੰਦ ਤੋੜਦਿਆਂ ਸਾਡੇ ਨਿੱਤ ਦੇ ਕਾਰਜਾਂ ਅਤੇ ਜ਼ਿੰਦਗੀ ਜਿਊਣ ਦੇ ਢੰਗ ਵਿੱਚ ਵੱਡੀ ਤਬਦੀਲੀ ਲਿਆਂਦੀ ਹੈ। ਲੋਕ, ਖ਼ਾਸਕਰ ਮਾਪੇ ਅਤੇ ਬੱਚੇ ਤਣਾਅਪੂਰਨ ਅਤੇ ਦੁਖਦਾਈ ਦੌਰ ਵਿੱਚੋਂ ਲੰਘ ਰਹੇ ਹਨ। ਇਸ ਔਖੇ ਸਮੇਂ ਨੇ ਜਿੱਥੇ ਵਿਅਕਤੀਗਤ ਤੌਰ ’ਤੇ ਨਿਰਾਸ਼ਾ ਲਿਆਂਦੀ ਹੈ, ਉਥੇ ਦੂਰਵਰਤੀ ਸਿੱਖਿਆ ’ਤੇ ਸਾਡੀ ਨਿਰਭਰਤਾ ਵਧਾ ਦਿੱਤੀ ਹੈ।
Aruna Chaudhary
ਕੈਬਨਿਟ ਮੰਤਰੀ ਨੇ ਕਿਹਾ ਕਿ ਇਸ ਗੱਲ ਨੂੰ ਧਿਆਨ ਵਿੱਚ ਰੱਖਦਿਆਂ ਮਰਕੀ ਫਾਊਂਡੇਸ਼ਨ ਦੇ ਸਹਿਯੋਗ ਨਾਲ ਅਧਿਆਪਕ ਦਿਵਸ ਮੌਕੇ ‘ਡਿਜੀਟਲ ਪੇਰੈਂਟ ਮਾਰਗਦਰਸ਼ਕ ਪ੍ਰੋਗਰਾਮ’ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਦੂਰਵਰਤੀ ਸਿੱਖਿਆ ਅੱਜ ਸਮੇਂ ਦੀ ਲੋੜ ਬਣ ਚੁੱਕੀ ਹੈ। ਕੈਬਨਿਟ ਮੰਤਰੀ ਨੇ ਕਿਹਾ ਕਿ ਖ਼ਾਸ ਤੌਰ ਉਤੇ ਪੰਜਾਬੀ ਵਿੱਚ ਤਿਆਰ ਕੀਤੇ ਸੰਦੇਸ਼ ਅਤੇ ਐਨੀਮੇਟਿਡ ਵੀਡੀਓਜ਼ ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਉਤੇ ਆਂਗਨਵਾੜੀ ਵਰਕਰਾਂ, ਜਿਨ੍ਹਾਂ ਨੂੰ ਇਸ ਪ੍ਰੋਗਰਾਮ ਤਹਿਤ ‘ਮਾਰਗਦਰਸ਼ਕ’ ਬਣਾਇਆ ਜਾਵੇਗਾ, ਵੱਲੋਂ ਉਨ੍ਹਾਂ ਮਾਪਿਆਂ ਨਾਲ ਸਾਂਝਾ ਕੀਤਾ ਜਾਵੇਗਾ,
Mission Fateh
ਜਿਨ੍ਹਾਂ ਦੇ ਬੱਚੇ ਆਂਗਨਵਾੜੀਆਂ ਵਿੱਚ ਪੜ੍ਹਦੇ ਹਨ। ਉਨ੍ਹਾਂ ਕਿਹਾ ਕਿ ਆਂਗਨਵਾੜੀ ਵਰਕਰਾਂ ਨੇ ਕੋਰੋਨਾ ਯੋਧਿਆਂ ਵਜੋਂ ‘ਮਿਸ਼ਨ ਫ਼ਤਹਿ’ ਨੂੰ ਸਫ਼ਲ ਬਣਾਇਆ ਅਤੇ ਹੁਣ ਉਹ ਮਾਪਿਆਂ ਲਈ ਮਾਰਗਦਰਸ਼ਕ ਬਣਨਗੀਆਂ। ਉਨ੍ਹਾਂ ਕਿਹਾ ਕਿ ਬੱਚਿਆਂ ਦੇ ਬੌਧਿਕ ਵਿਕਾਸ ਲਈ ਇਹ ਮਾਰਗਦਰਸ਼ਕ ਅਹਿਮ ਭੂਮਿਕਾ ਨਿਭਾਉਣਗੇ।ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਨੇ ਕਿਹਾ ਕਿ ਸਾਡੀ ਯੋਜਨਾ ਇਸ ਸਕੀਮ ਨੂੰ ਦੋ ਪੜਾਵਾਂ ਵਿੱਚ ਸ਼ੁਰੂ ਕਰਨ ਦੀ ਹੈ। ਪਹਿਲੇ ਪੜਾਅ ਵਿੱਚ 11 ਜ਼ਿਲ੍ਹਿਆਂ ਨੂੰ ਇਸ ਸਕੀਮ ਦੇ ਘੇਰੇ ਵਿੱਚ ਲਿਆ ਜਾਵੇਗਾ, ਜਦੋਂ ਕਿ ਰਹਿੰਦੇ 11 ਜ਼ਿਲ੍ਹੇ ਦੂਜੇ ਪੜਾਅ ਵਿੱਚ ਸ਼ਾਮਲ ਕੀਤੇ ਜਾਣਗੇ।
Anganwadi workers
ਉਨ੍ਹਾਂ ਦੱਸਿਆ ਕਿ ਵਿਭਾਗ ਨੇ ਮਰਕੀ ਫਾਊਂਡੇਸ਼ਨ ਨਾਲ ਮਿਲ ਕੇ ਇਸ ਪ੍ਰੋਗਰਾਮ ਦੇ ਭਾਈਵਾਲਾਂ ਦੀ ਸਿਖਲਾਈ ਵੀ ਕਰਵਾਈ ਹੈ। ਪਹਿਲੇ ਪੜਾਅ ਦੇ ਜ਼ਿਲ੍ਹਿਆਂ ਦੇ ਮਾਰਗਦਰਸ਼ਕਾਂ ਤੇ ਵਰਕਰਾਂ ਨੂੰ 15 ਦਿਨਾਂ ਦੀ ਸਿਖਲਾਈ ਦਿੱਤੀ ਗਈ ਹੈ। ਸ੍ਰੀਮਤੀ ਚੌਧਰੀ ਨੇ ਕਿਹਾ ਕਿ ਆਂਗਨਵਾੜੀ ਵਰਕਰਾਂ ਨੇ ਬੱਚਿਆਂ ਦੇ ਮਾਪਿਆਂ ਨਾਲ ਮਿਲ ਕੇ ਵਟਸਐਪ ਗਰੁੱਪ ਬਣਾਏ ਹਨ, ਜਿਨ੍ਹਾਂ ਵਿੱਚ ਰੋਜ਼ਾਨਾ ਆਧਾਰ ਉਤੇ ਗਿਆਨ ਭਰਪੂਰ ਸਮੱਗਰੀ ਪਾਈ ਜਾਵੇਗੀ। ਇਹ ਸਮੱਗਰੀ ਬੱਚਿਆਂ ਦੇ ਬੌਧਿਕ ਪੱਧਰ ਨੂੰ ਧਿਆਨ ਵਿੱਚ ਰੱਖ ਕੇ ਰੌਚਕ ਤਰੀਕੇ ਨਾਲ ਤਿਆਰ ਕਰਵਾਈ ਜਾਵੇਗੀ।
photo
ਇਹ ਸਮੱਗਰੀ ਸਮਾਜਿਕ ਸੁਰੱਖਿਆ ਵਿਭਾਗ ਦੇ ਫੇਸਬੁੱਕ ਪੇਜ ਅਤੇ ਟਵਿੱਟਰ ਖਾਤੇ ਉਤੇ ਪਾਈ ਜਾਵੇਗੀ ਅਤੇ ਆਮ ਲੋਕਾਂ ਲਈ ਵੀ ਉਪਲਬਧ ਹੋਵੇਗੀ। ਕੈਬਨਿਟ ਮੰਤਰੀ ਨੇ ਕਿਹਾ ਕਿ ਇਸ ਪ੍ਰੋਗਰਾਮ ਦਾ ਮੰਤਵ ਬੱਚਿਆਂ ਨੂੰ ਉਨ੍ਹਾਂ ਦੇ ਘਰੇਲੂ ਮਾਹੌਲ ਵਿੱਚ ਸਾਕਾਰਾਤਮਕ ਤੇ ਜਿਗਿਆਸੂ ਬਣਾਈ ਰੱਖਣਾ ਹੈ। ਇਸ ਲਈ ਵਿਭਾਗ ਨੇ ਮਰਕੀ ਫਾਊਂਡੇਸ਼ਨ ਨਾਲ ਮਿਲ ਕੇ ਇਹ ਡਿਜੀਟਲ ਮੁਹਿੰਮ ਸ਼ੁਰੂ ਕੀਤੀ ਹੈ, ਜਿਸ ਵਿੱਚ ਖਾਸ ਧਿਆਨ ਮਾਪਿਆਂ ਤੇ ਬੱਚਿਆਂ ਦੀ ਮਸਰੂਫ਼ੀਅਤ ਨੂੰ ਵਧਾਉਣਾ ਹੈ। ਇਸ ਤਣਾਅਪੂਰਣ ਸਮੇਂ ਵਿੱਚ ਮਾਪਿਆਂ ਤੇ ਬੱਚਿਆਂ ਦੀ ਮਸਰੂਫ਼ੀਅਤ ਉਤੇ ਜ਼ੋਰ ਦਿੰਦਿਆਂ ਉਨ੍ਹਾਂ ਕਿਹਾ ਕਿ ਇਸ ਦੌਰ ਵਿੱਚ ਬੱਚਿਆਂ ਦੀ ਸਮਰੱਥਾ ਵਿੱਚ ਵਾਧਾ ਕਰਨਾ ਸਮੇਂ ਦੀ ਮੁੱਖ ਲੋੜ ਹੈ।