
ਸੈਣੀ ਦੀ ਸੁਰੱਖਿਆ ਵਾਪਸ ਨਹੀਂ ਲਈ ਗਈ, ਅਪਣੀ ਸੁਰੱਖਿਆ ਛੱਡ ਕੇ ਹੋਏ ਫ਼ਰਾਰ : ਪੰਜਾਬ ਪੁਲਿਸ
ਚੰਡੀਗੜ੍ਹ, 3 ਸਤੰਬਰ (ਸਪੋਕਸਮੈਨ ਸਮਾਚਾਰ ਸੇਵਾ) : ਪੰਜਾਬ ਪੁਲਿਸ ਨੇ ਸਾਬਕਾ ਡੀਜੀਪੀ ਸੁਮੇਧ ਸੈਣੀ ਦੀ ਸੁਰੱਖਿਆ ਵਾਪਸ ਲੈਣ ਤੋਂ ਸਾਫ਼ ਇਨਕਾਰ ਕਰ ਦਿਤਾ ਹੈ ਅਤੇ ਕਿਹਾ ਹੈ ਕਿ ਹਾਈ ਕੋਰਟ ਵਲੋਂ ਸਿਟਕੋ ਦੇ ਸਾਬਕਾ ਮੁਲਾਜ਼ਮ ਬਲਵੰਤ ਸਿੰਘ ਮੁਲਤਾਨੀ ਦੇ ਕਤਲ ਕੇਸ ਵਿਚ ਉਨ੍ਹਾਂ ਦੀ ਅਗਾਉਂ ਜ਼ਮਾਨਤ ਅਰਜ਼ੀ ਦੀ ਸੁਣਵਾਈ ਕੀਤੇ ਜਾਣ ਤੋਂ ਇਕ ਦਿਨ ਪਹਿਲਾਂ ਸਾਬਕਾ ਡੀਜੀਪੀ ਅਪਣੀ ਸੁਰੱਖਿਆ ਪਿਛੇ ਛੱਡ ਕੇ ਫ਼ਰਾਰ ਹੋ ਗਏ ਹਨ। ਐਸ.ਆਈ.ਟੀ ਦੇ ਇਕ ਬੁਲਾਰੇ ਨੇ ਬੁਧਵਾਰ ਨੂੰ ਐਕਸਟਰਾ ਜੁਡੀਸ਼ੀਅਲ ਕਤਲ ਦੇ ਮਾਮਲੇ ਜਿਸ ਨੂੰ ਹੁਣ ਕਤਲ ਦੇ ਇਕ ਕੇਸ ਵਿਚ ਤਬਦੀਲ ਕੀਤਾ ਗਿਆ ਹੈ, ਦੇ ਸਬੰਧ ਵਿਚ ਪੜਤਾਲ ਕਰਦਿਆਂ ਸੈਣੀ ਦੀ ਪਤਨੀ ਦੇ ਇਸ ਦੋਸ਼ ਨੂੰ ਨਕਾਰ ਦਿਤਾ ਕਿ ਸਾਬਕਾ ਡੀਜੀਪੀ ਦੀ ਸੁਰੱਖਿਆ ਵਾਪਸ ਲੈ ਲਈ ਗਈ ਹੈ ਜਿਸ ਨਾਲ ਉਸ ਦੀ ਜਾਨ ਨੂੰ ਖ਼ਤਰਾ ਹੈ। ਬੁਲਾਰੇ ਨੇ ਕਿਹਾ ਕਿ ਡੀਜੀਪੀ ਦਿਨਕਰ ਗੁਪਤਾ ਨੂੰ ਲਿਖੀ ਚਿੱਠੀ ਵਿਚ ਸੈਣੀ ਦੀ ਪਤਨੀ ਦੁਆਰਾ
image