
ਸ਼ਿਵ ਸੈਨਾ ਬਾਲ ਠਾਕਰੇ ਦੇ ਆਗੂ ਕੁੱਕੂ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ
ਤਰਨਤਾਰਨ, 3 ਸਤੰਬਰ (ਅਜੀਤ ਘਰਿਆਲਾ): ਸ਼ਿਵ ਸੈਨਾ ਬਾਲ ਠਾਕਰੇ ਦੇ ਸੂਬਾ ਮੀਤ ਪ੍ਰਧਾਨ ਅਸ਼ਵਨੀ ਕੁਮਾਰ ਕੁੱਕੂ ਨੂੰ ਧਮਕੀ ਭਰਿਆ ਪੱਤਰ ਮਿਲਿਆ ਹੈ ਜਿਸ ਵਿਚ ਉਸ ਨੂੰ ਗੋਲੀ ਮਾਰਨ ਦੀ ਧਮਕੀ ਦਿਤੀ ਗਈ ਹੈ। ਪੱਤਰ ਵਿਚ ਲਿਖਿਆ ਹੈ ਕਿ ਖਾੜਕੂਆਂ ਨੂੰ ਅਤਿਵਾਦੀ ਦਸ ਕੇ ਉਨ੍ਹਾਂ ਦੇ ਪੁਤਲੇ ਫੂਕਣ ਕਰ ਕੇ ਉਸ ਦਾ ਖ਼ਾਤਮਾ ਕਰ ਦਿਤਾ ਜਾਵੇਗਾ। ਕੁੱਕੂ ਨੇ ਇਹ ਮਾਮਲਾ ਪੁਲਿਸ ਦੇ ਧਿਆਨ ਵਿਚ ਲਿਆ ਦਿਤਾ ਹੈ। ਬੀਤੀ 30 ਅਗੱਸਤ ਨੂੰ ਅਸ਼ਵਨੀ ਕੁਮਾਰ ਕੁੱਕੂ ਦੀ ਅਗਵਾਈ ਹੇਠ ਸ਼ਿਵ ਸੈਨਾ ਬਾਲ ਠਾਕਰੇ ਨੇ ਗੁਰਪਤਵੰਤ ਸਿੰਘ ਪਨੂੰ ਦਾ ਤਰਨਤਾਰਨ ਵਿਚ ਪੁਤਲਾ ਫੂਕਿਆ ਸੀ ਜਿਸ ਦੇ ਚੌਥੇ ਦਿਨ ਹੀ ਕੁੱਕੂ ਨੂੰ ਧਮਕਾਉਣ ਵਾਲਾ ਪੱਤਰ ਸਾਹਮਣੇ ਆ ਗਿਆ ਹੈ। ਪੋਸਟਰਨੁਮਾ ਇਸ ਪੱਤਰ ਵਿਚ ਅਸ਼ਵਨੀ ਕੁਮਾਰ ਕੁੱਕੂ ਨੂੰ ਸੰਬੋਧਨ ਕਰਦਿਆਂ ਲਿਖਿਆ ਹੈ ਕਿ 'ਤੈਨੂੰ ਬਖ਼ਸ਼ਿਆ ਨਹੀਂ ਜਾਵੇਗਾ, ਤੂੰ ਸਾਡੇ ਖਾੜਕੂਆਂ ਦੇ ਪੁਤਲੇ ਫੂਕ ਕੇ ਅਤਿਵਾਦੀ ਕਹਿੰਦਾ ਹੈ। ਪਨੂੰ ਦਾ ਅਤੇ ਮਾਨ ਦਾ ਪੁਤਲਾ ਫੂਕਿਆ ਸੀ। ਤੇਰਾ ਹੀ ਖ਼ਾਤਮਾ ਕਰ ਦਿਤਾ ਜਾਉਗਾ।' ਹੇਠਾਂ ਖ਼ਾਲਿਸਤਾਨ ਜ਼ਿੰਦਾਬਾਦ ਅਤੇ ਸ਼ਿਵ ਸੈਨਾ ਮੁਰਦਾਬਾਦ ਲਿਖ ਕੇ 'ਰਾਜੂ ਸਿੰਘ' ਨਾਂ imageਲਿਖਿਆ ਗਿਆ ਹੈ।