
ਕੁੱਝ ਹੀ ਮਿੰਟਾਂ ਅੰਦਰ ਨੌਜਵਾਨ ਨੂੰ ਦਿਤੀਆਂ ਗਈਆਂ ਕੋਰੋਨਾ ਟੀਕੇ ਦੀਆਂ 2 ਖ਼ੁਰਾਕਾਂ
ਮੈਂਗਲੁਰੂ, 3 ਸਤੰਬਰ : ਕਰਨਾਟਕ ਦੇ ਦਖਣੀ ਕੰਨੜ ਜ਼ਿਲ੍ਹੇ ’ਚ ਸੁਲੀਆ ਤਾਲੁਕ ਦੇ ਇਕ ਸਕੂਲ ’ਚ ਭੀੜ ਵਾਲੇ ਟੀਕਾਕਰਨ ਕੇਂਦਰ ’ਤੇ 19 ਸਾਲਾ ਇਕ ਨੌਜਵਾਨ ਨੂੰ ਕੱੁਝ ਹੀ ਮਿੰਟਾਂ ਦੇ ਅੰਤਰਾਲ ’ਤੇ ਕੋਵਿਸ਼ੀਲਡ ਦੀਆਂ 2 ਖ਼ੁਰਾਕਾਂ ਲਗਾ ਦਿਤੀਆਂ ਗਈਆਂ। ਸੁਲੀਆ ਤਾਲੁਕ ਦੇ ਸਿਹਤ ਅਧਿਕਾਰੀ ਡਾ. ਬੀ. ਨੰਦਕੁਮਾਰ ਨੇ ਕਿਹਾ ਕਿ ਕੇਂਦਰ ’ਤੇ ਨੌਜਵਾਨ ਨੂੰ 3 ਘੰਟੇ ਤਕ ਨਿਗਰਾਨੀ ’ਚ ਰਖਿਆ ਗਿਆ ਅਤੇ ਫਿਰ ਘਰ ਭੇਜ ਦਿਤਾ ਗਿਆ। ਤਾਲੁਕ ’ਚ ਕੋਟੇਲੂ ਦਾ ਰਹਿਣ ਵਾਲ ਮਜਦੂਰ ਕੇ.ਬੀ. ਅਰੁਣ ਬੁਧਵਾਰ ਨੂੰ ਸੁਲੀਆ ਤਾਲੁਕ ’ਚ ਦੁੱਗਲਕਡਾ ਹਾਈ ਸਕੂਲ ’ਚ ਟੀਕਾਕਰਨ ਕੇਂਦਰ ਗਿਆ ਸੀ, ਜਿਥੇ ਸਿਹਤ ਸਹਾਇਕ ਨੇ ਉਸ ਨੂੰ ਟੀਕਾ ਲਗਾ ਦਿਤਾ। ਉਹ ਕਮਰੇ ’ਚ ਉਡੀਕ ਕਰ ਰਿਹਾ ਸੀ, ਉਦੋਂ ਉਸੇ ਕਰਮੀ ਨੇ ਉਸ ਨੂੰ ਟੀਕੇ ਦੀ ਦੂਜੀ ਖ਼ੁਰਾਕ ਲਗਾ ਦਿਤੀ। ਡਾ. ਨੰਦਕੁਮਾਰ ਨੇ ਦਸਿਆ ਕਿ ਭਰਮ ਇਸ ਲਈ ਹੋ ਗਿਆ। (ਏਜੰਸੀ)