
ਭਾਰੀ ਗਿਣਤੀ ’ਚ ਲੋਕ ਆਪਣੀਆਂ ਮੰਗਾਂ ਲੈ ਕੇ ਭਗਵੰਤ ਮਾਨ ਨੂੰ ਮਿਲਣ ਉਨ੍ਹਾਂ ਦੀ ਰਿਹਾਇਸ਼ ’ਤੇ ਪਹੁੰਚੇ।
ਸੰਗਰੂਰ: ਅੱਜ ਭਾਰੀ ਗਿਣਤੀ ’ਚ ਲੋਕ ਆਪਣੀਆਂ ਮੰਗਾਂ ਲੈ ਕੇ ਭਗਵੰਤ ਮਾਨ (Bhagwant Mann) ਨੂੰ ਮਿਲਣ ਉਨ੍ਹਾਂ ਦੀ ਰਿਹਾਇਸ਼ ’ਤੇ ਪਹੁੰਚੇ ਸਨ। ਭਗਵੰਤ ਮਾਨ ਨੇ ਉਨ੍ਹਾਂ ਸਭ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਤੁਹਾਡਾ ਹਰ ਸੁਝਾਅ ਅਤੇ ਨਜ਼ਰੀਆ ਮੇਰੇ ਸਿਰ ਮੱਥੇ ਹੈ। ਇਸ ਦੌਰਾਨ ਭਗਵੰਤ ਮਾਨ ਨੇ ਸੁਖਬੀਰ ਬਾਦਲ (Sukhbir Badal) ਦੀ ਰੈਲੀ ਦੌਰਾਨ ਕਿਸਾਨਾਂ ’ਤੇ ਕੀਤੇ ਗਏ ਲਾਠੀਚਾਰਜ (Lathicharge) ਨੂੰ ਲੈ ਕੇ ਵੀ ਗੱਲ ਕੀਤੀ।
ਹੋਰ ਪੜ੍ਹੋ: 2022 Elections: ਪੰਜਾਬ 'ਚ ਬਣ ਸਕਦੀ ਹੈ AAP ਦੀ ਸਰਕਾਰ! ਮਿਲ ਸਕਦੀਆਂ ਨੇ 35.1 ਫੀਸਦੀ ਵੋਟਾਂ
Bhagwant Mann
ਭਗਵੰਤ ਮਾਨ ਨੇ ਕਿਹਾ ਕਿ ਮੇਰੇ ਲਈ ਸੀਐਮ ਦਾ ਮਤਲਬ ਆਮ ਆਦਮੀ (Common Man) ਹੈ, ਮੁੱਖ ਮੰਤਰੀ ਨਹੀਂ। ਉਨ੍ਹਾਂ ਸੁਖਬੀਰ ਬਾਦਲ ’ਤੇ ਤੰਜ਼ ਕੱਸਦਿਆਂ ਕਿਹਾ ਕਿ, “ਅੱਜ ਦੇ ਮੁੱਖ ਮੰਤਰੀ ਜਾਂ ਆਗੂ ਜਨਤਾ ਨੂੰ ਨੇੜੇ ਨਹੀਂ ਲੱਗਣ ਦਿੰਦੇ, ਜਿਹੜੇ ਹਲੇ ਡਿਪਟੀ ਸੀਐਮ ਹੀ ਰਹੇ ਹਨ ਉਹਨਾਂ ਕਰ ਕੇ ਵੀ ਲੋਕਾਂ ਦੇ ਡਾਂਗਾ ਪੈ ਰਹੀਆਂ ਹਨ, ਪਾਣੀ ਦੀਆਂ ਬੁਛਾੜਾਂ ਹੋ ਰਹੀਆਂ ਹਨ। ਉਹਨਾਂ ਦੀ ਰਾਖੀ ਕਰਨਾ ਇੰਨ੍ਹਾਂ ਜ਼ਰੂਰੀ ਨਹੀਂ ਜਿਨ੍ਹਾਂ ਪੰਜਾਬ ਦੇ ਲੋਕਾਂ ਦੀ ਰਾਖੀ ਕਰਨਾ ਜ਼ਰੂਰੀ ਹੈ। ਸੁਖਬੀਰ ਬਾਦਲ ਦੀ ਰਾਖੀ ਕਰਨਾ ਕਿੰਨਾ ਕਿ ਜ਼ਰੂਰੀ ਹੈ? ਜੇ ਸੁਖਬੀਰ ਬਾਦਲ ਨੂੰ ਇਨ੍ਹਾਂ ਹੀ ਖ਼ਤਰਾ ਹੈ ਤਾਂ ਸਿਆਸਤ ਛੱਡ ਕੇ ਕੋਈ ਹੋਰ ਕੰਮ ਕਰ ਲਵੇ। ਉਨ੍ਹਾਂ ਅੱਗੇ ਇਹ ਵੀ ਕਿਹਾ ਕਿ ਮੈਨੂੰ ਤਾਂ ਲੱਗਦਾ ਹੈ ਉਨ੍ਹਾਂ ਦੇ ਸਾਰੇ ਪਰਿਵਾਰ ’ਤੇ ਇੰਨੀ ਪੁਲਿਸ ਲੱਗੀ ਹੈ, ਜਿੰਨੀ ਪੂਰੇ ਪੰਜਾਬ ਦੇ ਥਾਣਿਆਂ ‘ਚ ਨਹੀਂ ਹੋਣੀ।
ਹੋਰ ਵੀ ਪੜੋ: ਉਚੇਰੀ ਪੜ੍ਹਾਈ ਲਈ ਕੈਨੇਡਾ ਗਏ ਪੰਜਾਬੀ ਨੌਜਵਾਨਾਂ ਨਾਲ ਵਾਪਰਿਆ ਦਰਦਨਾਕ ਹਾਦਸਾ, ਹੋਈ ਮੌਤ
Bhagwant Mann
ਭਗਵੰਤ ਮਾਨ ਨੇ ਉਨ੍ਹਾਂ ਦੀ ਰਿਹਾਇਸ਼ ਵਿਖੇ ਪਹੁੰਚੇ ਲੋਕਾਂ ਨਾਲ ਗੱਲ ਕਰਦਿਆਂ ਕਿਹਾ, “ਮੈਂ ਸਭ ਦਾ ਇਥੇ ਆਉਣ ਲਈ ਧੰਨਵਾਦ ਕਰਨਾ ਹਾਂ, ਮੈਂ ਸਭ ਨਾਲ ਗੱਲ ਕਰਾਂਗਾ ਅਤੇ ਸਭ ਦੇ ਸੁਝਾਅ ਸੁਣਾਗਾਂ। ਮੈਂ ਤੁਹਾਡੇ ਜਜ਼ਬਾਤਾਂ ਦੀ ਅਤੇ ਭਾਵਨਾਵਾਂ ਦੀ ਕਦਰ ਕਰਦਾ ਹਾਂ।” ਉਨ੍ਹਾਂ ਕਿਹਾ ਮੈਂ ਪੰਜਾਬ ’ਚ ਜਿਥੇ ਮਰਜ਼ੀ ਚਲਾ ਜਾਵਾਂ, ਤੁਸੀਂ ਲੋਕ ਜਿੰਨ੍ਹਾਂ ਪਿਆਰ ਦਿੰਦੇ ਹੋ, ਮੈਂ ਕਦੇ ਵੀ ਜ਼ਿੰਦਗੀ ’ਚ ਤੁਹਾਡੇ ਤੋਂ ਵੱਡਾ ਨਹੀਂ ਹੋ ਸਕਦਾ।