ਬਠਿੰਡਾ ਦੇ ਟਿੱਬਿਆਂ ਨੂੰ  ਰੁਸ਼ਨਾਉਣ ਵਾਲੇ ਥਰਮਲ ਪਲਾਂਟ ਦੀ ਮਿਟੀ 'ਹੋਂਦ'
Published : Sep 4, 2021, 7:19 am IST
Updated : Sep 4, 2021, 7:19 am IST
SHARE ARTICLE
image
image

ਬਠਿੰਡਾ ਦੇ ਟਿੱਬਿਆਂ ਨੂੰ  ਰੁਸ਼ਨਾਉਣ ਵਾਲੇ ਥਰਮਲ ਪਲਾਂਟ ਦੀ ਮਿਟੀ 'ਹੋਂਦ'

ਬਠਿੰਡਾ, 3 ਸਤੰਬਰ (ਸੁਖਜਿੰਦਰ ਮਾਨ): ਕਰੀਬ ਚਾਰ ਦਹਾਕਿਆਂ ਤਕ ਬਠਿੰਡਾ ਦੇ ਟਿੱਬਿਆਂ ਨੂੰ  ਰੰਗ ਭਾਗ ਲਗਾਉਣ ਵਾਲੇ ਸ੍ਰੀ ਗੁਰੂ ਨਾਨਕ ਥਰਮਲ ਪਲਾਂਟ ਹੁਣ ਬੀਤੇ ਦਾ 'ਇਤਿਹਾਸ' ਬਣ ਗਿਆ ਹੈ | ਪਿਛਲੇ ਸਾਲ ਤੋਂ ਇਸ ਨੂੰ  ਢਾਹੁਣ ਲੱਗੀ ਮੁੰਬਈ ਦੀ ਇਕ ਫ਼ਰਮ ਦੇ ਕਾਮਿਆਂ ਨੇ ਧਮਾਕਾ ਕਰ ਕੇ ਇਸ ਪਲਾਂਟ ਦੀਆਂ ਚਿਮਨੀਆਂ ਦੀ ਹੋਂਦ ਮਿਟਾ ਦਿਤੀ ਹੈ | ਉਕਤ ਕੰਪਨੀ ਨੂੰ  ਜੁਲਾਈ 2020 ਵਿਚ ਪੰਜਾਬ ਸਰਕਾਰ ਨੇ ਇਸ ਥਰਮਲ ਨੂੰ  ਢਾਹੁਣ ਲਈ 164 ਕਰੋੜ ਦਾ ਠੇਕਾ ਦਿਤਾ ਸੀ | ਇਸ ਠੇਕੇ ਤਹਿਤ ਪਲਾਂਟ ਦੀਆਂ ਚਿਮਨੀਆਂ, ਇਮਾਰਤੀ ਢਾਂਚਾ, ਮਸ਼ੀਨਰੀ, ਤਾਰਾਂ, ਪਾਇਪਾਂ ਆਦਿ ਸੱਭ ਕੁੱਝ ਨੂੰ  ਖ਼ਤਮ ਕਰ ਕੇ ਜ਼ਮੀਨ ਨੂੰ  ਪਧਰਾ ਕੀਤਾ ਜਾਣਾ ਹੈ | 
ਲੱਖਾਂ-ਕਰੋੜਾਂ ਮੈਗਾਵਾਟ ਬਿਜਲੀ ਦਾ ਉਤਪਾਦਨ ਕਰਨ ਵਾਲੇ ਇਸ ਥਰਮਲ ਦੀਆਂ ਚਿਮਨੀਆਂ ਤੇ ਹੋਰ ਭਾਗਾਂ ਨੂੰ  ਢਾਹੁਣ ਦੀਆਂ ਵੀਡੀਉ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਬਠਿੰਡਾ ਵਾਸੀਆਂ ਨੂੰ  ਭਾਵਨਤਮਕ ਤੌਰ 'ਤੇ ਵੱਡਾ ਸਦਮਾ ਲਗਿਆ ਹੈ | 
ਉਂਜ ਇਸ ਥਰਮਲ ਨੂੰ  ਸੂਬੇ ਦੇ ਵਿਤ ਮੰਤਰੀ ਤੇ ਸਥਾਨਕ ਵਿਧਾਇਕ ਮਨਪ੍ਰੀਤ ਸਿੰਘ ਬਾਦਲ ਨੇ ਸਰਕਾਰ ਆਉਣ 'ਤੇ ਮੁੜ ਚਾਲੂ ਕਰਨ ਦਾ ਵਾਅਦਾ ਕੀਤਾ ਸੀ, ਜਿਸ ਕਾਰਨ ਉਹ ਵੀ ਲੋਕਾਂ ਦਾ ਨਿਸ਼ਾਨਾ ਬਣਦਾ ਨਜ਼ਰ ਆਏ | ਗੌਰਤਲਬ ਹੈ ਕਿ ਇਸ ਥਰਮਲ ਪਲਾਂਟ ਨੂੰ  ਬੰਦ ਕਰਨ ਲਈ ਪਿਛਲੀ ਅਕਾਲੀ-ਭਾਜਪਾ ਸਰਕਾਰ ਨੇ ਸਿਧਾਂਤਕ ਤੌਰ 'ਤੇ ਫ਼ੈਸਲਾ ਕਰ ਲਿਆ ਸੀ ਪ੍ਰੰਤੂ ਮੌਜੂਦਾ ਸਰਕਾਰ ਨੇ ਇਸ ਨੂੰ  ਪੂਰੀ ਤਰ੍ਹਾਂ ਦਫ਼ਨ ਕਰ ਦਿਤਾ | ਇਸ ਥਰਮਲ ਦੇ ਨਾਂ ਬੋਲਦੀ 1687 ਏਕੜ ਜ਼ਮੀਨ ਨੂੰ  ਪੁੱਡਾ ਦੇ ਹਵਾਲੇ ਕਰ ਦਿਤਾ ਗਿਆ ਹੈ | ਜਿਥੇ ਪਹਿਲਾਂ ਫ਼ਾਰਮਾਸੂਟੀਕਲ ਪਾਰਕ ਬਣਾਉਣ ਦੀ ਵੀ ਗੱਲ ਚੱਲੀ ਸੀ | 
ਇਥੇ ਇਸ ਗੱਲ ਦਾ ਵੀ ਜ਼ਿਕਰ ਕਰਨਾ ਬਣਦਾ ਹੈ ਕਿ ਬਾਬੇ ਨਾਨਕ ਦੀ 500ਵੀਂ ਜਨਮ ਸ਼ਤਾਬਦੀ ਮੌਕੇ ਸਾਲ 1969 'ਚ ਇਸ ਥਰਮਲ ਪਲਾਂਟ ਦਾ ਨੀਂਹ ਪੱਥਰ ਰਖਿਆ ਗਿਆ ਸੀ | ਜਿਸ ਤੋਂ ਬਾਅਦ 110-110 ਮੈਗਾਵਾਟ ਵਾਲੇ ਚਾਰ ਯੂਨਿਟਾਂ ਵਿਚੋਂ ਆਖ਼ਰੀ ਨੇ 1976 ਵਿਚ ਕੰਮ ਕਰਨਾ ਸ਼ੁਰੂ ਕਰ ਦਿਤਾ ਸੀ | ਪਿਛਲੀ ਅਕਾਲੀ-ਭਾਜਪਾ ਸਰਕਾਰ ਦੇ ਕਾਰਜਕਾਲ ਦੌਰਾਨ ਹੀ ਇਸ ਥਰਮਲ ਪਲਾਂਟ ਦੇ ਨਵੀਨੀਕਰਨ ਉਪਰ ਕਰੀਬ 737 ਕਰੋੜ ਰੁਪਏ ਖ਼ਰਚੇ ਗਏ ਸਨ | ਇਸ ਨਵੀਨੀਕਰਨ ਤੋਂ ਬਾਅਦ ਤਿੰਨ ਤੇ ਚਾਰ ਯੂਨਿਟ ਦੀ ਸਮਰਥਾ 110 -110 ਮੈਗਾਵਾਟ ਤੋਂ ਵਧਾ ਕੇ 120-120 ਮੈਗਾਵਾਟ ਕੀਤੀ ਗਈ | ਇਕ ਤੇ ਦੋ ਯੂਨਿਟ 'ਤੇ 229 ਕਰੋੜ ਅਤੇ ਤਿੰਨ ਤੇ ਚਾਰ ਉਪਰ 508 ਕਰੋੜ ਰੁਪਏ ਖ਼ਰਚੇ ਗਏ ਸਨ, ਜਿਸ ਤੋਂ ਬਾਅਦ ਇਨ੍ਹਾਂ ਚਾਰੇ ਯੂਨਿਟਾਂ ਦੀ ਮਿਆਦ ਕ੍ਰਮਵਾਰ 2021, 2022, 2029, 2031 ਤਕ ਵਧ ਗਈ ਸੀ | ਪ੍ਰੰਤੂ ਪਹਿਲਾਂ ਪਿਛਲੀ ਅਕਾਲੀ-ਭਾਜਪਾ ਸਰਕਾਰ ਤੇ ਹੁਣ ਮੌਜੂਦਾ ਕਾਂਗਰਸ ਸਰਕਾਰ ਨੇ ਇਸ ਦੀ ਚਿਮਨੀਆਂ ਵਿਚੋਂ ਸਦਾ ਲਈ ਧੂੰਆਂ ਬੰਦ ਕਰਨ ਦਾ ਫ਼ੈਸਲਾ ਲੈ ਲਿਆ ਸੀ | 
ਉਧਰ ਗੁਰੂ ਨਾਨਕ ਦੇਵ ਥਰਮਲ ਪਲਾਂਟ ਇਪੰਲਾਈਜ਼ ਫ਼ੈਡਰੇਸ਼ਨ ਬਠਿੰਡਾ ਦੇ ਪ੍ਰਧਾਨ ਗੁਰਸੇਵਕ ਸਿੰਘ ਸੰਧੂ ਨੇ ਸਰਕਾਰ ਦੇ ਇਸ ਫ਼ੈਸਲੇ ਦੀ ਨਿਖੇਧੀ ਕਰਦਿਆਂ ਦਾਅਵਾ ਕੀਤਾ ਕਿ ਉਹ ਇਸ ਮੁੱਦੇ ਨੂੰ  ਲੋਕਾਂ ਦੀ ਕਚਿਹਰੀ ਵਿਚ ਲੈ ਕੇ ਜਾਣਗੇ |   ਗੌਰਤਲਬ ਹੈ ਕਿ ਭਾਵਨਮਤਕ ਤੌਰ 'ਤੇ ਇਸ ਥਰਮਲ ਪਲਾਂਟ ਨਾਲ ਜੁੜੇ ਲੋਕਾਂ ਦੇ ਵਿਰੋਧ ਨੂੰ  ਵੇਖਦਿਆਂ ਸਰਕਾਰ ਨੇ ਝੀਲਾਂ ਤੇ ਇਸ ਦੇ ਕੂਿਲੰਗ ਟਾਵਰਾਂ ਨੂੰ  ਬਰਕਰਾਰ ਰੱਖਣ ਦਾ ਫ਼ੈਸਲਾ ਲਿਆ ਹੈ | 
ਇਸ ਖ਼ਬਰ ਨਾਲ ਸਬੰਧਤ ਫੋਟੋ 03 ਬੀਟੀਆਈ 01 ਵਿਚ ਹੈ | 

SHARE ARTICLE

ਏਜੰਸੀ

Advertisement

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM

Giani Harpreet Singh Speech LIVE-ਪ੍ਰਧਾਨ ਬਣਨ ਮਗਰੋ ਹਰਪ੍ਰੀਤ ਸਿੰਘ ਦਾ ਸਿੱਖਾਂ ਲਈ ਵੱਡਾ ਐਲਾਨ| Akali Dal News

11 Aug 2025 3:14 PM

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM

Kulgam Encounter : ਫੌਜੀ ਸਨਮਾਨਾਂ ਨਾਲ਼ ਸ਼ਹੀਦ ਪ੍ਰਿਤਪਾਲ ਸਿੰਘ ਦਾ ਹੋਇਆ ਅੰਤਿਮ ਸਸਕਾਰ

10 Aug 2025 3:07 PM

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM
Advertisement