100 ਹਲਕਿਆਂ 'ਚ ਚਲਾਈ ਜਾ ਰਹੀ ਯਾਤਰਾ ਇਕ ਹਫ਼ਤੇ ਲਈ ਅੱਗੇ ਪਾਈ
Published : Sep 4, 2021, 7:18 am IST
Updated : Sep 4, 2021, 7:18 am IST
SHARE ARTICLE
image
image

100 ਹਲਕਿਆਂ 'ਚ ਚਲਾਈ ਜਾ ਰਹੀ ਯਾਤਰਾ ਇਕ ਹਫ਼ਤੇ ਲਈ ਅੱਗੇ ਪਾਈ

ਚੰਡੀਗੜ੍ਹ, 3 ਸਤੰਬਰ (ਜੀ.ਸੀ. ਭਾਰਦਵਾਜ) : ਪਿਛਲੇ 10 ਦਿਨਾਂ ਤੋਂ ਪੰਜਾਬ 100 ਵਿਧਾਨ ਸਭਾ ਹਲਕਿਆਂ 'ਚ 'ਗੱਲ ਪੰਜਾਬ ਦੀ' ਤਹਿਤ ਛੇੜੇ ਚੋਣ ਪ੍ਰੋਗਰਾਮ 'ਚ ਅਕਾਲੀ ਦਲ ਦੇ ਕਾਫ਼ਲਿਆਂ 'ਤੇ ਕੀਤੇੇ ਜਾ ਰਹੇ ਹਮਲਿਆਂ ਤੇ ਸ਼ਰਾਰਤੀ ਅਨਸਰਾਂ ਵਲੋਂ ਕਿਸਾਨਾਂ ਦੇ ਝੰਡੇ ਹੇਠ ਕੀਤੀਆਂ ਜਾ ਰਹੀਆਂ ਗੜਬੜੀਆਂ ਤੇ ਖ਼ੂਨੀ ਝੜਪਾਂ ਦੇ ਮੱਦੇਨਜ਼ਰ, ਸ਼ੋ੍ਰਮਣੀ ਅਕਾਲੀ ਦਲ ਦੀ ਕੋਰ ਕਮੇਟੀ ਨੇ ਅੱਜ ਵੱਡਾ ਫ਼ੈਸਲਾ ਲੈਂਦਿਆਂ ਇਕ ਹਫ਼ਤੇ ਲਈ ਇਹ ਜੋਸ਼ੀਲਾ ਪ੍ਰੋਗਰਾਮ ਮੁਲਤਵੀ ਕਰ ਦਿਤਾ ਹੈ | ਭਲਕੇ ਅਮਲੋਹ ਤੋਂ ਅੱਗੇ ਇਹ ਪ੍ਰੋਗਰਾਮ ਹੁਣ 10 ਸਤੰਬਰ ਤੋਂ ਮੁੜ ਕੇ ਕੀਤਾ ਜਾਵੇਗਾ |
ਅੱਜ ਇਥੇ ਸੈਕਟਰ 28  ਦੇ ਪਾਰਟੀ ਮੁੱਖ ਦਫ਼ਤਰ 'ਚ ਢਾਈ ਘੰਟੇ ਤੋਂ ਵਧ ਚੱਲੀ ਕੋਰ ਕਮੇਟੀ ਦੀ ਬੈਠਕ 'ਚ ਪੰਜਾਬ 'ਚ ਮਾੜੀ ਕਾਨੂੰਨ ਵਿਵਸਥਾ 'ਤੇ ਗੰਭੀਰ ਵਿਚਾਰਾਂ ਹੋਈਆਂ ਅਤੇ ਬਾਅਦ 'ਚ ਖਚਾਖਚ ਭਰੀ ਪੈ੍ਰੱਸ ਕਾਨਫ਼ਰੰਸ 'ਚ ਸੁਖਬੀਰ ਬਾਦਲ ਨੇ ਦੋਸ਼ ਲਾਇਆ ਕਿ ਸੰਯੁਕਤ ਕਿਸਾਨ ਮੋਰਚੇ ਦੇ ਨੇਤਾਵਾਂ ਤੇ ਵਰਕਰਾਂ ਦੇ ਰੂਪ 'ਚ ਕਿਸਾਨੀ ਝੰਡੇ ਫੜ ਕੇ, ਕਾਂਗਰਸੀ ਨੇਤਾ, ਵਿਧਾਇਕ, ਸਾਬਕਾ ਵਿਧਾਇਕ ਅਤੇ 'ਆਪ' ਪਾਰਟੀ ਦੇ ਲੋਕ ਤੇ ਲੀਡਰ, ਅਕਾਲੀ ਦਲ ਦੇ ਪ੍ਰੋਗਰਾਮਾਂ ਤੇ ਰੈਲੀਆਂ ਮੌਕੇ ਗੜਬੜੀ ਕਰਾ ਰਹੇ ਹਨ ਤੇ ਖੂਨੀ ਘਟਨਾਵਾਂ ਨੂੰ  ਅੰਜਾਮ ਦੇ ਰਹੇ ਹਨ |
ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਅਕਾਲੀ ਦਲ ਹਮੇਸ਼ਾ ਕਿਸਾਨੀ ਤੇ ਉਨ੍ਹਾਂ ਦੀਆਂ ਮੰਗਾਂ ਦੇ ਹੱਕ 'ਚ ਕੇਂਦਰ ਸਰਕਾਰ ਵਿਰੁਧ ਸੰਘਰਸ਼ ਕਰਦਾ ਰਿਹਾ ਹੈ ਅਤੇ ਹੁਣ ਵੀ ਉਨ੍ਹਾਂ ਦਾ ਸਾਥ ਦੇ ਰਿਹਾ ਹੈ | ਮੋਗਾ, ਬਾਘਾ ਪੁਰਾਣਾ, ਜ਼ੀਰਾ, ਸਾਹਨੇਵਾਲ ਤੇ ਹੋਰ ਥਾਵਾਂ 'ਤੇ ਅਕਾਲੀ ਦਲ ਦੀਆਂ ਰੈਲੀਆਂ ਤੇ ਚੋਣ ਪ੍ਰਚਾਰ ਦੌਰਾਨ, ਸਰਕਾਰ-ਪੁਲਿਸ-ਕਾਂਗਰਸ ਤੇ 'ਆਪ' ਵਲੋਂ ਕਰਵਾਈਆਂ ਜਾ ਰਹੀਆਂ ਗੜਬੜੀਆਂ 'ਚ ਭੂਮਿਕਾ ਨਿਭਾਉਣ ਵਾਲੇ ਕਾਂਗਰਸੀਆਂ ਦੀ ਤਫਸੀਲ ਦਿੰਦੇ ਹੋਏ ਪ੍ਰਧਾਨ-ਅਕਾਲੀ ਦਲ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਦਾ ਮੁੱਖ ਨਿਸ਼ਾਨਾ-ਕਿਸਾਨਾਂ ਦੀ ਭਲਾਈ ਤੇ ਇਸ ਸਰਹੱਦੀ ਸੂਬੇ 'ਚ ਅਮਨ-ਸ਼ਾਂਤੀ ਕਾਇਮ ਰਖਣਾ ਹੈ | ਉਨ੍ਹਾਂ ਖੁਲ੍ਹ ਕੇ ਕਿਹਾ ਕਿ ਪੰਜਾਬ 'ਚ ਕਈ ਥਾਵਾਂ ਤੋਂ ਹਥਿਆਰ,  ਗ੍ਰੇਨੇਡ, ਹੋਰ ਅਸਲਾ ਬਰਾਮਦ ਕਰਨ ਦੀ ਸਰਕਾਰ ਵਲੋਂ ਛੇੜੀ ਚਾਲ ਹੈ ਤਾਕਿ ਕੇਂਦਰ 'ਚ ਬੀ.ਜੇ.ਪੀ. ਸਰਕਾਰ ਨਾਲ ਮਿਲ ਕੇ ਰਾਸ਼ਟਰਪਤੀ ਰਾਜ ਲਾਗੂ ਕਰਵਾਇਆ ਜਾਵੇ ਤੇ ਚੋਣਾਂ ਮੁਲਤਵੀ ਹੋ ਜਾਣ | 
ਸੁਖਬੀਰ ਬਾਦਲ ਨੇ ਕਿਹਾ ਕਿ ਉਹ ਤੇ ਉਨ੍ਹਾਂ ਦੇ ਨੇਤਾ, ਥਾਂ-ਥਾਂ ਜਾ ਕੇ ਵਕੀਲਾਂ, ਡਾਕਟਰਾਂ, ਵਿਦਿਆਰਥੀਆਂ, ਨੌਜਵਾਨਾਂ, ਪੇਂਡੂ ਲੋਕਾਂ ਨੂੰ  ਮਿਲਦੇ ਹਨ ਅਤੇ ਉਨ੍ਹਾਂ ਦੀਆਂ ਲੋੜਾਂ ਪੁੱਛ ਕੇ ਵਿਚਾਰ ਸਾਂਝੇ ਕਰਦੇ ਹਨ | ਇਹ ਮੁਹਿੰਮ, 10 ਤਰੀਕ  ਤੋਂ ਦੁਬਾਰਾ ਅਮਲੋਹ ਤੋਂ ਸ਼ੁਰੂ ਕਰ ਕੇ ਅੱਗੇ ਜਾਰੀ ਰੱਖੀ ਜਾਵੇਗੀ |
ਅੱਜ ਘਨੌਰ ਇਲਾਕੇ ਤੋਂ ਸਾਬਕਾ ਕਾਂਗਰਸੀ ਮੰਤਰੀ ਜਸਜੀਤ ਸਿੰਘ ਰੰਧਾਵਾ ਦੀ ਲੜਕੀ ਬੀਬੀ ਅਨੂ ਰੰਧਾਵਾ ਨੇ ਅਪਣੇ ਸੈਂਕੜੇ ਸਾਥੀਆਂ ਸਮੇਤ ਸ਼ੋ੍ਰਮਣੀ ਅਕਾਲੀ ਦਲ 'ਚ ਸ਼ਮੂਲੀਅਤ ਕੀਤੀ |
ਸੁਖਬੀਰ ਬਾਦਲ ਨੇ ਉਨ੍ਹਾਂ ਨੂੰ  ਸਿਰੋਪਾਉ ਦੇ ਕੇ ਨਿਵਾਜਿਆ | ਜ਼ਿਰਕਯੋਗ ਹੈ ਕਿ ਅਨੂ ਰੰਧਾਵਾ, ਘਨੌਰ ਹਲਕੇ ਤੋਂ  'ਆਪ' ਵਲੋਂ ਵਿਧਾਨ ਸਭਾ ਟਿਕਟ ਦੀ ਉਮੀਦਵਾਰ ਵੀ ਸੀ |
ਅੱਜ ਦੀ ਕੋਰ ਕਮੇਟੀ ਬੈਠਕ 'ਚ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੋਂ ਇਲਾਵਾ ਜਥੇਦਾਰ ਤੋਤਾ ਸਿੰਘ, ਮਹੇਸ਼ਇੰਦਰ ਗਰੇਵਾਲ, ਜਨਮੇਜਾ ਸਿੰਘ ਸੇਖੋਂ, ਸੁਰਜੀਤ ਸਿੰਘ ਰਖੜਾ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਹੀਰਾ ਸਿੰਘ ਗਾਬੜੀਆ, ਗੁਲਜਾਰ ਸਿੰਘ ਰਣੀਕੇ, ਡਾ. ਉਪਿੰਦਰਜੀਤ ਕੌਰ, ਸ਼ਰਨਜੀਤ ਢਿੱਲੋਂ, ਡਾ. ਦਿਲਜੀਤ ਸਿੰਘ ਚੀਮਾ, ਬਲਦੇਵ ਮਾਨ ਤੇ ਹੋਰ ਨੇਤਾ ਸ਼ਾਮਲ ਸਨ |
ਫ਼ੋਟੋ : ਸੰਤੋਖ ਸਿੰਘ 1-2
 

SHARE ARTICLE

ਏਜੰਸੀ

Advertisement

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM

Rana balachaur Murder News : Kabaddi Coach ਦੇ ਕਤਲ ਦੀ Bambiha gang ਨੇ ਲਈ ਜ਼ਿੰਮੇਵਾਰੀ !

16 Dec 2025 2:54 PM

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM
Advertisement