ਅਮਰੀਕੀ ਸੰਸਦ ਮੈਂਬਰਾਂ ਨੇ 'ਇੰਡੀਆ ਡੇਅ ਪਰੇਡ' ਵਿਚ ਬੁਲਡੋਜ਼ਰ ਚਲਾਉਣ ਦੀ ਕੀਤੀ ਨਿੰਦਾ
Published : Sep 4, 2022, 12:37 am IST
Updated : Sep 4, 2022, 12:37 am IST
SHARE ARTICLE
image
image

ਅਮਰੀਕੀ ਸੰਸਦ ਮੈਂਬਰਾਂ ਨੇ 'ਇੰਡੀਆ ਡੇਅ ਪਰੇਡ' ਵਿਚ ਬੁਲਡੋਜ਼ਰ ਚਲਾਉਣ ਦੀ ਕੀਤੀ ਨਿੰਦਾ

ਵਾਸ਼ਿੰਗਟਨ, 3 ਸਤੰਬਰ : ਅਮਰੀਕਾ ਦੇ ਦੋ ਚੋਟੀ ਦੇ ਸੰਸਦ ਮੈਂਬਰਾਂ ਨੇ ਨਿਊਜਰਸੀ ਦੇ ਐਡੀਸਨ ਵਿਚ ਪਿਛਲੇ ਮਹੀਨੇ 'ਇੰਡੀਆ ਡੇਅ ਪਰੇਡ' ਮੌਕੇ ਬੁਲਡੋਜ਼ਰ ਪ੍ਰਦਰਸ਼ਨ ਦੀ ਨਿੰਦਾ ਕੀਤੀ ਹੈ | ਸੈਨੇਟਰ ਬੌਬ ਮੇਨੇਡੇਜ ਅਤੇ ਕੋਰੀ ਬੁਕਰ ਨੇ ਇਸ ਹਫ਼ਤੇ ਭਾਰਤੀ-ਅਮਰੀਕੀ ਮੁਸਲਿਮ ਕੌਂਸਲ ਦੇ ਇਕ ਵਫ਼ਦ ਅਤੇ ਭਾਈਚਾਰੇ ਦੇ ਕਈ ਸਮੂਹਾਂ ਨਾਲ ਮੁਲਾਕਾਤ ਕੀਤੀ, ਜੋ ਐਡੀਸਨ ਸਿਟੀ ਵਿਚ ਪ੍ਰਸਿੱਧ ਇੰਡੀਆ ਡੇਅ ਪਰੇਡ ਵਿਚ ਬੁਲਡੋਜਰ ਚਲਾਉਣ ਦੇ ਵਿਰੁਧ ਸਨ | 
ਮੁਸਲਿਮ ਸਮੂਹਾਂ ਨੇ ਦੋਸ਼ ਲਾਇਆ ਕਿ ਬੁਲਡੋਜ਼ਰ ਨਫ਼ਰਤ ਅਪਰਾਧ ਦਾ ਪ੍ਰਤੀਕ ਬਣ ਗਿਆ ਹੈ ਅਤੇ ਉਨ੍ਹਾਂ ਨੇ ਦਾਅਵਾ ਕੀਤਾ ਕਿ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਖ਼ਾਸ ਤੌਰ 'ਤੇ ਕੱੁਝ ਭਾਈਚਾਰਿਆਂ ਨੂੰ  ਨਿਸ਼ਾਨਾ ਬਣਾਉਣ ਲਈ ਇਨ੍ਹਾਂ ਮਸ਼ੀਨਾਂ ਦੀ ਵਰਤੋਂ ਕੀਤੀ | ਹਾਲਾਂਕਿ ਭਾਰਤ ਸਰਕਾਰ ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਹੈ |
ਸੈਨੇਟਰ ਮੇਨੇਡੇਜ ਅਤੇ ਬੁਕਰ ਨੇ ਸ਼ੁਕਰਵਾਰ ਨੂੰ  ਇਕ ਸਾਂਝੇ ਬਿਆਨ ਵਿਚ ਕਿਹਾ, Tਇਸ ਹਫ਼ਤੇ ਅਸੀਂ ਨਿਊ ਜਰਸੀ ਵਿਚ ਦਖਣੀ ਏਸ਼ੀਆਈ ਭਾਈਚਾਰੇ ਦੇ ਨੇਤਾਵਾਂ ਅਤੇ ਮੈਂਬਰਾਂ ਨਾਲ ਮੁਲਾਕਾਤ ਕੀਤੀ, ਜੋ ਪਿਛਲੇ ਮਹੀਨੇ ਐਡੀਸਨ ਵਿਚ ਇੰਡੀਆ ਡੇਅ ਪਰੇਡ ਵਿਚ ਬੁਲਡੋਜਰ ਦੇ ਪ੍ਰਦਰਸ਼ਨ ਤੋਂ ਬਹੁਤ ਪਰੇਸ਼ਾਨ ਅਤੇ ਨਾਰਾਜ਼ ਸਨ |'' ਉਨ੍ਹਾਂ ਕਿਹਾ, Tਬੁਲਡੋਜ਼ਰ ਭਾਰਤ ਵਿਚ ਮੁਸਲਮਾਨਾਂ ਅਤੇ ਹੋਰ ਧਾਰਮਕ ਘੱਟ ਗਿਣਤੀਆਂ ਨੂੰ  ਡਰਾਉਣ ਦਾ ਪ੍ਰਤੀਕ ਬਣ ਗਿਆ ਹੈ ਅਤੇ ਇਸ ਨੂੰ  ਸਮਾਰੋਹ ਵਿਚ ਸ਼ਾਮਲ ਕਰਨਾ ਗ਼ਲਤ ਸੀ |''
ਜ਼ਿਕਰਯੋਗ ਹੈ ਕਿ 14 ਅਗਸਤ ਨੂੰ  ਓਕ ਟ੍ਰੀ ਰੋਡ 'ਤੇ ਇੰਡੀਆ ਡੇ ਪਰੇਡ ਦੌਰਾਨ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਦੀਆਂ ਤਸਵੀਰਾਂ ਵਾਲਾ ਬੁਲਡੋਜ਼ਰ ਪ੍ਰਦਰਸ਼ਿਤ ਕੀਤਾ ਗਿਆ ਸੀ | ਐਡੀਸਨ ਦੇ ਮੇਅਰ ਸੈਮ ਜੋਸੀ ਨੇ ਇਸ ਦੀ ਨਿੰਦਾ ਕੀਤੀ ਹੈ |      (ਏਜੰਸੀ)

SHARE ARTICLE

ਏਜੰਸੀ

Advertisement

ਭੀਖ ਮੰਗਣ ਵਾਲੇ ਨਿਆਣਿਆਂ ਤੇ ਉਨ੍ਹਾਂ ਦੇ ਮਾਪਿਆਂ ਦਾ ਰੈਸਕਿਊ, ਪੂਰੇ ਪੰਜਾਬ 'ਚ ਭਿਖਾਰੀਆਂ ਦੇ ਕੀਤੇ ਜਾਣਗੇ DNA ਟੈਸਟ

17 Jul 2025 7:49 PM

ਕਿਸਾਨ ਲੈਣਗੇ ਸਿਆਸਤਦਾਨਾਂ ਦੀ ਕਲਾਸ, ਸੱਦ ਲਈ ਸਭ ਤੋਂ ਵੱਡੀ ਬੈਠਕ, ਜ਼ਮੀਨ ਦੀ ਸਰਕਾਰੀ ਖ਼ਰੀਦ ਖ਼ਿਲਾਫ਼ ਲਾਮੰਬਦੀ

17 Jul 2025 7:47 PM

'Punjab 'ਚ ਚਿੱਟਾ ਲਿਆਉਣ ਵਾਲੇ ਹੀ ਅਕਾਲੀ ਨੇ' ਅਕਾਲ ਤਖ਼ਤ ਸਾਹਿਬ 'ਤੇ Sukhbir ਨੇ ਕਿਉਂ ਕਬੂਲੀ ਸੀ ਬੇਅਦਬੀ ਦੀ ਗੱਲ ?

17 Jul 2025 5:24 PM

'Raid 'ਚ Bikram Majithia ਦੀਆਂ ਕਈ ਬੇਨਾਮੀ ਜਾਇਦਾਦਾਂ ਮਿਲੀਆਂ' Advocate ਵੱਲੋਂ ਵੱਡੇ ਖ਼ੁਲਾਸੇ | Akali Dal

17 Jul 2025 5:23 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 15/07/2025

16 Jul 2025 4:25 PM
Advertisement