ਕੂੜਾ ਪ੍ਰਬੰਧਨ ਦੀ ਕਮੀ ਲਈ ਐਨਜੀਟੀ ਨੇ ਬੰਗਾਲ ਸਰਕਾਰ 'ਤੇ ਲਾਇਆ 3500 ਕਰੋੜ ਰੁਪਏ ਦਾ ਜੁਰਮਾਨਾ
Published : Sep 4, 2022, 12:40 am IST
Updated : Sep 4, 2022, 12:40 am IST
SHARE ARTICLE
image
image

ਕੂੜਾ ਪ੍ਰਬੰਧਨ ਦੀ ਕਮੀ ਲਈ ਐਨਜੀਟੀ ਨੇ ਬੰਗਾਲ ਸਰਕਾਰ 'ਤੇ ਲਾਇਆ 3500 ਕਰੋੜ ਰੁਪਏ ਦਾ ਜੁਰਮਾਨਾ

 ਨਵੀਂ ਦਿੱਲੀ, 3 ਸਤੰਬਰ : ਨੈਸ਼ਨਲ ਗ੍ਰੀਨ ਟਿ੍ਬਿਊਨਲ (ਐਨ.ਜੀ.ਟੀ.) ਨੇ ਠੋਸ ਅਤੇ ਤਰਲ ਰਹਿੰਦ-ਖੂੰਹਦ ਦੇ ਉਤਪਾਦਨ ਅਤੇ ਨਿਪਟਾਰੇ ਵਿਚ ਵੱਡੇ ਪਾੜੇ ਲਈ ਪਛਮੀ ਬੰਗਾਲ ਸਰਕਾਰ ਨੂੰ  3500 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਹੈ ਅਤੇ ਜੁਰਮਾਨੇ ਦੀ ਇਹ ਰਕਮ ਦੋ ਮਹੀਨੇ ਦੇ ਅੰਦਰ ਜਮ੍ਹਾ ਕਰਾਉਣ ਲਈ ਕਿਹਾ ਹੈ | ਐਨਜੀਟੀ ਨੇ ਕਿਹਾ ਕਿ ਬੰਗਾਲ ਸਰਕਾਰ ਸੀਵਰੇਜ ਅਤੇ ਠੋਸ ਰਹਿੰਦ-ਖੂੰਹਦ ਪ੍ਰਬੰਧਨ ਸੁਵਿਧਾਵਾਂ ਸਥਾਪਤ ਕਰਨ ਨੂੰ  ਤਰਜੀਹ ਨਹੀਂ ਦਿੰਦੀ ਜਾਪਦੀ ਹੈ, ਜਦੋਂ ਕਿ ਵਿੱਤੀ ਸਾਲ 2022-23 ਲਈ ਰਾਜ ਦੇ ਬਜਟ ਵਿਚ ਸ਼ਹਿਰੀ ਵਿਕਾਸ ਅਤੇ ਨਗਰਪਾਲਿਕਾ ਮਾਮਲਿਆਂ 'ਤੇ 12,818.99 ਕਰੋੜ ਰੁਪਏ ਦਾ ਪ੍ਰਬੰਧ ਕੀਤਾ ਗਿਆ ਹੈ | 
ਐਨਜੀਟੀ ਦੇ ਚੇਅਰਪਰਸਨ ਜਸਟਿਸ ਏ ਕੇ ਗੋਇਲ ਦੀ ਅਗਵਾਈ ਵਾਲੇ ਬੈਂਚ ਨੇ ਕਿਹਾ ਕਿ ਸਿਹਤ ਮੁੱਦਿਆਂ ਨੂੰ  ਜ਼ਿਆਦਾ ਦੇਰ ਤਕ ਟਾਲਿਆ ਨਹੀਂ ਜਾ ਸਕਦਾ | ਇਸ ਨੇ ਇਹ ਵੀ ਸਪੱਸ਼ਟ ਕੀਤਾ ਕਿ ਪ੍ਰਦੂਸ਼ਣ ਮੁਕਤ ਵਾਤਾਵਰਣ ਪ੍ਰਦਾਨ ਕਰਨਾ ਰਾਜ ਅਤੇ ਸਥਾਨਕ ਸੰਸਥਾਵਾਂ ਦੀ ਸੰਵਿਧਾਨਕ ਜ਼ਿੰਮੇਵਾਰੀ ਹੈ | ਐਨਜੀਟੀ ਨੇ ਕਿਹਾ ਕਿ ਸ਼ਹਿਰੀ ਖੇਤਰਾਂ 'ਚ 2,758 ਮਿਲੀਅਨ ਲੀਟਰ ਸੀਵਰੇਜ ਰੋਜ਼ਾਨਾ (ਐਮਐਲਡੀ) ਪੈਦਾ ਹੁੰਦਾ ਹੈ ਅਤੇ 1505.85 ਐਮਐਲਡੀ (44 ਐਸਟੀਪੀ (ਸੀਵਰੇਜ ਟ੍ਰੀਟਮੈਂਟ ਪਲਾਂਟ) ਦੀ ਸਥਾਪਨਾ ਤੋਂ) ਦੀ ਟਰੀਟਮੈਂਟ ਸਮਰੱਥਾ ਦੇ ਨਾਲ, ਸਿਰਫ਼ 1268 ਐਮਐਲਡੀ ਸੀਵਰੇਜ ਨੂੰ  ਟ੍ਰੀਟ ਕੀਤਾ ਜਾਂਦਾ ਹੈ, ਜਿਸ ਨਾਲ 1490ਐਮਐਲਡੀ ਦਾ ਇਕ ਵੱਡਾ ਫਰਕ ਰਹਿ ਜਾਂਦਾ ਹੈ |
ਐਨਜੀਟੀ ਨੇ ਕਿਹਾ, Tਵਾਤਾਵਰਣ ਨੂੰ  ਹੋਣ ਵਾਲੇ ਨੁਕਸਾਨ ਨੂੰ  ਧਿਆਨ ਵਿਚ ਰੱਖਦੇ ਹੋਏ, ਸਾਡਾ ਵਿਚਾਰ ਹੈ ਕਿ ਪਿਛਲੀਆਂ ਉਲੰਘਣਾਵਾਂ ਲਈ ਮੁਆਵਜ਼ਾ ਰਾਜ ਦੁਆਰਾ ਅਦਾ ਕੀਤਾ ਜਾਣਾ ਚਾਹੀਦਾ ਹੈ ਅਤੇ ਇਸ ਦੀ ਪਾਲਣਾ ਨੂੰ  ਜਲਦੀ ਯਕੀਨੀ ਬਣਾਉਣਾ ਚਾਹੀਦਾ ਹੈ |''    (ਏਜੰਸੀ)
 

SHARE ARTICLE

ਏਜੰਸੀ

Advertisement

Hardeep Mundian Interview: ਚੱਲਦੀ Interview 'ਚ ਮੰਤਰੀ ਦੀਆਂ ਅੱਖਾਂ 'ਚ ਆਏ ਹੰਝੂ, ਜਦੋਂ ਯਾਦ ਕੀਤੀ PM ਦੀ ਗੱਲ!

10 Sep 2025 3:35 PM

'ਕਰਨ ਔਜਲਾ ਵੱਲੋਂ ਪਸ਼ੂਆਂ ਲਈ 10 ਹਜ਼ਾਰ ਕਿੱਲੋ ਚਾਰੇ ਦੀ ਸੇਵਾ, ਹੜ੍ਹ ਪ੍ਰਭਾਵਿਤ ਪਿੰਡਾਂ 'ਚ ਜਾਣ ਲਈ ਟਰਾਲੀਆਂ....

05 Sep 2025 3:13 PM

Situation at Ludhiana Sasrali critical : ਜੇ ਇਹ ਬੰਨ੍ਹ ਟੁੱਟਦਾ ਤਾਂ 24 ਤੋਂ 25 ਪਿੰਡ ਡੁੱਬਣਗੇ Punjab Floods

05 Sep 2025 1:31 PM

ਆਹ ਫ਼ਸਲ ਤਾਂ ਬਰਬਾਦ ਹੋ ਗਈ, ਅਗਲੀ ਵੀ ਖ਼ਤਰੇ 'ਚ - ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ

04 Sep 2025 9:50 PM

ਹੜ੍ਹ ਪੀੜਤਾਂ ਦੇ ਹੱਕ 'ਚ ਆਏ ਦਿਲਜੀਤ ਦੋਸਾਂਝ

04 Sep 2025 9:48 PM
Advertisement