
ਅਨੁਰਾਗ ਠਾਕੁਰ ਨੇ ਫਗਵਾੜਾ 'ਚ LPU ਦੇ ਇਕ ਪ੍ਰੋਗਰਾਮ 'ਚ ਹਿੱਸਾ ਵੀ ਲਿਆ ਤੇ ਗੱਭਰੂਆਂ ਨਾਲ ਭੰਗੜਾ ਵੀ ਪਾਇਆ
ਜਲੰਧਰ: ਕੇਂਦਰੀ ਮੰਤਰੀ ਅਨੁਰਾਗ ਠਾਕੁਰ ਅੱਜ ਪੰਜਾਬ ਦੇ ਫਗਵਾੜਾ ਪਹੁੰਚੇ। ਇਥੇ ਉਨ੍ਹਾਂ ਨੇ ਆਜ਼ਾਦੀ ਘੁਲਾਟੀਏ ਦੇ ਪ੍ਰਵਾਰਾਂ ਨਾਲ ਮੁਲਾਕਾਤ ਕੀਤੀ। ਅਨੁਰਾਗ ਠਾਕੁਰ ਨੇ ਫਗਵਾੜਾ 'ਚ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਇਕ ਪ੍ਰੋਗਰਾਮ 'ਚ ਹਿੱਸਾ ਵੀ ਲਿਆ ਤੇ ਗੱਭਰੂਆਂ ਨਾਲ ਭੰਗੜਾ ਪਾਇਆ।
ਇਹ ਵੀ ਪੜ੍ਹੋ: PM ਨਰਿੰਦਰ ਮੋਦੀ ਨੇ ਪਿਛਲੇ 9 ਸਾਲਾਂ ਵਿੱਚ ਨਹੀਂ ਲਈ ਇੱਕ ਵੀ ਛੁੱਟੀ
ਅਨੁਰਾਗ ਠਾਕੁਰ ਫਗਵਾੜਾ ਦੇ ਪਿੰਡ ਹਰਬੰਸਪੁਰ ਵਿਖੇ ਵੀ ਪਹੁੰਚੇ, ਜਿੱਥੇ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਕੈਂਥ ਵੀ ਉਨ੍ਹਾਂ ਨਾਲ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ। ਇਸ ਮੌਕੇ 'ਤੇ 'ਮੇਰੀ ਮਿੱਟੀ ਮੇਰਾ ਦੇਸ਼' ਮੁਹਿੰਮ ਤਹਿਤ ਦੋਵਾਂ ਕੇਂਦਰੀ ਮੰਤਰੀਆਂ ਨੇ ਸਭ ਤੋਂ ਪਹਿਲਾਂ ਪਿੰਡ 'ਚ ਜਨ ਸਭਾ ਨੂੰ ਸੰਬੋਧਨ ਕੀਤਾ ਅਤੇ ਸਹੁੰ ਵੀ ਚੁਕਵਾਈ। ਇਸ ਤੋਂ ਬਾਅਦ ਕੇਂਦਰੀ ਮੰਤਰੀਆਂ ਵੱਲੋਂ ਪਿੰਡ-ਪਿੰਡ ਘਰ-ਘਰ ਜਾ ਕੇ ਅੰਮ੍ਰਿਤ ਕਲਸ਼ ਯਾਤਰਾ ਤਹਿਤ ਮਿੱਟੀ ਇਕੱਠੀ ਕੀਤੀ।
ਇਹ ਵੀ ਪੜ੍ਹੋ: ਨੌਜਵਾਨਾਂ ਨੇ ਸਿੱਧੂ ਮੂਸੇਵਾਲਾ ਨੂੰ ਇਨਸਾਫ਼ ਦਿਵਾਉਣ ਲਈ ਨਹਿਰ ਵਿਚ ਸੁੱਟੀ ਥਾਰ
ਇਥੇ ਪਹੁੰਚਣ 'ਤੇ ਅਨੁਰਾਗ ਠਾਕੁਰ ਦਾ ਵਿਸ਼ੇਸ਼ ਤੌਰ 'ਤੇ ਸ਼ਾਨਦਾਰ ਸੁਆਗਤ ਕੀਤਾ ਗਿਆ। ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ 'ਮੇਰੀ ਮਿੱਟੀ ਮੇਰਾ ਦੇਸ਼' ਸਮਾਗਮ ਦੀ ਸ਼ੁਰੂਆਤ ਦੇਸ਼ ਦੇ 30 ਕਰੋੜ ਘਰਾਂ ਤੋਂ ਮਿੱਟੀ ਇਕੱਠੀ ਕਰਕੇ ਅਤੇ ਦੇਸ਼ ਭਰ ਦੇ 7500 ਲੋਕਾਂ ਤੋਂ ਮਿੱਟੀ ਇਕੱਠੀ ਕਰਕੇ ਕੀਤੀ ਜਾਵੇਗੀ ਅਤੇ ਦੇਸ਼ ਦੀ ਰਾਜਧਾਨੀ ਵਿੱਚ ਮੈਮੋਰੀਅਲ ਬਣਾਉਣ ਦੇ ਕੰਮ ਵਿੱਚ ਵਰਤੀ ਜਾਵੇਗੀ।
ਇਸ ਦੌਰਾਨ ਉਨ੍ਹਾਂ ਦੇ ਮੰਤਰੀ ਉਧਯਨਿਧੀ ਸਟਾਲਿਨ 'ਤੇ ਹਮਲਾ ਬੋਲਿਆ ਹੈ। ਉਧਿਆਨਿਧੀ ਵੱਲੋਂ ਸਨਾਤਨ ਧਰਮ ਨੂੰ ਲੈ ਕੇ ਕੀਤੀ ਗਈ ਵਿਵਾਦਤ ਟਿੱਪਣੀ 'ਤੇ ਅਨੁਰਾਗ ਠਾਕੁਰ ਨੇ ਕਿਹਾ ਕਿ ਜੋ ਸਨਾਤਨ ਨੂੰ ਕੁਚਲਣਾ ਚਾਹੁੰਦੇ ਸਨ, ਉਹ ਸੁਆਹ ਹੋ ਗਏ, ਜੋ ਹਿੰਦੂਆਂ ਨੂੰ ਖ਼ਤਮ ਕਰਨ ਦਾ ਸੁਪਨਾ ਦੇਖਦੇ ਸਨ, ਉਹ ਸੁਆਹ ਹੋ ਗਏ। ਸੁਣੋ ਗਠਜੋੜ ਦੇ ਹੰਕਾਰੀ ਲੋਕੋ, ਤੁਸੀਂ ਅਤੇ ਤੁਹਾਡੇ ਦੋਸਤ ਰਹੋ ਜਾਂ ਨਹੀਂ, ਸਨਾਤਨ ਸੀ ਹੈ ਅਤੇ ਰਹੇਗਾ।