Punjab Flood, ਫ਼ੌਜ ਦੀਆਂ ਗੱਡੀਆਂ ਡੁੱਬ ਗਈਆਂ, ਮੱਝਾਂ ਰੁੜ ਕੇ ਪਾਕਿਸਤਾਨ ਚਲੀਆਂ ਗਈਆਂ : ਕੁਲਦੀਪ ਸਿੰਘ ਧਾਲੀਵਾਲ
Published : Sep 4, 2025, 2:40 pm IST
Updated : Sep 5, 2025, 11:04 am IST
SHARE ARTICLE
Army Vehicles were Submerged, Buffaloes were Swept Away and Went to Pakistan: Kuldeep Dhaliwal News in Punjabi 
Army Vehicles were Submerged, Buffaloes were Swept Away and Went to Pakistan: Kuldeep Dhaliwal News in Punjabi 

ਹੜ੍ਹਾਂ ਦੀ ਮੁਸੀਬਤ ਝੱਲ ਰਹੇ ਪੰਜਾਬ ਨੂੰ ਲੈ ਕੇ MLA ਕੁਲਦੀਪ ਸਿੰਘ ਧਾਲੀਵਾਲ ਦਾ ਅਹਿਮ Interview

Army Vehicles were Submerged, Buffaloes were Swept Away and Went to Pakistan: Kuldeep Dhaliwal News in Punjabi ਹੜ੍ਹਾਂ ਦੀ ਮੁਸੀਬਤ ਝੱਲ ਰਹੇ ਪੰਜਾਬ ਨੂੰ ਲੈ ਕੇ MLA ਕੁਲਦੀਪ ਸਿੰਘ ਧਾਲੀਵਾਲ ਦਾ ਰੋਜ਼ਾਨਾ ਸਪੋਕਸਮੈਨ ਨਾਲ ਖ਼ਾਸ ਇੰਟਰਵਿਉ। ਹਿਮਾਚਲ ਪ੍ਰਦੇਸ਼ ਦੇ ਪਹਾੜੀ ਖੇਤਰਾਂ ਤੋਂ ਲੈ ਕੇ ਪੰਜਾਬ ਦੇ ਮੈਦਾਨੀ ਖੇਤਰਾਂ ਤੱਕ ਹੜ੍ਹ ਦੇ ਹਾਲਾਤ ਕਿਸੇ ਤੋਂ ਲੁਕੇ ਨਹੀਂ। ਲੋਕ ਅਪਣੇ ਘਰਾਂ ਨੂੰ ਛੱਡਣ ਲਈ ਮਜ਼ਬੂਰ ਹੋ ਗਏ। ਜਿਸ ਦਾ ਜਿਆਦਾ ਅਸਰ ਮਾਝਾ ਖੇਤਰ ਨੂੰ ਹੋਇਆ ਹੈ। 13-14 ਜ਼ਿਲ੍ਹੇ ਇਸ ਕੁਦਰਤੀ ਆਫ਼ਤਾਂ ਦਾ ਸ਼ਿਕਾਰ ਹੋਏ ਹਨ। ਹਜ਼ਾਰਾ ਪਿੰਡ ਇਸਦੀ ਮਾਰ ਝੱਲ ਰਹੇ ਹਨ। ਮੁੱਖ ਮੰਤਰੀ ਤੋਂ ਲੈ ਕੇ ਕੈਬਨਿਟ ਮੰਤਰੀ ਤੇ ਵਿਧਾਇਕ ਸਾਰਿਆਂ ਵਲੋਂ ਹੜ੍ਹ ਪ੍ਰਭਾਵਤ ਖੇਤਰਾਂ ਦਾ ਦੌਰਾ ਕੀਤਾ ਜਾ ਰਿਹਾ ਹੈ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ।

ਇਸ ਦੇ ਤਹਿਤ ਮਾਝਾ ਖੇਤਰ ਦੇ ਅੰਮ੍ਰਿਤਸਰ ਜ਼ਿਲ੍ਹੇ ਦੇ ਅਜਨਾਲਾ ਦੇ ਸਾਬਕਾ ਮੰਤਰੀ ਤੇ ਮੌਜੂਦਾ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨਾਲ ਰੋਜ਼ਾਨਾ ਸਪੋਕਸਮੈਨ ਦੇ ਰਿਪੋਰਟਰ ਨਵਜੋਤ ਸਿੰਘ ਧਾਲੀਵਾਲ ਦੀ ਖ਼ਾਸ ਗੱਲਬਾਤ। ਆਉ ਜਾਣਦੇ ਹਾਂ। 
ਸਵਾਲ : ਕਿਸ ਤਰ੍ਹਾਂ ਦਾ ਹੈ ਤੁਹਾਡੇ ਇਲਾਕੇ ਦਾ ਹਾਲ ਹੈ।
ਜਵਾਬ : ਫਿਲਹਾਲ ਹਾਲ ਕੋਈ ਜ਼ਿਆਦਾ ਵਧੀਆ ਨਹੀਂ ਹਨ। ਅਜਨਾਲਾ ਦੇ 120 ਪਿੰਡ ਹੜ੍ਹਾਂ ਦੀ ਮਾਰ ਝੱਲ ਰਹੇ ਹਨ। ਬਹੁਤ ਜਿਆਦਾ ਨੁਕਸਾਨ ਹੋਇਆ। ਲੋਕਾਂ ਦੇ ਘਰਬਾਰ, ਫ਼ਸਲਾਂ ਸੱਭ ਕੁੱਝ ਤਬਾਹ ਹੋ ਗਿਆ। ਅਜਨਾਲਾ ਦੀ ਵਧੀਆ ਟੋਪ ਕਲਾਸ ਦੀ ਬਾਸਮਤੀ ਜੋ ਭਾਰਤ ਨਿਰਯਾਤ ਕਰਦਾ ਬਾਹਰਦੇ ਮੁਲਕਾਂ ਨੂੰ, ਜਿਆਦਾ ਮਾਤਰਾ ਵਿਚ ਅਜਨਾਲਾ ਵਿਚ ਉਗਾਈ ਜਾਂਦੀ ਹੈ। ਇਹ ਕਾਫ਼ੀ ਮਹਿੰਗੀ ਸੀ। ਜਿਸ ਦੀ ਕੀਮਤ ਕਰੀਬ 80-90 ਹਜ਼ਾਰ ਪ੍ਰਤੀ ਕਿਲਾ ਸੀ। ਦੇ ਨੁਕਸਾਨ ਨਾਲ ਕਿਸਾਨ ਤੇ ਮਜ਼ਦੂਰ ਦਾ ਲੱਕ ਟੁੱਟ ਗਿਆ ਹੈ।
ਸਵਾਲ : ਪੰਜਾਬ 2023 ਦੇ ਹੜ੍ਹਾਂ ਤੇ ਭਾਰਤ-ਪਾਕਿਸਤਾਨ ਦੀ ਜੰਗ ਨਾਲ ਪਹਿਲਾਂ ਹੀ ਕਾਫੀ ਨੁਕਸਾਨ ਝੱਲ ਰਿਹਾ ਹੈ ਤੇ ਹੁਣ ਦੁਬਾਰਾ ਹੜ੍ਹਾਂ ਦੀ ਮਾਰ ਹੇਠ ਆਉਣ ਹੇਠ ਆਉਣ ਨਾਲ ਤੁਹਾਡੀ ਸਰਕਾਰ ਕਿਸ ਤਰ੍ਹਾਂ ਪੀੜਤ ਲੋਕਾਂ ਨੂੰ ਮੁੜ ਖੜ੍ਹਾ ਕਰਨ ਲਈ ਵਚਨਬੱਧ ਹੋਵੇਗੀ।
ਜਵਾਬ : ਅੱਜ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਅਜਨਾਲਾ ਹਲਕੇ ਦਾ ਦੌਰਾ ਕੀਤਾ ਸੀ। ਮੈਂ ਉਨ੍ਹਾਂ ਦੇ ਜ਼ਰੀਏ ਪੰਜਾਬ ਲਈ ਕੇਂਦਰ ਤੋਂ 2000 ਕਰੋੜ ਦਾ ਪੈਕੇਜ ਦੀ ਮੰਗ ਕੀਤੀ। ਕਿਉਂਕਿ ਸਾਡੇ ਬਾਕੀ ਸੂਬਿਆਂ ਨਾਲੋਂ ਵੱਖਰੇ ਹਾਲਾਤ ਹਨ। ਸਾਨੂੰ ਬਾਰਡਰ ਏਰੀਆ ਘੋਸ਼ਿਤ ਤਾਂ ਕੀਤਾ ਹੋਇਆ ਪਰੰਤੂ ਸਾਨੂੰ ਸਹੂਲਤ ਕੋਈ ਨਹੀਂ ਮਿਲਦੀ। ਅਸੀਂ ਪਹਿਲਾਂ ਜੰਗ ਵਰਗੇ ਹਾਲਾਤ ਨਾਲ ਵੀ ਸਾਹਮਣਾ ਕੀਤਾ। ਦੁਸਮਣ ਦਾ ਸਾਹਮਣਾ ਕਰਨ ਲਈ ਅਸੀਂ ਹਿੱਕ ਤਾਣ ਕੇ ਸਾਹਮਣੇ ਖੜ੍ਹੇ ਸੀ। ਪਰੰਤੂ ਸਾਡੀ ਬਾਂਹ ਅਜੇ ਤਕ ਕਿਸੇ ਨਹੀਂ ਫੜੀ। ਹਰਿਆਣਾ ਤੇ ਰਾਜਸਥਾਨ ਵਰਗੇ ਸੂਬੇ ਜਿਹੜੇ ਸਾਥੋਂ ਪਾਣੀ ਪਿਆਰ ਨਾਲ ਲੈਣ ਦੀ ਬਜਾਏ, ਕੋਰਟ ਕਚਹਿਰੀਆਂ ਨਾਲ ਲੈਂਦੇ ਰਹੇ, ਮੈਂ ਉਨ੍ਹਾਂ ਤੋਂ ਵੀ ਮਦਦ ਦੀ ਗੁਹਾਰ ਲਗਾਈ ਸੀ ਤੇ ਇਸ ਦੇ ਨਾਲ ਹੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਦਦ ਕਰਨ ਦੀ ਅਪੀਲ ਕੀਤੀ ਸੀ, ਪਰੰਤੂ ਕਿਸੇ ਪਾਸੇ ਤੋਂ ਮਦਦ ਦਾ ਹੱਥ ਨਹੀਂ ਆਇਆ। ਪਰੰਤੂ ਪੰਜਾਬ ਸਰਕਾਰ ਵਲੋਂ ਹਰ ਪੱਖੋਂ ਮਦਦ ਕੀਤੀ ਜਾ ਰਹੀ ਹੈ। 
ਸਵਾਲ : ਹੁਣ ਜਦੋਂ ਖੇਤਾਂ ਵਿਚੋਂ ਰੇਤ ਕੱਢਣੀ ਹੈ ਤੇ ਖੜ੍ਹੇ ਹੋਏ ਬੋਰਾਂ ਮੁੜ ਚਾਲੂ ਕਰਨਾ, ਵਹਿ ਹੋਏ ਬੋਰਾਂ ਦੀ ਨਵੀਂ ਬੋਰਿੰਗ ਕਰਨੀ ਹੈ, ਢਹਿ ਹੋਏ ਘਰਾਂ ਨੂੰ ਮੁੜ ਬਣਾਉਣਾ ਹੈ ਤਾਂ ‘ਆਪ’ ਸਰਕਾਰ ਕਿਸ ਤਰ੍ਹਾਂ ਮਦਦ ਕਰੇਗੀ।
ਜਵਾਬ : ਇਸ ਲਈ ਪੰਜਾਬ ਸਰਕਾਰ ਤਿਆਰ ਹੈ, ਇਹ ਸਾਡੇ ਲਈ ਚੈਲੇਂਜ ਹੈ। ਇਸ ਦੇ ਸਾਨੂੰ ਹੀ ਸਾਨੂੰ ਹੋ ਸਕਦਾ ਵੱਡੀਆਂ ਬੀਮਾਰੀਆਂ ਦਾ ਵੀ ਸਾਹਮਣਾ ਕਰਨਾ ਪਵੇਗਾ। ਸਾਡਾ ਪਸ਼ੂ ਧਨ, ਮੱਝਾਂ, ਗਾਵਾਂ, ਬੱਕਰੀਆਂ, ਕੁੱਤੇ, ਬਿੱਲੀਆਂ ਮਰ ਚੁੱਕੇ ਹਨ, ਹੁਣ ਜਦੋਂ ਪਾਣੀ ਘਟੇਗਾ, ਤਾਂ ਬਦਬੂ ਆਉਣੀ ਚਾਲੂ ਹੋ ਜਾਵੇਗੀ ਤੇ ਇਸ ਨਾਲ ਕਈ ਬੀਮਾਰੀਆਂ ਫੈਲਣ ਦਾ ਡਰ ਬਣਿਆ ਹੋਇਆ ਹੈ। ਲੋਕਾਂ ਕੋਲ ਕੋਈ ਕੱਪੜਾ ਪਾਉਣ ਲਈ ਨਹੀਂ ਰਿਹਾ ਤੇ ਨਾ ਹੀ ਉਤੇ ਲੈਣ ਨੂੰ। ਇਸ ਲਈ ਕਾਫੀ ਚੈਲੇਜ ਹਨ ਜਿਨਾਂ ਨੂੰ ਪੂਰਾ ਕਰਨਾ ਪਵੇਗਾ।

ਸਵਾਲ : ਕੀ ਇਸ ਅਫ਼ਸਰਸ਼ਾਹੀ ਦੀ ਨਲਾਇਕੀ ਹੈ। ਜਦੋ ਤੁਹਾਡੇ ਕੋਲ 5500 ਕਰੋੜ ਦੀ ਤੇ 6500 ਕਰੋੜ ਦੀ ਰਾਸ਼ੀ ਆਈ ਹੋਵੇ ਨਦੀਆਂ, ਨਾਲਿਆਂ ਨੂੰ ਸਾਫ਼ ਕਰਨ ਲਈ। ਜਿਸ ਵੱਲ ਸਮਾਂ ਰਹਿੰਦੇ ਧਿਆਨ ਨਹੀਂ ਦਿਤਾ ਗਿਆ।
ਜਵਾਬ : ਜਿਹੜਾ ਡਰੇਨ ਵਾਲਾ ਮੁੱਦਾ ਇਹ ਇਕ ਵੱਖਰਾ ਮੁੱਦਾ, ਸਾਡਾ ਜਿਹੜਾ ਮੁੱਦਾ ਉਹ ਰਾਵੀ ਦਰਿਆ ਦੀ ਡੀ-ਸਲਟਿੰਗ ਕਰਵਾਉਣੀ ਬਹੁਤ ਜ਼ਰੂਰੀ ਹੈ। ਇਹ ਸਾਡਾ ਮੁੱਦਾ ਕਾਨੂੰਨਾਂ ਦੀ ਲਪੇਟ ਚੱੜਦਾ ਰਿਹਾ ਹੈ। ਉਥੇ ਰੇਤ ਦੇ ਢੇਰ ਲੱਗੇ ਰਹਿੰਦੇ ਹਨ, ਸਾਨੂੰ ਫ਼ੌਜ, ਬੀਐਸਐਫ਼ ਵਲੋਂ ਮਨਜ਼ੂਰੀ ਨਹੀਂ ਦਿਤੀ ਜਾਂਦੀ। ਜਿਸ ਨਾਲ ਡੀ-ਸਲਟਿੰਗ ਕਦੇ ਹੁੰਦੀ ਨਹੀਂ। ਮੈਂ ਮੰਨਦੀ ਡਰੇਨ ਸਾਫ਼ ਕਰਨਾ ਵੀ ਬਹੁਤ ਜ਼ਰੂਰੀ ਹੈ ਪਰ ਅਜਨਾਲਾ ਵਿਚ ਡਰੇਨ ਤਾਂ ਠੀਕ ਸਨ। 
ਸਵਾਲ : ਕੀ ਡੀ-ਸਲਟਿੰਗ ਮੁੱਦੇ ਵੱਲ ਕੋਈ ਕਾਨੂੰਨੀ ਪੈਰਵੀ ਕੀਤੀ ਜਾਵੇਗੀ?
ਜਵਾਬ : ਜ਼ਰੂਰ, ਅਸੀਂ ਇਸ ਵੱਲ ਸਾਡਾ ਪੂਰਾ ਜ਼ੋਰ ਲਗਾਇਆ ਜਾਵੇਗਾ। ਇਸ ਦੇ ਇਕੱਲੇ ਰਾਵੀ ਦਰਿਆ ਦੀ ਡੀ-ਸਲਟਿੰਗ ਨਹੀਂ ਬਾਕੀ ਦਰਿਆ ਸਤਲੁਜ, ਬਿਆਸ ਤੇ ਘੱਗਰ ਦੀ ਵੀ ਡੀ-ਸਲਟਿੰਗ ਕੀਤੀ ਜਾਵੇਗੀ। ਇਨ੍ਹਾਂ ਨੂੰ ਸਾਫ਼ ਕੀਤਾ ਜਾਵੇਗਾ, ਇਥੇ ਦੱਸ ਦੇਵਾਂ ਕਿ ਰਾਵੀ ਦਰਿਆ ਨੂੰ ਸਾਫ਼ ਕਰਨਾ ਸੌਖਾ ਨਹੀਂ ਪਰੰਤੂ ਸਾਡੇ ਵਲੋਂ ਪੂਰੀ ਕੋਸ਼ਿਸ਼ ਕੀਤੀ ਜਾਵੇਗੀ। ਮੁੱਖ ਮੰਤਰੀ ਵਲੋਂ ਰਾਵੀ ਦੇ ਚਾਰ ਜਗ੍ਹਾਵਾਂ ਦੇ ਨਾਲ ਕੁੱਲ 16 ਜਗ੍ਹਾਵਾਂ ਲਈ ਚੋਣ ਕੀਤੀ ਗਈ ਤੇ ਟੈਂਡਦ ਹੋਏ। ਜੋ ਅਕਤੂਬਰ ਮਹਿਨੇ ਤਕ ਸ਼ੁਰੂ ਹੋ ਸਕਦੇ ਹਨ। 

ਸਵਾਲ : ਕੀ ਪੰਜਾਬ ਇਸ ਵੇਲੇ ਸ਼ੈਰ ਸਪਾਟੇ ਦੀ ਜਗ੍ਹਾ ਬਣਾਈ ਜਾ ਰਹੀ, ਮਦਦ ਕਰਨ ਵਾਲੇ ਘੱਟ ਹੁੰਦੇ ਹਨ ਪਰੰਤੂ ਸੈਲਫ਼ੀਆਂ ਤੇ ਵੀਡੀਉ ਬਣਾਉਣ ਵਾਲੇ ਜਿਆਦਾ ਹੁੰਦੇ ਹਨ?
ਜਵਾਬ : ਜਿਨਾਂ ਨੇ ਰਾਜਨੀਤੀ ਕਰ ਕੇ ਅਪਣੀਆਂ ਰੋਟੀਆਂ ਸੇਕਣੀ ਉਨ੍ਹਾਂ ਨੇ ਉਹੀ ਕੁੱਝ ਕਰੀ ਜਾਣਾ। ਸਾਡੇ ਵਲੋਂ ਜੋ ਕਿਸ਼ਤੀਆਂ ਲੱਗੀਆਂ ਸਨ ਮਦਦ ਕਰਨ ਲਈ, ਐਨ.ਡੀ.ਆਰ.ਐਫ਼ ਦੀਆਂ ਉਨਾਂ ਦੀ ਟੀਮ ਦੇ ਚਾਰ ਮੈਂਬਰ ਹੀ ਜਾਂਦੇ ਸਨ ਤੇ ਫ਼ੌਜ ਦੀਆਂ ਕਿਸ਼ਤੀਆਂ ਵਿਚ ਤਿੰਨ ਬੰਦੇ ਹੀ ਜਾਂਦੇ ਸਨ। ਕਿਉਂਕਿ 8-10 ਫ਼ੁੱਟ ਡੂੰਘੇ ਪਾਣੀ ਜਾਣਾ ਰਿਸਕ ਵਾਲਾ ਕੰਮ ਹੁੰਦਾ ਹੈ। ਕਿਸੇ ਤੋਂ ਬਿਨਾਂ ਕਿਸੇ ਨੂੰ ਵੀ ਜਾਣ ਦੀ ਇਜਾਜਤ ਨਹੀਂ ਦਿਤੀ ਜਾਂਦੀ ਸੀ। ਜਿਹੜੇ ਲੋਕ ਸੈਲਫ਼ੀਆਂ ਤੇ ਵੀਡੀਉ ਬਣਾਉਣ ਵਾਲੇ ਉਨ੍ਹਾਂ ਨੂੰ ਆਪ ਹੀ ਸੋਚਣਾ ਚਾਹੀਦਾ ਹੈ ਕਿ ਇਹ ਕੋਈ ਸਮਾਂ ਨਹੀਂ ਸੈਲਫ਼ੀਆਂ ਤੇ ਵੀਡੀਉ ਬਣਾਉਣ ਦਾ। ਕੁਲਦੀਪ ਸਿੰਘ ਧਾਲੀਵਾਲ ਨੇ ਜਿਹੜੇ ਲੋਕ ਸੈਲਫ਼ੀਆਂ ਤੇ ਵੀਡੀਉ ਬਣਾਉਦੇ ਹਨ, ਨੂੰ ਅਪੀਲ ਕੀਤੀ ਕਿ ਤੁਹਾਨੂੰ ਪੀੜਤ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ ਨਾ ਕਿ ਸੈਲਫ਼ੀਆਂ ਤੇ ਵੀਡੀਉ ਬਣਾ ਕੇ ਅਪਣੇ ਮਕਸਦ ਵੱਲ ਧਿਆਨ ਦੇਣਾ ਚਾਹੀਦਾ ਹੈ। 

(For more news apart from Army Vehicles were Submerged, Buffaloes were Swept Away and Went to Pakistan: Kuldeep Dhaliwal News in Punjabi stay tuned to Rozana Spokesman.)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement