
Derabassi News: ਚਾਰ ਮੱਝਾਂ ਦੀ ਵੀ ਹੋਈ ਮੌਤ
Farmer dies after cattle shed roof collapses: ਭਾਰੀ ਮੀਂਹ ਕਾਰਨ ਡੇਰਾਬੱਸੀ ਦੇ ਬਟੌਲੀ ਪਿੰਡ ਵਿੱਚ ਇੱਕ ਪਸ਼ੂਆਂ ਦੇ ਵਾੜੇ ਦੀ ਛੱਤ ਢਹਿ ਗਈ। ਇਸ ਕਾਰਨ ਬਜ਼ੁਰਗ ਮਾਲਕ ਦੀ ਮੌਤ ਹੋ ਗਈ, ਜਦੋਂ ਕਿ ਮਲਬੇ ਹੇਠ ਫਸਣ ਕਾਰਨ ਚਾਰ ਮੱਝਾਂ ਦੀ ਮੌਤ ਹੋ ਗਈ ਅਤੇ ਇੱਕ ਦਰਜਨ ਪਸ਼ੂ ਜ਼ਖ਼ਮੀ ਹੋ ਗਏ। ਪਿੰਡ ਵਾਲਿਆਂ ਨੇ ਮਲਬਾ ਹਟਾ ਕੇ 62 ਸਾਲਾ ਜਸਵੀਰ ਸਿੰਘ ਨੂੰ ਬਾਹਰ ਕੱਢਿਆ ਪਰ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਉਸ ਨੇ ਦਮ ਤੋੜ ਦਿੱਤਾ।
ਦੱਸ ਦੇਈਏ ਕਿ ਦੋ ਦਿਨ ਤੋਂ ਪੈ ਰਹੇ ਭਾਰੀ ਮੀਂਹ ਕਾਰਨ ਨਦੀ ਨਾਲਿਆਂ ਵਿੱਚ ਪਾਣੀ ਦਾ ਪੱਧਰ ਤੇਜ਼ ਹੋ ਗਿਆ ਹੈ। ਮੀਂਹ ਨਾਲ ਛੱਤ ਡਿੱਗਣ ਦੀ ਇਹ ਦੂਸਰੀ ਘਟਨਾ ਦੱਸੀ ਜਾ ਰਹੀ।ਇਸ ਤੋਂ ਪਹਿਲਾਂ 29 ਅਗਸਤ ਨੂੰ ਵੀ ਪਿੰਡ ਲਾਲੜੂ ਦੇ ਵਿੱਚ 65 ਸਾਲ ਜਨਕ ਰਾਜ ਦੀ ਝਰਮਲ ਨਦੀ ਵਿੱਚ ਵਹਿਣ ਕਾਰਨ ਮੌਤ ਹੋ ਗਈ ਸੀ। ਜਿਸ ਦੀ ਲਾਸ਼ ਅਗਲੇ ਦਿਨ ਬਰਾਮਦ ਕੀਤੀ ਗਈ ਸੀ।
ਜਾਂਚ ਅਫ਼ਸਰ ਏਐਸਆਈ ਜਸਵਿੰਦਰ ਨੇ ਦੱਸਿਆ ਕਿ ਹਾਦਸਾ ਦੁਪਹਿਰ 2 ਵਜੇ ਵਾਪਰਿਆ ਜਦੋਂ ਜਸਵੀਰ ਵਾੜੇ ਵਿੱਚ ਬੰਨੇ ਪਸ਼ੂਆਂ ਨੂੰ ਹਰਾ ਚਾਰਾ ਪਾ ਰਿਹਾ ਸੀ ਕਿ ਅਚਾਨਕ ਕੱਚੀ ਛੱਤ ਡਿੱਗਣ ਕਾਰਨ ਜਸਵੀਰ ਸਣੇ ਚਾਰ ਪਸ਼ੂ ਵਿੱਚ ਦੱਬ ਗਏ। ਮੌਕੇ 'ਤੇ ਪਹੁੰਚ ਕੇ ਡੇਰਾ ਬੱਸੀ ਦੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਪਰਿਵਾਰ ਵਾਲਿਆਂ ਨਾਲ ਅਫ਼ਸੋਸ ਪ੍ਰਗਟ ਕੀਤਾ ਅਤੇ ਉਹਨਾਂ ਨੇ ਭਰੋਸਾ ਦਿੱਤਾ ਕਿ ਜਲਦੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਮਿਲ ਕੇ ਆਰਥਿਕ ਮਦਦ ਵੀ ਕੀਤੀ ਜਾਵੇਗੀ
(For more news apart from “Farmer dies after cattle shed roof collapses, ” stay tuned to Rozana Spokesman.)