
Mohali News : ਲਗਾਤਾਰ ਪੈ ਰਹੇ ਮੀਂਹ ਕਾਰਨ ਕਾਜਵੇ ਦੀ ਮਿੱਟੀ ਥੱਲੋਂ ਖਿਸਕੀ
Mohali News in Punjabi : ਲਗਾਤਾਰ ਪੈ ਰਹੇ ਭਾਰੀ ਮੀਂਹ ਕਾਰਨ ਮੁਹਾਲੀ ਅਧੀਨ ਪੈਂਦੀ ਜੈਂਤੀ ਮਾਜਰੀ ’ਚ ਕਾਜ ਵੇ ਟੁੱਟਣ ਨਾਲ ਪੰਜ ਪਿੰਡਾਂ ਦਾ ਸੰਪਰਕ ਟੁੱਟਿਆ ਗਿਆ ਹੈ। ਤੇਜ ਮੀਂਹ ਕਾਰਨ ਕਾਜਵੇ ਦੀ ਮਿੱਟੀ ਥੱਲੋਂ ਖਿਸਕ ਗਈ। ਜਿਸ ਨਾਲ ਕਾਜਵੇ ਪੂਰੀ ਤਰ੍ਹਾਂ ਟੁੱਟ ਗਿਆ ਹੈ। ਹੁਣ ਲੋਕਾਂ ਨੂੰ ਨਦੀ ਪਾਰ ਕਰਕੇ ਕਰ ਆਉਣਾ ਜਾਣਾ ਪੈ ਰਿਹਾ ਹੈ। ਜਿਸ ਨਾਲ ਕਿਸੇ ਦੀ ਜਾਨ ਜਾਣ ਦਾ ਵੀ ਖਤਰਾ ਬਣਿਆ ਹੋਇਆ ਹੈ।
ਨਦੀ ’ਚ ਪੱਥਰ ਹੋਣ ਕਾਰਨ ਗੱਡੀਆਂ ਵਿੱਚ ਫਸ ਜਾਂਦੀਆਂ ਹਨ ਅਤੇ ਪਿੰਡਾਂ ਦੇ ਲੋਕਾਂ ਵੱਲੋਂ ਜੇਸੀਬੀ ਮਸ਼ੀਨ ਮੰਗਾਂ ਕੇ ਗੱਡੀਆਂ ਨੂੰ ਕੱਢਿਆ ਜਾਂਦਾ ਹੈ। ਪ੍ਰਸ਼ਾਸਨ ਅਧਿਕਾਰੀ ਉਹਨਾਂ ਦਾ ਦੁੱਖ ਸਮਝਣ ਵੀ ਨਹੀਂ ਆ ਰਹੇ। ਬਲਕਿ ਦਫ਼ਤਰਾਂ ’ਚ ਬੈਠ ਕੇ ਵੱਡੇ- ਵੱਡੇ ਦਾਅਵੇ ਕੀਤੇ ਜਾਂਦੇ ਹਨ।
ਨਦੀ ਦੇ ਪਾਣੀ ਵਿੱਚ ਲੰਘ ਰਹੇ ਲੋਕਾਂ ਨੂੰ ਰੋਕਣ ਵਾਲਾ ਕੋਈ ਵੀ ਪ੍ਰਸ਼ਾਸਨ ਅਧਿਕਾਰੀ ਨਹੀਂ ਹੈ। ਬਲਕਿ ਲੋਕ ਆਪਣੀ ਜਾਨ ਜੋਖ਼ਮ ’ਚ ਪਾ ਕੇ ਉਥੋਂ ਦੀ ਲੰਘ ਰਹੇ ਹਨ। ਕਿਸੇ ਪ੍ਰਸ਼ਾਸਨ ਅਧਿਕਾਰੀ ਨੇ ਉਥੇ ਪਹੁੰਚ ਕੇ ਕੋਈ ਪੰਜ ਪਿੰਡਾਂ ਵਾਸਤੇ ਆਰਜੀ ਪੁਲ ਤਕ ਵੀ ਨਹੀਂ ਬਣਾਇਆ ਗਿਆ। ਅਜਿਹੇ ’ਚ ਕਿਸੇ ਦਾ ਕੋਈ ਜਾਨੀ ਨੁਕਸਾਨ ਨਾ ਹੋ ਸਕਦਾ ਹੈ।
ਉਥੋਂ ਦੇ ਲੋਕਾਂ ਦਾ ਕਹਿਣਾ ਸੀ ਕਿ ਕੱਲ੍ਹ ਇਸੇ ਨਦੀ ਵਿੱਚੋਂ ਲੰਘ ਕੇ ਬਰਾਤ ਨੇ ਜਾਣਾ ਹੈ। ਇਹ ਹਾਲਾਤ ਦੇਖ ਕੇ ਬਰਾਤੀਆਂ ਦੇ ਅੱਗੇ ਜਾਣ ਮੁਸ਼ਕਿਲ ਹੋ ਸਕਦਾ ਹੈ।
(For more news apart from Five villages lost contact due road collapse in Jayanti Majri under Mohali News in Punjabi, stay tuned to Rozana Spokesman)